ਲਾਇਨਜ ਕਲੱਬ ਬਟਾਲਾ ਮੁਸਕਾਨ ਦਾ ਜ਼ਿਲ੍ਹਾ 321 ਡੀ. ਵਿੱਚ ਅਹਿਮ ਸਥਾਨ : ਲਾਇਨ ਯੋਗੇਸ਼ ਬੇਰੀ
ਸਮਾਜ ਸੇਵਾ ਹੀ ਜੀਵਨ ਦਾ ਮੁੱਖ ਮਕਸਦ ਹੈ : ਲਾਇਨ ਗਗਨਦੀਪ ਸਿੰਘ
ਬਟਾਲਾ 06 ਅਗਸਤ (ਡਾਕਟਰ ਬਲਜੀਤ ਸਿੰਘ ,ਨੀਰਜ ਸ਼ਰਮਾ )
ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਢਡਿਆਲਾ ਨੱਤ ਬਲਾਕ ਬਟਾਲਾ 1 ਵਿਖੇ ਲਾਇਨ ਬਰਿੰਦਰ ਸਿੰਘ ਅਠਵਾਲ ਨੇ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਆਰ ਓ ਭੇਂਟ ਕੀਤਾ ਗਿਆ। ਇਸ ਸਬੰਧੀ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਪ੍ਰਧਾਨ ਗਗਨਦੀਪ ਸਿੰਘ ਤੇ ਵਾਇਸ ਰੀਜਿਨ ਚੇਅਰਮੈਨ ਬਰਿੰਦਰ ਸਿੰਘ ਅਠਵਾਲ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਢਡਿਆਲਾ ਨੱਤ ਬਲਾਕ ਬਟਾਲਾ 1 ਵਿਖੇ ਕਰਵਾਇਆ ਗਿਆ, ਜਿਸ ਵਿੱਚ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਵੱਲੋਂ ਪਹੁੰਚ ਕੇ ਸਟਾਫ ਨੂੰ ਆਰ ਓ ਭੇਂਟ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਰਿਜਨ ਚੇਅਰਮੈਨ ਲਾਇਨ ਯੋਗੇਸ਼ ਬੇਰੀ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋ ਕੇ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਦਾ ਜ਼ਿਲ੍ਹਾ 321 ਡੀ. ਵਿੱਚ ਅਹਿਮ ਸਥਾਨ ਹੈ ਅਤੇ ਬਟਾਲਾ ਮੁਸਕਾਨ ਵੱਲੋਂ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੇ ਨਾਲ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਪ੍ਰਧਾਨ ਲਾਇਨ ਗਗਨਦੀਪ ਸਿੰਘ ਵੱਲੋਂ ਕਲੱਬ ਦੁਆਰਾ ਕੀਤੇ ਗਏ ਅਤੇ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਦੌਰਾਨ ਲਾਇਨ ਵਾਇਸ ਰੀਜਿਨ ਚੇਅਰਮੈਨ ਬਰਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਸਮਾਜ ਭਲਾਈ ਦੇ ਹੋਰ ਪ੍ਰੋਜੈਕਟ ਕੀਤੇ ਜਾਣਗੇ। ਇਸ ਮੌਕੇ ਹੈੱਡ ਟੀਚਰ ਰਮੇਸ਼ ਚੰਦਰ ਵੱਲੋਂ ਕਲੱਬ ਦੇ ਮੈਂਬਰਾਂ ਦਾ ਸਕੂਲ ਨੂੰ ਆਰ ਓ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕ ਜੋਗਿੰਦਰਪਾਲ, ਗਗਨਦੀਪ ਸਿੰਘ , ਬਸੰਤ ਲਾਲ ਕੁੰਡਲ , ਸਰਬਜੀਤ ਸਿੰਘ, ਜਸਮੀਤ ਕੌਰ, ਲਾਇਨ ਅੰਕਿਤ ਅਗਰਵਾਲ , ਲਾਇਨ ਸੁਰਿੰਦਰ ਹੈਪੀ, ਸੈਕਟਰੀ ਲਾਇਨ ਭਾਰਤ ਭੂਸ਼ਨ , ਖਚਾਨਚੀ ਲਾਇਨ ਪ੍ਰਦੀਪ ਸਿੰਘ ਚੀਮਾ , ਪੀ.ਆਰ. ਓ. ਲਾਇਨ ਬਖਸ਼ਿੰਦਰ ਸਿੰਘ ਅਠਵਾਲ, ਲਾਇਨ ਪਰਵਿੰਦਰ ਸਿੰਘ ਗੋਰਾਇਆ, ਲਾਇਨ ਪ੍ਰਿੰਸੀਪਲ ਦਵਿੰਦਰ ਸਿੰਘ ਕਾਹਲੋਂ, ਲਾਇਨ ਗੁਰਸ਼ਰਨ ਸਿੰਘ ਸਰਾਂ, ਲਾਇਨ ਸ਼ੁਸ਼ੀਲ ਮਹਾਜਨ, ਲਾਇਨ ਸੰਦੀਪ, ਲਾਇਨ ਗੋਬਿੰਦ ਸੈਣੀ, ਲਾਇਨ ਅਮਰਦੀਪ ਸਿੰਘ ਸੈਣੀ, ਲਾਇਨ ਬਲਕਾਰ ਸਿੰਘ, ਲਾਇਨ ਜੁਲਕਾ , ਲਾਇਨ ਸਰਬਜੀਤ ਸਿੰਘ, ਲਾਇਨ ਅਨੂਪ ਸਿੰਘ, ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
एसडीएम धनोल्टी व खंड विकास अधिकारी थौलधार ने लिया समान नागरिक संहिता पोर्टल का प्रशिक्षण। थौलधार।। टिहरी जिले के विकासखंड थौलधार...
-
नगर पालिका परिषद हाल बौराडी़ में मतगणना कार्मिकों को दिया गया प्रशिक्षण। टिहरी गढ़वाल।।(सू०वि०) नगर निकाय सामान्य निर्वाचन 2024-...
-
लाना चैता : आज हिमाचल प्रदेश राज्य सहकारी बैंक की लाना चैता शाखा द्वारा, NABARD के सौजन्य से एक दिवसीय डिजिटल वित्तीय साक्षरता शिविर का आ...
-
थौलधार।। उत्तराखंड के गांधी स्वर्गीय इंद्रमणी बडोनी के 98वें जन्मदिन के अवसर पर पीएमश्री जी आई सी मैंडखाल में सांस्कृतिक कार्यक्रम आयोजित कि...
-
जिला निर्वाचन अधिकारी(डीएम) टिहरी ने निकाय चुनाव की तैयारियों की ली बैठक। टिहरी गढ़वाल।। जिला निर्वाचन अधिकारी टिहरी गढ़वाल ने ज...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
कण्डीसौड़।।ऋषिकेश-धरासू हाईवे ऑलवेदर रोड परियोजना के निर्माण के प्रारम्भ से अभी तक काश्तकारों के मुआवजा भुगतान व लंबित मामलों के निस्तारण के...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
विश्व पटल पर पहली बार प्रदर्शित " विश्व की प्रथम 10000 प्रश्नोत्तरी रामायण " के शोध करने "विश्व प्रतिभा अन्तर्राष्ट्रीय सम्...
-
राजस्थान की भरतपुर पुलिस को बड़ी सफलता हासिल हुई है. पुलिस ने एक ऐसे फ्रॉड को गिरफ्तार किया है, जो पपला गुर्जर गैंग का अहम सदस्य है. वो हरि...
COMMENTS