ਬਟਾਲਾ, 13 ਦਸੰਬਰ ( ਨੀਰਜ ਸ਼ਰਮਾ, ਜਸਬੀਰ ਸਿੰਘ) ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ ਯੂਨਿਟ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ, ਰੰਗੋਲੀ ਆਦਿ ਮੁਕਾਬਲੇ ਕਰਵਾਏ ਗਏ। ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਜ ਕੁਮਾਰ ਚੋਪੜਾ ਅਤੇ ਸ. ਬਲਵਿੰਦਰ ਸਿੰਘ ਦੀ ਅਗਵਾਈ ਅਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫਸਰ ਤੇਜਪ੍ਰਤਾਪ ਸਿੰਘ ਕਾਹਲੋਂ, ਸਚਿਨ ਅਟਵਾਲ ਦੇ ਯਤਨਾਂ ਸਦਕਾ ਕਲਚਰ ਕਮੇਟੀ ਦੇ ਇੰਚਾਰਜ ਸ੍ਰੀ ਸ਼ਿਵਰਾਜਨ ਪੁਰੀ, ਮੈਡਮ ਮਧੂ ਗੁਪਤਾ, ਮੈਡਮ ਸ਼ਾਲਿਨੀ ਮਹਾਜਨ ਦੀ ਦੇਖ ਰੇਖ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਕਾਲਜ ਦੇ ਵੱਡੀ ਗਿਣਤੀ ਵਿੱਚ ਲਡ਼ਕੇ-ਲਡ਼ਕੀਆਂ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਇਨਾਂ ਵੱਖ-ਵੱਖ ਮੁਕਾਬਲਿਆਂ ਦੇ ਵਿਚ ਰੰਗੋਲੀ ਬਣਾਉਣ ਵਿੱਚ ਕੈਮੀਕਲ ਵਿਭਾਗ ਦੀਆਂ ਵਿਦਿਆਰਥਣਾਂ ਕੋਮਲਜੋਤ ਕੌਰ ਅਤੇ ਮਨਪ੍ਰੀਤ ਕੌਰ ਨੇ ਪਹਿਲਾ, ਕੋਮਲਪ੍ਰੀਤ ਕੌਰ ਅਤੇ ਸੰਤੋਸ਼ ਨੇ ਦੂਸਰਾ, ਧਰੁਵ ਮਹਾਜਨ ਅਤੇ ਰਮਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਸਿਵਲ ਵਿਭਾਗ ਦੀ ਵਿਦਿਆਰਥਣ ਭੁਮਿਕਾ ਨੇ ਪਹਿਲਾ ਅਭਿਸ਼ੇਕ ਮਸੀਹ ਨੇ ਦੂਸਰਾ ਅਤੇ ਨੀਲਮ ਟਿਰਕੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਸ੍ਰੀ ਆਰ.ਕੇ ਚੋਪੜਾ, ਵਿਸ਼ੇਸ਼ ਮਹਿਮਾਨ ਮੈਡਮ ਸੁਮਨ ਚੌਪੜਾ ਅਤੇ ਮਕੈਨੀਕਲ ਵਿਭਾਗ ਦੇ ਮੁਖੀ ਬਲਵਿੰਦਰ ਸਿੰਘ ਵੱਲੋਂ ਤਕਸੀਮ ਕੀਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾਕੈਮੀਕਲ ਵਿਭਾਗ ਦੇ ਮੁਖੀ ਮੈਡਮ ਨਵੀਨ ਅਟਵਾਲ, ਮੁਖੀ ਈ,ਸੀ.ਈ ਵਿਭਾਗ ਸ਼ਿਵ ਰਾਜਨ ਪੁਰੀ, ਸਿਵਲ ਵਿਭਾਗ ਸਿਮਰਜੀਤ ਕੌਰ, ਐੱਨ.ਐੱਸ.ਐੱਸ ਤੇਜ ਪ੍ਰਤਾਪ ਸਿੰਘ ਕਾਹਲੋਂਸਚਿਨ ਅਟਵਾਲ, ਐਨ.ਸੀ.ਸੀ ਦੇ ਇੰਚਾਰਜ ਨਵਜੋਤ ਸਲਾਰੀਆ ਲੈਕਚਰਾਰ ਜਸਬੀਰ ਸਿੰਘ, ਜਗਦੀਪ ਸਿੰਘ, ਰਜਿੰਦਰ ਕੁਮਾਰ, ਰੇਖ, ਜਸਪ੍ਰੀਤ ਕੌਰ, ਰੰਜੂ ਉਹਰੀ, ਸੁਪਰਡੈਂਟ ਹਰਪਾਲ ਸਿੰਘ, ਮੁਖਤਾਰ ਸਿੰਘ, ਸੁਰਜੀਤ ਰਾਮ, ਕਮਲਜੀਤ ਕੌਰ, ਦਰਸ਼ਨ ਕੌਰ, ਰਜਨੀਤ ਕੌਰ ਮੱਲ੍ਹੀ, ਹਰਜਿੰਦਰ ਕੌਰ, ਜਤਿੰਦਰ ਸਿੰਘ ਆਦਿ ਵੀ ਹਾਜਰ ਸਨ।
ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਪ੍ਰਿੰ. ਸ੍ਰੀ ਆਰ.ਕੇ ਚੋਪੜਾ, ਮੈਡਮ ਸੁਮਨ ਚੌਪੜਾ, ਬਲਵਿੰਦਰ ਸਿੰਘ ਮੁਖੀ ਮਕੈਨੀਕਲ ਅਤੇ ਹੋਰ
