ਅੰਮ੍ਰਿਤਸਰ,3 ਅਕਤੂਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਸਿਹਤ ਵਿਭਾਗ ਵਿੱਚ ਉਮਰ ਹੱਦ ਦੀ ਛੋਟ ਸਮੇਤ ਭਰਤੀ ਦੀ ਚੱਲ ਰਹੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਸੰਬੰਧੀ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਮੇਲ/ਫੀਮੇਲ ਯੂਨੀਅਨ ਪੰਜਾਬ ਦੇ ਆਗੂ ਪਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਵਫਦ ਵੱਲੋ ਸਿਹਤ ਮੰਤਰੀ ਅਤੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰਾਂ ਵੱਲੋ ਰੁਜ਼ਗਾਰ ਪ੍ਰਾਪਤੀ ਲਈ ਕਰੀਬ ਪੌਣੇ ਪੰਜ ਸਾਲਾਂ ਤੋਂ ਪੰਜਾਬ ਸਰਕਾਰ ਤੋਂ ਰੁਜ਼ਗਾਰ ਦੀ ਪ੍ਰਾਪਤੀ ਦੀ ਮੰਗ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਕਈ ਨੌਜਵਾਨ ਤਾਂ ਉਵਰਏਜ ਹੋ ਚੁੱਕੇ ਹਨ।ਜਿਸ ਵਿੱਚ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਉਮਰ ਹੱਦ 37 ਤੋ 42 ਸਾਲ ਕੀਤੀ ਜਾਵੇ, ਹਰ ਕੈਟਾਗਰੀ ਨੂੰ 5 ਸਾਲ ਦੀ ਉਮਰ ਹੱਦ ਵਿੱਚ ਛੂਟ ਦਿੱਤੀ ਜਾਵੇ, ਸਿਹਤ ਵਿਭਾਗ ਵਿੱਚ ਖ਼ਾਲੀ ਪਈਆਂ ਅਸਾਮੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ, 200 ਮੇਲ 600 ਫੀਮੇਲ
ਦੀ ਹੋਈ ਭਰਤੀ ਦੇ ਬਾਕੀ ਰਹਿੰਦੇ 104 ਉਮੀਦਵਾਰਾਂ ਨੂੰ ਜੁਆਇਨ ਕਰਵਾਇਆ ਜਾਵੇ,ਰੁਜ਼ਗਾਰ ਮੇਲੇ ਲਗਾ ਕੇ ਡਰਾਮੇ ਕਰਨੇ ਬੰਦ ਕੀਤੇ ਜਾਣ,ਇਸ ਮੌਕੇ ਬੇਰੁਜ਼ਗਾਰ ਯੂਨੀਅਨ ਆਗੂ ਪਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਅੰਮਿ੍ਤਸਰ ਨੇ ਦੱਸਿਆ ਸੂਬਾ ਕਮੇਟੀ ਵੱਲੋ ਉਲੀਕੇ ਪ੍ਰੋਗਰਾਮ ਮੁਤਾਬਿਕ ਜਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਸਾਥੀ 4 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਪਹੁੰਚਣਗੇ।ਜਿੱਥੇ ਯੂਨੀਅਨ ਵੱਲੋਂ ਗੁਪਤ ਐਕਸ਼ਨ ਵੀ ਉਲੀਕਿਆ ਜਾਵੇਗਾ।ਇਸ ਮੌਕੇ ਸਿਹਤ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰੇਮ ਸਿੰਘ ਸੇਹਨੇਵਾਲੀ, ਅਰਵਿੰਦਰ ਸਿੰਘ ਕੱਥੂਨੰਗਲ, ਬਲਕਾਰ ਸਿੰਘ ਕੋਹਾਲੀ,ਹਰਮੀਤ ਸਿੰਘ ਖਿਆਲਾ,ਹਰਮਨਪ੍ਰੀਤ ਸਿੰਘ,ਸਾਬਾ ਸਿੰਘ,ਦਵਿੰਦਰ ਸਿੰਘ, ਹੀਰਾ ਲਾਲ,ਅਤੇ ਕਵਲਜੀਤ ਸਿੰਘ ਆਦਿ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
-
ਅੰਮ੍ਰਿਤਸਰ,26 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯ...
COMMENTS