Pragati Media Group में JOIN होकर हर ख़बर से रहे अवगत .

ਜ਼ਿਲਾ ਮੈਜਿਸਟਰੇਟ ਵਲੋਂ ਜਿਲੇ ਵਿਚ ਸਾਰੀਆਂ ਪਾਬੰਦੀਆਂ 30 ਅਪਰੈਲ ਤੱਕ ਕਾਇਮ ਰੱਖਣ ਦੇ ਹੁਕਮ ਜਾਰੀ

SHARE:

ਵਿਆਹਾਂ, ਦਾਹ-ਸਸਕਾਰ ਮੌਕੇ ਅੰਦਰੂਨੀ ਇਕੱਠਾਂ ਦੀ ਗਿਣਤੀ 50 ਤੇ ਬਾਹਰੀ ਗਿਣਤੀ 100 ਤੱਕ ਸੀਮਤ ਗੁਰਦਾਸਪੁਰ, 9 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ) ਜ਼ਿਲਾ ਮੈਜਿਸਟਰੇਟ ਜਨਾਬ ਮੁਹਮਦ ਇਸ਼ਫਾਕ ਨੇ ਦੱਸਿਆ ਕਿ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲਂ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਲਗਾਈਆਂ ਗਈਆਂ ਰੋਕਾਂ ਨੂੰ 30 ਅਪ੍ਰੈਲ 2021 ਤਕ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਲਈ ਜਿਲੇ ਗੁਰਦਾਸਪੁਰ ਅੰਦਰ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਜਾਰੀ ਗਾਈਡਲਾਈਨਜ਼ ਤਹਿਤ ਜਿਲਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕਰਦਿਆਂ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜਿਲੇ ਅੰਦਰ 31.03.2021 ਨੂੰ ਕੋਰੋਨਾ ਵਾਇ੍ਰਸ ਬਿਮਾਰੀ ਦੇ ਫੈਲਾਅ ਨੂੰਰੋਕਣ ਲਈ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕੀਤੇ ਗਏ ਸਨ। Guidelines regarding covid appropriate behaviour and restrictions till 30th april 2021. 1. ਜ਼ਿਲੇ ਅੰਦਰ 31.03.2021 ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ। 2. ਕੋਵਿਡ ਦੇ ਵੱਧ ਰਹੇ ਕੇਸਾਂ ਦੀ ਚਿੰਤਾ ਦੇ ਮੱਦੇਨਜ਼ਰ ਜਿਲੇ ਅੰਦਰ 30 ਅਪ੍ਰੈਲ 2021 ਤਕ ਜਿਲੇ ਅੰਦਰ ਹੇਠ ਲਿੱਖੀਆਂ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ। 1. ਸਾਰੀਆਂ ਵਿੱਦਿਅਕ ਸੰਸਥਾਵਾਂ ਜਿਵੇ ਸਕੂਲ ਅਤੇ ਕਾਲਜ 30 ਅਪ੍ਰੈਲ 2021 ਤਕ ਬੰਦ ਰਹਿਣਗੇ ਪਰ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਸਾਰੇ ਵਰਕਿੰਗ ਦਿਨਾਂ ਵਿਚ ਹਾਜਰ ਰਹੇਗਾ। 2. ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ। 3. ਜਿਲੇ ਅੰਦਰ ਰਾਜਨੀਤਿਕ ਇਕੱਠਾਂ ਤੇ ਪੂਰਨ ਤੋਰ ’ਤੇ ਰੋਕ ਲਗਾਈ ਜਾਂਦੀ ਹੈ। ਕਿਸੇ ਤਰਾਂ ਦੇ ਇਕੱਠ ਹੁਕਮਾਂ ਦੀ ਉਲੰਘਣਾ ਸਮਝਿਆ ਜਾਵੇਗਾ। ਇਕੱਠ ਕਰਨ ਵਾਲੇ , ਹਿੱਸਾ ਲੈਣ ਵਾਲੇ, ਇਕੱਠ ਲਈ ਸਥਾਨ ਮੁਹੱਈਆ ਕਰਵਾਉਣ ਵਾਲੇ ਅਤੇ ਟੈਂਟ ਹਾਊਸ ਮਾਲਕਾਂ ਖਿਲਾਫ ‘ਡਿਜਾਸਟਰ ਮੈਨਜੇਮੈਂਟ ਐਕਟ ’ਅਤੇ ‘ਦ ਐਪੀਡੇਮਿਕ ਡੀਸੀਜ਼ ਐਕਟ ’ ਤਹਿਤ ਐਫ.ਆਈ.ਆਰ ਦਰਜ ਕੀਤੀ ਜਾਵੇਗੀ ਅਤੇ ਮੁਹੱਈਆ ਕੀਤੇ ਗਏ ਸਥਾਨ ਨੂੰ ਤਿੰਨ ਮਹੀਨਿਆਂ ਲਈ ਸੀਲ ਕਰ ਦਿੱਤਾ ਜਾਵੇਗਾ। 4. ਜਿਲੇ ਅੰਦਰ ਹਫਤੇ ਦੇ ਸਾਰੇ ਦਿਨ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ ਅਤੇ ਜਰੂਰੀ ਸੇਵਾਵਾਂ ਤੋਂ ਇਲਾਵਾ ਦੂਜੀਆਂ ਆਂਗਤੀਵਿਧੀ ਤੇ ਰੋਕ ਰਹੇਗੀ। ਜਰੂਰੀ ਸੇਵਾਵਾਂ ਵਿਚ ਇੰਡਸਟਰੀ ਗਤੀਵਿਧੀਆਂ, ਗੱਡੀਆਂ ਤੇ ਬੱਸਾਂ ਰਾਹੀਂ ਆਉਣ ਵਾਲੀਆਂ ਸਵਾਰੀਆਂ ਦੀ ਗਤੀਵਿਧੀਆਂ ਤੇ ਕਰਫਿਊ ਦੀ ਰੋਕ ਲਾਗੂ ਨਹੀਂ ਹੋਵੇਗੀ। 5. ਸਮਾਜਿਕ, ਸੱਭਿਆਚਾਰਕ ਤੇ ਖੇਡਾਂ ਦੇ ਇਕੱਠ ਵਿਚ ਪੂਰਨ ਤੋਰ ਤੇ ਰੋਕ ਰਹੇਗੀ। 6. ਅੰਤਿਮ ਰਸਮਾਂ/ਦਾਹ-ਸਸਕਾਰਾਂ/ਵਿਆਹਾਂ ਮੌਕੇ ਹੋਣ ਵਾਲੇ ਅੰਦਰੂਨੀ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ 50 ਅਤੇ ਬਾਹਰੀ ਇਕੱਠਾਂ ਲਈ ਇਹ ਗਿਣਤੀ 100 ਤੱਕ ਸੀਮਤ ਰਹੇਗੀ। ਸਮਾਗਮ ਵਾਲੇ ਸਥਾਨ ਦਾ ਮਾਲਕ ਸਾਰੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਕਰਵਾਏਗਾ ਅਤੇ ਨੇੜਲੇ ਸਟੇਸ਼ਨ ਹਾਊਸ ਅਫਸਰ ਨੂੰ ਸਾਫਟ ਕਾਪੀ ਮੁਹੱਈਆ ਕਰਵਾਏਗਾ। ਐਸ.ਐਚ.ਓ ਵੀਡੀਓ ਦੀ ਪੜਤਾਲ ਕਰੇਗਾ ਅਤੇ ਉਲੰਘਣਾ ਪਾਏ ਜਾਣ ਤੇ ਕਾਰਵਾਈ ਕਰੇਗੀ। 7. ਸਿਨੇਮਾ ਹਾਲ, ਥਿਏਟਰ, ਮਲਟੀਪਲੈਕਸ, ਮਾਲਜ਼ ਆਦਿ ਵਿਚ 50 ਫੀਸਦ ਦੀ ਕਪੈਸਟੀ ਹੋਵੇਗੀ ਅਤੇ ਦੁਕਾਨ, ਵਿਚ ਇਕੋ ਸਮੇਂ 10 ਤੋਂ ਵੱਧ ਵਿਅਕਤੀ/ਗਾਹਕ ਨਹੀਂ ਹੋਣਗੇ। 