ਬਟਾਲਾ/ਅੰਮ੍ਰਿਤਸਰ/1 ਫਰਵਰੀ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) ਪੰਜਾਬ 'ਚ ਪਾਸਟਰ ਬਲਜਿੰਦਰ ਤੇ ਪਾਸਟਰ ਹਰਪ੍ਰੀਤ ਦਿਓਲ ਦੇ ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਲੰਧਰ ਦੇ ਤਾਜਪੁਰ ਤੇ ਕਪੂਰਥਲਾ ਦੇ ਖੋਜੇਪੁਰ 'ਚ ਛਾਪੇਮਾਰੀ ਦੀ ਸੂਚਨਾ ਹੈ। ਪੁਲਿਸ ਵੱਲੋਂ ਛਾਪੇਮਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਧਰਮ ਪਰਿਵਰਤਨ ਦੇ ਦੋਸ਼ਾਂ 'ਚ ਘਿਰੇ ਬਜਿੰਦਰ ਦੇ ਬੜੌਦੀ ਸਥਿਤ ਧਾਰਮਿਕ ਅਸਥਾਨ 'ਤੇ ਵੀ ਆਈਟੀ ਵਿਭਾਗ ਦੀ ਛਾਪੇੇਮਾਰੀ ਦੀ ਖਬਰ ਹੈ।
ਕਪੂਰਥਲਾ ਦੇ ਪਿੰਡ ਖੋਜੇਵਾਲ ਸਥਿਤ ਮੁੱਖ ਚਰਚ 'ਤੇ ਇਨਕਮ ਟੈਕਸ ਦੀ ਟੀਮ ਨੇ ਮੰਗਲਵਾਰ ਸਵੇਰੇ ਛਾਪਾ ਮਾਰਿਆ। ਇਨਕਮ ਟੈਕਸ ਦੇ ਦਰਜਨਾਂ ਅਧਿਕਾਰੀਆਂ ਵੱਲੋਂ ਚਰਚਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਨਾ ਤਾਂ ਕਿਸੇ ਨੂੰ ਚਰਚ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਬਾਹਰ। ਆਈਟੀ ਟੀਮ ਦੇ ਨਾਲ ਸਥਾਨਕ ਪੁਲਿਸ ਤੇ ਸੀਆਰਪੀਐਫ ਦੇ ਜਵਾਨ ਵੀ ਹਨ, ਜਿਨ੍ਹਾਂ ਵੱਲੋਂ ਕਿਸੇ ਨੂੰ ਵੀ ਚਰਚ ਦੇ ਆਲੇ ਦੁਆਲੇ ਘੁੰਮਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਹਾਲਾਂਕਿ ਇਸ ਛਾਪੇਮਾਰੀ ਦੀ ਕੋਈ ਵੀ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ ਤੇ ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਟੀਮ ਵਿੱਚ ਕਿੰਨੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਚਰਚ ਤੋਂ ਇਲਾਵਾ ਈਡੀ ਵੱਲੋਂ ਮੁੱਖ ਪਾਦਰੀ ਦੇ ਘਰ ਅਤੇ ਹੋਰ ਥਾਵਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਵਰਨਣਯੋਗ ਹੈ ਕਿ ਓਪਨ ਡੋਰ ਚਰਚ ਖੋਜੇਵਾਲ ਦੁਆਬੇ ਦਾ ਸਭ ਤੋਂ ਮਹੱਤਵਪੂਰਨ ਚਰਚ ਮੰਨਿਆ ਜਾਂਦਾ ਹੈ, ਜਿੱਥੇ ਪੰਜਾਬ ਭਰ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਇਸ ਚਰਚ ਵਿਚ ਹਰ ਵੀਰਵਾਰ ਅਤੇ ਐਤਵਾਰ ਨੂੰ ਪ੍ਰਾਰਥਨਾਵਾਂ ਹੁੰਦੀਆਂ ਹਨ।
ਇਸ ਤੋਂ ਇਲਾਵਾ ਪਾਸਟਰ ਬਲਜਿੰਦਰ ਸਿੰਘ ਮਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਬਿੱਟੂ ਦੇ ਗ੍ਰਹਿ ਕੋਟ ਖਾਲਸਾ ਛੇਹਰਟਾ (ਅੰਮ੍ਰਿਤਸਰ) ਵਿਖੇ ਈਡੀ ਵੱਲੋਂ ਸਵੇਰੇ ਤੜਕਸਾਰ ਤੋਂ ਰੇਡ ਕੀਤੀ ਗਈ ਹੈ। ਉਨ੍ਹਾਂ ਦੀ ਚੱਲ-ਅਚੱਲ ਸੰਪਤੀ ਦੀ ਜਾਂਚ ਕੀਤੀ ਜਾ ਰਹੀ ਹੈ। ਈਡੀ ਟੀਮ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਅਵਤਾਰ ਸਿੰਘ ਬਿੱਟੂ ਜੋ ਕਿ ਆਤਿਸ਼ਬਾਜ਼ੀ ਦਾ ਵੱਡੇ ਪੱਧਰ 'ਤੇ ਕਾਰੋਬਾਰ ਕਰਦੇ ਹਨ।
