ਗੁਰਦਾਸਪੁਰ 10 ਸਤੰਬਰ (ਡਾ ਬਲਜੀਤ ਸਿੰਘ .ਨੀਰਜ ਸ਼ਰਮਾ.ਜਸਬੀਰ ਸਿੰਘ) - ਜਬਰ ਵਿਰੋਧੀ ਐਕਸ਼ਨ ਕਮੇਟੀ ਗੁਰਦਾਸਪੁਰ ਦੇ ਸੱਦੇ ਤੇ ਗੁਰਦਾਸਪੁਰ ਦੇ ਵਿਦਿਆਰਥੀ, ਮੁਲਾਜ਼ਮ, ਮਜ਼ਦੂਰ, ਸੰਯੁਕਤ ਕਿਸਾਨ ਮੋਰਚਾ ਅਤੇ ਔਰਤਾਂ ਦੀਆਂ ਜਥੇਬੰਦੀਆਂ ਵੱਲੋਂ ਨਹਿਰੂ ਪਾਰਕ ਵਿਖੇ ਇਕਠੇ ਹੋ ਕੇ 13 ਸਾਲਾਂ ਨਾਬਾਲਗ ਲੜਕੀ ਨਾਲ ਜਬਰ ਜ਼ਨਾਹ ਕਰਨ ਵਾਲੇ ਮੁਲਜ਼ਮ ਵਿਜੇ ਕੁਮਾਰ ਹਰਦਾਨ ਪਿੰਡ ਨੂੰ ਗਿਰਫ਼ਤਾਰ ਕਰਨ, ਅਤੇ ਇਸ ਕੇਸ ਵਿੱਚ ਅਣਗਹਿਲੀ ਕਰਨ ਵਾਲੇ ਪੁਲੀਸ ਪ੍ਰਸ਼ਾਸਨ ਵਿਰੁੱਧ ਕਾਰਵਾਈ ਕਰਵਾਉਣ ਲਈ ਸ਼ਹਿਰ ਵਿਚ ਮੋਮਬੱਤੀ ਮਾਰਚ ਕਰਕੇ ਆਮ ਲੋਕਾਂ ਨੂੰ 16 ਸਤੰਬਰ ਨੂੰ ਗੁਰਦਾਸਪੁਰ ਸਿਟੀ ਥਾਣੇ ਦੇ ਘਿਰਾਓ ਦਾ ਸੱਦਾ ਦਿੱਤਾ ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਆਰੋਪੀ ਨੂੰ ਸਜ਼ਾ ਨਾ ਮਿਲੀ ਤਾਂ ਉਹ ਵੱਡੇ ਪੱਧਰ ਦੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।
ਇਸ ਮੌਕੇ ਰੋਸ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਅਤੇ ਕੋ ਕਨਵੀਨਰ ਅਮਰ ਕ੍ਰਾਂਤੀ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਆਗੂ ਮੱਖਣ ਸਿੰਘ ਕੁਹਾੜ, ਤਰਲੋਕ ਸਿੰਘ ਬਹਿਰਾਮਪੁਰ , ਸੁਖਦੇਵ ਸਿੰਘ ਭਾਗੋਕਾਵਾਂ, ਤਰਕਸ਼ੀਲ ਆਗੂ ਸੰਦੀਪ ਕੁਮਾਰ, ਰੌਕੀ ਸ਼ਹਿਰੀਆ, ਮਨਦੀਪ ਕਾਲੀਆਂ ਮਲਕੀਅਤ ਸਿੰਘ ਬੁਢਾਕੋਟ ਮੇਜਰ ਸਿੰਘ ਰੋੜਾਂਵਾਲੀ, ਅਮਰਜੀਤ ਸੈਣੀ, ਮੈਡਮ ਤਜਿੰਦਰ ਕੌਰ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਡਾਕਟਰ ਜਗਜੀਵਨ ਰਾਮ, ਅਸ਼ਵਨੀ ਕੁਮਾਰ, ਅਮਰਜੀਤ ਸ਼ਾਸਤਰੀ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਨੇ ਕਿਹਾ ਕਿ 13 ਸਾਲਾਂ ਨਾਬਾਲਿਗ਼ ਸਕੂਲੀ ਵਿਿਦਆਰਥਣ ਨਾਲ ਵਿਜੈ ਕੁਮਾਰ ਵਾਸੀ ਹਰਦਾਨ ਵੱਲੋਂ ਪਿਸਤੌਲ ਦੀ ਨੋਕ ਤੇ ਲਗਾਤਾਰ ਬਲਾਤਕਾਰ ਕੀਤਾ ਗਿਆ ਸੀ, ਜਿਸ ਖਿਲਾਫ ਜਨਤਕ ਜੱਥੇਬੰਦੀਆਂ ਦੇ ਦਬਾਅ ਸਦਕਾ 25 ਜੂਨ ਨੂੰ ਦੋਸ਼ੀ ਖਿਲਾਫ ਪਰਚਾ ਦਰਜ ਕੀਤਾ ਗਿਆ।ਪਰ ਲਗਭਗ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਆਨਾ-ਕਾਨੀ ਕੀਤੀ ਜਾ ਰਹੀ ਸੀ, ਜਿਸ ਕਾਰਨ ਦੋਸ਼ੀ ਵਿਜੈ ਕੁਮਾਰ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਸਨ ਕਿ ਉਹ ਪੀੜਿਤ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।
ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਮੈਂਬਰ ਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਜ਼ਿਲ੍ਹਾ ਆਗੂ ਸੁਖਦੇਵ ਰਾਜ ਬਹਿਰਾਮਪੁਰ , ਜੋਗਿੰਦਰ ਪਾਲ ਪਨਿਆੜ ਅਤੇ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਦੇ ਆਗੂ ਗੁਰਿੰਦਰ ਬਹਿਰਾਮਪੁਰ ਨੇ ਕਿਹਾ ਕਿਸਮਾਜ ਵਿੱਚ ਆਏ ਦਿਨ ਔਰਤਾਂ ਤੇ ਬੱਚੀਆਂ ਖਿਲਾਫ ਘਟਨਾਵਾਂ ਬਹੁਤ ਵੱਧ ਰਹੀਆਂ ਹਨ।ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ ਮੁਤਾਬਿਕ 2020 ਦੇ ਮੁਕਾਬਲੇ 2021 ਵਿੱਚ ਔਰਤਾਂ ਤੇ ਬੱਚੀਆਂ ਖਿਲਾਫ ਰਿਕਾਰਡ ਤੋੜ੍ਹ ਵਾਧਾ ਹੋਇਆ ਹੈ।