ਬਟਾਲਾ 10 ਫਰਵਰੀ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ ,ਜਸਬੀਰ ਸਿੰਘ) : ਬਟਾਲਾ ਦੇ ਮੁਰਗੀ ਮੁਹੱਲੇ 'ਚ ਵੱਖ-ਵੱਖ ਗਲੀਆਂ 'ਚ ਪ੍ਰਦੂਸ਼ਿਤ ਸੀਵਰੇਜ ਦਾ ਪਾਣੀ ਘਰਾਂ ਦੇ ਬਾਹਰ ਖੜ੍ਹਾ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਅਤੇ ਕਈ ਵਾਰ ਨਗਰ ਨਿਗਮ ਬਟਾਲਾ ਦੇ ਦਫ਼ਤਰ 'ਚ ਸ਼ਿਕਾਇਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ, ਉਲਟਾ ਨਗਰ ਨਿਗਮ ਵਿਭਾਗ ਵੱਲੋਂ ਉਨ੍ਹਾਂ ਦੀਆਂ ਗਲੀਆਂ ਅਤੇ ਸੀਵਰੇਜ ਦੇ ਪਾਈਪ ਪਾਉਣ ਦੇ ਨਾਂ ਹੇਠ ਉਨ੍ਹਾਂ ਕੋਲੋਂ ਜ਼ਬਰਦਸਤੀ ਦਬਾਅ ਬਣਾ ਕੇ 1400-1400 ਰੁਪਏ ਇਕੱਠੇ ਕੀਤੇ ਗਏ।ਗਲੀਆਂ 'ਚ ਜੋ ਸੀਵਰੇਜ ਦੇ ਪਾਈਪ ਪਾਏ ਗਏ, ਉਹ ਵੀ ਗਲਤ ਪਾ ਦਿੱਤੇ, ਜਿਸ ਨਾਲ ਉਨ੍ਹਾਂ ਲਈ ਇਹ ਮੁਸੀਬਤ ਬਣ ਗਈ ਹੈ।
ਉਥੇ ਹੀ ਸਥਾਨਕ ਔਰਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਘਰਾਂ ਦੇ ਬਾਹਰ ਸੀਵਰੇਜ ਦਾ ਪਾਣੀ ਹਮੇਸ਼ਾ ਖੜ੍ਹਾ ਰਹਿੰਦਾ ਹੈ, ਜਿਸ ਨਾਲ ਜਿਥੇ ਉਨ੍ਹਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ। ਜਦ ਬਾਹਰ ਜਾਣਾ ਹੋਵੇ ਤਾਂ ਖੜ੍ਹੇ ਪਾਣੀ 'ਚੋਂ ਨਿਕਲ ਕੇ ਜਾਣਾ ਪੈਂਦਾ ਹੈ। ਇੱਥੋਂ ਤੱਕ ਕਿ ਇਸ ਗੰਦਗੀ ਨਾਲ ਬੀਮਾਰੀਆਂ ਵੀ ਫੈਲ ਰਹੀਆਂ ਹਨ। ਉਧਰ ਇਸ ਮਾਮਲੇ 'ਚ ਨਗਰ ਨਿਗਮ ਬਟਾਲਾ ਦੇ ਸੁਪਰਡੈਂਟ ਨਿਰਮਲ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ 'ਚ ਮਾਮਲਾ ਨਹੀਂ ਹੈ ਅਤੇ ਅੱਜ ਮੀਡੀਆ ਦੇ ਰਾਹੀਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਹੈ।ਉਨ੍ਹਾਂ ਨੇ ਸੀਵਰੇਜ ਵਿਭਾਗ ਨੂੰ ਲੋਕਾਂ ਦੀ ਇਸ ਮੁਸ਼ਕਿਲ ਬਾਰੇ ਸੂਚਿਤ ਕਰ ਦਿੱਤਾ ਹੈ ਤੇ ਜਲਦ ਹੀ ਇਸ ਦਾ ਕੋਈ ਹੱਲ ਕੱਢਿਆ ਜਾਵੇਗਾ। ਉਥੇ ਹੀ ਲੋਕਾਂ ਕੋਲੋਂ ਜੋ ਪੈਸੇ ਇਕੱਠੇ ਕੀਤੇ ਗਏ ਹਨ, ਉਸ ਬਾਰੇ ਉਨ੍ਹਾਂ ਦੱਸਿਆ ਕਿ ਜਿਸ ਇਲਾਕੇ 'ਚ ਨਵਾਂ ਸੀਵਰੇਜ ਪਾਇਆ ਜਾ ਰਿਹਾ ਹੈ, ਉਸ ਵਿੱਚ ਸਰਕਾਰ ਦੇ ਆਦੇਸ਼ਾਂ 'ਤੇ ਸੀਵਰੇਜ ਵਿਭਾਗ ਉਸ ਦਾ ਖਰਚ ਪ੍ਰਤੀ ਘਰ 'ਚੋਂ ਫੀਸ ਵਜੋਂ ਇਕੱਠੀ ਕਰਦਾ ਹੈ ਅਤੇ ਉਸ ਦੀ ਤੈਅ ਫੀਸ 1400 ਰੁਪਏ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
कडींसौड।।विद्यालय को स्मार्ट क्लास संचालन हेतु टीएचडीसी सेवा द्वारा स्मार्ट टीवी सोलर पैनल सहित उपलब्ध कराया गया है। विद्यालय मे...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
हिंदू नव वर्ष 2080 के शुभ अवसर पर खडं थौलधार स्वयंसेवक संघ ने किया कार्यक्रम आयोजित।। मैडंखाल।। हिन्दू नववर्ष नव संवत्सर 2080 के...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
-
जन समस्याओं के निस्तारण को लेकर जनता मिलन कार्यक्रम।। टिहरी।। जिलाधिकारी डॉ.सौरभ गहरवार द्वारा कार्यालय कक्ष में जनता की समस्याए...
-
स्योहारा। पुलिस अधीक्षक बिजनौर नीरज कुमार जादौन ने थाना स्योहारा का औचक निरीक्षण किया। स्योहारा। पुलिस अधीक्षक बिजनौर नीरज कुमार जादौन ने थ...
-
पुलिस का सहयोग करने वाले डिजिटल वालंटियर्स को प्रशस्ति पत्र प्रदान कर किया सम्मानित। टिहरी।।बरिष्ठ पुलिस अधीक्षक टिहरी श्री नवनी...
COMMENTS