ਗੁਰਦਾਸਪੁਰ 29 ਜੁਲਾਈ ( ਬਲਜੀਤ ਸਿੰਘ ਨੀਰਜ ਸ਼ਰਮਾ. ਬਲਵੰਤ ਭਗਤ ) ( ਗੁਰਦਾਸਪੁਰ ਹੈੱਡਕੁਆਰਟਰ 'ਤੇ ਅੰਗਰੇਜ਼ਾਂ ਦੇ ਸ਼ਾਸਨ 'ਚ ਬਣੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਇਮਾਰਤ ਇਸ ਸਮੇਂ ਆਪਣੀ ਹਾਲਤ 'ਤੇ ਅੱਥਰੂ ਬਹਾ ਰਹੀ ਹੈ। ਇਸ ਵਿਸ਼ਾਲ ਇਮਾਰਤ ਦਾ ਪ੍ਰਯੋਗ ਲੰਮਾਂ ਸਮਾਂ ਅੰਗਰੇਜ਼ਾਂ ਦੇ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਜੀ. ਏ. ਸਮੇਤ ਹੋਰ ਕਈ ਵਿਭਾਗ ਕਰਦੇ ਰਹੇ ਹਨ।ਅੱਜ ਇਸ ਇਮਾਰਤ ਦੀ ਹਾਲਤ ਇਹ ਹੈ ਕਿ ਇਹ ਕਿਸੇ ਵੀ ਸਮੇਂ ਢਹਿ-ਢੇਰੀ ਹੋ ਸਕਦੀ ਹੈ।
ਕੁਝ ਸਾਲ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨਿਕ ਬਲਾਕ ਦੇ ਨਿਰਮਾਣ ਤੋਂ ਬਾਅਦ ਇਸ ਵਿਸ਼ਾਲ ਇਮਾਰਤ ਨੂੰ ਲਾਵਾਰਿਸ਼ ਛੱਡ ਦਿੱਤਾ ਗਿਆ, ਜਦਕਿ ਇਹ ਇਮਾਰਤ ਪ੍ਰਸ਼ਾਸਨਿਕ ਬਲਾਕ ਦੇ ਬਿਲਕੁਲ ਨਾਲ ਲੱਗਦੀ ਹੈ। ਇਮਾਰਤ ਦੇ ਖਾਲੀ ਪਏ ਹੋਣ ਕਾਰਨ ਕਿਰਾਏ ਦੀ ਇਮਾਰਤ 'ਤੇ ਚੱਲ ਰਹੇ ਐੱਨ. ਸੀ. ਸੀ. ਵਿੰਗ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਹਿੱਸੇ ਵਿਚ ਆਪਣਾ ਦਫ਼ਤਰ ਖੋਲ੍ਹ ਦਿੱਤਾ। ਜਦ ਮੌਕੇ 'ਤੇ ਜਾ ਕੇ ਵੇਖਿਆ ਜਾਵੇ ਤਾਂ ਇਸ ਸਮੇਂ ਇਹ ਇਮਾਰਤ ਆਪਣਾ ਮਹੱਤਵ ਖੋ ਚੁੱਕੀ ਹੈ ਅਤੇ ਢਾਬੇ ਵਾਲਿਆਂ ਸਮੇਤ ਹੋਰਨਾਂ ਲੋਕਾਂ ਨੇ ਇਸ ਇਮਾਰਤ ਨੂੰ ਬਰਬਾਦ ਕਰ ਦਿੱਤਾ ਹੈ।
ਇਮਾਰਤ ਦੇ ਚਾਰੇ ਪਾਸੇ ਜੜੀ ਬੂਟੀ ਦਾ ਘੇਰਾ
ਇਸ ਇਮਾਰਤ ਦੀ ਹਾਲਤ ਇਹ ਹੈ ਕਿ ਇਸ ਦੀ ਛੱਤ 'ਤੇ ਜੜੀ ਬੂਟੀ ਸਮੇਤ ਦਰੱਖਤ ਪੈਦਾ ਹੋ ਚੁੱਕੇ ਹਨ। ਕੰਧਾਂ ਟੁੱਟ ਚੁੱਕੀਆਂ ਹਨ ਅਤੇ ਛੱਤਾਂ ਦੀ ਹਾਲਤ ਇਹ ਹੈ ਕਿ ਕਿਸੇ ਸਮੇਂ ਛੱਤਾਂ ਡਿੱਗ ਸਕਦੀਆਂ ਹਨ। ਬਰਾਡੇ 'ਚ ਇਕ ਦੋ ਵਕੀਲ ਅਤੇ ਟਾਈਪਿਸਟ ਆਪਣਾ ਮੇਜ ਲਗਾਉਂਦੇ ਹਨ ਪਰ ਇਸ ਇਮਾਰਤ ਦੇ ਹੇਠਾਂ ਕਿਸੇ ਤਰ੍ਹਾਂ ਦਾ ਕੰਮ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਫਰਸ ਟੁੱਟ ਚੁੱਕਾ ਹੈ ਅਤੇ ਕੰਧਾਂ ਤੋਂ ਪਲਾਸਟਰ ਲੈ ਚੁੱਕਾ ਹੈ, ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਕਮਰਿਆਂ 'ਚ ਐੱਨ. ਸੀ. ਸੀ. ਦਾ ਦਫ਼ਤਰ ਚੱਲਦਾ ਹੈ, ਉਥੇ ਕੁਝ ਸਫਾਈ ਜ਼ਰੂਰ ਵੇਖਣ ਨੂੰ ਮਿਲਦੀ ਹੈ
'ਅੰਗਰੇਜ਼ਾਂ ਦੇ ਰਾਜ 'ਚ ਬਣੀ ਇਹ ਇਮਾਰਤ ਜ਼ਿਲ੍ਹਾ ਗੁਰਦਾਸਪੁਰ ਦੀ ਧਰੋਹਰ ਹੈ। ਇਸ ਇਮਾਰਤ ਦੀ ਸ਼ਾਨ ਨੂੰ ਬਰਕਰਾਰ ਰੱਖਣਾ, ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇਸ ਇਮਾਰਤ ਦੀ ਹਾਲਤ ਵੇਖ ਕੇ ਸਪੱਸ਼ਟ ਹੁੰਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਮਾਰਤ ਦੇ ਮਹੱਤਵ ਨੂੰ ਨਹੀਂ ਸਮਝਿਆ।'
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
COMMENTS