ਬਟਾਲਾ, 11 ਅਕਤੂਬਰ ( ਨੀਰਜ ਸ਼ਰਮਾ. ਜਸਬੀਰ ਸਿੰਘ) ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਵਾਲੀ ਸਮੇਤ ਹੋਰ ਤਿਓਹਾਰਾਂ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਪ੍ਰਾਪਤ ਕਰਨ ਦੇ ਚਾਹਵਾਨ ਆਪਣੀਆਂ ਅਰਜ਼ੀਆਂ ਕੱਲ੍ਹ 12 ਅਕਤੂਬਰ 2022 ਤੱਕ ਜਮ੍ਹਾਂ ਕਰਵਾ ਸਕਦੇ ਹਨ। ਆਰਜ਼ੀ ਲਾਈਸੈਂਸ ਦੀ ਦਰਖਾਸਤ ਬਟਾਲਾ ਸ਼ਹਿਰ ਦੇ ਜ਼ਿਲ੍ਹਾ ਉਦਯੋਗ ਕੇਂਦਰ ਸਥਿਤ ਸੇਵਾ ਕੇਂਦਰ, ਡੀ.ਸੀ. ਦਫ਼ਤਰ ਗੁਰਦਾਸਪੁਰ ਦੇ ਸੇਵਾ ਕੇਂਦਰ ਅਤੇ ਰਣਜੀਤ ਬਾਗ ਦੀਨਾਨਗਰ ਦੇ ਸੇਵਾ ਕੇਂਦਰ ਰਾਹੀਂ 12 ਅਕਤੂਬਰ ਸ਼ਾਮ 6:00 ਵਜੇ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ ਵਿਚਾਰੀਆਂ ਨਹੀਂ ਜਾਣਗੀਆਂ। ਜਮ੍ਹਾਂ ਹੋਈਆਂ ਦਰਖਾਸਤਾਂ ਵਿਚੋਂ 15 ਸਟਾਲਾਂ ਲਈ ਲੱਕੀ ਡਰਾਅ 14 ਅਕਤੂਬਰ 2022 ਨੂੰ ਗੁਰਦਾਸਪੁਰ ਵਿਖੇ ਕੱਢਿਆ ਜਾਵੇਗਾ।
ਐਸ.ਡੀ.ਐਮ ਡਾ. ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਪਟਾਕਿਆਂ ਦੀ ਵਿਕਰੀ ਸਬੰਧੀ ਦਰਖਾਸਤਾਂ ਲੈਣ ਸਬੰਧੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਬੀਤੇ ਦਿਨੀਂ ਜ਼ਿਲ੍ਹੇ ਦੇ ਪਟਾਕਾ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਸਾਰੇ ਪਟਾਕਾ ਵਿਕਰੇਤਾਵਾਂ ਵੱਲੋਂ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਲੱਕੀ ਡਰਾਅ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਕੋਲੋਂ 35000 ਰੁਪਏ ਸਕਿਓਰਿਟੀ ਜਮ੍ਹਾਂ ਕਰਵਾਈ ਜਾਵੇ ਅਤੇ ਨਾਲ ਹੀ ਘੱਟੋ-ਘੱਟ 2.50 ਲੱਖ ਰੁਪਏ ਦੀਆਂ ਤਿੰਨ ਸਾਲਾਂ ਦੀਆਂ ਇਨਕਮ ਟੈਕਸ ਰਿਟਰਨਾਂ ਜਮ੍ਹਾਂ ਕਰਾਵਾਈਆਂ ਜਾਣ। ਇੱਕ ਪਰਿਵਾਰ ਵਿੱਚੋਂ ਕੇਵਲ ਇੱਕ ਵਿਅਕਤੀ ਹੀ ਅਪਲਾਈ ਕਰ ਸਕੇਗਾ। ਅਜਿਹਾ ਹੋਣ ਨਾਲ ਫਰਜੀ ਵਿਅਕਤੀ ਡਰਾਅ ਵਿੱਚ ਹਿੱਸਾ ਨਹੀਂ ਲੈ ਸਕਣਗੇ।
ਉਨਾਂ ਦੱਸਿਆ ਕਿ ਜਿਹੜੇ ਦੁਕਾਨਦਾਰਾਂ ਦਾ ਡਰਾਅ ਨਹੀਂ ਨਿਕਲੇਗਾ ਉਨ੍ਹਾਂ ਨੂੰ ਸਕਿਓਰਟੀ ਫੀਸ ਅਗਲੇ ਦਿਨ ਹੀ ਵਾਪਸ ਕਰ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਦਾ ਵਿਅਕਤੀਆਂ ਦਾ ਡਰਾਅ ਨਿਕਲ ਜਾਵੇਗਾ ਓਨਾਂ ਦੀ ਸਕਿਓਰਟੀ ਫੀਸ ਦੀਵਾਲੀ ਤੋਂ ਬਾਅਦ ਵਾਪਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਰਾਅ ਨਿਕਲਣ ਵਾਲੇ ਦੁਕਾਨਦਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਂ ’ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਅੱਗ ਨਾ ਲੱਗਣ ਵਾਲੇ ਮਟੀਰੀਅਲ (ਲੋਹੇ ਦੀ ਟੀਨਾਂ ਆਦਿ) ਦੇ ਸਟਾਲ ਬਣਾਉਣਗੇ ਅਤੇ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਗੇ।
[Important News]$type=slider$c=4$l=0$a=0$sn=600$c=8
अधिक खबरे देखे .
-
मलिकपुर कॉम्प्लेक्स में अपनी बदहाली पर आंसू बहाता वॉटरफॉल पठानकोट ()मलिकपुर कॉम्प्लेक्स में सुंदरता के लिए बनाया गया वाटरफॉल अब अपनी बदहा...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ग्रीनलैंड क्रिकेट क्लब द्वारा आयोजित 47वें टूर्नामेंट में पठानकोट क्रिकेट क्लब ने दीनानगर क्रिकेट टीम को हराकर फाइनल में जगह बनाई। ---पठानक...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...
-
*युवा दिवस के अवसर पर अभाविप ने निकाली भव्य शोभा यात्रा* *अभाविप की देशव्यापी मुहिम "परिसर चलो अभियान" की हुई शुरुवात* सोनभद्र। ...
-
राष्ट्रीय लोक अदालत में 9268 मामले पेश किए गए, 7719 का निपटारा किया गया 49,84,41,426 रुपये के मुआवज़े दिए गए पठानकोट,दिसंबर (दीपक महाजन )...
-
जिला पठानकोट से सटे जम्मू कश्मीर की सीमा चौकियों पर खनन सामग्री की रैंडम चेकिंग के लिए जिला प्रशासन द्वारा टीमें गठित पठानकोट, 10 दिसंबर (...
-
दिव्यांग एवं जरूरतमंद बुजुर्गों को 28 लाख 63 हजार रुपये के निःशुल्क उपकरण वितरित-- श्री लाल चंद कटारूचक पठानकोट, 7 नवंबर (दीपक महाजन) हमा...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
-
नड्डा को हटाया नहीं गया, अब भी हैं बीजेपी के राष्ट्रीय अध्यक्ष खबरों में भ्रम फैलाया जा रहा | कुछ समाचार संस्थानों द्वारा यह लिखा गया कि ...

COMMENTS