ਕਿਹਾ ਸਰਕਾਰ ਦੇ ਸਿਰਫ ਚਿਹਰੇ ਬਦਲੇ ਨੀਅਤ ਨਹੀਂ ਬਦਲੀ
ਅੰਮ੍ਰਿਤਸਰ,27 ਅਕਤੂਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਯੂ ਟੀ ਵੱਲੋ ਲਗਾਤਾਰ ਚੱਲ ਰਹੀ ਕਲਮਛੋੜ ਹੜਤਾਲ ਅੱਜ 20ਵੇਂ ਦਿਨ ਵਿੱਚ ਦਾਖਲ ਹੋ ਗਈ ਹੈ।ਜਿਸ ਤੇ ਚੱਲਦਿਆਂ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਕਲੈਰੀਕਲ ਸਟਾਫ ਵੱਲੋਂ ਦਫਤਰੀ ਕੰਮ ਕਾਜ ਨੂੰ ਮੁਕੰਮਲ ਤੌਰ ਤੇ ਠੱਪ
ਰੱਖਿਆ ਹੋਇਆ ਹੈ।ਪ੍ਰੰਤੂ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ।ਇਕ ਪਾਸੇ ਤਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਖਬਾਰੀ ਬਿਆਨ ਦਿੱਤੇ ਜਾ ਰਹੇ ਹਨ ਕਿ ਹਰੇਕ ਵਰਗ ਦੇ ਮਸਲੇ ਬੈਠ ਕੇ ਹੱਲ ਕੀਤੇ ਜਾਣਗੇ।ਜੋ ਕਿ ਅਜੇ ਤੱਕ ਸਿਰਫ ਤੇ ਸਿਰਫ ਅਖਬਾਰੀ ਬਿਆਨ ਹੀ ਸਾਬਤ ਹੋ ਰਹੇ ਹਨ।ਇਸ ਸੰਬੰਧੀ ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਦਫਤਰ ਵਿਖੇ ਪੰਜਾਬ ਇਰੀਗੇਸ਼ਨ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਸੂਦ ਅਤੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ ਮੁਲਾਜ਼ਮਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਮਨਜਿੰਦਰ ਸਿੰਘ ਸੰਧੂ,ਅਤੁੱਲ ਕੁਮਾਰ,ਤੇਜਿੰਦਰ ਸਿੰਘ ਢਿੱਲੋਂ, ਮੁਨੀਸ਼ ਕੁਮਾਰ ਸ਼ਰਮਾ,ਰਜਿੰਦਰ ਸਿੰਘ ਮੱਲੀ, ਗੁਰਦਿਆਲ ਮਾਹਵਾ,ਰਾਕੇਸ਼ ਕੁਮਾਰ ਬਾਬੋਵਾਲ,ਰਾਜਮਹਿੰਦਰ ਸਿੰਘ ਮਜੀਠਾ,ਹਰਜਾਪ ਸਿੰਘ, ਸੁਖਬੀਰ ਸਿੰਘ ਅਤੇ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਵਿੱਚ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਤੇ ਹੁਣ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੱਖਾ ਮੁਲਾਜਮਾਂ ਤੇ ਪੈਨਸ਼ਨਰਾਂ ਨਾਲ ਧੋਖੇ ਤੇ ਵਾਅਦੇ ਖਿਲਾਫੀਆ ਹੀ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਨਜ਼ਰਾਂ ਵਿੱਚ ਸਰਕਾਰ ਦੇ ਸਿਰਫ ਚਿਹਰੇ ਹੀ ਬਦਲੇ ਹਨ,ਪਰ ਸਰਕਾਰ ਦੀ ਨੀਅਤ ਨਹੀਂ ਬਦਲੀ।ਪੰਜਾਬ ਸਰਕਾਰ ਵੱਲੋ ਅਖਬਾਰੀ ਬਿਆਨਾ ਵਿੱਚ ਭਾਵੇਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡੇ ਵੱਡੇ ਤੋਹਫਿਆਂ ਦੇ ਐਲਾਨ ਕੀਤੇ ਜਾ ਰਹੇ ਹਨ।ਪਰ ਹਕੀਕਤ ਵਿੱਚ ਮੁਲਾਜਮਾਂ ਨੂੰ ਕੁੱਝ ਨਹੀਂ ਦਿੱਤਾ ਜਾ ਰਿਹਾ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸੋਧ ਕੇ ਲਾਗੂ ਕਰਨ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ,ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਸਮੇਤ ਬਹੁਤ ਸਾਰੀਆਂ ਮੰਗਾਂ ਪੈਂਡਿੰਗ ਪਈਆਂ ਹਨ।