ਗੁਰਦਾਸਪੁਰ 7 ਜੂਨ ( ਜਗਜੀਤ ਸਿੰਘ ਪੱਡਾ,ਨੀਰਜ ਸ਼ਰਮਾ, ਜਸਬੀਰ ਸਿੰਘ)
ਵਿਦਿਆਰਥੀਆਂ ਨੇ ਲਿਆ ਬੜੇ ਉਤਸ਼ਾਹ ਨਾਲ ਭਾਗ
ਵੱਖ ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਸਿੱਖਿਆ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਸਰਹੱਦੀ ਖੇਤਰ ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਸੰਸਥਾ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਬਲਾਕ ਧਿਆਨਪੁਰ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਪਰਾਲੇ ਹਿੱਤ ਮਿਤੀ 1 ਜੁੂਨ ਤੋਂ 6 ਜੂਨ ਤੱਕ ਆਨਲਾਈਨ ਸਮਰ ਕੈਂਪ ਦਾ ਆਯੋਜਨ ਮੁੱਖ ਅਧਿਆਪਕ ਸ੍ਰੀ ਸੁਭਾਸ਼ ਚੰਦਰ ਅਤੇ ਸਕੂਲ ਦੇ ਸਮੂਹ ਸਟਾਫ ਦੀ ਯੋਗ ਅਗਵਾਈ ਹੇਠ ਕੀਤਾ ਗਿਆ
ਇਸ ਆਨਲਾਈਨ ਸਮਰ ਕੈਂਪ ਦੇ ਅੰਤਰ-ਗਤ ਵਿਦਿਆਰਥੀਆਂ ਦੇ ਕਵਿਤਾ ਅਤੇ ਲੋਕ ਗੀਤ ਉਚਾਰਨ ਮੁਕਾਬਲੇ,ਸੁੰਦਰ ਲਿਖਾਈ ਮੁਕਾਬਲੇ,ਯੋਗ ਮੁਕਾਬਲੇ,ਪੇਂਟਿੰਗ,ਪੋਸਟਰ ਅਤੇ ਸਲੋਗਨ ਮੁਕਾਬਲੇ,ਮੂੰਹ ਜ਼ੁਬਾਨੀ ਪਹਾੜੇ ਬੋਲਣ ਦੇ ਮੁਕਾਬਲੇ,ਪੰਜਾਬ ਦੇ ਜ਼ਿਲ੍ਹਿਆਂ ਦੇ ਨਾਂ ਅਤੇ ਭਾਰਤ ਦੇ ਰਾਜ ਅਤੇ ਉਨ੍ਹਾਂ ਦੀਆਂ ਰਾਜਧਾਨੀਆਂ ਦੇ ਨਾਂ(ਮੂੰਹ ਜ਼ੁਬਾਨੀ) ਦੇ ਮੁਕਾਬਲੇ ਕਰਵਾਏ ਗਏ
ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ਼ ਨੇਪਰੇ ਚਾੜ੍ਹਨ ਲਈ ਸੰਸਥਾ ਦੇ ਸੀਨੀਅਰ ਅਧਿਆਪਕਾ ਸ੍ਰੀਮਤੀ ਤਰੁਨਾ ਅਤੇ ਸ.ਜਸਪਾਲ ਸਿੰਘ ਦੀ ਰਹਿਨੁਮਾਈ ਹੇਠ ਸਕੂਲ ਦੇ ਵੱਖ ਵੱਖ ਅਧਿਆਪਕਾਂ ਦੀ ਜੱਜਮੈਂਟ ਕਮੇਟੀ ਗਠਿਤ ਕੀਤੀ ਗਈ
ਇਸ ਕਮੇਟੀ ਵਿਚ ਸ੍ਰੀਮਤੀ ਰਾਖੀ,ਸ਼੍ਰੀਮਤੀ ਮਨਜਿੰਦਰ ਕੌਰ, ਸ੍ਰੀਮਤੀ ਰਮਿੰਦਰ ਕੌਰ,ਸ੍ਰੀਮਤੀ ਸੁਖਵਿੰਦਰ ਕੌਰ, ਸ੍ਰੀਮਤੀ ਰੁਪਿੰਦਰ ਕੌਰ,ਸ੍ਰੀਮਤੀ ਮੀਨੂੰ,ਸ੍ਰੀਮਤੀ ਪ੍ਰਵੀਨ ਅਤੇ ਕੁਮਾਰੀ ਕਿਰਨਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ