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।विज्ञान प्रौद्योगिकी विभाग द्वारा जिले के डाइट परिसर टिहरी में किया गया कार्यक्रम का आयोजन ।।यूसर्क द्वारा द्वितीय बाल युवा समागम का डायट परिसर टिहरी में किया गया आयोजन। टिहरी।। उत्तराखंड विज्ञान शिक्षा एवं अनुसंधान केंद्...
-
टिहरी।।जी आई सी मैडंखाल,सरस्वती शिशु मंदिर, प्राथमिक विद्यालय मैंडखाल, ब्पायार मंडल एवं टैक्सी यूनियन ने हर्षोल्लास के साथ 74वां गणतंत्र दिव...
-
बद्रीनाथ के कपाट खोलने के लिए 12 अप्रैल को गाड़ू घड़ा तेल कलश यात्रा होगी। टिहरी।। नरेंद्रनगर स्थित राज दरबार में राजा मनुजेंद्...
-
परीक्षा पे चर्चा में पीएम मोदी ने परीक्षार्थियों को दिए टिप्स।। थौलधार।। प्रधानमंत्री नरेंद्र मोदी की परीक्षा पर चर्चा कार्यक्रम...
-
भाजपा जिला उमरिया की कार्यसमिति बैठक चंदिया में सम्पन्न. बूथ स्तर तक प्रवास और संगठन के कार्यक्रम ही भाजपा को सशक्त बनाएंगे: दिलीप पांड...
-
जिलाधिकारी डॉक्टर सौरभ गहरवार ने कहा मई,जून 2023 में जी 20 के सम्मेलन का आयोजन होना प्रस्तावित है। टिहरी।। गणतंत्र दिवस समारोह क...
-
नशामुक्त-उत्तराखंड-व-साइबर-क्राइम-रोकने-के-लिए-पुलिस-व्यवस्था-जरुरी:सुबोध उनियाल।। नरेंद्रनगर ।। नरेंद्रनगर विधानसभा क्षेत्र अंत...
-
स्योहारा जनपद बिजनौर रिपोर्ट -MOHD QASIM PRAGATI MEDIA स्योहारा में मोहल्ला मालिया में भारतीय एकता क्लब की ओर से गणतंत्र दिवस के मौके पर ड...
-
देहरादून।। मुख्यमंत्री पुष्कर सिंह धामी के कार्यालय में रखा गया मौन। मुख्यमंत्री पुष्कर सिंह धामी ने निजी सचिव भूपेंद्र बसेड़ा क...
-
उत्तराखंड से सहायक मुख्य निर्वाचन अधिकारी मस्तू दास दिल्ली में होंगे सम्मानित।। देहरादून।। भारत निर्वाचन आयोग द्वारा वर्ष 2022 म...
COMMENTS