ਉਕਤ ਆਗੂਆਂ ਨੇ ਕਿਹਾ ਕਿ 31 ਅਕਤੂਬਰ ਤੱਕ ਕੀਤੀ ਜਾ ਰਹੀ ਸੂਬਾ ਪੱਧਰੀ ਕਲਮਛੋੜ ਹੜਤਾਲ ਨੂੰ ਪੂਰੀ ਸਖਤੀ ਨਾਲ ਅਸਰਦਾਰ ਬਣਾਇਆ ਜਾਵੇਗਾ।ਜਿਸ ਤੇ ਚੱਲਦਿਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਪੰਜਾਬ ਸਰਕਾਰ ਦੇ ਹਰ ਦਫਤਰ ਦਾ ਕੰਮ ਕਾਜ ਬੰਦ ਰੱਖਿਆ ਜਾਵੇਗਾ।ਜੇਕਰ ਸਰਕਾਰ ਨੇ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਮੁਲਾਜ਼ਮਾਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। सरकार के तीन वर्ष के कार्यकाल पूर्ण होने पर थौलधार विकासखण्ड मुख्यालय में बहुउद्देशीय शिविर का हुआ आयोजन। शिविर में...
-
थौलधार।। धामी सरकार के सेवा,सुशासन व विकास के तीन वर्ष पूर्ण होने पर आठ दिवसीय समारोह एवं बहुउद्देशीय शिविर के तृतीय दिवस पर थौलधार में आयोज...
-
टिहरी गढ़वाल।।(सू०वि०) जनपद मुख्यालय टिहरी पर 23 मार्च, 2025 को प्रताप इण्टर कॉलेज बौराड़ी नई टिहरी में प्रातः 10 बजे से सांय 05 बजे तक आयोजि...
-
टिहरी गढ़वाल।। जिला सभागार में बुद्धवार को जिलाधिकारी की अध्यक्षता में जिला सड़क सुरक्षा समिति की बैठक में सम्बन्धित विभागों के द्वारा पूर...
-
टिहरी गढ़वाल।।(सू.वि.) जनपद मुख्यालय स्थित प्रताप इंटर कॉलेज नई टिहरी में ‘जन सेवा‘ थीम पर शुरू हुआ चिकित्सा एवं बहुउद्देशीय शिविर। ...
-
सोनभद्र। लायंस क्लब राबर्ट्सगंज द्वारा होली मिलन समारोह का आयोजन लायंस भवन में किया गया, जिसमें पीडीजी एमजीएफ लायन हरीश अग्रवाल, रीजन चेयर...
-
बानस्कांठा जिले के डीसा तालुका के कंपा गाँव में शितला सतम के अवसर पर एक अद्वितीय भटिगाल लोक मेला आयोजित किया गया था। न केवल इस मेले में बान...
-
उत्तरकाशी।। जिला चिकित्सालय उत्तरकाशी में स्वास्थ्य विभाग द्वारा राष्ट्रीय स्वास्थ्य मिशन के अन्तर्गत मुख्य चिकित्सा अधिकारी डॉ० बी०एस०रावत ...
-
टिहरी गढ़वाल।। जिलाधिकारी मयूर दीक्षित की अध्यक्षता में जिला सभागार में राजस्व की मासिक स्टाफ बैठक आहूत की गई। कोर्ट केस के लंबि...
-
काँगड़ा :- स्यूल खड़ डुकी रोड लिंक रोड भारी बरसात के कारण वह गया एक साल पहले 2 करोड़ की लागत से ये रोड का निर्माण किया गया था 😱😱😱❓️ इसे लो...
COMMENTS