ਐੱਸ.ਐੱਸ.ਪੀ ਦਫ਼ਤਰ ਬਟਾਲਾ ਵਿਖੇ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਮਿਲਨੀ ਲਾਉਂਜ਼ ਦਾ ਉਦਘਾਟਨ
ਬਟਾਲਾ, 25 ਨਵੰਬਰ (ਨੀਰਜ ਸ਼ਰਮਾ,ਜਸਬੀਰ ਸਿੰਘ) ਆਮ ਪਬਲਕ ਨੂੰ ਬਿਹਤਰ ਸੇਵਾਵਾਂ ਦੇਣ ਵਿੱਚ ਸੁਧਾਰ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਜੋਂ, ਸ਼੍ਰੀ ਸੁਹੇਲ ਮੀਰ, ਆਈ.ਪੀ.ਐਸ. ਐੱਸ.ਐੱਸ.ਪੀ ਬਟਾਲਾ, ਨੇ ਨਵੇਂ ਬਣੇ ਹੋਏ, ਮਿਲਨੀ ਲਾਉਂਜ ਦਾ ਉਦਘਾਟਨ ਕੀਤਾ ਗਿਆ, ਜੋ ਕਿ ਜ਼ਿਲਾ ਪੁਲਿਸ ਦਫ਼ਤਰ ਬਟਾਲਾ ਵਿੱਚ ਇੱਕ ਆਰਾਮਦਾਇਕ ਅਤੇ ਆਧੁਨਿਕ ਸਹੂਲਤਾਂ ਨਾਲ ਲੈੱਸ, ਵੇਟਿੰਗ ਰੂਮ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸ.ਐਸ.ਪੀ ਬਟਾਲਾ ਨੇ ਕਿਹਾ ਕਿ ਪੁਲਿਸ ਜਿਲਾ ਬਟਾਲਾ ਦੇ ਲੋਕਾਂ ਲਈ ਸਮਰਪਿਤ ਹੈ ਅਤੇ ਕਿਸੇ ਵੀ ਪੁਲਿਸ ਸੰਬੰਧੀ ਸੇਵਾ ਲਈ ਜ਼ਿਲ੍ਹਾ ਪੁਲਿਸ ਦਫਤਰ ਆਉਣ ਵਾਲੇ ਵਿਅਕਤੀਆਂ ਨੂੰ ਇਕ ਸਦਭਾਵਨਾ ਅਤੇ ਆਰਾਮਦਾਇਕ ਸਥਾਨ ਪ੍ਰਦਾਨ ਕਰਨ ਦਾ ਉਦੇਸ਼ ਰੱਖਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ, ਜਦੋਂ ਲੋਕ ਐੱਸ.ਐੱਸ.ਪੀ ਦਫ਼ਤਰ ਆਉਂਦੇ ਸਨ. ਉਨ੍ਹਾਂ ਕੋਲ ਕੋਈ ਖਾਸ ਉਡੀਕ ਖੇਤਰ ਨਹੀਂ ਸੀ ਅਤੇ ਉਹ ਖੁੱਲ੍ਹੇ ਏਰੀਆ ਵਿੱਚ ਗਰਮੀ-ਸਰਦੀ ਅਤੇ ਮੌਸਮ ਦੀ ਖਰਾਬੀ ਦਾ ਸਾਹਮਣਾ ਕਰਦੇ ਹੋਏ ਬਾਹਰ ਹੀ ਉਡੀਕ ਕਰਨ ਲਈ ਮਜ਼ਬੂਰ ਹੁੰਦੇ ਸਨ। ਇਹ ਸਥਿਤੀ ਅਕਸਰ ਆਏ ਹੋਏ ਲੋਕਾਂ ਨੂੰ ਬੇਅਰਾਮੀ ਅਤੇ ਅਣਗੌਲੇ ਅਨੁਭਵ ਦਾ ਅਹਿਸਾਸ ਕਰਵਾਉਂਦੀ ਸੀ। ਮਿਲਨੀ ਲਾਉਂਜ ਨੂੰ ਇਨ੍ਹਾਂ ਚੁਣੌਤੀਆਂ ਦਾ ਹੱਲ ਕਰਨ ਲਈ ਬਣਾਇਆ ਗਿਆ ਹੈ, ਜਿਸ ਵਿੱਚ ਲੋਕ ਸਬੰਧਤ ਅਫ਼ਸਰ ਨੂੰ ਮਿਲਣ ਤੋਂ ਪਹਿਲਾਂ ਅਰਾਮਦਾਇਕ ਅਤੇ ਨਿੱਜੀ ਵਾਤਾਵਰਣ ਵਿੱਚ ਉਡੀਕ ਕਰ ਸਕਦੇ ਹਨ।
ਐਸ.ਐਸ.ਪੀ ਨੇ ਕਿਹਾ ਕਿ ਮਿਲਨੀ ਲਾਉਂਜ ਦਾ ਮਾਹੌਲ ਸ਼ਾਨਦਾਰ ਹੈ, ਜੋ ਆਰਾਮਦਾਇਕ ਸੀਟਿੰਗ ਅਤੇ ਆਧੁਨਿਕ ਸਹੂਲਤਾਂ ਨਾਲ ਇੱਕ ਸ਼ਾਂਤਮਈ ਵਾਤਾਵਰਨ ਪ੍ਰਦਾਨ ਕਰਦਾ ਹੈ। ਕਮਰੇ ਵਿੱਚ ਇੱਕ ਹੈਲਪ ਡੈਸਕ ਹੈ, ਜਿੱਥੇ ਪਬਲਿਕ ਦਾ ਸਵਾਗਤ ਕੀਤਾ ਜਾਂਦਾ ਹੈ, ਉਨ੍ਹਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਹਨ। ਇਹ ਜਾਣਕਾਰੀ ਸਿਸਟਮ ਵਿੱਚ ਦਰਜ ਕਰਕੇ ਪਬਲਿਕ ਨੂੰ ਉਚਿਤ ਅਧਿਕਾਰੀ ਦੇ ਪਾਸ ਭੇਜਣ ਲਈ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਂਦਾ ਹੈ।
ਮਿਲਨੀ ਲਾਉਂਜ ਦੀ ਇੱਕ ਮੁੱਖ ਵਿਸ਼ੇਸ਼ਤਾ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੀਡ ਐਸਐੱਸਪੀ ਵੱਲੋਂ ਮੋਨੀਟਰ ਕੀਤੀ ਜਾਣੀ ਹੈ। ਇਸ ਨਾਲ ਐੱਸ.ਐੱਸ.ਪੀ ਬਟਾਲਾ ਨੂੰ ਸਿੱਧਾ ਨਿਗਰਾਨੀ ਕਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ, ਲਾਉਂਜ ਵਿੱਚ ਇੱਕ ਵੱਡੀ ਸਕ੍ਰੀਨ ਲੱਗੀ ਹੋਈ ਹੈ, ਜਿਸਤੇ ਪਬਲਿਕ ਇੰਟਰਸਟ (ਦਿਲਚਸਪੀ) ਦੇ ਸੰਦੇਸ਼ ਦਿਖਾਏ ਜਾਂਦੇ ਹਨ, ਜਿਸ ਵਿੱਚ ਪੰਜਾਬ ਪੁਲਿਸ ਦੇ ਅੱਪਡੇਟ ਅਤੇ ਅਨਾਉਸਮੈਂਟ ਸ਼ਾਮਿਲ ਹੁੰਦੇ ਹਨ।
ਵਿਜ਼ਟਰ ਰਜਿਸਟ੍ਰੇਸ਼ਨ ਪ੍ਰਣਾਲੀ ਤੋਂ ਤਿਆਰ ਕੀਤੇ ਗਏ ਅੰਕੜਿਆਂ ਦੀ ਵਰਤੋਂ ਰੁਝਾਨਾਂ ਦਾ ਵਿਸ਼ਲੇਸ਼ਣ ਕਰਨ, ਸਭ ਤੋਂ ਵੱਧ ਅਤੇ ਅਕਸਰ ਆਉਣ ਵਾਲੀਆਂ ਸ਼ਿਕਾਇਤਾਂ ਦੀ ਪਛਾਣ ਕਰਨ ਲਈ ਕੀਤੀ ਜਾਵੇਗੀ। ਇਹ ਜਾਣਕਾਰੀ ਉਸ ਪੁਲਿਸ ਸਟੇਸ਼ਨ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ, ਜਿਸਦੇ ਏਰੀਆ ਵਿੱਚ ਵੱਧ ਸ਼ਿਕਾਇਤਾਂ ਪਾਈਆਂ ਜਾ ਰਹੀਆਂ ਹਨ।ਇਸ ਨਾਲ ਸੇਵਾਵਾਂ ਅਤੇ ਜਵਾਬਦੇਹੀ ਵਿੱਚ ਸੁਧਾਰ ਕਰਨ ਲਈ ਸਥਾਨਕ ਪੱਧਰ 'ਤੇ ਸੁਧਾਰਾਤਮਕ ਕਾਰਵਾਈਆਂ ਕੀਤੀਆਂ ਜਾ ਸਕਣਗੀਆਂ।
ਮਿਲਨੀ ਲਾਉਂਜ ਦੀ ਉਦਘਾਟਨ ਸ਼ਿਲਾ 'ਤੇ ਲਿਖਿਆ ਹੈ, "ਬਟਾਲਾ ਦੇ ਲੋਕਾਂ ਨੂੰ ਸਮਰਪਿਤ," ਜੋ ਇਸਦਾ ਮੁੱਖ ਉਦੇਸ਼ ਹੈ ਜਨਤਾ ਦੀ ਸੇਵਾ ਅਤੇ ਪੁਲਿਸਿੰਗ ਅਨੁਭਵ ਨੂੰ ਬਿਹਤਰ ਬਣਾਉਣ ਵੱਲ ਇੱਕ ਕਦਮ।
ਐੱਸ.ਐੱਸ.ਪੀ. ਬਟਾਲਾ ਸ੍ਰੀ ਸੁਹੇਲ ਮੀਰ ਨੇ ਬਟਾਲਾ ਦੇ ਨਾਗਰਿਕਾਂ ਨੂੰ ਸੇਵਾਵਾਂ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਕਰਨ ਪ੍ਰਤੀ ਆਪਣੇ ਦ੍ਰਿੜ ਨਿਸ਼ਚੇ ਦਾ ਪ੍ਰਗਟਾਵਾ ਕੀਤਾ। ਮਿਲਨੀ ਲਾਉਂਜ ਦੇ ਉਦਘਾਟਨ ਸਮੇਂ ਪੁਲਿਸ ਜ਼ਿਲਾ ਬਟਾਲਾ ਦੇ ਸਮੂਹ ਗਜ਼ਟਿਡ ਅਧਿਕਾਰੀ ਵੀ ਉਨ੍ਹਾਂ ਨਾਲ ਸਨ। ਉਨ੍ਹਾਂ ਨੇ ਇਸ ਯਤਨ ਲਈ ਸਮੂਹ ਬਟਾਲਾ ਪੁਲਿਸ, ਖਾਸ ਕਰਕੇ ਇੰਸਪੈਕਟਰ ਅਨੀਲ ਪਵਾਰ ਅਤੇ ਇੰਸਪੈਕਟਰ ਸੁਖਪਾਲ ਸਿੰਘ ਦਾ ਧੰਨਵਾਦ ਕੀਤਾ।
