ਬਟਾਲਾ, 5 ਫਰਵਰੀ (ਨੀਰਜ ਸ਼ਰਮਾ, ਜਸਬੀਰ ਸਿੰਘ) ‘ਪੰਜਾਬ ਸਰਕਾਰ, ਤੁਹਾਡੇ ਦੁਆਰ’ਤਹਿਤ ਕੱਲ੍ਹ 6 ਫਰਵਰੀ ਨੂੰ ਵਾਰਡ
ਨੰਬਰ-1, ਪਿੰਡ ਬਹਾਦੁਰ ਹੁਸੈਨ, ਡਾਲਾ, ਕਾਂਗੜਾ, ਵਾਰਡ ਨੰਬਰ 22 (ਸਵੇਰੇ 10 ਵਜੇ ਤੋਂ 2 ਵਜੇ ਤਕ) ਅਤੇ ਪਿੰਡ ਖੋਖੋਵਾਲ (ਦੁਪਹਿਰ 2 ਵਜੇ ਤੋਂ 5 ਵਜੇ ਤੱਕ) ਵਿਖੇ ਵਿਸ਼ੇਸ ਕੈਂਪ ਲੱਗਣਗੇ। ਇਹ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਲੋਕਾਂ ਦੇ ਘਰਾਂ ਦੇ ਨੇੜੇ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ “ਪੰਜਾਬ ਸਰਕਾਰ, ਤੁਹਾਡੇ ਦੁਆਰ”’ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਉਨਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਵਿਸ਼ੇਸ ਕੈਂਪਾਂ ਦੌਰਾਨ ਮਾਲ ਵਿਭਾਗ ਨਾਲ ਸਬੰਧਤ, ਸਿਹਤ ਵਿਭਾਗ, ਕਾਰਪੋਰੇਸ਼ਨ ਨਾਲ ਸਬੰਧਤ, ਪੰਚਾਇਤ ਵਿਭਾਗ, ਮਗਨਰੇਗਾ, ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਸਬੰਧੀ ਕਰਜ਼ਾ ਆਦਿ ਲੈਣ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਮੌਕੇ ’ਤੇ ਹੀ ਬਿਨੈ ਪੱਤਰ ਪ੍ਰਾਪਤ ਕਰਕੇ ਉਚਿਤ ਕਾਰਵਾਈ ਕਰਨਗੇ। ਉਨਾਂ ਦੱਸਿਆ ਕਿ ਸਮੂਹ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਸਮੇਂ ਸਿਰ ਢੁੱਕਵਾਂ ਹੱਲ ਕਰਨਗੇ।
ਐਸ.ਡੀ.ਐਮ ਬਟਾਲਾ ਨੇ ਅੱਗੇ ਦੱਸਿਆ ਕਿ ‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਮੁਹਿੰਮ ਤਹਿਤ 7 ਫਰਵਰੀ ਨੂੰ ਵਾਰਡ ਨੰ -03, ਬੱਲ, ਤਲਵੰਡੀ ਝੁੰਗਲਾਂ, ਕਿਸ਼ਨਕੋਟ, ਵਾਰਡ ਨੰ-24 (ਸਵੇਰੇ 10 ਵਜੇ ਤੋਂ 2 ਵਜੇ ਤਕ) ਅਤੇ ਰਾਮਪੁਰ ਵਿਖੇ ਦੁਪਹਿਰ 2 ਵਜੇ ਤੋਂ 5 ਵਜੇ ਤੱਕ), 8 ਫਰਵਰੀ ਨੂੰ ਵਾਰਡ ਨੰ-4 ਮੀਰਪੁਰ, ਦੁਨੀਆਂ ਸੰਧੂ, ਪੱਡਾ, ਵਾਰਡ ਨੰ-25 (ਸਵੇਰੇ 10 ਵਜੇ ਤੋਂ 2 ਵਜੇ ਤਕ), ਚੀਮਾ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 9 ਫਰਵਰੀ ਨੂੰ ਵਾਰਡ ਨੰ-5, ਪੰਜਗਰਾਈਆਂ,ਕਾਹਲਵਾਂ, ਤਲਵਾੜਾ, ਵਾਰਡ ਨੰ-26 (ਸਵੇਰੇ 10 ਵਜੇ ਤੋਂ 2 ਵਜੇ ਤਕ) ਅਤੇ ਪਿੰਡ ਰੰਗੀਲਪੁਰ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 10 ਫਰਵਰੀ ਨੂੰ ਵਾਰਡ ਨੰਬਰ-27, ਫੁੱਲਕੇ, ਭਿੱਟੇਵੱਡ, ਘੁਮਾਣ, ਵਾਰਡ ਨੰ-28 (ਸਵੇਰੇ 10 ਵਜੇ ਤੋਂ 2 ਵਜੇ ਤਕ), ਪਿੰਡ ਭੱਟੀਵਾਲ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 