ਗੁਰਦਾਸਪੁਰ 21 ਅਕਤੂਬਰ( ਡਾ ਬਲਜੀਤ ਸਿੰਘ .ਨੀਰਜ ਸ਼ਰਮਾ. ਜਸਬੀਰ ਸਿੰਘ)
ਪਿਛਲੇ 5 ਸਾਲਾਂ ਤੋਂ ਮੁਕੰਮਲ ਪਟਾਕਾ ਵਿਕਰੇਤਾ ਵੱਲੋਂ ਪਟਾਕੇ ਲਾਉਣ ਵਾਲੀ ਥਾਂ ਨੂੰ ਲੈ ਕੇ ਹਰ ਸਾਲ ਪ੍ਰਸ਼ਾਸਨ ਅਤੇ ਪਟਾਕਾ ਵਿਕਰੇਤਾਵਾਂ ਵਿੱਚ ਵਿਵਾਦ ਹੁੰਦਾ ਹੈ, ਜਿਸ ਕਾਰਨ ਪਟਾਕੇ ਵੇਚਣ ਵਾਲਿਆਂ ਨੂੰ ਕਦੇ ਸਿਆਸਤਦਾਨਾਂ ਅਤੇ ਕਦੇ ਪ੍ਰਸ਼ਾਸਨ ਦੀ ਮਿੰਨਤਾਂ ਕਰਨੀਆਂ ਪੈਂਦੀਆਂ ਹਨ।ਪਿਛਲੀ ਸਰਕਾਰ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਉਹ ਖੁਦ ਇਸ ਦੌਰ ਵਿੱਚੋਂ ਲੰਘੇ ਹਨ ਕਿ ਉਹ ਪਟਾਕੇ ਵੇਚ ਕੇ ਆਪਣੇ ਘਰ ਦਾ ਪਾਲਣ ਪੌਸ਼ਣ ਕਰਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਹਿਦਾਇਤਾ ਕੀਤੀਆਂ ਸਨ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਪਟਾਕੇ ਵਿਕਰੇਤਾਵਾਂ ਨੂੰ ਤੰਗ ਨਹੀਂ ਕਰੇਗਾ। ਜਦੋਂ ਕਿ ਹੁਣ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਅਜਿਹੇ 'ਚ ਇਸ ਵਾਰ ਫਿਰ ਪ੍ਰਸ਼ਾਸਨ ਨੇ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਪ੍ਰਚੂਨ ਪਟਾਕੇ ਵੇਚਣ ਵਾਲਿਆਂ ਨੂੰ ਹੁਕਮ ਜਾਰੀ ਕੀਤਾ ਹੈ ਗਿਆ ਹੈ ਕਿ ਇਹ ਲੋਕ ਆਪਣੇ ਪਟਾਕੇ ਸ਼ਹਿਰ ਦੇ ਬਾਹਰ ਗੁਰੂ ਨਾਨਕ ਕੈਂਪਸ ਦੇ ਸਾਹਮਣੇ ਵਾਲੇ ਮੈਦਾਨ ਵਿਚ ਵੇਚਣਗੇ ਅਤੇ ਉਹ ਵੀ ਉਹੀ ਲੋਕ ਪਟਾਕੇ ਵੇਚਣਗੇ ਜਿਨਾਂ ਨੂੰ ਆਰਜੀ ਲਾਇਸੰਸ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਹੈੇੇ। ਪਟਾਕੇ ਵੇਚਣ ਵਾਲਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਜਦ ਕਿ ਗੁਰਦਾਸਪੁਰ ਵਿੱਚ ਸਿਰਫ 4 ਅਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ।ਗੁਰਦਾਸਪੁਰ ਦੇ ਮੇਹਰ ਚੰਦ ਰੋਡ 'ਤੇ ਇਕੱਠੇ ਹੋਏ ਪਟਾਕਾ ਵਿਕਰੇਤਾ ਐਸੋਸੀਏਸ਼ਨ ਦੇ ਮੈਂਬਰਾਂ ਚੰਦਨ ਕੁਮਾਰ, ਵਿਸ਼ਾਲ ਕਾਲੀਆ, ਗੋਪਾਲ ਕ੍ਰਿਸ਼ਨ, ਵਿਪਨ ਕੁਮਾਰ ਅਮਿਤ ਮਹਾਜਨ ਆਦਿ ਨੇ ਦੱਸਿਆ ਕਿ ਜੇਕਰ ਸੂਬਾ ਸਰਕਾਰ ਹਿੰਦੂ ਤਿਉਹਾਰ ਦੀਵਾਲੀ ਨੂੰ ਐਨੀ ਨਫ਼ਰਤ ਕਰਦੀ ਹੈ ਤਾਂ ਉਹ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਕਿਉਂ ਨਹੀਂ ਕਰ ਦਿੰਦੀ, ਫੈਕਟਰੀ ਵਿੱਚ ਪਟਾਕੇ ਬਣਾਉਣ ਤੋਂ ਬਾਅਦ ਇਹ ਥੋਕ ਵਿਕਰੇਤਾਵਾਂ ਤੱਕ ਪਹੁੰਚ ਜਾਂਦੇ ਹਨ। ਥੋਕ ਵਿਕਰੇਤਾਵਾਂ ਤੋਂ ਪਟਾਖਾ ਪ੍ਰਚੂਨ ਵਿੱਚ ਖਰੀਦਿਆ ਜਾਂਦਾ ਹੈ ਅਤੇ ਜਦੋਂ ਪ੍ਰਚੂਨ ਵਿਕਰੇਤਾ ਇਸ ਖਰੀਦ ਦੇ ਪਟਾਕੇ ਨੂੰ ਵੇਚਣ ਲਈ ਆਪਣੀਆਂ ਆਰਜੀ ਦੁਕਾਨਾਂ ਸਜਾ ਲੈਂਦੇ ਹਨ ਤਾਂ ਪ੍ਰਸ਼ਾਸਨ ਆਪਣਾ ਡੰਡਾ ਤਿੱਖਾ ਕਰ ਲੈਂਦਾ ਹੈ, ਜੋ ਕਿ ਸਰਾਸਰ ਗਲਤ ਹੈ।ਦੱਸ ਦਈਏ ਕਿ 3 ਸਾਲ ਪਹਿਲਾਂ ਹਾਈਕੋਰਟ ਵੱਲੋਂ ਪਟਾਕੇ ਚਲਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਸੂਬੇ ਭਰ 'ਚ ਚੱਲ ਰਹੀਆਂ ਫੈਕਟਰੀਆਂ ਵਿੱਚ ਪਟਾਕੇ ਬਣਦੇ ਹਨ ਅਤੇ ਸਪਲਾਈ ਵੀ ਹੁੰਦੇ ਹਨ। ਪਟਾਕੇ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਬਾਜ਼ਾਰ ਵਿੱਚ ਪਟਾਕੇ ਵਿਕਦੇ ਹਨ ਤਾਂ ਹੀ ਕਿਉਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਾਈਕੋਰਟ ਦੇ ਹੁਕਮਾਂ ਦੀ ਯਾਦ ਆਉਂਦੀ ਹੈ। ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਦੀਵਾਲੀ ਦੇ ਤਿਉਹਾਰ ਤੇ ਉਹਨਾਂ ਨੂੰ ਪਟਾਕੇ ਵੇਚਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਅਗਲੇ ਸਾਲ ਤੋਂ ਨਾ ਤਾਂ ਉਹ ਪਟਾਕੇ ਵੇਚਣਗੇ ਅਤੇ ਨਾ ਹੀ ਦੀਵਾਲੀ ਦਾ ਤਿਉਹਾਰ ਮਨਾਉਣਗੇ। ਇਸ ਮੌਕੇ ਬੀਕੇ ਕਾਲੀਆ, ਸੁਮਿਤ ਕੁਮਾਰ, ਸੰਜੀਵ ਕੁਮਾਰ ,ਅਨਿਲ ਕੁਮਾਰ, ਗੌਰੀ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
टिहरी गढ़वाल।।(सू.वि.) जिलाधिकारी टिहरी गढ़वाल के निर्देशन में चारधाम यात्रा को सुचारु एवं सुरक्षित बनाने हेतु मंगलवार को तहसीलदार टिहरी मौ....
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
*डिस्ट्रिक्ट बार एसोसिएशन ने दी सेवानिवृत्त जिला जज रविंद्र विक्रम सिंह को विदाई* ...
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
COMMENTS