[Important News]$type=slider$c=4$l=0$a=0$sn=600$c=8
अधिक खबरे देखे .
-
अधिशासी अभियंता अजय वर्मा के आने के बाद जल शक्ति विभाग नौहराधार की रेल पटरी लाइन पर आने लगी । जल शक्ति विभाग नौहराधार जिला सिरमौर हिमाचल प्र...
-
टिहरी गढ़वाल।। (सू.वि.)जिलाधिकारी मयूर दीक्षित ने शुक्रवार को जिला कलेक्ट्रेट परिसर नई टिहरी से दिव्यांगजनों के विकास तथा सुगम्य पहुंच प्रदा...
-
अब पंचायतों में नहीं लटकेंगे विकास कार्य पंचायत के एक महीने तक काम शुरू न करने पर बीडीओ अपने स्तर पर शुरू करवाएंगे कार्य | शिमला। व्यवस्था प...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
टिहरी गढ़वाल।।बोर्ड परीक्षा का शतप्रतिशत परिणाम प्राप्त करने हेतु विगत वर्षों के पेपरों का पैकेज बनाकर विद्यार्थियों को अभ्यास करायें - डीएम...
-
टिहरी गढ़वाल।।(सू०वि०)सोमवार को जिलाधिकारी मयूर दीक्षित ने जिला सभागार नई टिहरी में जनता मिलन कार्यक्रम में दर्ज शिकायतों/अनुरोध पत्रों के म...
-
सांस्कृतिक कार्यक्रम की प्रस्तुति देने वाले छात्र छात्राओं को जिलाधिकारी द्वारा सम्मानित किया गया। टिहरी।। 76वें गणतंत्र दिवस क...
-
ਅੰਮ੍ਰਿਤਸਰ,27 ਜੂਨ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ...
-
अनुसूची समाज ने लिया संकल्प पुन: पीएम बनाने को - अजीत रावत सोनभद्र। भारतीय जनता पार्टी अनुसूचित जाति मोर्चा काशी क्षेत्र के प्रदेश व केंद्र...
-
नगर में निकाली गई भव्य श्री साईं पालकी यात्रा, लगे श्री साईं नाथ के जयकारे - साईं पालकी को उठाने को हर कोई दिखा बेताब - पालकी यात्रा में भ...
COMMENTS