8. ਸਰਕਾਰੀ ਅਦਾਰੇ ਮੁਸ਼ਕਿਲਾਂ ਦਾ ਨਿਪਟਾਰਾ ਵਰਚੂਅਲ ਜਾਂ ਆਨਲਾਲਾਈਨ ਕਰਨ ਨੂੰ ਪਹਿਲ ਦੇਣਗੇ। ਨਾ ਟਾਲੇ ਜਾਣ ਵਾਲੇ ਕੰਮਾਂ ਨੂੰ ਛੱਡ ਕੇ ਪਬਲਿਕ ਡੀਲਿੰਗ ਘੱਟ ਤੋਂ ਘੱਟ ਕੀਤੀ ਜਾਵੇ। ਰੈਵਨਿਊ ਵਿਭਾਗ ਲੋਕਾਂ ਨਾਲ ਘੱਟ ਤੋਂ ਘੱਟ ਮਿਲਣੀ ਕਰਨ ਅਤੇ ਪਰਾਪਰਟੀ ਦੇ ਸੇਲਜ਼ ਅਤੇ ਪਰਚੇਜ਼ ਡੀਡਜ਼ ਰਾਹੀਂ ਕਰਨ ਨੂੰ ਕਨਵੈਂਨਸ ਕਰਵਾਉਣਗੇ। 3. ਜ਼ਿਲਾ ਅਥਾਰਟੀ ਮਨਿਸਟਰੀ ਆਫ ਹੋਮ ਅਫੇਅਰਜ਼/ਰਾਜ ਸਰਕਾਰ ਵਲੋਂ ਕੋਵਿਡ-19 ਵਿਰੁੱਧ ਜਾਰੀ ਗਾਈਡਲਾਈਨਜ਼ ਨੂੰ ਸਖਤੀ ਨਾਲ ਲਾਗੂ ਕਰਨ ਲਈ ਪਾਬੰਦ ਹੋਣਗੇ। ਸ਼ੋਸਲ ਡਿਸਟੈਸਿੰਗ ਦੇ ਨਿਯਮ ਘੱਟੋ ਘੱਟ 6 ਫੁੱਟ (ਦੋ ਗਜ਼ ਦੀ ਦੂਰੀ), ਬਜਾਰ ਤੇ ਪਬਲਿਕ ਟਰਾਸਪਰੋਟ ਵਿਚ ਭੀੜ ਤੇ ਕੰਟਰੋਲ ਰੱਖਣਾ ਅਤੇ ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਉਲੰਘਣ ਕਰਨ ਉੱਪਰ ਜਿਵੇਂ ਮਾਸਕ ਨਾ ਪਹਿਨਣਾ ਅਤੇ ਪਬਲਿਕ ਥਾਵਾਂ ਤੇ ਥੁੱਕਣ ਆਦਿ ਤੇ ਪੈਨਲਟੀ ਲਗਾਈ ਜਾਵੇਗੀ। 4. 19 ਮਾਰਚ 2021 ਨੂੰ ਜਿਲੇ ਅੰਦਰ ਰਾਤ ਦਾ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਸੀ, ਜੋ ਅਗਲੇ ਹੁਕਮਾਂ ਤਕ ਜਾਰੀ ਰਹੇਗਾ। 5. ਕੋਵਿਡ ਬਿਮਾਰੀ ਨਲ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਲੋਕ ਘਰਾਂ ਵਿਚ ਏਕਾਂਤਵਾਸ ਰਹਿਣ ਜਦ ਤਕ ਉਨਾਂ ਦੀ ਆਰ.ਟੀ ਪੀ.ਸੀ.ਆਰ ਟੈਸਟ ਰਿਪੋਰਟ ਨੈਗਟਿਵ ਨਹੀਂ ਆ ਜਾਂਦੀ। 6. ਕੋਵਿਡ ਪੀੜਤ ਵਿਅਕਤੀ, ਉਨਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਬਾਰੇ ਅੱਗੇ ਹੋ ਕੇ ਜਾਣਕਾਰੀ ਦੇਣ ਤਾਂ ਜੋ ਕੋਵਿਡ ਮਹਾਂਮਾਰੀ ਦੀ ਚੈਨ ਨੂੰ ਤੋੜਿਆ ਜਾ ਸਕੇ। 7. Penal provisions ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਹ ਹੁਕਮ 8 ਅਪ੍ਰੈਲ 2021 ਤੋਂ 30 ਅਪ੍ਰੈਲ 2021 ਤਕ ਲਾਗੂ ਰਹੇਗਾ।

COMMENTS

नाम