12 ਫਰਵਰੀ ਨੂੰ ਵਾਰਡ ਨੰ-6, ਹਰਦੋਝੰਡੇ, ਵਡਾਲਾ ਗ੍ਰੰਥੀਆਂ, ਮੰਡ, ਵਾਰਡ ਨੰ-29 (ਸਵੇਰੇ 10 ਵਜੇ ਤੋਂ 2 ਵਜੇ ਤਕ), ਪਿੰਡ ਕੋਟ ਬਖਤਾ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 13 ਫਰਵਰੀ ਨੂੰ ਵਾਰਡ-7 ਗੋਖੂਵਾਲ, ਬਸਰਾਏ, ਬਾਲੜਵਾਲ, ਵਾਰਡ ਨੰ-30 (ਸਵੇਰੇ 10 ਵਜੇ ਤੋਂ 2 ਵਜੇ ਤਕ) ਅਤੇ ਜੈਤੋ ਸਰਜਾ(ਦੁਪਹਿਰ 2 ਵਜੇ ਤੋਂ 5 ਵਜੇ ਤੱਕ), 14 ਫਰਵਰੀ ਨੂੰ ਵਾਰਡ ਨੰ-8, ਸ਼ੇਖੂਪੁਰ, ਸ਼ੇਰਪੁਰ, ਮਾੜੀ ਬੁੱਚੀਆਂ, ਵਾਰਡ ਨੰ-31 (ਸਵੇਰੇ 10 ਵਜੇ ਤੋਂ 2 ਵਜੇ ਤਕ) ਅਤੇ ਕੋਟਲਾ ਮੂਸਾ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 15 ਫਰਵਰੀ ਨੂੰ ਵਾਰਡ ਨੰ-9, ਧੀਰ, ਬਹਿਲੁਵਾਲ, ਨੁਰਪੁਰ, ਵਾਰਡ ਨੰ-32(ਸਵੇਰੇ 10 ਵਜੇ ਤੋਂ 2 ਵਜੇ ਤਕ), ਸ਼ੁਕਾਲਾ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 16 ਫਰਵਰੀ ਨੂੰ ਵਾਰਡ ਨੰ-10, ਹਨਪੁਰ ਕਲਾਂ, ਮਨੋਹਰਪੁਰ, ਸਮਰਾਏ, ਵਾਰਡ ਨੰ-33 (ਸਵੇਰੇ 10 ਵਜੇ ਤੋਂ 2 ਵਜੇ ਤਕ), ਸੇਖਵਾਂ(ਦੁਪਹਿਰ 2 ਵਜੇ ਤੋਂ 5 ਵਜੇ ਤੱਕ), 17 ਫਰਵਰੀ ਨੂੰ ਵਾਰਡ ਨੰ-34, ਖੋਜੇਵਾਲ, ਮਨਸੂਰਕੇ, ਦਕੋਹਾ,ਵਾਰਡ ਨੰ-35(ਸਵੇਰੇ 10 ਵਜੇ ਤੋਂ 2 ਵਜੇ ਤਕ), ਸਿੱਧਵਾਂ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 19 ਫਰਵਰੀ ਨੂੰ ਵਾਰਡ ਨੰ-11 ਸੈਦ ਮੁਬਾਰਕ, ਦੋਲਤਪੁਰ, ਰਾਮਪੁਰ, ਵਾਰਡ ਨੰ-36(ਸਵੇਰੇ 10 ਵਜੇ ਤੋਂ 2 ਵਜੇ ਤਕ), ਨੱਥੂ ਖਹਿਰਾ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 20 ਫਰਵਰੀ ਨੂੰ ਵਾਰਡ ਨੰ-12, ਬੱਜੂਮਾਨ, ਚਾਹਗਿੱਲ, ਗਾਲੋਵਾਲ, ਵਾਰਡ ਨੰ-37(ਸਵੇਰੇ 10 ਵਜੇ ਤੋਂ 2 ਵਜੇ ਤਕ), ਉਧਨਵਾਲ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 21 ਫਰਵਰੀ ਨੂੰ ਵਾਰਡ ਨੰ-13, ਚਹਿੱਤ, ਲੀਲ ਖੁਰਦ, ਖਾਂਨਪੁਰ, ਵਾਰਡ ਨੰ-38 (ਸਵੇਰੇ 10 ਵਜੇ ਤੋਂ 2 ਵਜੇ ਤਕ), ਹਰਪੁਰਾ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 22 ਫਰਵਰੀ ਨੂੰ ਵਾਰਡ ਨੰ-14, ਕੋਟਲਾ ਸਰਫ, ਗ੍ਰੰਥਗੜ੍ਹ, ਪੇਜੋਚੱਕ, ਵਾਰਡ ਨੰ-39(ਸਵੇਰੇ 10 ਵਜੇ ਤੋਂ 2 ਵਜੇ ਤਕ), ਸਾਲੋਚੱਕ(ਦੁਪਹਿਰ 2 ਵਜੇ ਤੋਂ 5 ਵਜੇ ਤੱਕ), 23 ਫਰਵਰੀ ਨੂੰ ਵਾਰਡ ਨੰ-15, ਹੁਸੈਨਪੁਰ ਖੁਰਦ, ਨੰਗਲ ਬਾਗਬਾਨਾ, ਕੋਟਲੀ ਲੇਹਲ, ਵਾਰਡ ਨੰ-40(ਸਵੇਰੇ 10 ਵਜੇ ਤੋਂ 2 ਵਜੇ ਤਕ), ਲੀਲ ਕਲਾਂ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 24 ਫਰਵਰੀ ਨੂੰ ਵਾਰਡ-41,ਸੰਗਰਾਵਾਂ, ਹਰਚੋਵਾਲ, ਚੱਕ ਭਗਤੂਪੁਰ, ਵਾਰਡ ਨੰ-42 (ਸਵੇਰੇ 10 ਵਜੇ ਤੋਂ 2 ਵਜੇ ਤਕ), ਪਿੰਡ ਚਾਹਲ ਖੁਰਦ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 26 ਫਰਵਰੀ ਨੂੰ ਵਾਰਡ ਨੰ-16 ਘਸੀਟਪੁਰ, ਅਵਾਣ, ਡੇਰੇਵਾਲੀ, ਵਾਰਡ ਨੰ-43(ਸਵੇਰੇ 10 ਵਜੇ ਤੋਂ 2 ਵਜੇ ਤਕ) ਧੀਰੋਵਾਲ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 27 ਫਰਵਰੀ ਨੂੰ ਵਾਰਡ ਨੰ-17, ਬੱਲੇਵਾਲ, ਲੋਹਚਾਪ, ਕੋਠੇ, ਵਾਰਡ ਨੰ-44 ਤੇ 18 ਵਿਖੇ (ਸਵੇਰੇ 10 ਵਜੇ ਤੋਂ 2 ਵਜੇ ਤਕ), ਪਿੰਡ ਧਰਮਕੋਟ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 28 ਫਰਵਰੀ ਨੂੰ ਵਾਰਡ ਨੰ-18 ਆਈਮਾ, ਭਾਗੀਆਂ, ਚੱਕਚਾਓ, ਵਾਰਡ ਨੰ-45(ਸਵੇਰੇ 10 ਵਜੇ ਤੋਂ 2 ਵਜੇ ਤਕ), ਚਾਹਲ ਕਲਾਂ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 29 ਫਰਵਰੀ ਨੂੰ ਵਾਰਡ ਨੰ-19 ਅਹਿਮਦਾਬਾਦ, ਥਿੰਦ, ਚੱਕ ਸਿਧਵਾਂ, ਵਾਰਡ ਨੰ-46(ਸਵੇਰੇ 10 ਵਜੇ ਤੋਂ 2 ਵਜੇ ਤਕ), ਖਾਤੀਬ (ਦੁਪਹਿਰ 2 ਵਜੇ ਤੋਂ 5 ਵਜੇ ਤੱਕ) ਵਿਸ਼ੇਸ ਕੈਂਪ ਲੱਗਣਗੇ।
ਐਸ.ਡੀ.ਐਮ ਨੇ ਅੱਗੇ ਦੱਸਿਆ ਕਿ ਇਸੇ ਤਰਾਂ 1 ਮਾਰਚ ਨੂੰ ਵਾਰਡ ਨੰਬਰ 20 ਤਲਵੰਡੀ ਝੀਰਾਂ, ਨੰਗਲ ਬੁੱਟਰ, ਕਪੂਰਾ, ਵਾਰਡ ਨੰ-47(ਸਵੇਰੇ 10 ਵਜੇ ਤੋਂ 2 ਵਜੇ ਤਕ), ਪਿੰਡਾ ਰੋੜੀ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 2 ਮਾਰਚ ਨੂੰ ਵਾਰਡ ਨੰ-48, ਪੁਰੀਆਂ ਖੁਰਦ, ਕੀੜੀ ਅਫਗਾਨਾ, ਸ਼ਾਹਪੁਰ ਅਰਾਈਆਂ, ਵਾਰਡ ਨੰ-49 (ਸਵੇਰੇ 10 ਵਜੇ ਤੋਂ 2 ਵਜੇ ਤਕ), ਕਲੇਰ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ), 4 ਮਾਰਚ ਨੂੰ ਵਾਰਡ ਨੰ-21, ਕਾਲਾ ਨੰਗਲ, ਧੰਨੇ, ਭੋਲ, ਵਾਰਡ ਨੰ-50 (ਸਵੇਰੇ 10 ਵਜੇ ਤੋਂ 2 ਵਜੇ ਤਕ) ਅਤੇ ਪਿੰਡ ਅਤੇਪੁਰ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ) ਅਤੇ 5 ਮਾਰਚ ਨੂੰ ਵਾਰਡ ਨੰ-2, ਮਿਸ਼ਰਪੁਰਾ, ਰਸੂਲਪੁਰ, ਚੀਮਾ ਖੁੱਡੀ, ਵਾਰਡ ਨੰ-23(ਸਵੇਰੇ 10 ਵਜੇ ਤੋਂ 2 ਵਜੇ ਤਕ) ਤੇ ਜਾਹਦਪੁਰ ਵਿਖੇ (ਦੁਪਹਿਰ 2 ਵਜੇ ਤੋਂ 5 ਵਜੇ ਤੱਕ) ਵਿਖੇ ਵਿਸ਼ੇਸ ਕੈਂਪ ਲੱਗਣਗੇ।
