ਬਟਾਲਾ 29 ਸਤੰਬਰ( ਡਾ ਬਲਜੀਤ ਸਿੰਘ ,ਨੀਰਜ ਸ਼ਰਮਾ)
ਵਿਜੂਅਲ ਆਰਟਸ ਤੇ ਦੇਸੀ ਖਿਡੌਣੇ ਤੇ ਖੇਡਾਂ ਵਿੱਚ ਪ੍ਰਾਪਤ ਕੀਤੇ ਚਾਰ ਪਹਿਲੇ ਅਤੇ ਇੱਕ ਤੀਸਰਾ ਸਥਾਨ
ਸਮੱਗਰਾ ਸਿੱਖਿਆ ਅਭਿਆਨ ਪੰਜਾਬ ਅਧੀਨ ਜ਼ਿਲ੍ਹਾ ਪੱਧਰੀ ਕਲਾ ਉਤਸਵ 2023-24 ਦਾ ਆਯੋਜਨ ਸਰਦਾਰ ਸੁਖਜਿੰਦਰ ਸਿੰਘ ਇੰਜੀ: ਕਾਲਜ ਹਰਦੋਛਨੀ ਰੋਡ ਗੁਰਦਾਸਪੁਰ ਵਿਖੇ ਮਿਤੀ
26,27,28 ਸਤੰਬਰ 2023 ਨੂੰ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ਤੋਂ 164 ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਮਾਸਟਰ ਸਰਦਾਰ ਕਾਲਾ ਸਿੰਘ ਜੀ ਅਤੇ ਲੈਕਚਰਾਰ ਪੰਜਾਬੀ ਸਿਮਰਨਜੀਤ ਕੌਰ ਜੀ ਦੀ ਅਗਵਾਈ ਹੇਠ ਵਿਜੂਅਲ ਆਰਟਸ ਅਤੇ ਦੇਸੀ ਖਿਡੌਣੇ ਤੇ ਖੇਡਾਂ ਵਿੱਚ ਇਸ ਸਕੂਲ ਦੇ ਪੰਜ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਚਾਰ ਵਿਦਿਆਥੀਆਂ ਨੇ ਪਹਿਲਾ ਅਤੇ ਇੱਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੇ ਪਹਿਲਾ, ਮਨਪ੍ਰੀਤ ਸਿੰਘ ਬਾਰ੍ਹਵੀਂ ਜਮਾਤ ਨੇ ਪਹਿਲਾ, ਰਾਧਾ ਰਾਣੀ ਗਿਆਰ੍ਹਵੀਂ ਜਮਾਤ ਨੇ ਪਹਿਲਾ, ਮਹਿਕ ਬਾਰ੍ਹਵੀਂ ਜਮਾਤ ਨੇ ਪਹਿਲਾ ਅਤੇ ਮਨਪ੍ਰੀਤ ਕੌਰ ਗਿਆਰ੍ਹਵੀਂ ਜਮਾਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹੁਣ ਇਹ ਵਿੱਦਿਆਰਥੀ ਜੋਨ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਰਦਾਰ ਕਾਲਾ ਸਿੰਘ ਅਤੇ ਸ੍ਰੀਮਤੀ ਸਿਮਰਨਜੀਤ ਕੌਰ ਦੋਵੇਂ ਪਤੀ ਪਤਨੀ ਹਨ ਅਤੇ ਸਾਡੇ ਸਕੂਲ ਵਿੱਚ ਪੜ੍ਹਾ ਰਹੇ ਹਨ। ਦੋਵੇਂ ਬਹੁਤ ਹੀ ਮਿਹਨਤੀ ਅਧਿਆਪਕ ਹਨ। ਇਹਨਾਂ ਵੱਲੋਂ ਛੁੱਟੀ ਤੋਂ ਬਾਦ ਵੀ ਬੱਚਿਆਂ ਨੂੰ 1 ਘੰਟਾ ਵਾਧੂ ਟ੍ਰੇਨਿੰਗ ਦਿੱਤੀ ਗਈ ਅਤੇ ਫਿਰ ਸ਼ਾਮ ਨੂੰ ਘਰ ਬੁਲਾ ਕੇ 2 ਤੋਂ 3 ਘੰਟੇ ਰੋਜ਼ਾਨਾ ਤਿਆਰੀ ਕਰਵਾਉਂਦੇ ਸਨ ਤੇ ਅੱਜ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ ਤੇ ਇਹ ਮਾਣਮੱਤੀ ਪ੍ਰਾਪਤੀ ਹਾਸਿਲ ਹੋਈ ਹੈ। ਸਵੇਰ ਦੀ ਸਭਾ ਵਿੱਚ ਜੇਤੂ ਵਿਦਿਆਰਥੀਆਂ ਨੂੰ ਸੀਲਡਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕ. ਡਾ. ਮਦਨ ਲਾਲ, ਪੰਜਾਬੀ ਮਾਸਟਰ ਸ੍ਰੀ ਗੁਰਪਾਲ ਸਿੰਘ ਅਤੇ ਅੰਗਰੇਜ਼ੀ ਮਾਸਟਰ ਸ੍ਰੀ ਕੋਮਲਪ੍ਰੀਤ ਸਿੰਘ ਹਾਜ਼ਰ ਸਨ।