ਇਸ ਦਾ ਕਾਰਨ ਸੱਭਿਆਚਾਰ ਵਿੱਚ ਆ ਰਿਹਾ ਵਿਗਾੜ ਹੈ।ਦੇਸ਼ ਪੱਧਰ ਤੇ ਫਿਲਮਾਂ-ਗੀਤਾਂ ਅਤੇ ਮਸ਼ਹੂਰੀਆਂ ਵਿੱਚ ਔਰਤ ਨੂੰ ਭੋਗਣ ਵਾਲੀ ਵਸਤੂ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।ਜਿਸ ਕਾਰਨ ਔਰਤਾਂ ਖਿਲਾਫ ਘਟਨਾਵਾਂ ਵੱਧ ਰਹੀਆਂ ਹਨ।ਉਹਨਾਂ ਕਿਹਾ ਕਿ ਔਰਤਾਂ ਨਾਲ ਹੋ ਰਹੀਆਂ ਇਹਨਾਂ ਵਧੀਕੀਆਂ ਖਿਲਾਫ ਸਮੁਚੇ ਸਮਾਜ ਨੂੰ ਇੱਕਜੁੱਟ ਹੋ ਕੇ ਲੜ੍ਹਨਾ ਚਾਹੀਦਾ ਹੈ। ਇਸ ਮੌਕੇ
ਉਹਨਾਂ ਮੰਗ ਕਰਦਿਆਂ ਕਿਹਾ ਕਿ ਦੋਸ਼ੀ ਵਿਜੈ ਹਰਦਾਨ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਸਦੀ ਮਦਦ ਕਰ ਰਹੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।।
[Important News]$type=slider$c=4$l=0$a=0$sn=600$c=8
अधिक खबरे देखे .
-
आज संसारपुर टेरस के जल शक्ति विभाग के रेस्ट हाउस मे 19 सूत्रीय मांग पत्र हिमाचल पथ परिवहन निगम की ड्राइवर यूनियन की तरफ से परिवहन मंत्री ब...
-
केजरीवाल की गारंटी - हम जो वादा करते हैं, उसे पूरा करते हैं” - अमनदीप संधू आम आदमी पार्टी ने जनता से किया हर वादा पूरा किया पठानकोट, (दीपक...
-
संसारपुर टेरेस जो घाटी पंचायत के अंतर्गत आती है। उसके सभी चुनाव लड़ने वाले उम्मीदवारों पर सरकार ने सभी पर अबैध कब्जे के आरोप मे चुनाव लड़ने स...
-
मेरी रसोई योजना का विस्तार: अब गेहूं के साथ मिलेंगी 5 अतिरिक्त वस्तुएँ राज्य में लगभग 40 लाख परिवारों को मिलेगा सीधा लाभ मंत्री लाल चंद कट...
-
पंचमुखी महादेव मंदिर पर नाबालिग दो प्रेमी द्वारा रचाई जा रही थी शादी - रोमी पाठक जिला बाल संरक्षण इकाई टीम के त्वरित कार्यवाही से नाबालिग ...
-
ભારતીય સંસ્કૃતીમાં તહેવારોની ઉજવણી નું આગવું મહાતમય છે ત્યારે શીતળા સાતમ ના પર્વ ની પણ પરંપરાગત રીતે ઉસ્તાહભેર ઉજવણી કરાવાય છે . ફાગણ મહિ...
-
धनोल्टी विधायक,थौलधार ब्लॉक प्रमुख व प्रदेश महिला महामंत्री व जिला पंचायत सदस्य ने बोर्ड परीक्षा में टॉपर छात्र-छात्राओं को किया सम्मानित। ...
-
दुमका: उपायुक्त राजेश्वरी बी के निदेश पर जिला आपूर्ति पदाधिकारी अल्बर्ट बिलुंग ने सभी पेट्रोल पंप मालिकों को निर्देश दिया है कि प्रातः 6:0...
-
दिल्ली आबकारी नीति मामला: अदालत ने अरविंद केजरीवाल, मनीष सिसोदिया समेत 23 आरोपियों को किया बरी पठानकोट (दीपक महाजन):दिल्ली की बहुचर्चित आ...
-
टिहरी।।मुख्यमंत्री उदीयमान खिलाडी उन्नयन योजना के अन्तर्गत न्याय पंचायत स्तरों में चयन ट्रायल्स के दूसरे दिन 1865 बालक तथा 1488 बालिकाओं ने ...

COMMENTS