05,65,19,26,21,222,27,10,30,1260,59,608,60,2,61,3,62,5,63,1,64,3,65,2,66,2,70,214,72,2,प्रगति मीडिया न्यूज़ उत्तर प्रदेशउत्तर प्रदेश,1,फिटनस,8,andra,5,Big Story,32,Bihar,71,Bollywood,7,Breaking News,21,business,6,Chhattisgarh,153,coronavirus,141,crime,22,Delhi,24,education,11,food news,6,Gadgets,1,Gujarat,80,haryana,28,himachal pradesh,504,jaunpur,557,Jharkhand,997,jyotish,16,law,1,Lockdown,201,madhya pradesh,468,maharastra,129,New Delhi,24,News,52,poem,1,politics,21,Pragati Media,3542,punjab,1075,rajasthan,349,Real story,2,Religion,11,tecnology,10,Uttar Pradesh,1200,Uttrakhand,40,West Bengal,2,
ltr
item
Pragati Media : भ्रष्ट व भ्रस्टाचार को रोकने की पहल: ਜ਼ਿਲਾ ਮੈਜਿਸਟਰੇਟ ਵਲੋਂ ਜਿਲੇ ਵਿਚ ਸਾਰੀਆਂ ਪਾਬੰਦੀਆਂ 30 ਅਪਰੈਲ ਤੱਕ ਕਾਇਮ ਰੱਖਣ ਦੇ ਹੁਕਮ ਜਾਰੀ
ਜ਼ਿਲਾ ਮੈਜਿਸਟਰੇਟ ਵਲੋਂ ਜਿਲੇ ਵਿਚ ਸਾਰੀਆਂ ਪਾਬੰਦੀਆਂ 30 ਅਪਰੈਲ ਤੱਕ ਕਾਇਮ ਰੱਖਣ ਦੇ ਹੁਕਮ ਜਾਰੀ
https://1.bp.blogspot.com/-i-iB0v5GnGs/YHAuJfpdXJI/AAAAAAAAAhs/8TulYdMv62c3_WdDZKozXab99CTBgskuwCLcBGAsYHQ/s0/IMG-20210409-WA0096.jpg
https://1.bp.blogspot.com/-i-iB0v5GnGs/YHAuJfpdXJI/AAAAAAAAAhs/8TulYdMv62c3_WdDZKozXab99CTBgskuwCLcBGAsYHQ/s72-c/IMG-20210409-WA0096.jpg
Pragati Media : भ्रष्ट व भ्रस्टाचार को रोकने की पहल
https://www.pragatimedia.org/2021/04/30_9.html
https://www.pragatimedia.org/
https://www.pragatimedia.org/
https://www.pragatimedia.org/2021/04/30_9.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy