ਗਤੀਵਿਧੀਆਂ ਔਖੇ ਸੰਕਲਪਾਂ ਨੂੰ ਸਹਿਜੇ ਹੀ ਵਿਦਿਆਰਥੀਆਂ ਤੱਕ ਪਹੁੰਚਾ ਦਿੰਦੀਆਂ ਹਨ : ਡੀ.ਈ.ਓ. ਭਾਟੀਆ
ਵਿਦਿਆਰਥੀਆਂ ਦੇ ਮਨ ਦੀ ਅਵਸਥਾ ਨੂੰ ਸਮਝ ਕੇ ਪੜ੍ਹਾਉਣਾ ਅਧਿਆਪਕ ਦਾ ਮੁੱਢਲਾ ਫ਼ਰਜ਼ : ਬਲਬੀਰ ਸਿੰਘ
ਗੁਰਦਾਸਪੁਰ 23 ਅਗਸਤ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਹੇਠ ਡਾਇਟ ਗੁਰਦਾਸਪੁਰ ਵਿਖੇ 6635 ਨਵ-ਨਿਯੁਕਤ ਅਧਿਆਪਕਾਂ ਨੂੰ ਇੰਡਕਸ਼ਨ ਟਰੇਨਿੰਗ ਦੌਰਾਨ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸ਼ੇਖੋ ਨੇ ਦੱਸਿਆ ਕਿ ਦੂਸਰੇ ਸਿਖਲਾਈ ਸੈਸ਼ਨ ਵਿੱਚ ਜ਼ਿਲ੍ਹੇ ਦੇ 44 ਨਵ-ਨਿਯੁਕਤ ਅਧਿਆਪਕਾਂ ਵੱਲੋਂ ਭਾਗ ਲਿਆ ਗਿਆ ਹੈ। ਇਸ ਇੰਡਕਸ਼ਨ ਟਰੇਨਿੰਗ ਰਾਹੀਂ ਉਨ੍ਹਾਂ ਨੇ ਆਧੁਨਿਕ ਵਿਭਾਗੀ ਗਤੀਵਿਧੀਆਂ, ਤਕਨੀਕਾਂ ਅਤੇ ਕਾਰਜਸ਼ੈਲੀ ਤੋਂ ਜਾਣੂ ਹੋ ਕੇ ਆਪਣੇ ਆਪ ਨੂੰ ਕਲਾਸ ਰੂਮ ਟੀਚਿੰਗ ਲਈ ਤਿਆਰ ਕੀਤਾ।ਇਸ ਦੌਰਾਨ ਡੀ.ਈ.ਓ. ਐਲੀ: ਅਮਰਜੀਤ ਸਿੰਘ ਭਾਟੀਆ ਅਤੇ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਵੱਲੋਂ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸੰਬੋਧਨ ਕਰਦਿਆਂ ਡੀ.ਈ.ਓ. ਭਾਟੀਆ ਨੇ ਕਿਹਾ ਕਿ ਗਤੀਵਿਧੀਆਂ ਔਖੇ ਸੰਕਲਪਾਂ ਨੂੰ ਸਹਿਜੇ ਹੀ ਵਿਦਿਆਰਥੀਆਂ ਤੱਕ ਪਹੁੰਚਾ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਨਵ ਨਿਯਕੁਤ ਅਧਿਆਪਕ ਆਪਣੀ ਟ੍ਰੇਨਿੰਗ ਪ੍ਰਾਪਤ ਕਰਨ ਤਾਂ ਤੋਂ ਬਾਅਦ ਇਸ ਦਾ ਇਸਤੇਮਾਲ ਪੜਾਉਣ ਸਮੇਂ ਕਰਨਗੇ। ਇਸ ਦੌਰਾਨ ਡਿਪਟੀ ਡੀ.ਈ.ਓ. ਐਲੀ : ਬਲਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਨ ਦੀ ਅਵਸਥਾ ਨੂੰ ਸਮਝ ਕੇ ਪੜ੍ਹਾਉਣਾ ਅਧਿਆਪਕ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਨਵ ਨਿਯੁਕਤ ਅਧਿਆਪਕਾਂ ਵੱਲੋਂ ਇਸ ਤਿੰਨ ਰੋਜ਼ਾ ਟ੍ਰੇਨਿੰਗ ਦੌਰਾਨ ਜਿਸ ਤਰ੍ਹਾਂ ਦਿਲਚਸਪੀ ਦਿਖਾਈ ਜਾ ਰਹੀ ਹੈ ਉਸ ਨਾਲ ਭਵਿੱਖ ਵਿੱਚ ਵਧੀਆ ਨਤੀਜੇ ਨਿਕਲਣਗੇ। ਇਸ ਦੌਰਾਨ ਰਿਸੋਰਸ ਪਰਸਨ ਰਾਮ ਸਿੰਘ, ਜਗਜੀਤ ਸਿੰਘ ਬੇਦੀ, ਗੁਰਜੀਤ ਸਿੰਘ ,ਲਵਪ੍ਰੀਤ ਸਿੰਘ ਘੁੰਮਣ , ਜਤਿੰਦਰ ਸਿੰਘ, ਨਸੀਬ ਸਿੰਘ, ਸਹਾਇਕ ਕੋਆਰਡੀਨੇਟਰ ਵਿਕਾਸ ਸ਼ਰਮਾ ਤੇ ਨਿੰਸਚਿੰਤ ਕੁਮਾਰ ਵੱਲੋਂ ਇਸ ਇੰਡਕਸ਼ਨ ਟਰੇਨਿੰਗ ਰਾਹੀਂ ਅਨੁਸ਼ਾਸਨ, ਪ੍ਰੈਕਟੀਕਲ ਕਲਾਸਰੂਮ ਟੀਚਿੰਗ, ਕਲਾਸ ਰੂਮ ਦੀਆਂ ਸਮੱਸਿਆਵਾਂ, ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ, ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ,ਪੰਜਾਬ ਰਾਜ ਦੇ ਮੌਜੂਦਾ ਸਿੱਖਿਆ ਪੱਧਰ ਅਤੇ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਨਵ-ਨਿਯੁਕਤ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਗੁਣਵੱਤਾ ਦੇ ਆਧਾਰ 'ਤੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਉਪਰੰਤ ਵਿਭਾਗੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ ਪਰ ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਪ੍ਰਤੀ ਵੱਖ ਵੱਖ ਮਨੋਵਿਗਿਆਨਕ ਵਿਧੀਆਂ ਰਾਹੀਂ ਸਮਾਨਤਾ ਅਧਾਰਿਤ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਜਾਣਕਾਰੀ ਦੇ ਮਹੱਤਵ ਸਬੰਧੀ ਪ੍ਰਾਪਤ ਜਾਣਕਾਰੀ ਨੂੰ ਵਿਸ਼ੇਸ਼ ਰੂਪ ਵਿੱਚ ਲਾਹੇਵੰਦ ਦੱਸਿਆ । ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬਾਲਾ ਵਰਕ, ਪ੍ਰੋਜੈਕਟਰ, ਐਲ.ਈ.ਡੀ., ਬਾਲ ਮਨੋਵਿਗਿਆਨ ਅਧਾਰਤ ਸਿੱਖਿਆ, ਖੇਡ ਵਿਧੀ ਅਧਿਆਪਨ, ਨਿਪੁੰਨ ਭਾਰਤ ਅਧੀਨ ਅਧਿਆਪਨ ਸਮੇਤ ਆਧੁਨਿਕ ਤਕਨੀਕੀ ਤਕਨੀਕਾਂ ਦੀ ਵਰਤੋਂ ਕਰਕੇ ਚੁਣੌਤੀਆਂ ਨਾਲ ਨਜਿੱਠਣ ਲਈ ਸਿੱਖਣ ਦੇ ਤਰੀਕਿਆਂ ਵਿੱਚ ਮੁਹਾਰਤ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਉਹ ਵਿੱਦਿਆ ਦੀ ਗੁਣਵੰਨਤਾ ਨੂੰ ਸੁਧਾਰਨ ਵਿੱਚ ਆਪਣਾ ਯੋਗਦਾਨ ਪਾ ਸਕਣਗੇ।ਉਨ੍ਹਾਂ ਵਚਨਬੱਧਤਾ ਪ੍ਰਗਟਾਈ ਕਿ ਜਿੱਥੇ ਮਾਤ ਭਾਸ਼ਾ ਦੀ ਮਹੱਤਤਾ ਵਿਸ਼ੇ 'ਤੇ ਜਿੱਥੇ ਉਤਸ਼ਾਹ ਨਾਲ ਭਾਗ ਲਿਆ, ਉੱਥੇ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਸ਼ਾਵਾਂ 'ਤੇ ਵੀ ਉਨ੍ਹਾਂ ਦੀ ਭਾਗੀਦਾਰੀ ਉਤਸ਼ਾਹਜਨਕ ਰਹੀ | ਇਸ ਮੌਕੇ ਗਗਨਦੀਪ ਸਿੰਘ , ਪਵਨ ਅੱਤਰੀ , ਰਾਜਕੁਮਾਰ ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
भीलवाड़ा रविवार को पोटलां कस्बे में भारत के प्रधानमंत्री नरेंद्र मोदी का जन्मदिन भाजपाइयों सहित ग्रामीणों द्वारा मनाया गया पोटलां भाजपा नगर ...
-
राजसमंद व भीलवाड़ा जिले के बॉर्डर पर स्थित है प्रभु श्री खजुरिया श्याम के दरबार में क्षेत्र में सुख समृद्धि खुशहाली की कामना को लेकर 60 घंटे ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थत्युड़।। जिलाधिकारी मयूर दीक्षित ने विकासखंड जौनपुर के ग्राम पंचायत भरवाकाटल पहुंचकर सुनी क्षेत्र की जन समस्याएं,अधिकांश शिकायतों का किया न...
-
नाथद्वारा : 18 सितम्बर 2023 , भारतीय जनता पार्टी नाथद्वारा नगर मण्डल और शक्ति केंद्र की बैठक आज पार्टी कार्यालय पर हुई भाजपा जिला मंत्री एव...
-
कण्डीसौड़।। प्रधानमंत्री श्री नरेन्द्र मोदी के जन्मदिवस पर भाजपा युवा मोर्चा द्वारा 'युवा संकल्प दौड़' प्रतियोगिता एवं गोष्ठी का आयो...
-
कण्डीसौड़।। आयुष्मान भव:कार्यक्रम के अन्तर्गत राजकीय उच्च प्राथमिक स्वास्थ्य केन्द्र छाम में गुरुवार को विशेषज्ञ चिकित्सा शिविर ...
-
राजसमन्द व भीलवाड़ा जिले की सिमा पर विराजित मेवाड़ प्रसिद्ध धाम प्रभु श्री खजुरिया श्याम मंदिर परिसर में हर वर्ष की भांति इस वर्ष भी क्षेत्र...
-
लव कुश केसरी का निधन, कांग्रेसियों में शोक की लहर सोनभद्र। कांग्रेस पार्टी में ब्लाक अध्यक्ष से लेकर जिला महासचिव , प्रवक्ता जैसे महत्...
-
राजसमन्द के कुंभलगढ़ विधानसभा क्षेत्र में 5 मई को कनेवरी माता भीलमगरा तहसील आमेट में मुख्यमंत्री अशोक गहलोत की सभा के दौरान सरदारगढ़ को तहसी...
COMMENTS