- ਸ਼ਰਧਾਲੂਆਂ ਨੂੰ ਲੰਗਰ ਵਰਤਾਉਣ ਲਈ ਪੱਤਲ ਜਾਂ ਸਟੀਲ ਦੀਆਂ ਪਲੇਟਾਂ ਦੀ ਵਰਤੋ ਕਰਨ ਦੀ ਅਪੀਲ
ਬਟਾਲਾ,/20 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ ,ਬੁੱਗੇਲ ਸਿੰਘ-) ਨਗਰ ਨਿਗਮ ਬਟਾਲਾ ਵੱਲੋ ਬਾਬੇ ਦੇ ਵਿਆਹ ਪੁਰਬ ਦੀਆਂ ਕੀਤੀਆਂ ਜਾ ਤਿਆਰੀਆਂ ਦੀ ਗੱਲ ਕਰਦਿਆ ਡਾ. ਸ਼ਾਇਰੀ ਭੰਡਾਰੀ ਐੱਸ. ਡੀ. ਐਮ.ਕਮ -ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆਂ ਕਿ ਦਿਨ-ਰਾਤ ਨਗਰ ਨਿਗਮ ਅਤੇ ਵੱਖ-ਵੱਖ ਵਿਭਾਗਾਂ ਵੱਲੋ ਵਿਕਾਸ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਸੰਗਤਾਂ ਦੀ ਸਹੂਲਤ ਲਈ ਕੋਈ ਕਮੀਂ ਬਾਕੀ ਨਾ ਰਹੇ।
ਉਨ੍ਹਾਂ ਅੱਗੇ ਦੱਸਿਆ ਕਿ ਬਟਾਲਾ ਦੇ ਵਿਧਾਇਕ, ਅਮਨਸ਼ੇਰ ਸਿੰਘ ਸ਼ੈਰੀ ਕਲਵਸੀ ਅਤੇ ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 21 ਸਤੰਬਰ ਨੂੰ ਗੁਰਦਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਤੋ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਅਤੇ 22 ਸਤੰਬਰ ਨੂੰ ਪਾਲਕੀ ਸਾਹਿਬ ਜੀ ਦੇ ਰੂਟ ਸਮੇਤ ਸਮੁੱਚੇ ਬਟਾਲਾ ਸ਼ਹਿਰ ਅੰਦਰ ਵੱਖ-ਵੱਖ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਰਹਿੰਦੇ ਕਾਰਜਾਂ ਨੂੰ ਅੰਤਿਮ ਛੂਹ ਦਿਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੀਂਹ ਕਾਰਨ ਸ਼ਹਿਰ ਅੰਦਰ ਲੋਕਾਂ ਨੂੰ ਮੁਸ਼ਕਿਲ ਪੇਸ਼ ਆਈ ਸੀ ਪਰ ਨਗਰ ਨਿਗਮ ਤੇ ਵੱਖ-ਵੱਖ ਵਿਭਾਗਾਂ ਵਲੋਂ ਸ਼ਹਿਰ ਅੰਦਰ ਸੀਵਰੇਜ਼ ਦੀ ਸਮੱਸਿਆਂ ਹੱਲ ਕਰਨ, ਫੁਹਾਰਾ ਚੌਕ ਦੀ ਸਫਾਈ, ਹੰਸਲੀ ਵਿੱਚ ਜੰਗਲ ਬੂਟੀ ਪੁੱਟਣ ਦਾ ਕੰਮ, ਭੰਡਾਰੀ ਗੇਂਟ ਦੇ ਨੇੜਲੇ ਸਫਾਈ ਦਾ ਕੰਮ, ਕਾਹਨੂੰਵਾਨ ਰੋਡ ਤੇ ਸਫਾਈ ਦਾ ਕੰਮ, ਲਵ-ਕੁਸ਼ ਚੌਂਕ ਵਿਖੇ ਵਿਕਾਸ ਕੰਮ ਸਮੇਤ ਸਮੁੱਚੇ ਸ਼ਹਿਰ ਅੰਦਰ ਸਫਾਈ ਵਿਵਸਥਾ ਤੇ ਵਿਕਾਸ ਕੰਮ ਕੀਤੇ ਜਾ ਰਹੇ ਹਨ। ਪ੍ਰਸ਼ਾਸ਼ਨ ਸਰਧਾਲੂਆਂ ਦੀ ਸਹੂਲਤ ਲਈ ਕੋਈ ਕਮੀ ਨਹੀ ਰਹਿਣ ਦੇਵੇਗਾ ਅਤੇ ਬਟਾਲਾ ਸ਼ਹਿਰ ਨੂੰ ਸਵਾਗਤੀ ਗੇਟਾਂ ਤੇ ਰੰਗ ਬਰੰਗੀਆਂ ਲੜੀਆਂ ਆਦਿ ਨਾਲ ਸਜਾਇਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਵਿਆਹ ਪੁਰਬ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹੇ ਜਾਣਗੇ। ਉਨਾਂ ਲੋਕਾਂ ਕੋਲੋ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋ ਨਾ ਕਰਨ । ਲੰਗਰ ਵਰਤਾਉਣ ਲਈ ਪੱਤਲ ਜਾਂ ਸਟੀਲ ਦੀਆਂ ਪਲੇਟਾਂ ਦੀ ਵਰਤੋ ਕੀਤੀ ਜਾਵੇ ਤਾ ਜੋ ਸਮਾਗਮ ਜ਼ੀਰੋ ਵੇਸਟ ਜਨਰੇਟਿਡ ਮੇਲਾ ਮਨਾਉਣ ਦਾ ਮਿਥਿਆ ਟੀਚਾ ਸਫਲਤਾਪੂਰਵਕ ਸਰ ਕੀਤਾ ਜਾ ਸਕੇ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। सरकार के तीन वर्ष के कार्यकाल पूर्ण होने पर थौलधार विकासखण्ड मुख्यालय में बहुउद्देशीय शिविर का हुआ आयोजन। शिविर में...
-
थौलधार।। धामी सरकार के सेवा,सुशासन व विकास के तीन वर्ष पूर्ण होने पर आठ दिवसीय समारोह एवं बहुउद्देशीय शिविर के तृतीय दिवस पर थौलधार में आयोज...
-
टिहरी गढ़वाल।।(सू०वि०) जनपद मुख्यालय टिहरी पर 23 मार्च, 2025 को प्रताप इण्टर कॉलेज बौराड़ी नई टिहरी में प्रातः 10 बजे से सांय 05 बजे तक आयोजि...
-
टिहरी गढ़वाल।।(सू.वि.) जनपद मुख्यालय स्थित प्रताप इंटर कॉलेज नई टिहरी में ‘जन सेवा‘ थीम पर शुरू हुआ चिकित्सा एवं बहुउद्देशीय शिविर। ...
-
टिहरी गढ़वाल।। जिला सभागार में बुद्धवार को जिलाधिकारी की अध्यक्षता में जिला सड़क सुरक्षा समिति की बैठक में सम्बन्धित विभागों के द्वारा पूर...
-
सोनभद्र। लायंस क्लब राबर्ट्सगंज द्वारा होली मिलन समारोह का आयोजन लायंस भवन में किया गया, जिसमें पीडीजी एमजीएफ लायन हरीश अग्रवाल, रीजन चेयर...
-
बानस्कांठा जिले के डीसा तालुका के कंपा गाँव में शितला सतम के अवसर पर एक अद्वितीय भटिगाल लोक मेला आयोजित किया गया था। न केवल इस मेले में बान...
-
उत्तरकाशी।। जिला चिकित्सालय उत्तरकाशी में स्वास्थ्य विभाग द्वारा राष्ट्रीय स्वास्थ्य मिशन के अन्तर्गत मुख्य चिकित्सा अधिकारी डॉ० बी०एस०रावत ...
-
टिहरी गढ़वाल।। जिलाधिकारी मयूर दीक्षित की अध्यक्षता में जिला सभागार में राजस्व की मासिक स्टाफ बैठक आहूत की गई। कोर्ट केस के लंबि...
-
टिहरी।।समाज कल्याण विभाग टिहरी गढ़वाल के नेतृत्व में एवं स्वास्थ्य विभाग के सहयोग से राजकीय इंटर कालेज कमांद में दिव्यांग शिविर का हुआ आयोजन...
COMMENTS