ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਅੱਗੇ ਕੱਲ ਧਰਨਾ ਜਾਰੀ ਰਹੇਗਾ
ਸ਼ਹਿਣਾ/ਭਦੌੜ 1 ਮਾਰਚ ਜਿੰਦਲ ਭਦੌੜ
ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਵਿਰੁੱਧ ਅੱਜ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿਖੇ ਬੱਚਿਆਂ ਦੇ ਮਾਪਿਆਂ ਵੱਲੋਂ ਧਰਨਾ ਲਾਇਆ ਗਿਆ ਜਿਸ ਵਿਚ ਮਾਪਿਆਂ ਵੱਲੋਂ ਦੱਸਿਆ ਗਿਆ ਕਿ ਕਰੋਨਾ ਮਹਾਂਮਾਰੀ ਦੋਰਾਨ ਲੱਗੇ ਲਾਕਡਾਉਨ ਵਿੱਚ ਸਕੂਲ ਵੱਲੋਂ ਆਨ ਲਾਈਨ ਕਲਾਸਾਂ ਦੇ ਨਾਮ ਤੇ ਟਿਉਸ਼ਨ ਫੀਸ ਪੂਰੀ ਮੰਗੀ ਜਾ ਰਹੀ ਹੈ ਜਿੰਨਾ ਬੱਚਿਆਂ ਨੇ ਫ਼ੀਸ ਨਹੀਂ ਭਰੀ ਉਨ੍ਹਾਂ ਨੂੰ
ਪੇਪਰਾਂ ਲਈ ਇਡਮਿਟ ਕਾਰਡ ਨਹੀਂ ਦਿੱਤੇ ਜਾਣਗੇ ਮਾਪਿਆਂ ਦਾ ਕਹਿਣਾ ਹੈ ਕਿ ਜ਼ੋ ਨਰਸਰੀ ਵਾਲੇ ਬੱਚੇ ਨੇ ਉਹਨਾਂ ਨੂੰ ਆਨਲਾਈਨ ਕਿਵੇਂ ਪੜਾਇਆ ਜਾਵੇਗਾ ਧਰਨਾਕਾਰੀਆਂ ਵੱਲੋਂ 11 ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਸ਼ਰਤਾਂ ਰੱਖੀਆਂ ਗਈਆਂ 1. ਹਾਈਕੋਰਟ ਦੇ ਫ਼ੈਸਲੇ ਮੁਤਾਬਕ ਟਿਉਸ਼ਨ ਫੀਸ 30% ਘਟੇ ਕੇ 70% ਲਈ ਜਾਵੇਗੀ ਅਤੇ ਐਨੂਅਲ ਫੀਸ ਨਹੀ ਲਈ ਜਾਵੇਗੀ 2. ਕਿਤਾਬਾਂ ਵਰਦੀਆਂ ਹਰੇਕ ਦੁਕਾਨ, ਬਜਾਰ ਵਿਚੋਂ ਮਿਲਣੀਆਂ ਚਾਹੀਦੀਆਂ ਹਨ ਨਾ ਕੇ ਸਕੂਲ ਵੱਲੋਂ ਬਣਾਈ ਇਕ ਦੁਕਾਨ ਤੋਂ ਮਿਲਣ 3. ਵਰਦੀਆਂ ਹਰ ਸਾਲ ਬਦਲਣੀਆਂ ਨਹੀਂ ਚਾਹੀਦੀ ਆ 4. ਬੱਸਾਂ ਛਾਵੇ ਸਿੱਡ ਥੱਲੇ ਖੜਨੀਆ ਚਾਹੀਦੀ ਆ ਹਨ 5. ਸਾਰੇ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਬਿਨਾਂ ਫ਼ੀਸ ਤੋਂ ਦਿੱਤੇ ਜਾਣ, ਬਣਾਈ ਗਈ ਕਮੇਟੀ ਨੇ ਸਕੂਲ ਮੈਨੇਜਮੈਂਟ ਕਮੇਟੀ ਨਾਲ ਗੱਲਬਾਤ ਕੀਤੀ ਮਨੇਜਮੈਂਟ ਕਮੇਟੀ ਕਿਹਾ ਕਿ ਐਨੂਅਲ ਫੀਸ ਨਹੀ ਲਈ ਜਾਵੇਗੀ ਪਰ ਟਿਉਸ਼ਨ ਫੀਸ ਪੂਰੀ ਦੇਣੀ ਪਵੇਗੀ । ਧਰਨਾ ਸ਼ਨੀਵਾਰ ਤੋਂ ਚੱਲ ਰਿਹਾ ਅੱਜ ਬਣਾਈ ਗਈ ਕਮੇਟੀ ਨੇ ਅੱਜ ਸਵੇਰੇ ਤੋਂ ਧਰਨਾ ਜਾਰੀ ਰੱਖਿਆ ਪਰ ਸਕੂਲ ਮੈਨੇਜਮੈਂਟ ਕਮੇਟੀ ਦਾ ਕੋਈ ਵੀ ਅਧਿਕਾਰੀ ਨਹੀ ਆਇਆ ਤਾਂ ਸਵੇਰੇ 10 ਵਜੇ ਤੋਂ ਬਰਨਾਲਾ ਬਾਜਾਖਾਨਾ ਰੋਡ ਬੰਦ ਕੀਤਾ ਗਿਆ । ਇਸ ਮੌਕੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਡੀ ਐੱਸ ਪੀ , ਥਾਣਾ ਸ਼ਹਿਣਾ ਦੇ ਐੱਸ ਐੱਚ ਓ, ਐੱਸ ਐੱਚ ਓ ਭਦੌੜ, ਐੱਸ ਐੱਚ ਓ ਬਰਨਾਲਾ ਮੌਜੂਦ ਸਨ ਸ਼ਾਮ ਨੂੰ ਸਕੂਲ ਮੈਨੇਜਮੈਂਟ ਕਮੇਟੀ ਨਾਲ ਕਮੇਟੀ ਨੇ ਗੱਲਬਾਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ । ਸੰਘਰਸ਼ ਕਮੇਟੀ ਨੇ ਫੈਸਲਾ ਲਿਆ ਕਿ ਮੰਗਲਵਾਰ ਨੂੰ ਧਰਨਾ ਵੱਡੀ ਪੱਧਰ ਤੇ ਲਗਾਇਆ ਜਾਵੇਗਾ । ਇਸ ਮੌਕੇ ਕੀਰਤ ਸਿੰਗਲਾ, ਅਮਿਤ ਕੁਮਾਰ, ਡਾ ਗੁਰਤੇਜ ਧਾਲੀਵਾਲ, ਅਮਨਦੀਪ ਸਿੰਘ ਰਾਈਆਂ, ਸੁਖਚੈਨ ਰਾਈਆਂ, ਹਰਦੀਪ ਭੁੱਲਰ, ਰਾਜੀਵ ਕੁਮਾਰ, ਜਸਵਿੰਦਰ ਸਿੰਘ ਜੱਸੀ ਉੱਗੋਕੇ, ਚਮਕੌਰ ਸਿੰਘ ਮੱਲੀਆਂ, ਦਵਿੰਦਰ ਸਿੰਘ ਮੌੜ ਨਾਭਾ, ਅਜੈਬ ਸਿੰਘ, ਪਰਮਜੀਤ ਨੈਣੇਵਾਲ, ਲਾਭ ਉੱਗੋਕੇ ਆਦਿ ਹਾਜ਼ਰ ਸਨ .
COMMENTS