ਅੱਜ ਤੋਂ ਸ਼ੁਰੂ ਹੋਈ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਦੱਸੇ ਗੁਰ |
ਅਮ੍ਰਿਤਸਰ,26 ਜੁਲਾਈ,( ਵਿੱਕੀ /ਪੱਡਾ) ਭਾਰਤ ਸਰਕਾਰ ਵਲੋਂ ਹਾਲ ਚ ਹੀ ਕਰਵਾਏ ਗਏ ਸਕੂਲਾਂ ਅੰਦਰ ਮੌਜੂਦ ਵੱਖ ਵੱਖ ਸਹੂਲਤਾਂ, ਐਨਰੋਲਮੈਟ ਸਮੇਤ ਹੋਰ ਪਹਿਲੂਆਂ ਨਾਲ ਸੰਬੰਧਿਤ ਪੀਜੀਆਈ ਇੰਡੈਕਸ ਚ ਪੰਜਾਬ ਵਲੋਂ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਨੇ ਬੱਚਿਆਂ ਦੇ ਸਿੱਖਣ ਪੱਧਰ ਨੂੰ ਲੈ ਕੇ ਭਵਿੱਖ ਚ ਹੋਣ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਅਾਰੰਭ ਕਰ ਦਿੱਤੀਆਂ ਗਈਆਂ ਹਨ ਤਾਂ ਜ਼ੋ ਪੰਜਾਬ ਇਸ ਸਰਵੇ ਚ ਵੀ ਦੇਸ਼ ਭਰ ਚੋ ਪਹਿਲਾ ਸਥਾਨ ਹਾਸਲ ਕਰ ਸਕੇ |ਇਸ ਉਦੇਸ਼ ਦੀ ਪੂਰਤੀ ਲਈ ਸਿੱਖਿਆ ਵਿਭਾਗ ਵਲੋਂ
ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਨਾਸ ਅਤੇ ਪਾਸ ਦੀ ਅੱਜ ਤੋਂ ਸ਼ੁਰੂ ਹੋਈ ਦੋ ਰੋਜਾ ਟ੍ਰੇਨਿੰਗ ਦੌਰਾਨ ਇੰਨਾ ਵਿਚਾਰਾ ਦਾ ਪ੍ਰਗਟਾਵਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਮੈਡਮ ਮਨਪ੍ਰੀਤ ਕੌਰ ਨੇ ਬਲਾਕ ਮਜੀਠਾ 2 ਦੇ ਅਧਿਆਪਕਾਂ ਦੀ ਇਥੇ ਸੈਂਟਰ ਸਕੂਲ ਕੱਥੂਨੰਗਲ ਵਿਖੇ ਟ੍ਰੇਨਿੰਗ ਦੇ ਪਹਿਲੇ ਬੈਚ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕੀਤਾ |ਟ੍ਰੇਨਿੰਗ ਦੀ ਸ਼ੁਰੂਆਤ ਅੱਜ ਸਵੇਰੇ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੇ ਪ੍ਰੇਰਨਾ ਦਾਇਕ ਭਾਸ਼ਣ ਨਾਲ ਹੋਈ ਜੋ ਕੇ ਆਨਲਾਈਨ ਵਿਧੀ ਰਾਹੀਂ ਸੂਬੇ ਦੇ 228 ਸਿੱਖਿਆ ਬਲਾਕਾਂ ਦੇ ਅਧਿਆਪਕਾਂ ਨੂੰ ਸੰਬੋਧਨ ਕਰ ਰਹੇ ਸਨ |ਇਸ ਮੌਕੇ ਤੇ ਬਲਾਕ ਸਿੱਖਿਆ ਅਫ਼ਸਰ ਮਜੀਠਾ 2 ਅਰਜਨ ਸਿੰਘ ਨੇ ਅਧਿਆਪਕਾਂ ਨੂੰ ਸਿਖਲਾਈ ਉਪਰੰਤ ਇੰਨਾ ਵਿਧੀਆਂ ਨੂੰ ਇੰਨ ਬਿੰਨ ਆਪਣੇ ਸਕੂਲਾਂ ਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਨੈਸ਼ਨਲ ਅਚੀਵਮੈਂਟ ਸਰਵੇ ਚ ਬੱਚੇ ਵਧੀਆ ਕਾਰਗੁਜਾਰੀ ਦਿਖਾ ਸਕਣ |ਸਿਖਲਾਈ ਦੌਰਾਨ ਰਿਸੋਰਸ ਪਰਸਨ ਅਨਿਲ ਕੁਮਾਰ ਨੇ ਸਾਲ 2017 ਚ ਹੋਏ ਨਾਸ ਦੇ ਅੰਕੜਿਆਂ ਤੇ ਚਾਨਣਾ ਪਾਉਣ ਦੇ ਨਾਲ ਨਾਲ ਅਧਿਆਪਕਾਂ ਨੂੰ ਸਿੱਖਣ ਪਰਿਣਾਮਾਂ , ਸਪਲੀਮੈਂਟਰੀ ਮਟੀਰੀਅਲ, ਬੱਚਿਆਂ ਤੇ ਅਧਿਆਪਕਾਂ ਲਈ ਪ੍ਰੇਸ਼ਨਾਵਲੀ, ਪ੍ਰੈਕਟਿਸ ਪੇਪਰਾਂ ਅਤੇ ਐਕਸ਼ਨ ਪਲਾਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ |ਇਸ ਮੌਕੇ ਤੇ ਟ੍ਰੇਨਿੰਗ ਇੰਚਾਰਜ ਕਲੱਸਟਰ ਮੁਖੀ ਹਰਵਿੰਦਰ ਕੱਥੂਨੰਗਲ , ਸਮੀਰ ਪਾਠਕ,ਵਰਿੰਦਰ ਸਿੰਘ ਹਦਾਇਤਪੁਰ, ਹੈੱਡ ਟੀਚਰ ਰਾਜਿੰਦਰ ਕੁਮਾਰ ਵੇਰਕਾ ,ਅਸ਼ਵਨੀ ਕੁਮਾਰ,ਜਸਪਿੰਦਰ ਸਿੰਘ ਅਜੈਬਵਲੀ, ਹਰਮਨਜੀਤ ਸਿੰਘ ਕਲੇਰ , ਚਮਕੌਰ ਸਿੰਘ ਢੱਡੇ,ਮੈਡਮ ਕਮਲ ਕਾਂਤਾ,ਹਰਪਾਲ ਕੌਰ,ਰਵਿੰਦਰ ਕੌਰ ,ਦਵਿੰਦਰ ਕੌਰ,ਸੁਨੀਤਾ ,ਅਮਨਦੀਪ ਕੌਰ ,ਦੀਪਮਾਲਾ,ਜਰਮਨ ਜੀਤ ਕੌਰ,ਹਰਿੰਦਰ ਕੌਰ ਆਦਿ ਅਧਿਆਪਕ ਵਿਸ਼ੇਸ਼ ਤੌਰ ਤੇ ਹਾਜਰ ਸਨ
ਕੈਪਸਨ ਬਲਾਕ ਮਜੀਠਾ 2 ਦੀ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਕੋਆਰਡੀਨੇਟਰ ਮੈਡਮ ਮਨਪ੍ਰੀਤ ਕੌਰ |
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
-
ਅੰਮ੍ਰਿਤਸਰ,26 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯ...
COMMENTS