ਗੁਰਦਾਸਪੁਰ, 7 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) ਲੁਟੇਰੇ ਚੁਸਤ ਅਤੇ ਪੁਲਿਸ ਸੁਸਤ ਇਹ ਲਾਈਨਾਂ ਉਸ ਵੇਲੇ ਸਹੀ ਸਾਬਤ ਹੋਈਆਂ ਜਦੋ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਸਬਾ ਕਲਾਨੌਰ ਵਿਖੇ ਇਕ ਪਿਉ ਪੁੱਤਰ ਕੋਲੋ ਮੋਟਰਸਾਈਕਲ ਲੁਟੇਰੇ ਹੱਥ ਵਿਚੋਂ ਢਾਈ ਲੱਖ ਰੁਪਏ ਨਾਲ ਭਰਿਆ ਥੈਲਾ ਲੁੱਟ ਕੇ ਫਰਾਰ ਹੋ
ਗਏ।ਪੀੜਿਤ ਨੇ ਸ਼ੱਕ ਜਤਾਇਆ ਹੈ ਕਿ ਲੁਟੇਰੇ, ਬੈਂਕ ਤੋਂ ਹੀ ਉਨ੍ਹਾਂ ਤੇ ਨਜ਼ਰ ਰੱਖ ਰਹੇ ਸਨ। ਓਥੇ ਹੀ ਪੁਲਿਸ ਵਲੋਂ ਵਾਰਦਾਤ ਬਾਰੇ ਇਤਲਾਹ ਮਿਲਦੇ ਹੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਘਟਨਾ ਸਥਲ ਦੇ ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਅਤੇ ਬੈਂਕ ਦੇ ਅੰਦਰ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।
ਲੁੱਟ ਦਾ ਸ਼ਿਕਾਰ ਹੋਣ ਵਾਲੇ ਪਿੰਡ ਭੰਗਵਾਂ ਦੇ ਵਾਸੀ ਗੁਰਸੇਵਕ ਸਿੰਘ ਅਤੇ ਉਸਦੇ ਪਿਤਾ ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦੋਵੇਂ ਗ੍ਰਾਮੀਣ ਬੈਂਕ ਕਲਾਨੋਰ ਦੇ ਵਿਚੋਂ ਢਾਈ ਲੱਖ ਰੁਪਇਆ ਕਢਵਾ ਕੇ ਮੋਟਰ ਸਾਈਕਲ ਤੇ ਵਾਪਸ ਪਿੰਡ ਨੂੰ ਵਾਪਸ ਜਾ ਰਹੇ ਸੀ। ਰਸਤੇ ਵਿੱਚ ਇੱਕ ਰੇਹੜੀ ਤੇ ਰੁਕ ਕੇ ਜੂਸ ਪੀਣ ਲਈ ਰੁਕੇ ਸਨ ਅਤੇ ਫਿਰ ਮੋਟਰ ਸਾਈਕਲ ਤੇ ਜਦੋਂ ਵਾਪਸ ਜਾਣ ਲੱਗੇ ਤਾਂ ਲੜਕੇ ਗੁਰਸੇਵਕ ਸਿੰਘ ਦੇ ਕਹਿਣ ਤੇ ਉਸ ਦੇ ਪਿਤਾ ਹਰਭਜਨ ਸਿੰਘ ਨੇ ਮੋਟਰ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਗੁਰਸੇਵਕ ਰੁਪਇਆਂ ਨਾਲ ਭਰਿਆ ਥੈਲਾ ਫੜਕੇ ਪਿੱਛੇ ਬੈਠ ਗਿਆ ਤਦੇ ਇੱਕ ਮੋਟਰ ਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਪਿਛੋਂ ਆਏ ਜਿਨ੍ਹਾਂ ਨੇ ਮੂੰਹ ਕਪੜੇ ਨਾਲ ਢੱਕੇ ਹੋਏ ਸਨ। ਦੇਖਦਿਆਂ ਹੀ ਉਹ ਲੜਕੇ ਹੱਥ ਚੋਂ ਪੈਸਿਆਂ ਵਾਲਾ ਥੈਲਾ ਖੋਹ ਕੇ ਮੋਟਰਸਾਈਕਲ ਤੇ ਫ਼ਰਾਰ ਹੋ ਗਏ। ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਫੀ ਦੂਰ ਨਿਕਲ ਚੁੱਕੇ ਸਨ। ਉਨਾਂ ਦੱਸਿਆ ਕਿ ਉਹ ਕੰਮ ਵਾਸਤੇ ਛੋਟਾ ਹਾਥੀ ਖਰੀਦ ਰਹੇ ਸਨ ਅਤੇ ਇਹ ਪੈਸੇ ਲੈ ਕੇ ਉਹ ਛੋਟੇ ਹਾਥੀ ਦੇ ਮਾਲਕ ਨੂੰ ਦੇਣ ਜਾ ਰਹੇ ਸਨ। ਓਹਨਾ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਫੜ ਕੇ ਉਹਨਾਂ ਦੀ ਲੁੱਟੀ ਗਈ ਮੇਹਨਤ ਦੀ ਕਮਾਈ ਵਾਪਿਸ ਦੁਆਈ ਜਾਵੇ
