ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾਰਾ ਚੰਦ ਭਗਤ ਨੇ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆ ਹੋਇਆ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਰਾਜ ਕਰ ਚੁੱਕੀਆਂ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾ ਅਤੇ ਬਹੁਜਨ ਸਮਾਜ ਪਾਰਟੀ ਦੀ ਉੱਤਰ ਪ੍ਰਦੇਸ ਵਿਚ ਬਣੀ ਸਰਕਾਰ ਦੇ ਪ੍ਰਦੇਸ ਵਿੱਚ ਕੀਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਜ਼ਮੀਨ
ਅਸਮਾਨ ਦਾ ਫਰਕ ਦੱਸਿਆ ਹੈ ਉਨ੍ਹਾਂ ਕਿਹਾ ਕਿ ਜਦੋਂ 2007 'ਚ ਉੱਤਰ ਪ੍ਰਦੇਸ਼ ਵਿਚ ਬਸਪਾ ਦੀ ਨਿਰੋਲ ਸਰਕਾਰ ਬਣੀ ਤਾਂ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਵਿੱਚ ਰਿਕਾਰਡ ਤੋੜ ਵਿਕਾਸ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਤੋਂ ਲੈ ਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ,ਪੱਕੇ ਘਰ ਬਣਾਕੇ ਦਿੱਤੇ। ਬਸਪਾ ਆਗੂ ਨੇ ਵਿਸਥਾਰਪੂਰਵਕ ਦੱਸਿਆ ਕਿਹਾ ਕਿ ਇਸ ਦੌਰਾਨ ਲਖਨਊ ਵਿਚ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਭਵਨ ਬਣਾਇਆ ਵਿਚਕਾਰ ਸੜਕ ਤੇ ਦੋਹਾਂ ਪਾਸੇ ਸਜਾਵਟ ਲਈ ਹਾਥੀ ਵੀ ਲਗਾਏ ਗਏ, ਜਿਸ ਦਾ ਕਈ ਸਿਆਸੀ ਪਾਰਟੀਆਂ ਨੇ ਵਿਰੋਧ ਵੀ ਕੀਤਾ ਜਦ ਕਿ ਭਵਨ ਦੇ ਅੰਦਰ ਸਾਰੇ ਧਰਮਾਂ ਦੇ ਰਹਿਬਰਾਂ ਦੇ ਸਰੂਪ ਵੀ ਲਗਾਏ ਸਨ। ਇਸੇ ਸਮੇਂ ਦੌਰਾਨ ਉਤਰ ਪ੍ਰਦੇਸ਼ ਵਿੱਚ ਬਿਨਾਂ ਭੇਦ ਭਾਵ ਲੱਖਾਂ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ, ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਵੀ ਦਿੱਤੀਆਂ ਗਈਆਂ ਅਤੇ ਬੇਘਰਿਆਂ ਨੂੰ ਲੱਖਾ ਮੁਫਤ ਮਕਾਨ ਬਣਾ ਕੇ ਦਿੱਤੇ ਗਏ।ਇੱਥੇ ਹੀ ਬਸ ਨਹੀਂ ਬੇਹੱਦ ਸੁੰਦਰ ਬਣਿਆ ਅੰਬੇਡਕਰ ਭਵਨ ਦੇਸ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਿਸ ਤੋਂ ਸੂਬਾ ਸਰਕਾਰ ਨੂੰ ਕਰੋੜਾਂ ਰੁਪਏ ਦੀ ਆਮਦਨ ਹੋ ਰਹੀ ਹੈ।ਦੂਜੇ ਪਾਸੇ ਪੰਜਾਬ 'ਚ ਬਣੀਆ ਸਰਕਾਰਾ ਦੀਆ ਮਾੜੀਆ ਨੀਤੀਆਂ ਕਾਰਨ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ ਅਤੇ ਸੂਬੇ ਦੇ ਹਰ ਵਰਗ ਦੇ ਵਸੀਦੇ ਰੋਜ਼ਾਨਾ ਰੋਸ ਮੁਜ਼ਾਹਰੇ ਕਰ ਰਹੇ ਹਨ।ਪੰਜਾਬ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਬੇਰੁਜ਼ਗਾਰੀ ਕਾਰਨ ਨੌਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਧਸੇ ਜਾ ਰਹੇ ਹਨ।