ਉਨਾਂ ਦੱਸਿਆ ਕਿ ਉਪਰੋਕਤ ਸਾਰੇ ਕੈਂਪਾਂ ਦੌਰਾਨ ਵੱਖ-ਵੱਖ ਅਧਿਕਾਰੀ ਸ਼ਿਰਕਤ ਕਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਹੱਲ ਕਰਨਗੇ।
[Important News]$type=slider$c=4$l=0$a=0$sn=600$c=8
अधिक खबरे देखे .
-
धान को अच्छी तरह सुखाकर ही मंडियों में लाया जाए ताकि किसानों को इंतज़ार न करना पड़े - डिप्टी कमिश्नरउपायुक्त पठानकोट ने किसानों से रात में धान की कटाई न करने की अपील की धान को अच्छी तरह सुखाकर ही मंडियों में लाया जाए ताकि किसानों को इंतज़ा...
-
टिहरी। उत्तराखंड राज्य में 14 फरवरी को मतदान होना है जिसके मद्देनजर 12 फरवरी को प्रदेश भर में प्रचार प्रसार अभियान थम जाएंगे। इससे पहले राज...
-
कैबिनेट मंत्री पंजाब श्री लाल चंद कटारूचक ने बाढ़ प्रभावित क्षेत्रों में गिरदावरी के संबंध में प्रशासनिक अधिकारियों के साथ समीक्षा बैठक की। ...
-
शिव कुमार बटालवी को समर्पित जिला स्तरीय कविता प्रतियोगिता का आयोजन किया गया। --------राज्य स्तरीय प्रतियोगिताओं में प्रथम तीन स्थान प्राप्त...
-
कैबिनेट मंत्री पंजाब श्री लाल चंद कटारूचक ने बाढ़ प्रभावित क्षेत्रों में चल रहे राहत कार्यों का जायजा लिया ---- कोहली से बमियाल सड़क का गै...
-
देहरादूनः उत्तराखंड के मुख्यमंत्री पुष्कर सिंह धामी चुनाव हार गए हैं। धामी वर्तमान में उत्तराखंड के सीएम थे साथ ही खटीमा से चुनाव लड़ रहे थ...
-
ਅੰਮ੍ਰਿਤਸਰ, 3 ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੇਂਡੂ ਖੇਤਰ ਵਿੱਚ ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮ...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
ਬਟਾਲਾ, 27 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲੇ ਦੇ ਸਮੂ...
-
टिहरी।।(सू०वि०) जनपद टिहरी गढ़वाल के त्रिस्तरीय पंचायत चुनाव में आरक्षण रोस्टर जारी होने के फलस्वरूप 578 आपत्तियां दर्ज हुई। दर्ज...
COMMENTS