ਤਸਵੀਰ:- ਪ੍ਰਿੰਸੀਪਲ ਸ੍ਰੀ ਮਨਜੀਤ ਸਿੰਘ ਸੰਧੂ, ਸ੍ਰੀ ਕਾਲਾ ਸਿੰਘ, ਲੈਕ. ਸਿਮਰਨਜੀਤ ਕੌਰ ਅਤੇ ਅਧਿਆਪਕ ਸਾਹਿਬਾਨ ਜੇਤੂ ਵਿਦਿਆਰਥੀਆਂ ਨਾਲ।
[Important News]$type=slider$c=4$l=0$a=0$sn=600$c=8
अधिक खबरे देखे .
-
डिस्ट्रिक्ट मजिस्ट्रेट ने प्रेगाबेलिन दवा के खुलेआम इस्तेमाल पर रोक लगाई पठानकोट, 09 जनवरी, 2026(दीपक महाजन)--- प्रेगाबेलिन के फॉर्मूले से...
-
कर्मचारी राज्य बीमा निगम द्वारा बीमाकृत की मृत्यु के उपरांत उनके आश्रितों को आश्रितजन हितलाभ का भुगतान किया गया पठानकोट 8 जनवरी (दीपक महा...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
पठानकोट में नशा बेचने वालों पर पंजाब सरकार का बुलडोजर चला पठानकोट (दीपक महाजन)पंजाब का युवा पीढ़ी को नशे में धकेल उनके घर उजाड़ कर अपने घ...
-
पठानकोट के उपायुक्त ने जिला परिषद और पंचायत समिति चुनावों की मतगणना की तैयारियों के संबंध में समीक्षा बैठक की। ----चुनाव के दौरान मतगणना क...
-
काँगड़ा :-जसवां परागपुर ब्लॉक कांग्रेस कमेटी के अध्यक्ष ठााकुर सुरिन्द्र सिंह मनकोटिया के नेतृत्व में शुक्रवार को कांग्रेस कार्यकर्ताओं ने ...
-
सोनभद्र। मारवाड़ी महिला मंच सोन महिला सोनभद्र द्वारा मेन मार्केट स्थित दुर्गा मंदिर पर वाटर कूलर का उद्घाटन मंच की अध्यक्षा व प्रांतीय अम...
-
जिला भाषा कार्यालय, पठानकोट ने उर्दू आमोद पाठ्यक्रम में प्रवेश शुरू किया: शोध अधिकारी डॉ. राजेश कुमार पठानकोट, 5 दिसंबर 2025 (दीपक महाजन) ...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...

COMMENTS