ਅੰਮ੍ਰਿਤਸਰ 24 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) ਸ਼ਹੀਦ ਕਿਸਾਨਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਦੇਣ ਅਤੇ ਹੋਰ ਕਿਸਾਨੀ ਮੁਸ਼ਕਿਲਾਂ ਦੇ ਹੱਲ ਲਈ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦਾ ਵਫ਼ਦ ਵੱਲੋਂ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਹਨਾਂ ਦੀ ਰਿਹਾਇਸ਼ ਤੇ ਮਿਲ ਕੇ ਮੰਗ ਪੱਤਰ ਸੌਂਪਿਆ ਗਿਆ। ਇਸ ਵਫ਼ਦ ਵਿੱਚ ਸੂਬਾ ਜਨਰਲ ਸਕੱਤਰ ਕਵਲਜੀਤ
ਸਿੰਘ ਖੁਸ਼ਹਾਲਪੁਰ,ਸੂਬਾ ਲੀਗਲ ਅਡਵਾਈਜਰ ਐਡਵੋਕੇਟ ਪ੍ਰਭਜੋਤ ਸਿੰਘ ਕਾਹਲੋ,ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਖਾਸਾਵਾਲਾ,ਸੂਬਾ ਸਕੱਤਰ ਕਾਨੂੰਗੋ ਪਰਸ਼ੋਤਮ ਲਾਲ,ਜਿਲਾ ਗੁਰਦਾਸਪੁਰ ਦਾ ਜਨਰਲ ਸਕੱਤਰ ਗੁਰਜੀਤ ਸਿੰਘ ਵਡਾਲਾ ਬਾਂਗਰ, ਜਿਲ੍ਹਾ ਅੰਮ੍ਰਿਤਸਰ ਦਾ ਜਨਰਲ ਸਕੱਤਰ ਪ੍ਰਭਦੀਪ ਸਿੰਘ ਜੈਂਤੀਪੁਰ,ਜਿਲਾ ਮੀਤ ਪ੍ਰਧਾਨ ਸਤਨਾਮ ਸਿੰਘ ਜੋੜੀਆਂ ਕਲਾਂ,ਸ਼ਹੀਦ ਕਿਸਾਨ ਪ੍ਰੀਵਾਰ ਆਗੂ ਬਾਪੂ ਅਜੀਤ ਸਿੰਘ ਦੇਹੜ੍ਹ ਸ਼ਾਮਿਲ ਸਨ।
ਮੀਟਿੰਗ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਕਿਸਾਨਾਂ ਦੀਆਂ ਕੁਝ ਬਹੁਤ ਜਰੂਰੀ ਮੰਗਾਂ ਜਿਹਨਾਂ ਨੂੰ ਪਿਛਲੇ ਸਮੇਂ ਦੌਰਾਨ ਹੋਈਆਂ ਮੀਟਿੰਗਾਂ ਵਿੱਚ ਪੰਜਾਬ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਹਨ,ਜਿਹਨਾਂ ਵਿੱਚੋਂ ਬਹੁਤ ਜਰੂਰੀ ਚਾਰ ਮਸਲਿਆਂ ਨੂੰ ਤੁਰੰਤ ਲਾਗੂ ਕਰਵਾਉਣ ਲਈ ਸ਼੍ਰੀ ਧਾਲੀਵਾਲ ਜੀ ਨਾਲ ਵਿਚਾਰ ਚਰਚਾ ਕੀਤੀ ਗਈ ਉਹਨਾਂ ਵਿੱਚ ਮੁੱਖ ਤੌਰ ਉੱਤੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਕਾਲੇ ਕਾਨੂੰਨ ਰੱਦ ਕਰਵਾਉਣ ਲਈ ਚਲੇ ਸੰਘਰਸ਼ ਵਿਚ 1000 ਦੇ ਕਰੀਬ ਕਿਸਾਨ ਸ਼ਹੀਦ ਹੋਏ ਸਨ। ਜਿੰਨਾ ਵਿਚੋਂ 326 ਦੇ ਕਰੀਬ ਕਿਸਾਨਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ,ਬਾਕੀ ਨੌਕਰੀਆਂ ਤੋਂ ਵਾਂਝੇ ਰਹਿੰਦੇ ਪ੍ਰੀਵਾਰਾਂ ਨੂੰ ਤੁਰੰਤ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ।ਜਿਹਨਾਂ ਪ੍ਰੀਵਾਰਾਂ ਨੂੰ ਪੰਜਾਬ ਸਰਕਾਰ ਵਾਲਾ 5 ਲੱਖ ਅਤੇ ਤਿਲੰਗਾਨਾ ਸਰਕਾਰ ਵਾਲੀ 3 ਲੱਖ ਰੁਪਏ ਦੀ ਰਾਸ਼ੀ ਨਹੀਂ ਮਿਲੀ ਉਹਨਾਂ ਨੂੰ ਤੁਰੰਤ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਜੀ।
ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਚਿੱਪ ਵਾਲੇ ਮੀਟਰ ਲਗਾਉਣ ਦਾ ਫੈਸਲਾ ਵਾਪਿਸ ਲਿਆ ਜਾਵੇ ਅਤੇ ਚਿੱਪ ਵਾਲੇ ਮੀਟਰ ਲਗਾਉਣ ਉੱਤੇ ਤੁਰੰਤ ਰੋਕ ਲਗਾਈ ਜਾਵੇ।ਸਰਕਾਰ ਦੇ ਇਸ ਫੈਸਲੇ ਨਾਲ ਬਹੁਤ ਸਾਰੇ ਲੋਕ ਸਰਕਾਰ ਵੱਲੋਂ ਦਿੱਤੀ ਜਾ ਰਹੀ 300 ਮੁਫ਼ਤ ਯੂਨਿਟਾਂ ਦੀ ਸਹੂਲਤ ਤੋਂ ਵਾਂਝੇ ਹਨ।
ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਾਇਲੋ ਨੂੰ ਸਰਕਾਰੀ ਮੰਡੀਆਂ ਘੋਸ਼ਿਤ ਕੀਤਾ ਹੋਇਆ ਹੈ।ਜਿਸ ਨਾਲ ਲੱਖਾਂ ਲੋਕ ਟਰਾਂਸਪੋਰਟਰ,ਲੇਬਰ - ਮਜਦੂਰ ਅਤੇ ਕਈ ਮਹਿਕਮਿਆਂ ਦੇ ਮੁਲਾਜ਼ਮ ਆਦਿ ਬੇਰੋਜਗਾਰ ਹੋ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਫਸਲਾਂ ਦੇ ਰੇਟ ਹੋਰ ਵੀ ਘੱਟ ਮਿਲਣਗੇ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸਾਈਲੋ ਨੂੰ ਸਰਕਾਰੀ ਮੰਡੀਆਂ ਘੋਸ਼ਿਤ ਕਰਨ ਵਾਲਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਅਤੇ ਸਰਕਾਰੀ ਮੰਡੀਆਂ ਬਹਾਲ ਰੱਖ਼ੀਆਂ ਜਾਣ।
ਸਾਰੇ ਫੋਕਲ ਪੁਆਇੰਟ RCC ਪੱਕੇ ਕੀਤੇ ਜਾਣ ਅਤੇ ਫ਼ਸਲਾਂ ਦੀ ਸੰਭਾਲ ਲਈ ਵੱਡੇ ਸ਼ੈਡ ਬਣਾਏ ਜਾਣ।
ਹੜ੍ਹਾਂ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਪ੍ਰਤੀ ਏਕੜ 50 ਹਜ਼ਾਰ ਰੁਪਏ, ਨੁਕਸਾਨੇ ਗਏ ਘਰਾਂ,ਖਰਾਬ ਹੋ ਗਏ ਬੋਰਾਂ (ਮੋਟਰਾਂ) ਅਤੇ ਪਸ਼ੂਆਂ ਦਾ ਅਸਲ ਹੋਏ ਨੁਕਸਾਨ ਦਾ 100 ਫੀਸਦੀ ਮੁਆਵਜ਼ਾ ਦਿੱਤਾ ਜਾਵੇ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਆਗੂਆਂ ਦੀ ਗੱਲ ਸੁਣਨ ਤੋਂ ਕਿਹਾ ਕਿ ਸ਼ਹੀਦਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਜਲਦੀ ਹੀ ਦਿੱਤੀਆਂ ਜਾਣਗੀਆਂ ਅਤੇ ਚਿੱਪ ਵਾਲਾ ਮੀਟਰ ਖਪਤਕਾਰ ਦੀ ਸਹਿਮਤੀ ਨਾਲ ਹੀ ਲਗਾਇਆ ਜਾ ਸਕਦਾ ਹੈ ਕੋਈ ਮੁਲਾਜ਼ਮ ਜ਼ਬਰਦਸਤੀ ਨਹੀਂ ਲਗਾ ਸਕਦਾ।ਇਸ ਬਾਰੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਾਂ।ਉਹਨਾਂ ਅੱਗੇ ਕਿਹਾ ਕਿ ਅਸੀਂ ਨੁਕਸਾਨੇ ਗਏ ਘਰਾਂ ਦਾ ਮੁਆਵਜ਼ਾ ਦੇ ਦਿੱਤਾ ਹੈ ਫਿਰ ਵੀ ਕੇ ਕੋਈ ਪ੍ਰੀਵਾਰ ਰਹਿ ਗਿਆ ਹੈ ਤਾਂ ਸਾਨੂੰ ਲਿਸਟ ਭੇਜ ਦਿੱਤੀ ਜਾਵੇ।ਸਾਈਲੋ ਵਾਲੇ ਮਸਲੇ ਨੂੰ ਉਹਨਾਂ ਕੈਬਨਿਟ ਮੀਟਿੰਗ ਵਿੱਚ ਵਿਚਰਨ ਦੀ ਗੱਲ ਕਹੀ।
*ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ*
ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਫੋਨ 8437909999
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
आज दिनांक 9 अक्टूबर 2024 को राज्य राजस्थान में संचालित 1962 पशु एंबुलेंस की ऑन कॉल सुविधा रायपुर में लादू लाल पितलिया एमएलए के सानिध्य में र...
-
गोवलिया में हर वर्ष की भांति इस वर्ष भी शारदीय नवरात्रि का आयोजन श्री चामुंडा माता मंदिर प्रांगण में हर दिन लड़के व लड़कियों महिलाओं द्वारा ...
-
टिहरी झील में तैराकों का स्थानीय लोगों ने फूल मालाओं व ढोल बजाकर स्वागत किया। कंडीसौड़।। टिहरी बांध झील में बिना लाईफ जैकेट के त...
-
ब्लाक स्तरीय शीतकालीन क्रीड़ा प्रतियोगिता का खेल मैदान कमांद में हुआ आयोजन। थौलधार/कमांद।। विकासखंड थौलधार की ब्लॉक स्तरीय प्रा...
-
श्रीराम ने शिव धनुष तोड़ किया सीता से विवाह - श्री राम के जयकारे से गूंजायमान हो गया रामलीला प्रांगण - रामलीला में धनुष यज्ञ के ...
-
कार्यक्रम में बतौर मुख्य अतिथि उत्तराखंड विधानसभा अध्यक्ष ऋतु खण्डूडी़ भूषण ने की शिरकत। कण्डीसौड़।। अखिल भारतीय खण्डूड़ी दीवान ...
-
टिहरी।।जनपद टिहरी गढ़़वाल क्षेत्रान्तर्गत आयोजित होने वाला उत्तराखण्ड का प्रसिद्ध 48वां सिद्धपीठ श्री कुंजापुरी पर्यटन एवं विकास मेला 03 अक्ट...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
कण्डीसौड़।।श्रीदेव सुमन के वलिदान दिवस पर सरस्वती शिशु-विद्या मंदिर कण्डीसौड़ (छाम) के छात्रों द्वारा टिहरी बांध वन प्रभाग द्वितीय के नगुण ग...
COMMENTS