ਲੁੱਟਾ ਖੋਹਾ ਅਤੇ ਡਕੈਤੀਆਂ ਪੂਰੇ ਜੋਰਾਂ ਤੇ ਹਨ ਤੇ ਪੰਜਾਬ ਸਰਕਾਰ ਸਿਰਫ ਤੇ ਸਿਰਫ ਝੂਠੇ ਐਲਾਨਾਂ ਨਾਲ ਲੋਕਾਂ ਦਾ ਢਿੱਡ ਭਰ ਰਹੀ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਦੇ ਕਰੋੜਾ ਰੁਪਏ ਦੇ ਸਿਰਫ ਸੜਕਾ ਦੇ ਕਿਨਾਰੇ ਟੰਗੇ ਝੂਠੀਆਂ ਮਸ਼ਹੂਰੀਆਂ ਵਾਲੇ ਬੋਰਡ ਹੀ ਨਜ਼ਰ ਆ ਰਹੇ ਹਨ ਅਤੇ ਲੋਕਾਂ ਦੀ ਭਲਾਈ ਤੇ ਵਿਕਾਸ ਦਾ ਕੰਮ ਜੀਰੋ ਨਜ਼ਰ ਆ ਰਿਹਾ ਹੈ। ਤਾਰਾ ਚੰਦ ਭਗਤ ਨੇ ਉੱਤਰ ਪ੍ਰਦੇਸ਼ ਵਿੱਚ ਬਸਪਾ ਦੀ ਸਰਕਾਰ ਅਤੇ ਇਹਨਾਂ ਮਨੂੰਵਾਦੀ ਸੋਚ ਦੀਆ ਧਾਰਨੀ ਪਾਰਟੀਆਂ ਦੀਆ ਬਣੀਆ ਸਰਕਾਰਾਂ ਦੇ ਕੰਮਾ ਪ੍ਰਤੀ ਜ਼ਮੀਨ ਅਸਮਾਨ ਦਾ ਫਰਕ ਦੱਸਦਿਆਂ ਕਿਹਾ ਜੇਕਰ ਦੇਸ਼ ਦੀ ਤਰੱਕੀ ਨੂੰ ਮੁੜ ਤੋਂ ਲੀਹਾਂ ਤੇ ਲਿਆਉਣਾ ਚਾਹੁੰਦੇ ਹੋ ਤਾਂ ਭਾਰਤੀ ਸੰਵਿਧਾਨ ਨੂੰ ਖਤਮ ਕਰਨ ਵਾਲੀਆ ਪਾਰਟੀਆਂ ਨੂੰ ਦੇਸ ਵਿੱਚੋ ਚਲਦਾ ਕਰਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸੋਚ ਨੂੰ ਦੇਸ਼ ਵਿਚ ਲਾਗੂ ਕਰਨ ਵਾਲੀ ਇਕੋ-ਇਕ ਪਾਰਟੀ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਈਏ।
[Important News]$type=slider$c=4$l=0$a=0$sn=600$c=8
अधिक खबरे देखे .
-
राजसमंद व भीलवाड़ा जिले के बॉर्डर पर स्थित है प्रभु श्री खजुरिया श्याम के दरबार में क्षेत्र में सुख समृद्धि खुशहाली की कामना को लेकर 60 घंटे ...
-
थत्युड़।। जिलाधिकारी मयूर दीक्षित ने विकासखंड जौनपुर के ग्राम पंचायत भरवाकाटल पहुंचकर सुनी क्षेत्र की जन समस्याएं,अधिकांश शिकायतों का किया न...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
भीलवाड़ा रविवार को पोटलां कस्बे में भारत के प्रधानमंत्री नरेंद्र मोदी का जन्मदिन भाजपाइयों सहित ग्रामीणों द्वारा मनाया गया पोटलां भाजपा नगर ...
-
नाथद्वारा : 18 सितम्बर 2023 , भारतीय जनता पार्टी नाथद्वारा नगर मण्डल और शक्ति केंद्र की बैठक आज पार्टी कार्यालय पर हुई भाजपा जिला मंत्री एव...
-
गोवलिया गांव के चारभुजा नाथ मंदिर पर 24 घंटे की अखंड रामधुन का आयोजन आज दिनांक 24 9 2023 को दोपहर 2:15 बजे से शुरू होने जा रहा है अत्यंत हर...
-
टिहरी।। जिला सभागार नई टिहरी में आयोजित हुई बैठक। जिलाधिकारी द्वारा जिला खनिज फाउण्डेशन न्यास के अन्तर्गत प्रस्तावित/स्वीकृत कार...
-
कण्डीसौड़।। आयुष्मान भव:कार्यक्रम के अन्तर्गत राजकीय उच्च प्राथमिक स्वास्थ्य केन्द्र छाम में गुरुवार को विशेषज्ञ चिकित्सा शिविर ...
-
राजसमन्द : 24 सितम्बर 2023 , हिंदुआ सूरज महाराणा राज सिंह की जन्मजयंती पर पुष्पांजलि के साथ आयोजित विचार गोष्ठी में समस्त व्यापार मंडल सोसा...
-
थौलधार/कमांद।।प्रधानमंत्री नरेंद्र मोदी जी की 'मन की बात ' व 'मेरी माटी मेरा देश,कार्यक्रम के अवसर पर थौलधार ब्लाक के ग्राम पंचा...
COMMENTS