ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਟਾਲਾ।
ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਬਟਾਲੀਅਨ ਹੈੱਡਕੁਆਰਟਰ ਵਿਖੇ ਲਗਾਏ ਬੂਟੇ
ਬਟਾਲਾ, 26 ਜੁਲਾਈ (ਸੰਨੀ ਸਨੋਟਰਾ ) -ਬਟਾਲੀਅਨ ਹੈਡ ਕੁਆਰਟਰ ਨੰ. 2, ਪੰਜਾਬ ਹੋਮ ਗਾਰਡਜ਼ ਬਟਾਲਾ ਵਿਖੇ ਬੂਟੇ ਲਗਾਏ ਦੀ ਮੁਹਿਮ ਬਟਾਲੀਅਨ ਕਮਾਂਡਰ ਗਗਨਪ੍ਰੀਤ ਸਿੰਘ ਢਿਲੋਂ ਵਲੋ ਬੂਟਾ ਲਗਾ ਕੇ ਕੀਤੀ ਗਈ। ਇਸ ਮੋਕੇ ਸਟਾਫ ਅਫ਼ਸਰ ਮਨਜੀਤ ਸਿੰਘ ਪੋਸਟ ਵਾਰਡਨ ਹਰਬਖਸ਼ ਸਿੰਘ, ਕੰ/ਕਮਾਂਡਰ ਵਰਿੰਦਰ ਕੁਮਾਰ, ਪ/ਕਮਾਂਡਰ ਰਣਜੀਤ ਸਿੰਘ, ਦਵਿੰਦਰ ਸਿੰਘ, ਪ੍ਰਿੰਸ ਕੁਮਾਰ, ਰਾਜ ਸਿੰਘ, ਇੰਦਰਜੀਤ ਸਿੰਘ ਮੱਲ੍ਹੀ, ਗੁਰਪੀ੍ਤ ਸਿੰਘ ਤੇ ਗਾਰਡ ਕਮਾਂਡਰ ਸਮੇਤ ਸਟਾਫ ਹਾਜ਼ਰ ਸੀ।
ਇਸ ਮੌਕੇ ਬਟਾਲੀਅਨ ਕਮਾਂਡਰ ਨੇ ਦੱਸਿਆ ਕਿ ਬੂਟੇ ਲਾਗਉਣ ਦੀ ਮੁਹਿਮ ਹਰ ਸਾਲ ਚਲਾਈ ਜਾਂਦੀ ਹੈ ਇਸ ਵਾਰ ਤਕਰੀਬਨ 60 ਦੇ ਕਰੀਬ ਫਲਦਾਰ, ਛਾਂਦਾਰ ਤੇ ਸਜਾਵਟੀ ਤੇ ਵਧੀਆ ਕਿਸਮ ਦੇ ਬੂਟੇ ਲਗਾਏ ਜਾ ਰਹੇ ਹਨ। ਇਹਨਾਂ ਬੂਟਿਆਂ ਨੂੰ ਲਗਾ ਕੇ ਇਹਨਾਂ ਦੀ ਸਮੇ ਸਮੇ ਸਾਂਭ ਸੰਭਾਲ ਵੀ ਕੀਤੀ ਜਾਂਦੀ ਹੈ ਨਾਲ ਹੀ ਉਹਨਾਂ ਵਲੋ ਹੋਰਨਾਂ ਨੂੰ ਅਪੀਲ ਕੀਤੀ ਕਿ ਬੂਟੇ ਲਗਾ ਕੇ ਜਰੂਰਤ ਅਨੁਸਾਰ ਬੱਚਿਆਂ ਵਾਂਗ ਦੇਖਭਾਲ ਕੀਤੀ ਜਾਵੇ।
ਫੋਟੋ : ਬਟਾਲੀਅਨ ਕਮਾਂਡਰ ਗਗਨਪ੍ਰੀਤ ਸਿੰਘ ਢਿਲੋਂ ਬੂਟਾ ਲਗਾ ਕੇ ਮੁਹਿੰਮ ਦਾ ਆਗਾਜ਼ ਕਰਦੇ ਹੋਏ।
COMMENTS