ਵਿਰਾਸਤੀ ਦਰਵਾਜ਼ਿਆਂ ਦੀ ਮੁਰੰਮਤ ਤੇ ਖੂਬਸੂਰਤੀ ਉੱਪਰ 20 ਲੱਖ ਰੁਪਏ ਖਰਚ ਕੀਤੇ ਜਾਣਗੇ - ਤਿ੍ਰਪਤ ਬਾਜਵਾ
ਬਟਾਲਾ, 15 ਮਈ ( ਨੀਰਜ ਸ਼ਰਮਾ/ ਜਸਬੀਰ ਸਿੰਘ/ਵਿਨੋਦ ਸ਼ਰਮਾ) - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਤਿਹਾਸਕ ਸ਼ਹਿਰ ਬਟਾਲਾ ਦਾ ਸਰਬਪੱਖੀ ਵਿਕਾਸ ਕਰਨ ਦੇ ਨਾਲ ਹੁਣ ਇਸਨੂੰ ਵਿਰਾਸਤੀ ਦਿੱਖ ਦੇਣ ਦੇ ਉਪਰਾਲੇ ਵੀ ਸ਼ੁਰੂ ਕਰ ਦਿੱਤੇ ਗਏ ਹਨ। ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਬਟਾਲਾ ਦੇ ਨਹਿਰੂ ਗੇਟ ਤੋਂ ਸ਼ਹਿਰ ਦੇ ਇਤਿਹਾਸਕ ਦਰਵਾਜ਼ਿਆਂ ਦੀ ਵਿਰਾਸਤੀ ਦਿੱਖ ਨੂੰ ਨਿਖਾਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਨਹਿਰੂ ਗੇਟ ਤੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਪੁਰਾਤਨ ਦਰਵਾਜ਼ਿਆਂ ਦੀ ਮੁਰੰਮਤ ਅਤੇ ਵਿਰਾਸਤੀ ਦਿੱਖ ਨੂੰ ਨਿਖਾਰਨ ਲਈ ਸੂਬਾ ਸਰਕਾਰ ਵੱਲੋਂ 20 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨਾਂ ਦੱਸਿਆ ਕਿ ਬਟਾਲਾ ਸ਼ਹਿਰ ਦੇ ਨਹਿਰੂ ਦਰਵਾਜ਼ੇ (ਤੇਲੀ ਦਰਵਾਜ਼ੇ), ਖਜ਼ੂਰੀ ਦਰਵਾਜ਼ੇ, ਕਪੂਰੀ ਦਰਵਾਜ਼ੇ ਅਤੇ ਅੱਚਲੀ ਦਰਵਾਜ਼ੇ ਦੀ ਮੁਰੰਮਤ ਕਰਨ ਦੇ ਨਾਲ ਇਨਾਂ ਨੂੰ ਖੂਬਸੂਰਤ ਦਿੱਖ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਬਟਾਲਾ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਓਥੇ ਇਸ ਪੁਰਾਤਨ ਸ਼ਹਿਰ ਦੀ ਇਤਿਹਾਸਕ ਮਹੱਤਤਾ ਨੂੰ ਵੀ ਉਜਾਗਰ ਕਰਨ ਲਈ ਪੂਰੀ ਤਰਾਂ ਸੁਹਿਰਦ ਹੈ।
ਦੱਸਣਯੋਗ ਹੈ ਕਿ ਭੱਟੀ ਰਾਜਪੂਤ ਰਾਜਾ ਰਾਮਦੇਓ ਭੱਟੀ ਵੱਲੋਂ ਸੰਨ 1465 ਵਿੱਚ ਬਟਾਲਾ ਸ਼ਹਿਰ ਦੀ ਬੁਨਿਆਦ ਰੱਖੀ ਗਈ ਸੀ ਅਤੇ ਕਿਲਾ ਨੁਮਾ ਇਸ ਸ਼ਹਿਰ ਦੇ 12 ਦਰਵਾਜ਼ੇ ਸਨ। ਇਨਾਂ ਦਰਵਾਜ਼ਿਆਂ ਦੇ ਨਾਮ ਖਜ਼ੂਰੀ ਦਰਵਾਜ਼ਾ (ਇਸ ਗੇਟ ਦਾ ਨਾਮ ਮਹਾਰਾਜਾ ਸ਼ੇਰ ਸਿੰਘ ਦਰਵਾਜ਼ਾ ਵੀ ਹੈ), ਪੁਰੀਆਂ ਮੋਰੀ ਦਰਵਾਜ਼ਾ, ਪਹਾੜੀ ਦਰਵਾਜ਼ਾ, ਕਪੂਰੀ ਦਰਵਾਜ਼ਾ, ਮੀਆਂ ਦਰਵਾਜ਼ਾ (ਇਸ ਦਰਵਾਜ਼ੇ ਨੂੰ ਨਸੀਰਉੱਲ ਹੱਕ ਦਰਵਾਜ਼ਾ ਵੀ ਕਿਹਾ ਜਾਂਦਾ ਸੀ), ਅੱਚਲੀ ਦਰਵਾਜ਼ਾ, ਹਾਥੀ ਦਰਵਾਜ਼ਾ (ਇਸ ਦਰਵਾਜ਼ੇ ਨੂੰ ਫੀਲੀ ਦਰਵਾਜ਼ਾ ਵੀ ਕਹਿੰਦੇ ਸਨ), ਕਾਜ਼ੀ ਮੋਰੀ ਦਰਵਾਜ਼ਾ, ਠਠਿਆਰੀ ਦਰਵਾਜ਼ਾ, ਭੰਡਾਰੀ ਦਰਵਾਜ਼ਾ, ਓਹਰੀ ਦਰਵਾਜ਼ਾ ਅਤੇ ਤੇਲੀ ਦਰਵਾਜ਼ਾ (ਹੁਣ ਇਸ ਨੂੰ ਸ਼ੇਰਾਂ ਵਾਲਾ ਗੇਟ ਅਤੇ ਨਹਿਰੂ ਗੇਟ ਵੀ ਕਹਿੰਦੇ ਹਨ) ਸਨ। ਇਸ ਸਮੇਂ 12 ਦਰਵਾਜ਼ਿਆਂ ਵਿੱਚੋਂ ਕੇਵਲ ਤੇਲੀ ਦਰਵਾਜ਼ਾ, ਖਜ਼ੂਰੀ ਦਰਵਾਜ਼ਾ, ਅੱਚਲੀ ਦਰਵਾਜ਼ਾ, ਕਪੂਰੀ ਦਰਵਾਜ਼ਾ ਅਤੇ ਭੰਡਾਰੀ ਦਰਵਾਜ਼ਾ ਹੀ ਬਚੇ ਹਨ, ਜਦਕਿ ਬਾਕੀ 7 ਦਰਵਾਜ਼ੇ ਖਤਮ ਹੋ ਚੁੱਕੇ ਹਨ।
ਇਸ ਮੌਕੇ ਉਨਾਂ ਨਾਲ ਮੇਅਰ ਨਗਰ ਨਿਗਮ ਸ. ਸੁਖਦੀਪ ਸਿੰਘ ਤੇਜਾ, ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ, ਡੀ.ਐੱਸ.ਪੀ. ਪਰਵਿੰਦਰ ਕੌਰ, ਕੌਂਸਲਰ ਚੰਦਰ ਮੋਹਨ, ਜ਼ਿਲਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਹਰਪੁਰਾ, ਐਕਸੀਅਨ ਭਾਟੀਆ, ਗੌਤਮ ਸੇਠ ਗੁੱਡੂ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਠੇਕੇਦਾਰ ਵਿੱਕੀ, ਵਿਜੇ ਕੁਮਾਰ, ਪ੍ਰੋਫੈਸਰ ਜਸਬੀਰ ਸਿੰਘ, ਅਨੁਰਾਗ ਮਹਿਤਾ, ਰਾਜਬੀਰ ਸਿੰਘ ਸਮੇਤ ਹੋਰ ਮੋਹਤਬਰ ਵੀ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
राज्य में शीघ्र ही बनेगा खेल विश्वविद्यालय- सीएम धामी कोटी कलोनी।। मुख्यमंत्री ने मेडिकल कॉलेज नई टिहरी की सड़कों का हॉट मिक्सि...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
----संभावित बाढ़ की स्थिति को देखते हुए जिला प्रशासन द्वारा किए गए एहतियाती इंतजाम ---स्थिति को देखते हुए पठानकोट जिले में दो शरणार्थी शिवि...
-
मिस शालू हरचंद ने जिला पठानकोट में सहायक परिवहन अधिकारी का पदभार ग्रहण किया पठानकोट, 18 सितंबर, 2025 (दीपक महाजन) मिस शालू हरचंद ने आज जिल...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...

COMMENTS