ਇਸ ਸਾਦੇ ਵਿਆਹ ਦੀ ਇਲਾਕੇ ਵਿੱਚ ਹੋ ਰਹੀ ਹੈ ਚਰਚਾ
ਗੁਰਦਾਸਪੁਰ,15 ਮਈ ( ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ, ਬਲਜੀਤ ਸਿੰਘ ਢਡਿਆਲਾ) - ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਭਾਈ ਪਤਵਿੰਦਰ ਸਿੰਘ ਬੱਜੂਮਾਨ ਦਾ ਅਨੰਦ ਕਾਰਜ ਬੀਬੀ ਹਰਦੀਪ ਕੌਰ ਨਾਲ ਸਾਦੇ ਢੰਗ ਨਾਲ ਬਿਨਾਂ ਦਾਜ਼ ਦਹੇਜ ਤੋਂ ਗੁਰ ਮਰਿਯਾਦਾ ਅਨੁਸਾਰ ਗੁਰਦੁਆਰਾ ਹੋਠੀਆਂ ਸਾਹਿਬ ਵਿਖੇ ਹੋਇਆ, ਜਿਸ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ। ਲਾੜਾ ਆਪਣੀ ਕਾਰ ਉੱਤੇ ਕਿਸਾਨੀ ਦਾ ਝੰਡਾ ਲਾ ਕੇ ਸੀਮਤ ਬਰਾਤ ਲੈ ਕੇ ਵਿਆਹੁਣ ਗਿਆ । ਜ਼ਿਕਰਯੋਗ ਹੈ ਕਿ ਭਾਈ ਪਤਵਿੰਦਰ ਸਿੰਘ ਬੱਜੂਮਾਨ ਇਲਾਕੇ ਦਾ ਉਹ ਅਗਾਂਹਵਧੂ ਸੋਚ ਰੱਖਣ ਵਾਲਾ ਨੌਜਵਾਨ ਹੈ ਸੋ ਪਿਛਲੇ ਕਈ ਸਾਲਾਂ ਤੋਂ ਆਪਣੇ ਪਿੰਡ ਬੱਜੂਮਾਨ ਅਤੇ ਇਲਾਕੇ ਦੇ ਹੋਰ ਲੋੜਵੰਦ ਗਰੀਬ ਪਰਿਵਾਰਾਂ ਦੀ ਮਦਦ ਕਰ ਰਿਹਾ ਹੈ, ਉਥੇ ਹਾਕੀ ਖੇਡ ਨੂੰ ਪ੍ਰਫੁੱਲਿਤ ਕਰਨ ਅਤੇ ਕਿਸਾਨੀ ਸੰਘਰਸ਼ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ । ਇਸ ਮੌਕੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਨੇ ਕਿਹਾ ਕਿ ਅਜਿਹੇ ਸਾਦੇ ਬਿਨਾਂ ਦਾਜ਼ ਦਹੇਜ ਵਿਆਹ ਜਿੱਥੇ ਸਾਡੇ ਆਪਸੀ ਮਿਲਵਰਤਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇਂ ਹਨ, ਉਥੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਅਜਿਹੇ ਸਾਦੇ ਵਿਆਹਾਂ ਤੇ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਕਿਸਾਨ ਆਗੂ ਗੁਰਬਚਨ ਸਿੰਘ, ਸੁਖਪਾਲ ਸਿੰਘ ਮਾਨ ਅਤੇ ਮਲਕੀਤ ਸਿੰਘ ਬੱਜੂਮਾਨ ਵੀ ਹਾਜ਼ਰ ਸਨ।
ਫੋਟੋ ਕੈਪਸਨ
ਸਾਦਾ ਅਤੇ ਬਿਨਾਂ ਦਾਜ਼ ਦਹੇਜ ਦੇ ਵਿਆਹ ਕਰਵਾਉਣ ਭਾਈ ਪਤਵਿੰਦਰ ਸਿੰਘ ਬੱਜੂਮਾਨ ਅਤੇ ਬੀਬੀ ਹਰਦੀਪ ਕੌਰ ਦੀ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਸਾਨ ਆਗੂ ਲਖਵਿੰਦਰ ਸਿੰਘ ਮੰਜਿਆਵਾਲੀ ਅਤੇ ਹੋਰ ਪਤਵੰਤੇ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
मलिकपुर कॉम्प्लेक्स में अपनी बदहाली पर आंसू बहाता वॉटरफॉल पठानकोट ()मलिकपुर कॉम्प्लेक्स में सुंदरता के लिए बनाया गया वाटरफॉल अब अपनी बदहा...
-
*युवा दिवस के अवसर पर अभाविप ने निकाली भव्य शोभा यात्रा* *अभाविप की देशव्यापी मुहिम "परिसर चलो अभियान" की हुई शुरुवात* सोनभद्र। ...
-
ग्रीनलैंड क्रिकेट क्लब द्वारा आयोजित 47वें टूर्नामेंट में पठानकोट क्रिकेट क्लब ने दीनानगर क्रिकेट टीम को हराकर फाइनल में जगह बनाई। ---पठानक...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
समाज की सेवा ही समाज का कल्याण कर सकती है- उपाध्यक्ष समाज कल्याण योजनाएं अनुश्रवण समिति। टिहरी गढ़वाल।।(सू०वि०)आज गुरूवार को विक...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
-
‘ਤੀਆਂ’ ਦੀਆਂ ਖੁਸ਼ੀਆਂ ਮੌਕੇ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਦਾ ਵਿਹੜਾ ਸ਼ਗਨਾਂ ਦੇ ਗੀਤਾਂ ਨਾਲ ਗੂੰਜ ਉੱਠਿਆ ਉੱਘੀ ਗਾਇਕਾ ਸਰਗੀ ਮਾਨ, ਗਿੱਧਿਆਂ ਦੀ ਰਾਣੀ ਕਵਲੀਨ ਕੋਰ ...
-
अधिशासी अभियंता अजय वर्मा के आने के बाद जल शक्ति विभाग नौहराधार की रेल पटरी लाइन पर आने लगी । जल शक्ति विभाग नौहराधार जिला सिरमौर हिमाचल प्र...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...

COMMENTS