ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਮੇਰਾ ਮੁੱਖ ਮਕਸਦ ਹੈ : ਸੁੱਖੀ ਬਾਠ
ਪੰਜਾਬੀ ਭਵਨ ਸਰੀ ਕੈਨੇਡਾ ਵੱਲੋਂ ਪੰਜਾਬੀ ਸਾਹਿਤ ਤੇ ਸੱਭਿਆਚਾਰ ਪ੍ਰਤੀ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਉਪਰਾਲਾ —ਡਾ. ਸਤਿੰਦਰ ਕੌਰ ਕਾਹਲੋਂ
ਬਟਾਲਾ 14 ਜੂਨ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ)
ਨਵੀਆਂ ਕਲਮਾਂ ਨਵੀਂ ਉਡਾਣ ਪੁਸਤਕ ਭਾਗ - 8 ਜਿਲਾ ਗੁਰਦਾਸਪੁਰ ਦਾ ਲੋਕ ਅਰਪਣ ਸਮਾਗਮ ਐਸ.ਐਲ.ਬਾਵਾ ਡੀ.ਏ.ਵੀ.ਕਾਲਜ ਬਟਾਲਾ ਵਿਖੇ ਸ਼ਾਨੋ-ਸ਼ੋਕਤ ਨਾਲ ਸੰਪੰਨ ਹੋ ਗਿਆ। ਇਸ ਦੌਰਾਨ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਬੱਚਿਆਂ ਦੇ ਅੰਦਰ ਛੁੱਪੇ ਸਾਹਿਤਕ ਹੁਨਰ ਨੂੰ ਵਿਕਸਤ ਕਰਨ ਲਈ ਨਵੀਆ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਤਹਿਤ ਜਿਲਾ ਗੁਰਦਾਸਪੁਰ ਦੇ ਬੱਚਿਆਂ ਦੀਆਂ ਵੱਖ ਵੱਖ ਵੰਨਗੀਆਂ ਦੀ ਜੋ ਡਾ.ਸਤਿੰਦਰ ਕੌਰ ਕਾਹਲੋਂ ਸਟੇਟ ਅਵਾਰਡੀ ਲੈਕਚਰਾਰ ਦੀ ਸੰਪਾਦਕ ਪਲੇਠੀ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜਾ,ਮੁੱਖ ਸੰਚਾਲਿਕਾ ਪੰਜਾਬ ਭਵਨ ਜਲੰਧਰ ਪ੍ਰੀਤ ਹੀਰ ਤੇ ਮੁੱਖ ਸਲਾਹਕਾਰ ਗੁਰਵਿੰਦਰ ਸਿੰਘ ਸਿੱਧੂ ਤੇ ਜਸਵਿੰਦਰ ਸਿੰਘ ਬੀ.ਪੀ.ਈ.ਓ. ਬਟਾਲਾ 1 ,ਪ੍ਰਿੰਸੀਪਲ ਪਰਮਜੀਤ ਕੌਰ ਨੋਡਲ ਅਫਸਰ,ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਜਿਲਾ ਸਮਾਰਟ ਸਕੂਲ ਮੈਂਟਰ , ਪ੍ਰਿੰ ਜਸਬੀਰ ਕੌਰ,ਪ੍ਰਿੰ ਮੀਨੂੰ ਸ਼ਰਮਾ ,ਪ੍ਰਿੰ ਸ਼ਰਨਜੀਤ ਕੋਰ ,ਪ੍ਰਿੰ ਤੇਜਿੰਦਰ ਕੌਰ ,ਗੁਰਵੰਤ ਸਿੰਘ ਮੁੱਖੀ ਪੰਜਾਬੀ ਵਿਭਾਗ ,ਮੁਸ਼ਤਾਕ ਮਸੀਹ ਰਿਟਾ. ਪ੍ਰਿੰਸੀਪਲ ,ਡਾ ਨਰੇਸ਼ ਕੁਮਾਰ ਧਰਮਸ਼ਾਲਾ ਯੂਨੀਵਰਸਿਟੀ, ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।
ਇਸ ਦੌਰਾਨ ਸਮਾਗਮ ਦੇ ਸ਼ੁਰੂ ਵਿੱਚ ਡਾ. ਸਤਿੰਦਰ ਕੌਰ ਕਾਹਲੋਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਕਿਹਾ ਕਿ ਇਸ ਕਿਤਾਬ ਵਿੱਚ ਜਿਲੇ ਦੇ ਵੱਖ ਵੱਖ ਸਕੂਲਾਂ ਦੇ 87 ਵਿਦਿਆਰਥੀਆਂ ਦੀਆਂ ਕਵਿਤਾਵਾਂ ਹਨ। ਇਹ ਨਿਵੇਕਲਾ ਤੇ ਵਿਲੱਖਣ ਕਾਰਜ ਪਹਿਲੀ ਵਾਰ ਹੋਇਆ ਹੈ। ਉਹਨਾਂ ਨੇ ਸੁੱਖੀ ਬਾਠ ਜੀ ਦੀ ਇਸ ਸੋਚ ਨੂੰ ਸਿਜਦਾ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਪੰਜਾਬ ਭਵਨ ਸ੍ਰੀ ਕਨੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਕਿਹਾ ਕਿ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਸਮੇਂ-ਸਮੇਂ ਤੇ ਅਜਿਹੇ ਸਾਹਿਤਕ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਗੁਰਦਾਸਪੁਰ ਟੀਮ ਵੱਲੋਂ ਕੀਤੇ ਜਾ ਰਹੇ ਸਾਹਿਤਕ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਕੁੱਝ ਮਹੀਨੇ ਪਹਿਲਾਂ ਪਟਿਆਲੇ ਤੋਂ ਸ਼ੂਰੁ ਹੋਇਆ ਸੀ ਤੇ ਹੁਣ ਅੰਤਰਰਾਸ਼ਟਰੀ ਪੱਧਰ ਦਾ ਬਣ ਚੁੱਕਾ ਹੈ। ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ,ਵਿਦੇਸ਼ਾਂ ਵਿੱਚ ਤੇ ਲਹਿੰਦੇ ਪੰਜਾਬ ਵਿੱਚ ਵੀ ਸਫਲਤਾਪੂਰਵਕ ਚੱਲ ਰਿਹਾ ਹੈ। ਉਨ੍ਹਾਂ 16 ਤੇ 17 ਨਵੰਬਰ ਨੂੰ ਹੋਣ ਵਾਲੀ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਕਾਨਫਰੰਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸ਼੍ਰੀ ਸੁੱਖੀ ਬਾਠ ਜੀ ਨੇ ਆਪਣੇ ਮਨ ਦੇ ਭਾਵ ਸਾਂਝੇ ਕਰਦਿਆਂ ਸਮੁੱਚੀ ਗੁਰਦਾਸਪੁਰ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਬੱਚਿਆਂ ,ਗਾਇਡ ਅਧਿਆਪਕਾਂ ਤੇ ਉਹਨਾਂ ਦੇ ਮਾਤਾ ਪਿਤਾ ਦਾ ਦਿਲ ਦੀਆਂ ਗਹਿਰਾਇਆ ਤੋ ਧੰਨਵਾਦ ਕੀਤਾ ਜਿਹਨਾਂ ਨੇ ਇਸ ਵੱਡੇ ਕਾਰਜ ਵਿੱਚ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਮੈਂ ਹਰ ਲੋੜਵੰਦ ਨਾਲ ਹਮੇਸ਼ਾ ਖੜਾ ਹਾਂ। ਮੈਂ ਚਾਹੁੰਦਾ ਹਾਂ ਕਿ ਸਾਡੇ ਬੱਚੇ ਇੱਕ ਵਧੀਆ ਸਮਾਜ ਸਿਰਜਕ ਬਨਣ।
ਭਰਵੇ ਇੱਕਠ ਵਿੱਚ ,ਤਾੜੀਆਂ ਦੀ ਗੂੰਜ ਵਿੱਚ ਕਿਤਾਬ ਦਾ ਲੋਕ ਅਰਪਣ ਤੇ ਪੋਸਟਰ ਅਰਪਣ ਕੀਤਾ ਗਿਆ। ਕਿਤਾਬ ਵਿੱਚ ਸ਼ਾਮਿਲ ਸਾਰੇ ਵਿਦਿਆਰਥੀਆ ਨੂੰ ਮੈਡਲ , ਪ੍ਰਸ਼ੰਸਾ ਪੱਤਰ ,ਪੋਸਟਰ ਤੇ ਉਹਨਾਂ ਦੇ ਗਾਇਡ ਅਧਿਆਪਕਾਂ ਨੂੰ ਪ੍ਰਸ਼ੰਸਾਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦਾਸਪੁਰ ਟੀਪ ਦੇ ਮੈਂਬਰਾਂ ਸਤਿੰਦਰ ਕੌਰ ,ਗਗਨਦੀਪ ਸਿੰਘ ,ਰਣਜੀਤ ਕੋਰ ਬਾਜਵਾ,ਨਵਜੋਤ ਬਾਜਵਾ ਤੇ ਕਮਲਦੀਤ ਕੋਰ ਨੂੰ ਪੰਜਾਬ ਭਵਨ ਸਰੀ ਵਲੌ ਵਿਸ਼ੇਸ਼ ਸਨਮਾਨ ਦਿੱਤੇ ਗਏ।
ਗੁਰਦਾਸਪੁਰ ਟੀਮ ਵੱਲੋਂ ਮੁੱਖ ਮਹਿਮਾਨ ਤੇ ਆਈਆਂ ਸ਼ਖਸ਼ੀਅਤਾਂ ਦਾ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਗਗਨਦੀਪ ਸਿੰਘ ਪ੍ਰਧਾਨ ਲਾਇਨਜ਼ ਕਲੱਬ ਬਟਾਲਾ ਮੁਸਕਾਨ ਤੇ ਟੀਮ ਮੈਂਬਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੁਮਿਕਾ ਕਮਲਜੀਤ ਕੌਰ,ਨਵਜੋਤ ਬਾਜਵਾ ਤੇ ਰਣਜੀਤ ਕੌਰ ਬਾਜਵਾ ਵਲੌ ਸਾਂਝੇ ਤੋਰ ਤੇ ਬਾਖੂਬੀ ਨਿਭਾਈ ਗਈ। ਇਸ ਦੌਰਾਨ ਸਮਾਗਮ ਵਿੱਚ ਸ਼ਾਮਿਲ ਬੱਚਿਆਂ ਦੀ ਕਵਿਤਾਵਾਂ ਦੀ ਰਿਕਾਰਡਿੰਗ ਹੋਈ। ਜੋ ਕਿ ਵੱਖ ਟੀ ਵੀ ਚੈਨਲਾਂ ਤੇ ਪ੍ਰਸਾਰਿਤ ਕੀਤੀ ਜਾਵੇਗੀ। ਇਸ ਦੌਰਾਨ ਸਮਾਗਮ ਵਿੱਚ ਉੱਘੇ ਲੇਖਕ ਤੇ ਅਧਿਆਪਕ ਪਰਮਜੀਤ ਸਿੰਘ ਨਿੱਕੇ ਘੁੱਮਣ ,ਸੁਖਵਿੰਦਰ ਕੌਰ ਬਾਜਵਾ ਸਕੂਲ ਮੁੱਖੀ ,ਲੈਕ . ਰਜਿੰਦਰਬੀਰ ਸਿੰਘ ,ਸਤਿੰਦਰਜੀਤ ਕੌਰ ਸਟੇਟ ਅਵਾਰਡੀ ,ਲੋਕ ਸੱਭਿਆਚਾਰ ਪਿੜ ਗੁਰਦਾਸਪੁਰ ਦੇ ਪ੍ਰਧਾਨ ਜੈਕਬ ਤੇਜਾ ,ਸਹਾਇਕ ਬੀ ਐਨ ਓ ਨਰਿੰਦਰ ਸਿੰਘ ਪੱਡਾ, ਹਰਸ਼ਰਨ ਕੌਰ , ਗੁਰਜਿੰਦਰ ਕੋਰ,ਰਾਜਬੀਰ ਕੋਰ ,ਨੀਟਾ ਭਾਟੀਆ ,ਰਮਨਦੀਪ ਕੋਰ ,ਰਾਜਵਿੰਦਰ ਕੋਰ,ਜਸਵਿੰਦਰ ਕੌਰ, ਲੈਕਚਰਾਰ ਪਵਨ ਕੁਮਾਰ ,ਪੂਨਮਜੋਤ ਕੌਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਉਹਨਾਂ ਮਾਤਾ ਪਿਤਾ ਸ਼ਾਮਲ ਹੋਏ।
[Important News]$type=slider$c=4$l=0$a=0$sn=600$c=8
अधिक खबरे देखे .
-
जिला उपभोक्ता झगड़ा निवारण कमीशन पठानकोट ने डॉक्टर के डी आई हॉस्पिटल पठानकोट को खराब आयक्लेव मशीन जो की गारंटी में थी नई दिलवाई पठानकोट(द...
-
*ਗੁਰਦਾਸਪੁਰ 10 ਅਗਸਤ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ) *ਸਰਕਾਰੀ ਸਕੂਲ ਮੁੱਖੀ , ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ ਤੇ ਸਮਾਜਿਕ ਭਾਈਚਾਰੇ ਵੱਲੋਂ ਅੱਜ ...
-
कैबिनेट मंत्री पंजाब श्री लाल चंद कटारू चक का चल रहे सड़क निर्माण कार्यों का निरीक्षण करने हेतु विशेष दौरा ---- विधानसभा क्षेत्र भोआ को 28...
-
टिहरी में लोकसभा चुनाव की तैयारियां हुई पूरी, जिला निर्वाचन अधिकारी ने ली बैठक एवं अपर पुलिस अधीक्षक ने पुलिस कर्मियों को किया ब्रीफ। टिहरी ...
-
देवघर : देश के प्रथम नागरिक राष्ट्रपति रामनाथ कोविंद के देवघर आगमन को लेकर जिला प्रशासन द्वारा सुरक्षा व विधि व्यवस्था की तैयारी पूर्ण क...
-
टिहरी गढ़वाल।।(सू.वि०)भगवान बदरी विशाल के अभिषेक एवं अखण्ड ज्योति हेतु नरेंद्रनगर टिहरी गढ़वाल स्थित राजमहल में पिरोया गया तिल का तेल। ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
मुख्यमंत्री तीर्थ यात्रा योजना के तहत श्री आनंदपुर साहिब, नैना देवी, चिंतपूर्णी और ज्वालाजी के दर्शन के लिए श्रद्धालुओं की एक बस पठानकोट स...
-
डोबरा चांठी सेतु में हुआ सेतुबंध आसन। टिहरी।।(सू०वि०) राज्य स्थापना के रजत जयंती के उपलक्ष्य में आज शनिवार को डोबरा चांठी पुल क...

COMMENTS