ਇਸ ਘਟਨਾ ਸਬੰਧੀ ਜਦੋਂ ਕਲਾਨੌਰ ਦੇ ਐਸ.ਐਚ.ਓ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਓਹਨਾ ਦਾ ਓਹੀ ਰਟਿਆ ਰਟਾਇਆ ਜਵਾਬ ਸਾਹਮਣੇ ਆਇਆ ਕਿ ਜਦੋਂ ਘਟਨਾ ਬਾਰੇ ਪਤਾ ਲੱਗਾ ਉਦੋਂ ਤੋਂ ਹੀ ਆਸ ਪਾਸ ਦੇ ਸੀ.ਸੀ.ਟੀ.ਵੀ ਫੁਟੇਜ ਚੈੱਕ ਕਰ ਰਹੇ ਹਨ ।ਉਹਨਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
आज भीलवाड़ा स्थित माधव गौ विज्ञान अनुसंधान केंद्र, नौगांवा में "भाजपा सदस्यता महाअभियान" को लेकर आयोजित किसान मोर्चा समीक्षा बैठक...
-
बैठक में अनुपस्थित जौनपुर और कीर्तिनगर के बीईओ का किया स्पष्टीकरण तलब। टिहरी गढ़वाल।। जिलाधिकारी मयूर दीक्षित की अध्यक्षता में श...
-
रायपुर महाकाल मित्र मण्डल आवडा चौक ( रायपुर ) द्वारा नवरात्री के अवसर पर आयोजित गरबा महोत्सव में प्रतिदिन अतिथियो को आमंत्रित करने की श्रृंख...
-
गोवलिया में हर वर्ष की भांति इस वर्ष भी शारदीय नवरात्रि का आयोजन श्री चामुंडा माता मंदिर प्रांगण में हर दिन लड़के व लड़कियों महिलाओं द्वारा ...
-
आज दिनांक 9 अक्टूबर 2024 को राज्य राजस्थान में संचालित 1962 पशु एंबुलेंस की ऑन कॉल सुविधा रायपुर में लादू लाल पितलिया एमएलए के सानिध्य में र...
-
सरगांव के दशहरे मेले में सोमवार को साहित्यिक रंगत गंगापुर(सारंग) के संयोजन और सरगांव ग्राम वासियों के तत्त्वावधान में अखिल भारतीय कवि सम्म...
-
सहाडा विधायक लादू लाल पितलिया के अथक प्रयासों से गंगापुर में स्पिनफैड के कर्मचारी जो हनुमानगढ़ गुलाबपुरा, शाहपुरा में सहकारी संस्थाओं में क...
-
थौलधार।।उत्तराखंड के मुख्यमंत्री पुष्कर सिंह धामी जी के निर्देशानुसार जिलाधिकारी टिहरी डॉ सौरभ गहरवार ने विकासखंड थौलधार के कांग...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
COMMENTS