ਗੁਰਦਾਸਪੁਰ 4 ਸਤੰਬਰ (ਡਾ ਬਲਜੀਤ ਸਿੰਘ .ਨੀਰਜ ਸ਼ਰਮਾ ਜਸਬੀਰ ਸਿੰਘ ) : ਇੱਥੋਂ ਦੇ ਕਾਹਨੂੰਵਾਨ ਚੌਕ ਵਿਚ ਮਾਹੌਲ ਉਸ ਸਮੇਂ ਭਖ ਗਿਆ ਜਦੋਂ ਇਕ ਔਰਤ ਨੇ ਪੁਲਿਸ ਵੱਲੋਂ ਕਾਰ ਦੀ ਤਲਾਸ਼ੀ ਲੈਣ ਦੀ ਗੱਲ ਕਹੇ ਜਾਣ 'ਤੇ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ, ਕਾਰ ਦੇ ਸ਼ੀਸ਼ਿਆਂ 'ਤੇ ਜ਼ੈੱਡ ਬਲੈਕ ਫਿਲਮ ਲੱਗੀ ਹੋਈ ਸੀ। ਪੁਲਿਸ ਨੇ ਇਸ 'ਤੇ ਇਤਰਾਜ਼ ਜ਼ਾਹਿਰ ਕੀਤਾ ਸੀ। ਔਰਤ ਨੇ ਪੁਲਿਸ ਨੂੰ ਕਾਰ ਦੀ ਤਲਾਸ਼ੀ ਲੈਣ ਤੇ ਕਾਗਜ਼ ਵਿਖਾਉਣ ਤੋਂ ਨਾਂਹ ਕਰ ਦਿੱਤੀ ਸੀ।ਇਸ ਪਿੱਛੋਂ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਔਰਤ ਤੋਂ ਪੁੱਛਗਿੱਛ ਕਰਨੀ ਚਾਹੀ। ਔਰਤ ਕਰੀਬ ਇਕ ਘੰਟੇ ਤਕ ਕਾਰ ਦੇ ਸ਼ੀਸ਼ੇ ਬੰਦ ਕਰ ਕੇ ਅੰਦਰ ਬੈਠੀ ਰਹੀ। ਫਿਰ ਪੁਲਿਸ ਨੇ ਔਰਤ ਦੀ ਕਾਰ ਇੰਪਾਉਂਡ ਕਰਕੇ ਕਬਜ਼ੇ ਵਿਚ ਲੈ ਲਈ। ਪੁਲਿਸ ਮੁਲਾਜ਼ਮਾਂ ਦਾ ਦੋਸ਼ ਹੈ ਕਿ ਔਰਤ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ। ਜਦਕਿ ਔਰਤ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਦੇ ਨਾਲ ਬਦਸਲੂਕੀ ਕੀਤੀ ਹੈ।
ਇਸ ਬਾਰੇ ਥਾਣਾ ਸਿਟੀ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਕਾਹਨੂਵਾਨ ਚੌਕ ਵਿਚ ਕਾਰ ਚਾਲਕ ਔਰਤ ਨੂੰ ਰੋਕਿਆ ਸੀ। ਸ਼ੀਸ਼ਿਆਂ ’ਤੇ ਜ਼ੈੱਡ ਬਲੈਕ ਫਿਲਮ ਚੜ੍ਹੀ ਹੋਈ ਸੀ। ਜਦੋਂ ਕਾਰ ਸਵਾਰ ਔਰਤ ਤੋਂ ਪੁੱਛਗਿੱਛ ਕੀਤੀ ਤਾਂ ਪਹਿਲਾਂ ਉਸ ਨੇ ਕਾਰ ਦੇ ਸ਼ੀਸ਼ੇ ਨਹੀਂ ਖੋਲ੍ਹੇ। ਇਸ ਕਾਰਨ ਉਥੇ ਜਾਮ ਲੱਗ ਗਿਆ। ਜਦੋਂ ਇਸਤਰੀ ਪੁਲਿਸ ਮੁਲਾਜ਼ਮਾਂ ਸੱਦ ਕੇ ਕਾਰ ਦੇ ਸ਼ੀਸ਼ੇ ਖੁਲ੍ਹਾਏ ਤਾਂ ਔਰਤ ਨੇ ਆਪਣੀ ਕਾਰ ਦੇ ਕਾਗਜ਼ ਪੱਤਰ ਵਿਖਾਉਣ ਤੋਂ ਨਾਂਹ ਕਰ ਦਿੱਤੀ। ਉਹ ਕਹਿ ਰਹੀ ਸੀ ਕਿ ਕਾਰ ਦੇ ਕਾਗਜ਼ ਘਰ ਵਿਚ ਪਏ ਹਨ। ਜਦੋਂ ਔਰਤ ਨੂੰ ਕਾਰ ਵਿੱਚੋਂ ਬਾਹਰ ਆਉਣ ਲਈ ਕਿਹਾ ਗਿਆ ਤਾਂ ਉਸ ਨੇ ਨਾਂਹ ਕਰ ਦਿੱਤੀ ਤੇ ਕਿਸੇ ਅਫ਼ਸਰ ਨਾਲ ਫੋਨ ’ਤੇ ਗੱਲਬਾਤ ਕਰਨ ਲੱਗ ਪਈ। ਜਦੋਂ ਕਾਰ ਦਾ ਨੰਬਰ ਟਰੇਸ ਕੀਤਾ ਤਾਂ ਇਹ ਕਿਸੇ ਟਰੱਕ ਦਾ ਨੰਬਰ ਨਿਕਲਿਆ। ਇਸ ਲਈ ਕਾਰ ਇੰਪਾਉਂਡ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਔਰਤ ਦਾ ਕਹਿਣਾ ਹੈ ਕਿ ਉਸ ਦੀ ਕਾਰ ਦੇ ਕਾਗਜ਼ ਘਰ ਵਿਚ ਪਏ ਹਨ, ਕਾਲੀ ਫਿਲਮ ਬੱਚਿਆਂ ਨੇ ਚੜ੍ਹਾਈ ਸੀ। ਉਸ ਦਾ ਪਿਤਾ ਹਸਪਤਾਲ ਵਿਚ ਦਾਖ਼ਲ ਹੈ। ਉਸ ਨੇ ਦਾਅਵਾ ਕੀਤਾ ਕਿ ਕਾਰ ਉਸ ਦੇ ਨਾਂ ’ਤੇ ਰਜਿਸਟ੍ਰਡ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