[Important News]$type=slider$c=4$l=0$a=0$sn=600$c=8
अधिक खबरे देखे .
-
भीलवाड़ा जिले की गंगापुर पुलिस द्वारा बड़ी कार्रवाई करते हुए विभिन्न जिलो में सोलर प्लॉटो में लगी लाखो की तांबे की केबिल चोरी की वारदाते क...
-
प्रकाश खारोल चीड़ खेड़ा ने बताया कि हाल निवासी जाडन में करीब 7 सालो से जाडन मे निवास करता हूं मै व मेरा भाई नारायण तीन आईसकीम के टेम्पो ...
-
गंगापुर थाना क्षेत्र में आमली मार्ग पर हुआ हादसा, चीड़खेड़ा गांव निवासी 55 वर्षीय नारायण गाडरी की हुई मौत पुलिस ने मृतक का शव रखवाय...
-
विधायक लादू लाल पितलिया ने बताया माता-पिता के बाद गुरु ही वंदनीय "वर्तमान परिपेक्ष में भी गुरु का स्थान आदरणीय होता है माता-...
-
टिहरी गढ़वाल।।जिलाधिकारी मयूर दीक्षित ने सोमवार को जनता मिलन कार्यक्रम के तहत दर्ज 73 शिकायतें /अनुरोध पत्रों के माध्यम से लोगों की समस्याओं...
-
देवनारायण मित्र मंडल परबती गांव से श्री ढेलाना भेरूनाथ जी आमेट के पैदल यात्रा पर ढेलाना भेरुजी के धूमधाम से गांव में यात्रा निकाली गई फिर पर...
-
जिला मजिस्ट्रेट पठानकोट ने बिना लाइसेंस के प्रीगैबलिन कैप्सूल/गोलियों की बिक्री, अनुमत मात्रा से अधिक रखने/बिक्री और प्रिस्क्रिप्शन के बिना ...
-
राजसमंद व भीलवाड़ा जिले की सीमा पर बसे मेवाड़ के प्रसिद्ध देवस्थल खजुरिया श्याम मंदिर पर शुक्रवार सुबह 5:15 बजे 60 घण्टे की अखंड रामधुन का...
-
तहसील दिवस में 37 शिकायत दर्ज की गई जिनमें से अधिकांश का मौके पर ही निस्तारण किया गया। जाखणीधार।। जिलाधिकारी मयूर दीक्षित की अध्...
-
लखमनियास के रा. उ. प्रा. विद्यालय पर गुरुवार को शिक्षक दिवस के मौके पर शिक्षक दिवस मनाया गया। अध्यापक विकास दाधीच ने बताया कि आज सर्वप...
COMMENTS