ਫ਼ਤਿਹਗੜ੍ਹ ਚੂੜੀਆਂ , 10 ਅਗਸਤ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ)
ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਵਰ੍ਹੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਵਜੋਂ ਅਧਿਆਪਕਾਂ ਦੇ ਟਰੇਨਿੰਗ ਸੈਮੀਨਾਰ ਲਗਾਏ ਗਏ ਸਨ । ਇਸੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵੀ ਲਗਾਤਾਰ ਦੌਰੇ ਕਰਕੇ ਅਧਿਆਪਕਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਦਨ ਲਾਲ ਸ਼ਰਮਾ ਵੱਲੋਂ ਅੱਜ ਬਲਾਕ ਫਤਿਹਗੜ੍ਹ ਚੂੜੀਆਂ ਅਤੇ ਧਿਆਨਪੁਰ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਦੇ ਮਨੋਰਥ ਤੋਂ ਜਾਣੂ ਕਰਵਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਦਨ ਲਾਲ ਸ਼ਰਮਾ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਬਾਬਤ ਦੋ ਰੋਜ਼ਾ ਟਰੇਨਿੰਗ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ ਦੌਰਾਨ ਦੇਸ਼ ਭਰ ਵਿੱਚੋ ਪਹਿਲੇ ਸਥਾਨ ਦੀ ਪ੍ਰਾਪਤੀ ਲਈ ਅਧਿਆਪਕਾਂ ਨੂੰ ਸਰਵੇ ਲਈ ਹੋਣ ਵਾਲੇ ਟੈਸਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣੀ ਬੇਹੱਦ ਜਰੂਰੀ ਹੈ। ਉਹਨਾਂ ਕਿਹਾ ਕਿ ਟੀਚੇ ਦੀ ਪ੍ਰਾਪਤੀ ਲਈ ਮਾਹਿਰ ਰਿਸੋਰਸ ਪਰਸਨਾਂ ਵੱਲੋਂ ਅਧਿਆਪਕਾਂ ਨੂੰ ਸਰਵੇ ਟੈਸਟ ਦੀਆਂ ਤਿਆਰੀ ਤਕਨੀਕਾਂ ਤੋਂ ਵਿਸਥਾਰ ਵਿੱਚ ਜਾਣੂ ਕਰਵਾਇਆ ਗਿਆ ਹੈ। ਅੱਜ ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਾਲਾ ਅਫ਼ਗ਼ਾਨਾਂ , ਮੰਜਿਆਵਾਲੀ , ਬਲਾਕ ਸਿੱਖਿਆ ਦਫ਼ਤਰ ਫਤਿਹਗੜ੍ਹ ਚੂੜੀਆਂ , ਸਰਕਾਰੀ ਪ੍ਰਾਇਮਰੀ ਸਕੂਲ ਕਾਦੀਆਂ ਰਾਜਪੂਤਾਂ , ਦਬੁਰਜੀ , ਅਲੀਵਾਲ , ਬੁਲੋਵਾਲ। ਤਲਵੰਡੀ ਲਾਲ ਸਿੰਘ ਸਕੂਲਾਂ ਦਾ ਦੌਰਾ ਕਰਕੇ ਅਧਿਆਪਕਾਂ ਤੇ ਬੱਚਿਆ ਨਾਲ ਗੱਲਬਾਤ ਕੀਤੀ ਤੇ ਨੈਸ ਸੰਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਡੀ.ਈ.ਓ. ਦਫ਼ਤਰ ਤੋਂ ਪੰਕਜ ਕੁਮਾਰ, ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਜਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸੇਖੋਂ , ਬਾਊ ਇੰਦਰਜੀਤ ਸਿੰਘ ਹਾਜ਼ਰ ਸਨ।
ਫੋਟੋ ਕੈਪਸ਼ਨ: ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਦਨ ਲਾਲ ਸ਼ਰਮਾ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ।
[Important News]$type=slider$c=4$l=0$a=0$sn=600$c=8
अधिक खबरे देखे .
-
मलिकपुर कॉम्प्लेक्स में अपनी बदहाली पर आंसू बहाता वॉटरफॉल पठानकोट ()मलिकपुर कॉम्प्लेक्स में सुंदरता के लिए बनाया गया वाटरफॉल अब अपनी बदहा...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ग्रीनलैंड क्रिकेट क्लब द्वारा आयोजित 47वें टूर्नामेंट में पठानकोट क्रिकेट क्लब ने दीनानगर क्रिकेट टीम को हराकर फाइनल में जगह बनाई। ---पठानक...
-
नड्डा को हटाया नहीं गया, अब भी हैं बीजेपी के राष्ट्रीय अध्यक्ष खबरों में भ्रम फैलाया जा रहा | कुछ समाचार संस्थानों द्वारा यह लिखा गया कि ...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...
-
राष्ट्रीय लोक अदालत में 9268 मामले पेश किए गए, 7719 का निपटारा किया गया 49,84,41,426 रुपये के मुआवज़े दिए गए पठानकोट,दिसंबर (दीपक महाजन )...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
-
*युवा दिवस के अवसर पर अभाविप ने निकाली भव्य शोभा यात्रा* *अभाविप की देशव्यापी मुहिम "परिसर चलो अभियान" की हुई शुरुवात* सोनभद्र। ...
-
पठानकोट के उपायुक्त ने जिला परिषद और पंचायत समिति चुनावों की मतगणना की तैयारियों के संबंध में समीक्षा बैठक की। ----चुनाव के दौरान मतगणना क...
-
जिला पठानकोट से सटे जम्मू कश्मीर की सीमा चौकियों पर खनन सामग्री की रैंडम चेकिंग के लिए जिला प्रशासन द्वारा टीमें गठित पठानकोट, 10 दिसंबर (...

COMMENTS