धान को अच्छी तरह सुखाकर ही मंडियों में लाया जाए ताकि किसानों को इंतज़ार न करना पड़े - डिप्टी कमिश्नरउपायुक्त पठानकोट ने किसानों से रात में धान की कटाई न करने की अपील की धान को अच्छी तरह सुखाकर ही मंडियों में लाया जाए ताकि किसानों को इंतज़ा...
-
कैबिनेट मंत्री पंजाब श्री लाल चंद कटारूचक ने बाढ़ प्रभावित क्षेत्रों में गिरदावरी के संबंध में प्रशासनिक अधिकारियों के साथ समीक्षा बैठक की। ...
-
कैबिनेट मंत्री पंजाब श्री लाल चंद कटारूचक ने बाढ़ प्रभावित क्षेत्रों में चल रहे राहत कार्यों का जायजा लिया ---- कोहली से बमियाल सड़क का गै...
-
ਅੰਮ੍ਰਿਤਸਰ, 3 ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੇਂਡੂ ਖੇਤਰ ਵਿੱਚ ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮ...
-
टिहरी। उत्तराखंड राज्य में 14 फरवरी को मतदान होना है जिसके मद्देनजर 12 फरवरी को प्रदेश भर में प्रचार प्रसार अभियान थम जाएंगे। इससे पहले राज...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
शिव कुमार बटालवी को समर्पित जिला स्तरीय कविता प्रतियोगिता का आयोजन किया गया। --------राज्य स्तरीय प्रतियोगिताओं में प्रथम तीन स्थान प्राप्त...
-
देहरादूनः उत्तराखंड के मुख्यमंत्री पुष्कर सिंह धामी चुनाव हार गए हैं। धामी वर्तमान में उत्तराखंड के सीएम थे साथ ही खटीमा से चुनाव लड़ रहे थ...
-
ਬਟਾਲਾ, 27 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲੇ ਦੇ ਸਮੂ...
-
शाहजहांपुर जेल में बंद बंदियों के स्वास्थ्य को बेहतर बनाने के लिए एवं उनकी विभिन्न बीमारियों के समुचित इलाज के लिए विशेषज्ञ परामर्श एवं उच्च...
COMMENTS