ਪੜ੍ਹਾਈ ਦੇ ਨਾਲ ਨਾਲ ਸਹਿ-ਵਿੱਦਿਅਕ ਗਤੀਵਿਧੀਆਂ ਦਾ ਹੋਣਾ ਜ਼ਰੂਰੀ : ਸੰਧਾਵਾਲੀਆ
ਬਟਾਲਾ, 18 ਅਕਤੂਬਰ (ਨੀਰਜ ਸ਼ਰਮਾ, ਜਸਬੀਰ ਸਿੰਘ) -ਭਾਰਤ ਸਰਕਾਰ ਪ੍ਰੋਜੈਕਟ ਸਮੱਗਰਾ ਸਿੱਖਿਆ ਅਭਿਆਸ ਤਹਿਤ ਕਲਾ ਉਤਸਵ 2022 ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਸਥਾਨਕ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਧਰਮਪੁਰਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਮੁੱਖ ਮਹਿਮਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੋਆਰਡੀਨੇਟਰ ਕਲਾ ਉਤਸਵ ਸਰਬਜੀਤ ਸਿੰਘ ਚੱਠਾ ਨੇ ਦੱਸਿਆ ਕਿ ਬੀਤੇ ਦਿਨ ਸਮੱਗਰ ਸਿੱਖਿਆ ਅਭਿਆਨ ਤਹਿਤ ਕਰਵਾਏ ਕਲਾ ਉਤਸਵ 2022 ਵਿੱਚ ਨੌਂਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਡਾਂਸ ਕਲਾਸੀਕਲ , ਡਾਂਸ ਫੋਕ , ਸੋਲੋ ਐਕਟਿੰਗ , ਪੇਂਟਿੰਗ , ਆਰਟ 3 ਡੀ , ਸੋਲੋ ਵੋਕਲ ਕਲਾਸੀਕਲ ਗੀਤ ਆਦਿ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਭਾਗ ਲਿਆ ਸੀ। ਜਿਸ ਵਿੱਚ ਪਹਿਲੇ , ਦੂਜੇ ਤੇ ਤੀਜੇ ਸਥਾਨ ਤੇ ਰਹੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਨੇ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਡੀ.ਈ.ਓ. ਸੰਧਾਵਾਲੀਆ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਸਹਿ-ਵਿੱਦਿਅਕ ਗਤੀਵਿਧੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬੱਚੇ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਕਰਵਾਏ ਗਏ ਜ਼ਿਲ੍ਹਾ ਪੱਧਰੀ ਕਲਾ ਉਤਸਵ 2022-23 ਮੁਕਾਬਲਿਆਂ ਵਿੱਚ ਪਹਿਲੇ ਤੇ ਦੂਸਰੇ ਸਥਾਨ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਜੋਨਲ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਡਿਪਟੀ ਡੀ.ਈ.ਓ. ਸੈਕੰ : ਲਖਵਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਸਲਾਘਾਯੋਗ ਹੈ। ਉਨ੍ਹਾਂ ਸ਼ੁਭਇੱਛਾਵਾਂ ਦਿੰਦੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਿਕ ਮੁਕਾਬਲਿਆਂ ਵਿੱਚ ਵੀ ਰੁਚੀ ਲੈਣੀ ਚਾਹੀਦੀ ਹੈ। ਇਸ ਦੌਰਾਨ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਆਏ ਮੁੱਖ ਮਹਿਮਾਨ , ਅਧਿਆਪਕਾਂ ਤੇ ਬੱਚਿਆਂ ਦਾ ਸਵਾਗਤ ਕੀਤਾ।
ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਬਦ ਲੋਕ ਗੀਤ ਅਤੇ ਲੋਕ ਨਾਚ ਭੰਗੜਾ ਪੇਸ਼ ਪੇਸ਼ ਕੀਤਾ । ਇਸ ਮੌਕੇ ਸਹਾਇਕ ਨੋਡਲ ਅਫ਼ਸਰ ਗਗਨਦੀਪ ਸਿੰਘ , ਡੀ.ਐਮ.ਗੁਰਨਾਮ ਸਿੰਘ ,ਦਿਲਬਾਗ ਸਿੰਘ ਪੱਡਾ ,ਕਰਮਜੀਤ ਕੌਰ , ਰੁਪਿੰਦਰ ਕੌਰ, ਨੀਟਾ ਭਾਟੀਆ,ਅਮਰੀਕ ਸਿੰਘ , ਹਰਪਾਲ ਸਿੰਘ ,ਨਵਜੀਤ ਸਿੰਘ , ਸਰਬਜੀਤ ਸਿੰਘ , ਬਲਰਾਮ ਸਿੰਘ, ਲਲਿਤ ਕੁਮਾਰ, ਅਜੈ ਕੁਮਾਰ, ਹਰਗੁਰਚੇਤਨ ਸਿੰਘ ,ਅਜੈ ਕੁਮਾਰ, ਨਵਜੋਤ ਸਿੰਘ, ਸੁਮਿਤ ਕੁਮਾਰ, ਮੈਡਮ ਰਜਨੀ, ਸੋਨਮਦੀਪ ਕੌਰ ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
पंजाब के जिला बरनाला में थाना सिटी-1 की पुलिस ने शनिवार को जाली करंसी समेत दो मुस्लिम समुदाय के लोगों को गिरफ्तार किया है। पकड़े गए आरोपियों...
-
विकासशील इंसान पार्टी के जुलूस में उमड़ा जनसैलाब, हजारों कार्यकर्ताओं ने निकाला विशाल जुलूस राजू दास कि गिरफ्तारी के लिए आंदोलन मुकेश साहनी...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
निकटवर्ती ग्राम बिदारा निवासी के समाजसेवी पूरणमल बुनकर को वंचित वर्ग के लिए शिक्षा में शून्य निवेश नवाचार के अंतर्गत शिक्षा की गुणवत्ता में...
-
शहर के अंदर साफ-सफाई को लेकर विधायक ने की नगर निगम अधिकारियों के साथ मीटिंग हर रोज शहर के अंदर की जाएगी साफ-सफाई --अमित विज पठानकोट 20 ज...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...
-
भारत के खिलाफ टी20 मैचोंके लिए विंडीज टीम घोषित पुसद:-भारत के साथ घरेलू सीरीज के लिए वेस्टइंडीज के चयनकर्ताओं ने अपनी टी20 टीम घोषित...
-
प्रेसनोट धोलापानी ग्राम पंचायत के ग्राम विकास अधिकारी पर ₹2000 रुपये का जुर्माना *श्याम सिंह सालवी आरटीआई एक्टिविस्ट ने पांच बिंदुओ...

COMMENTS