ਅੰਮ੍ਰਿਤਸਰ,11 ਅਗਸਤ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ਜਸਬੀਰ ਸਿੰਘ) - ਪੀ ਡਬਲਯੂ ਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਅੰਮਿ੍ਤਸਰ ਦੀ ਜਿਲ੍ਹਾ ਪੱਧਰੀ ਮੀਟਿੰਗ ਸੂਬਾਈ ਆਗੂ ਜਤਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਛੇਵੇਂ ਤਨਖਾਹ ਕਮਿਸ਼ਨ ਦੀ ਲੰਗੜੀ ਰਿਪੋਰਟ ਨੂੰ ਮੂਲੋਂ ਰੱਦ ਕਰਦਿਆਂ ਮੁਲਾਜਮ ਆਗੂਆਂ ਨੇ ਕਿਹਾ ਕਿ ਜਿਹੜੀਆ ਕੈਟਾਗਿਰੀਆਂ 2011ਦੀ ਆਨਮਲੀ ਵਿੱਚ ਰਹਿਣ ਦਿੱਤੀਆ ਗਈਆ ਸਨ ਪਹਿਲਾਂ ਉਨ੍ਹਾਂ ਨੂੰ ਵਾਧਾ ਦੇ ਕੇ 3.74 ਦਾ ਗੁਣਾਂਕ ਦਿੱਤਾ ਜਾਵੇ,ਕਿਉਂਕਿ 2011 ਵਿੱਚ ਪੰਜਾਬ ਸਰਕਾਰ ਵੱਲੋ ਜਾਰੀ ਤਨਖਾਹ ਕਮਿਸ਼ਨ ਵਿੱਚ ਬਰਾਬਰ ਦੇ ਗ੍ਰੇਡ ਪੇਅ ਤੇ ਕੰਮ ਕਰਦੇ ਕਰਮਚਾਰੀਆਂ ਵਿੱਚੋ ਕੁੱਝ ਕਰਮਚਾਰੀਆਂ ਨੂੰ 3200/- ਗ੍ਰੇਡ ਪੇਅ ਦਿੱਤਾ ਗਿਆ ਸੀ ਜਦ ਕਿ ਉਨ੍ਹਾਂ ਸਾਰਿਆਂ ਕਰਮਚਾਰੀਆਂ ਦੀ ਭਰਤੀ ਸਮੇਂ ਦੀ ਬਰਾਬਰ ਦੀ
ਵਿੱਦਿਅਕ ਯੋਗਤਾ ਸੀ, ਭਾਵ 2011 ਵਿੱਚ ਜਿੰਨਾਂ ਕਰਮਚਾਰੀਆਂ ਨੂੰ ਕੋਈ ਲਾਭ ਨਹੀਂ ਮਿਲਿਆ ਉਨ੍ਹਾਂ ਨੂੰ ਵੀ ਕਲਰਕ/ ਨਹਿਰੀ ਪਟਵਾਰੀ ਦੇ ਬਰਾਬਰ ਦੀ ਯੋਗਤਾ ਹੋਣ ਕਰਕੇ ਉਦੋਂ ਤੋਂ ਹੀ 3200/- ਦਾ ਗ੍ਰੇਡ ਪੇਅ ਦੇ ਕੇ ਕਲਰਕ/ਨਹਿਰੀ ਪਟਵਾਰੀ ਦੀ ਤਰ੍ਹਾਂ 2016 ਦੇ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਬਰਾਬਰ ਦੇ ਲਾਭ ਦਿੱਤੇ ਜਾਣ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀਆਂ ਹੋਰ ਪਮੁੱਖ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਬਾਹਲ ਕੀਤੀ ਜਾਵੇ, ਰੱਦ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ ਸੰਬੰਧੀ ਪੰਜਾਬ ਸਰਕਾਰ ਵੱਲੋ ਇਹ ਮੰਗਾਂ ਨਾ ਮੰਨਣ ਕਰਕੇ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਹੈ। ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।ਉਕਤ ਆਗੂ ਔਲਖ ਨੇ ਕਿਹਾ ਕਿ 18 ਅਗਸਤ ਨੂੰ ਸਾਂਝੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਸਹਿਰ ਪਟਿਆਲਾ ਵਿੱਚ ਰੈਲੀ ਕਰਕੇ ਉਪਰੰਤ ਰੋਸ ਮਾਰਚ ਕਰਨਾ ਅਤੇ ਮੋਤੀ ਮਹਿਲ ਦਾ ਘਿਰਾਓ ਵੀ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮਟਿੰਗ ਵਿੱਚ ਜ਼ਿਲ੍ਹਾ ਪ੍ਧਾਨ ਸਰਬਜੀਤ ਸਿੰਘ,ਅਵਾਤਰ ਸਿੰਘ ਗੁਆਇਆ,
ਸਕੱਤਰ ਇੰਦਰਜੀਤ ਰਿਸ਼ੀ, ਤਿਰਲੋਚਨ ਸਿੰਘ,ਦਲਬੀਰ ਸਿੰਘ, ਬੇਅੰਤ ਸਿੰਘ,ਸਵਰਨ ਸਿੰਘ ਆਦਿ ਹਾਜ਼ਰ ਆਗੂਆਂ ਨੇ ਕਿਹਾ ਕਿ ਪਟਿਆਲੇ ਦੀ ਰੋਸ ਰੈਲੀ ਵਿੱਚ ਵੱਡੇ ਕਾਫਲੇ ਲੈ ਕੇ ਜਾਣ ਦੀਆਂ ਤਿਆਰੀਆਂ ਅਰੰਭ ਦਿਤੀਆਂ ਗਈਆਂ ਹਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
टिहरी=थौलधार विकास खण्ड के राजकीय इंटर कॉलेज मैंडखाल में कक्षा 10वीं व 12वीं की बोर्ड परीक्षा 2022 में उत्तीर्ण हुए प्रथम, द्वितीय एवं तृतीय...
-
टिहरी: सुरकंडा देवी की पहाड़ी पर बड़ा हादसा होने से बचा, ट्रॉलियों में फंसे रहे टिहरी विधायक सहित कई श्रद्धालुगण सुरकंडा देवी मं...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
COMMENTS