ਇਸ ਮੌਕੇ ਬੋਲਦਿਆਂ ਸਕੂਲ ਦੇ ਹੈੱਡਮਾਸਟਰ ਸ੍ਰੀ ਸੁਭਾਸ਼ ਚੰਦਰ ਜੀ ਨੇ ਦੱਸਿਆ ਕਿ ਇਹ ਕੈਂਪ ਵਿਦਿਆਰਥੀਆਂ ਅੰਦਰ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਇਕ ਸੁਨਹਿਰੀ ਮੌਕਾ ਹਨ ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਆਪਣਾ ਕੈਰੀਅਰ ਚੁਣਨ ਵਿੱਚ ਸਹਾਈ ਹੋਣਗੇ
ਇਸ ਮੌਕੇ ਵੱਖ-ਵੱਖ ਕਿਰਿਆਵਾਂ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਹੈੱਡਮਾਸਟਰ ਸ੍ਰੀ ਸੁਭਾਸ਼ ਚੰਦਰ ਅਤੇ ਸਮੂਹ ਸਟਾਫ਼ ਵੱਲੋਂ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ਸੁਰਿੰਦਰ ਸਿੰਘ, ਅਮਰਜੀਤ ਸਿੰਘ, ਬਲਰਾਮ ਸਿੰਘ,ਸ੍ਰੀਮਤੀ ਜਸਬੀਰ ਕੌਰ,ਸ੍ਰੀਮਤੀ ਮਨਦੀਪ ਕੌਰ,ਸ੍ਰੀਮਤੀ ਸੋਨੀਆ ਆਦਿ ਸਟਾਫ਼ ਮੈਂਬਰ ਵੀ ਹਾਜ਼ਰ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...
-
शहर के अंदर साफ-सफाई को लेकर विधायक ने की नगर निगम अधिकारियों के साथ मीटिंग हर रोज शहर के अंदर की जाएगी साफ-सफाई --अमित विज पठानकोट 20 ज...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
हल्दी रस्म के बीच पहुंचे अधिकारी,रुकवाया बाल विवाह- रोमी पाठक जिला बाल संरक्षण इकाई टीम के त्वरित कार्यवाही से नाबालिग बालिका को बधू बनने ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
भिण्ड ।। महिला डेस्क मुख्य अधिकारी dsp पूनम थापा की सक्रिय कार्यबाही मुखविर तंत्र की सूचना पर हुई कार्यबाही शासकीय इंसास गन के मिले जिंदा का...
-
आज शाहजहांपुर जेल में बंदियों में सद्भाव व आध्यात्मिक ज्ञान दर्शन के उद्देश्य से प्रसिद्ध श्रीमद्भागवत कथावाचक परमपूज्य प्रशांत प्रभु जी महा...
-
ਵਿਆਹਾਂ, ਦਾਹ-ਸਸਕਾਰ ਮੌਕੇ ਅੰਦਰੂਨੀ ਇਕੱਠਾਂ ਦੀ ਗਿਣਤੀ 50 ਤੇ ਬਾਹਰੀ ਗਿਣਤੀ 100 ਤੱਕ ਸੀਮਤ ਗੁਰਦਾਸਪੁਰ, 9 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ) ਜ਼ਿਲਾ ਮੈਜਿਸਟਰ...

COMMENTS