ਕਾਂਗਰਸ ਦੇ ਆਗੂਆਂ ਤੇ ਪਰਚੇ ਦਰਜ ਕਰਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ- ਸਰਕਾਰੀਆ
ਅੰਮ੍ਰਿਤਸਰ, 4 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਰਜ ਕੀਤੇ ਪਰਚੇ ਦੀ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਰੜੀ ਨਿੰਦਾ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੀ ਜਮੀਨੀਂ ਹਕੀਕਤ ਨਜਰ ਆ ਗਈ ਹੈ, ਜਿਸ ਕਾਰਨ ਆਪ ਦੀ ਸਰਕਾਰ ਬੁਖਲਾਹਟ ਵਿੱਚ ਆ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਆਗੂਆਂ ਤੇ ਜਿਸ ਅਧਾਰ ਤੇ ਪਰਚਾ ਦਰਜ ਕੀਤਾ ਗਿਆ ਹੈ ਉਹ ਬੇਬੁਨਿਆਦ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਚੇਅਰਮੈਨਾਂ ਦੀ ਪੋਸਟ ਕਿਸੇ ਹੋਰ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਸੀ, ਪਰ ਇਸ ਸਰਕਾਰ ਨੇ ਉਸ ਉੱਤੇ ਕਾਰਵਾਈ ਨਾ ਕਰਦਿਆਂ ਕਾਂਗਰਸ ਦੇ ਆਗੂਆਂ ਤੇ ਕਾਰਵਾਈ ਕੀਤੀ ਹੈ, ਜੋ ਕਿ ਅਤੀ ਘਟੀਆ ਅਤੇ ਨਿੰਦਣਯੋਗ ਕਾਰਵਾਈ ਹੈ। ਸਰਕਾਰੀਆ ਨੇ ਕਿਹਾ ਕਿ ਆਪ ਦੀ ਸਰਕਾਰ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਘਬਰਾ ਗਈ ਹੈ, ਕਿਉਂਕਿ ਕਾਂਗਰਸ ਹੀ ਪੰਜਾਬ ਵਿੱਚ ਆ ਰਹੀਆਂ ਚੋਣਾਂ ਵਿੱਚ ਸਖਤ ਟੱਕਰ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿਨੇ ਤਾਰੇ ਵਿਖਾ ਸਕਦੀ ਹੈ, ਇਸ ਲਈ ਕਾਂਗਰਸ ਦੇ ਆਗੂਆਂ ਨੂੰ ਦਬਾਉਂਣ ਲਈ ਅਜਿਹੇ ਹੋਛੇ ਹੱਥਕੰਡੇ ਅਪਣਾ ਰਹੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਪੰਜਾਬ ਦੀ ਜਨਤਾ ਦੇ ਹੱਕ ਵਿੱਚ ਅਵਾਜ ਉਠਾਉਂਦੇ ਰਹਿਣਗੇ ਅਤੇ ਸਰਕਾਰ ਦੇ ਅਜਿਹੇ ਪਰਚਿਆਂ ਤੋਂ ਡਰਕੇ ਨਹੀਂ ਬੈਠਣਗੇ।ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਅਮਨਦੀਪ ਸਿੰਘ ਕੱਕੜ ਵੀ ਮੌਜੂਦ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
ग्रीनलैंड क्रिकेट क्लब द्वारा आयोजित 47वें टूर्नामेंट में पठानकोट क्रिकेट क्लब ने दीनानगर क्रिकेट टीम को हराकर फाइनल में जगह बनाई। ---पठानक...
-
जिला पठानकोट से सटे जम्मू कश्मीर की सीमा चौकियों पर खनन सामग्री की रैंडम चेकिंग के लिए जिला प्रशासन द्वारा टीमें गठित पठानकोट, 10 दिसंबर (...
-
जिला परिषद और ब्लॉक समिति चुनावों के संबंध में किए गए कार्यों की समीक्षा के लिए उपायुक्त ने प्रशासनिक अधिकारियों के साथ एक विशेष बैठक की। ...
-
मलिकपुर कॉम्प्लेक्स में अपनी बदहाली पर आंसू बहाता वॉटरफॉल पठानकोट ()मलिकपुर कॉम्प्लेक्स में सुंदरता के लिए बनाया गया वाटरफॉल अब अपनी बदहा...
-
नड्डा को हटाया नहीं गया, अब भी हैं बीजेपी के राष्ट्रीय अध्यक्ष खबरों में भ्रम फैलाया जा रहा | कुछ समाचार संस्थानों द्वारा यह लिखा गया कि ...
-
18 पंजाव रैलीमैट (हर मैदान फतेह) का बैटल हौनर ब्राचील पास अँड वाली मलिक 1971 युद्ध का विजय दिवस समारोह। पठानकोट 8 दिसम्बर 2025 (दीपक महाज...
-
पठानकोट के उपायुक्त ने जिला परिषद और पंचायत समिति चुनावों की मतगणना की तैयारियों के संबंध में समीक्षा बैठक की। ----चुनाव के दौरान मतगणना क...
-
राष्ट्रीय लोक अदालत में 9268 मामले पेश किए गए, 7719 का निपटारा किया गया 49,84,41,426 रुपये के मुआवज़े दिए गए पठानकोट,दिसंबर (दीपक महाजन )...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
दिव्यांग एवं जरूरतमंद बुजुर्गों को 28 लाख 63 हजार रुपये के निःशुल्क उपकरण वितरित-- श्री लाल चंद कटारूचक पठानकोट, 7 नवंबर (दीपक महाजन) हमा...

COMMENTS