ਗਰਦਾਸਪੁਰ 28 ਨਵੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਵੀਰ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਪੰਜਾਬ 'ਚ ਤੇਜ਼ੀ ਨਾਲ ਵਧ ਰਹੀ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਇਰਾਦੇ 'ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਬਾਜਵਾ ਨੇ 'ਆਪ' ਸਰਕਾਰ ਦੀ 8 ਮਹੀਨਿਆਂ ਸੱਤਾ 'ਚ ਰਹਿਣ ਦੇ ਬਾਵਜੂਦ ਨਸ਼ਾ ਤਸਕਰਾਂ ਦੀ ਧੌਣ ਤੋੜਨ ਦਾ ਪ੍ਰੋਗਰਾਮ ਉਲੀਕਣ 'ਚ ਅਯੋਗਤਾ ਲਈ ਸਖ਼ਤ ਨਿੰਦਾ ਕੀਤੀ।ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕਈ ਪ੍ਰਮੁੱਖ ਅਖ਼ਬਾਰਾਂ ਸੂਬੇ 'ਚ ਪ੍ਰਚੱਲਿਤ ਨਸ਼ੇ ਦੇ 'ਹੌਟ ਸਪਾਟ' (ਨਸ਼ਾ ਵਿਕਣ ਵਾਲਿਆਂ ਥਾਵਾਂ) ਨਾਲ ਸਬੰਧਿਤ ਖ਼ਬਰਾਂ ਛਾਪ ਰਹੇ ਹਨ, ਫਿਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੁਲਸ ਨੇ ਇਨ੍ਹਾਂ ਰਿਪੋਰਟਾਂ ਪ੍ਰਤੀ ਅੱਖਾਂ ਬੰਦ ਕਰ ਲਈਆਂ ਹਨ ਅਤੇ ਸਰਕਾਰ ਇਨ੍ਹਾਂ ਰਿਪੋਰਟਾਂ ਦਾ ਨੋਟਿਸ ਲੈਣ 'ਚ ਅਸਫਲ ਰਹੀ ਹੈ। ਕਾਦੀਆਂ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਮੀਡੀਆ 'ਚ ਨਸ਼ਿਆਂ ਨਾਲ ਸਬੰਧਿਤ ਡਰਾਉਣੇ ਵੇਰਵਿਆਂ ਨੂੰ ਦਰਸਾਇਆ ਗਿਆ ਹੈ।ਇਕ ਆਮ ਬਿਰਤਾਂਤ ਜੋ ਸਾਹਮਣੇ ਆਇਆ ਹੈ ਕਿ ਨਸ਼ਾ (ਚਿੱਟਾ) ਕਥਿਤ ਤੌਰ 'ਤੇ ਸਿੱਧਾ ਨਸ਼ੇੜੀਆਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ। ਇਕ ਖ਼ਬਰ ਮੁਤਾਬਿਕ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਲਾਸੌਰ ਦੇ ਨਿਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਦਾ ਇਕ ਖ਼ਾਸ ਪਰਿਵਾਰ ਇਲਾਕੇ 'ਚ ਨਸ਼ਾ ਵੰਡਣ ਦਾ ਨੈੱਟਵਰਕ ਚਲਾ ਰਿਹਾ ਹੈ ਅਤੇ ਇਸ ਬਾਰੇ ਹਰ ਕੋਈ ਜਾਣਦਾ ਹੈ। ਬਾਜਵਾ ਨੇ ਕਿਹਾ ਕਿ 'ਆਪ' ਨੇ ਲਾਭਪਾਤਰੀਆਂ ਦੇ ਘਰ-ਘਰ ਰਾਸ਼ਨ ਦੀ ਸਿੱਧੀ ਡਲਿਵਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ 'ਆਪ' ਸਰਕਾਰ ਦੀ ਲਾਪਰਵਾਹੀ ਕਾਰਨ ਨਸ਼ਾ (ਚਿੱਟਾ) ਕਥਿਤ ਤੌਰ 'ਤੇ ਨਸ਼ੇੜੀਆਂ ਦੇ ਬੂਹੇ ਤੱਕ ਪਹੁੰਚਾਇਆ ਜਾ ਰਿਹਾ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਅਜਿਹੀ ਹੀ ਇਕ ਹੋਰ ਰਿਪੋਰਟ ਮੋਗਾ ਜ਼ਿਲ੍ਹੇ ਦੇ ਪਿੰਡ ਦੌਲੇਵਾਲਾ ਮੇਅਰ ਦੀ ਮਾੜੀ ਤਸਵੀਰ ਪੇਸ਼ ਕਰਦੀ ਹੈ।ਇਸ ਰਿਪੋਰਟ ਦੇ ਅਨੁਸਾਰ ਪਿੰਡ ਕਿਸੇ ਸਮੇਂ ਨਾਜਾਇਜ਼ ਸ਼ਰਾਬ, ਭੁੱਕੀ ਅਤੇ ਅਫ਼ੀਮ ਦੀ ਤਸਕਰੀ ਲਈ ਬਦਨਾਮ ਸੀ ਪਰ ਪਿਛਲੇ ਕੁਝ ਦਹਾਕਿਆਂ ਤੋਂ ਇਹ ਹੈਰੋਇਨ, ਸਮੈਕ ਅਤੇ ਸਿੰਥੈਟਿਕ ਨਸ਼ਿਆਂ ਦੀ ਵਿਕਰੀ ਲਈ ਇਕ ਹੌਟਸਪਾਟ ਬਣ ਗਿਆ ਹੈ। ਪਿੰਡ ਦੇ ਸਰਪੰਚ ਨੇ ਅਖ਼ਬਾਰੀ ਰਿਪੋਰਟ 'ਚ ਕਿਹਾ ਕਿ ਸਥਾਨਕ ਵਾਸੀ ਨਸ਼ੇ ਦਾ ਕਾਰੋਬਾਰ ਛੱਡਣਾ ਚਾਹੁੰਦੇ ਹਨ ਪਰ ਨਾ ਤਾਂ ਸੂਬਾ ਸਰਕਾਰ ਅਤੇ ਨਾ ਹੀ ਸਥਾਨਕ ਪੁਲਸ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਗੰਭੀਰ ਅਤੇ ਸੰਵੇਦਨਸ਼ੀਲ ਹੈ। ਬਾਜਵਾ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ 'ਆਪ' ਸਰਕਾਰ ਕੋਲ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਨੂੰ ਬਿਹਤਰ ਜੀਵਨ ਲਈ ਪ੍ਰੇਰਿਤ ਕਰਨ ਲਈ ਕੋਈ ਯੋਜਨਾ ਜਾਂ ਪੁਨਰਵਾਸ ਪ੍ਰੋਗਰਾਮ ਨਹੀਂ ਹੈ। ਹਾਲਾਂਕਿ, ਫਰਵਰੀ 2022 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਦੇ ਕਰਤਾ ਧਰਤਾ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੀ ਸਮੱਸਿਆ ਨੂੰ ਸਰਕਾਰ ਬਣਨ ਦੇ 4 ਮਹੀਨਿਆਂ ਦੇ ਅੰਦਰ-ਅੰਦਰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ।
[Important News]$type=slider$c=4$l=0$a=0$sn=600$c=8
अधिक खबरे देखे .
-
भीलवाड़ा जिले की गंगापुर पुलिस द्वारा बड़ी कार्रवाई करते हुए विभिन्न जिलो में सोलर प्लॉटो में लगी लाखो की तांबे की केबिल चोरी की वारदाते क...
-
गंगापुर थाना क्षेत्र में आमली मार्ग पर हुआ हादसा, चीड़खेड़ा गांव निवासी 55 वर्षीय नारायण गाडरी की हुई मौत पुलिस ने मृतक का शव रखवाय...
-
विधायक लादू लाल पितलिया ने बताया माता-पिता के बाद गुरु ही वंदनीय "वर्तमान परिपेक्ष में भी गुरु का स्थान आदरणीय होता है माता-...
-
देवनारायण मित्र मंडल परबती गांव से श्री ढेलाना भेरूनाथ जी आमेट के पैदल यात्रा पर ढेलाना भेरुजी के धूमधाम से गांव में यात्रा निकाली गई फिर पर...
-
टिहरी जिले के शिक्षकों ने धरने के दौरान कहा कि मांगे न मानी तो सड़कों पर उतरेंगे शिक्षक। नरेंद्रनगर।। जिला टिहरी गढ़वाल के शिक्ष...
-
राजसमंद व भीलवाड़ा जिले की सीमा पर बसे मेवाड़ के प्रसिद्ध देवस्थल खजुरिया श्याम मंदिर पर शुक्रवार सुबह 5:15 बजे 60 घण्टे की अखंड रामधुन का...
-
जिलाधिकारी ने घनसाली बैठक में विभिन्न अधिकारियों को दिए निर्देश। टिहरी गढ़वाल।।जनपद टिहरी की तहसील घनसाली एवं बालगंगा के आपदाग्र...
-
रामदेवरा जाने के लिए पैदल यात्रियों के लिए भोजन और नाश्ते की व्यवस्था के लिए आयोजित राम रसोड़ा का समापन हुआ ।जिसमें बड़ी संख्या में मह...
-
लखमनियास के रा. उ. प्रा. विद्यालय पर गुरुवार को शिक्षक दिवस के मौके पर शिक्षक दिवस मनाया गया। अध्यापक विकास दाधीच ने बताया कि आज सर्वप...
-
टिहरी गढ़़वाल।। जिलाधिकारी मयूर दीक्षित के दिशा-निर्देशन में जनपद को अनीमिया मुक्त करने हेतु स्वास्थ्य विभाग की टीमों ने 10 मई, 2024 से गांव-...
COMMENTS