ਜਥੇਬੰਦੀ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਕੀਤੀਆਂ ਮੁਕੰਮਲ
ਗੁਰਦਾਸਪੁਰ , 4 ਸਤੰਬਰ (ਡਾ ਬਲਜੀਤ ਸਿੰਘ .ਨੀਰਜ ਸ਼ਰਮਾ) ਸਨਾਤਨ ਚੇਤਨਾ ਮੰਚ ਵੱਲੋਂ ਮਨਾਇਆ ਜਾਣ ਵਾਲਾ ਜਨਮ ਅਸ਼ਟਮੀ ਮਹਾਂਉਤਸਵ ਵੱਖਰਾ ਅਤੇ ਪੂਰੀ ਤਰ੍ਹਾਂ ਨਾਲ ਧਾਰਮਿਕ ਹੋਵੇਗਾ। ਮੰਡੀ ਗੁਰਦਾਸਪੁਰ ਵਿਖੇ ਹੋਈ ਚੇਤਨਾ ਮੰਚ ਦੇ ਅਹੁਦੇਦਾਰਾਂ ਦੀ ਬੈਠਕ ਵਿੱਚ ਸਮਾਗਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਜ਼ਿੰਮੇਦਾਰੀਆਂ
ਵੰਡੀਆਂ ਗਈਆਂ।ਜਾਣਕਾਰੀ ਦਿੰਦਿਆਂ ਸਨਾਤਨ ਚੇਤਨਾ ਮੰਚ ਦੇ ਚੇਅਰਮੈਨ ਅਨੁ ਗੰਡੋਤਰਾ ਅਤੇ ਕੁਆਰਡੀਨੇਟਰ ਜੁਗਲ ਕਿਸ਼ੋਰ ਨੇ ਦੱਸਿਆ ਕਿ ਇਸ ਵਾਰ ਵੀ ਇਹ ਜਨਮ ਅਸ਼ਟਮੀ ਮਹਾਉਤਸਵ ਸਮਾਗਮ ਸਹਿਰ ਵਾਸੀਆਂ ਦੇ ਦਿਲਾਂ ਵਿੱਚ ਵੱਖਰੀ ਛਾਪ ਛੱਡਣ ਵਿੱਚ ਕਾਮਯਾਬ ਹੋ ਰਹੇਗਾ। ਚੇਤਨਾ ਮੰਚ ਵੱਲੋਂ ਹਮੇਸ਼ਾ ਭਾਰਤ ਦੀ ਪੁਰਾਤਨ ਵਿਰਾਸਤ ਅਤੇ ਤਿਉਹਾਰਾਂ ਨੂੰ ਪੁਨਰ ਜਾਗਰਤ ਰੱਖਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਪੱਸ਼ਚਮੀ ਸੱਭਿਅਤਾ ਦੇ ਰੰਗ ਵਿੱਚ ਰੰਗੀ ਜਾ ਰਹੀ ਨੌਜਵਾਨ ਪੀੜ੍ਹੀ ਆਪਣੀ ਵਿਰਾਸਤ ਅਤੇ ਧਰਮ ਨਾਲ ਵੀ ਜੁੜੀ ਰਹੇ। ਜਨਮ ਅਸ਼ਟਮੀ ਮਹਾ ਉਤਸਵ ਸਮਾਗਮ ਵੀ ਇਸੇ ਕੋਸ਼ਿਸ਼ ਦਾ ਹੀ ਨਤੀਜਾ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਦੀਆਂ ਤਮਾਮ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।ਸਮਾਗਮ ਵਿੱਚ ਡੇਢ ਦਰਜਨ ਤੋਂ ਵੱਧ ਸਕੂਲਾਂ ਦੇ ਬੱਚੇ ਧਾਰਮਿਕ ਪੇਸ਼ਕਾਰੀਆਂ ਦੇਣਗੇ। ਸਵਾਲ ਜਵਾਬ ਪ੍ਰਤੀਯੋਗਤਾ ਪ੍ਰੋਗਰਾਮ ਦਾ ਇਕ ਹੋਰ ਆਕਰਸ਼ਨ ਹੋਵੇਗੀ ਜਿਸ ਵਿੱਚ ਧਰਮ ਨਾਲ ਜੁੜੇ ਹੀ ਸਵਾਲ ਹੋਣਗੇ ਅਤੇ ਉਹਨਾਂ ਦੇ ਸਹੀ ਜਵਾਬ ਦੇਣ ਵਾਲਿਆਂ ਨੂੰ ਆਕਰਸ਼ਕ ਇਨਾਮ ਵੀ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਡੀ ਆਈ ਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਣ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਜਦਕਿ ਐਸ ਐੱਸ ਪੀ ਗੁਰਦਾਸਪੁਰ ਦਯਾਮਾ ਹਰੀਸ਼ ਚੰਦਰ ਅਤੇ ਹੋਰ ਜਿਲ੍ਹਾ ਅਧਿਕਾਰੀ ਵੀ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਸ਼ਿਰਕਤ ਕਰਨਗੇ। ਬੇਸ਼ਕ ਸਮਾਗਮ ਸਨਾਤਨ ਚੇਤਨਾ ਮੰਚ ਦੇ ਬੈਨਰ ਤਲੇ ਕਰਵਾਇਆ ਜਾ ਰਿਹਾ ਹੈ ਪਰ ਇਸ ਵਿੱਚ ਸ਼ਹਿਰ ਦੀਆਂ ਲੱਗਭਗ ਸਾਰੀਆਂ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦਾ ਵੀ ਸਹਿਯੋਗ ਰਹੇਗਾ।
ਚੇਤਨਾ ਮੰਚ ਦੇ ਆਗੂਆਂ ਨੇ ਦੱਸਿਆ ਕਿ ਜਨਮ ਅਸ਼ਟਮੀ ਨਾਲ ਸੰਬੰਧਿਤ ਸਮਾਗਮ ਵਿੱਚ ਸ਼ਹਿਰ ਦੇ ਨੌਜਵਾਨ ਅਤੇ ਮਸ਼ਹੂਰ ਧਾਰਮਿਕ ਗਾਇਕ ਪੁਨੀਤ ਸਾਗਰ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ ਜਦ ਕਿ ਸਮਾਗਮ ਦਾ ਅੰਤ ਸ੍ਰੀ ਕ੍ਰਿਸ਼ਨ ਜਨਮ ਕਥਾ ਨਾਲ ਰਾਤ ਠੀਕ ਬਾਰਾਂ ਵਜੇ ਹੋਵੇਗਾ ਅਤੇ ਉਸ ਤੋਂ ਬਾਅਦ ਸ਼ਰਧਾਲੂਆਂ ਲਈ ਲੰਗਰ ਪ੍ਰਸ਼ਾਦ ਦੀ ਵਿਸ਼ੇਸ਼ ਵਿਵਸਥਾ ਵੀ ਕੀਤੀ ਗਈ ਹੈ
ਇਸ ਮੌਕੇ ਵਿਕਾਸ ਮਹਾਜਨ,ਭਰਤ ਗਾਬਾ, ਸੁਭਾਸ਼ ਭੰਡਾਰੀ, ਓਮ ਪ੍ਰਕਾਸ਼ ਸ਼ਰਮਾਂ, ਵਿਨੇ ਮਹਾਜਨ, ਨਿਤਿਨ ਸ਼ਰਮਾ, ਅਨਮੋਲ ਸ਼ਰਮਾ, ਤ੍ਰਿਭੁਵਨ ਮਹਾਜਨ, ਵਿਸ਼ਾਲ ਸ਼ਰਮਾ, ਕਰਨ ਆਦਿ ਵੀ ਹਾਜਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
ਕਹਿਰ ਦੀ ਬਾਰਿਸ਼ ਵਿੱਚ ਬਸਪਾ ਵਰਕਰਾਂ ਨੇ ਬੁਲੰਦ ਹੌਂਸਲੇ ਵਿੱਚ ਘੇਰੀ ਭਗਵੰਤ ਮਾਨ ਦੀ ਕੋਠੀ ਸਰਕਾਰ ਸਿਹਤ ਸਿਖਿਆ ਰੁਜ਼ਗਾਰ ਸਹੂਲਤਾਂ ਦੇਣ ਨਾਲ ਮਹਿੰਗਾਈ ਨੂੰ ਕੰਟਰੋਲ ਕ...
-
आज करवा चौथ व्रत के पावन पर्व पर शाहजहांपुर जेल में निरुद्ध महिला बंदियों को करवा चौथ पर सजने संवरने के लिए श्रृंगार सामग्री एवं साड़ियां...
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...
-
पठानकोट ज़िले का पहला गाँव रामकलवां वाई-फाई हुआ ---- कैबिनेट मंत्री पंजाब श्री लाल चंद कटारूचक ने रामकलवां गाँव पहुँचकर वाई-फाई प्रणाली लोग...

COMMENTS