ਪੰਜਾਬ ਪੱਧਰ ਤੇ ਪਹਿਲੇ 13 ਅਤੇ ਕੁੱਲ 26 ਮੈਰਿਟ ਸਥਾਨ ਪ੍ਰਾਪਤ ਕੀਤੇ
ਬਟਾਲਾ 26 ਸਤੰਬਰ ( ਡਾ ਬਲਜੀਤ ਸਿੰਘ, ਨੀਰਜ ਸ਼ਰਮਾ)
*ਸਿੱਖਿਆ ਵਿਭਾਗ ਪੰਜਾਬ ਵੱਲੋਂ ਐਲਾਨੇ ਗਏ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2022-23 ਦੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰ: ਸਮਾਰਟ ਸਕੂਲ ਸ਼ੇਖਪੁਰ ਦੇ ਵਿਦਿਆਰਥੀਆਂ ਨੇ ਪੰਜਾਬ ਪੱਧਰ ਤੇ 26 ਮੈਰਿਟਾਂ ਹਾਸਲ ਕਰਕੇ ਨਵਾਂ ਇਤਹਾਸ ਰਚ ਦਿੱਤਾ ਹੈ। ਇਸ
ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਨਤੀਜੇ ਦੀਆਂ ਪਹਿਲੀਆਂ 13 ਮੈਰਿਟਾਂ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ ਹਨ ਤੇ ਬਾਕੀ ਹੋਰ ਮੈਰਿਟਾਂ ਮਿਲਾ ਕੇ ਕੁੱਲ 26 ਮੈਰਿਟਾਂ ਹਾਸਲ ਕਰਨ ਵਾਲਾ ਪੰਜਾਬ ਦਾ ਪਹਿਲਾ ਸਕੂਲ ਬਣ ਗਿਆ ਹੈ। ਪੰਜਾਬ ਪੱਧਰ ਤੇ ਪ੍ਰਭਜੋਤ ਕੌਰ ਨੇ 141 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਅੱਗੇ ਵਾਲੇ 12 ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਵਿੱਚ ਪਲਕਪ੍ਰੀਤ ਕੌਰ ਨੇ 139 ਅੰਕ , ਗੁਰਬੀਰ ਸਿੰਘ ਨੇ 138 , ਜਸਵਿੰਦਰਪਾਲ ਸਿੰਘ ਨੇ 137, ਮਨਸਾਹਿਬਪ੍ਰੀਤ ਸਿੰਘ ਨੇ 136, ਕੋਮਲਪ੍ਰੀਤ ਕੌਰ ਨੇ 135, ਕਾਜਲਪ੍ਰੀਤ ਕੌਰ ਨੇ 135, ਸਿਮਰਜੀਤ ਕੌਰ ਨੇ 135, ਸਿਮਰਨਜੀਤ ਕੌਰ ਨੇ 132, ਸ਼ਮਸ਼ੇਰ ਨੇ 131, ਸੁਖਮਨਜੀਤ ਸਿੰਘ ਨੇ 125, ਮਹਿਕਪ੍ਰੀਤ ਕੌਰ ਨੇ 125, ਓਰੋਜਦਿਲ ਸਿੰਘ ਸੰਧੂ ਨੇ 125 ਅੰਕ ਪ੍ਰਾਪਤ ਕੀਤੇ ਹਨ। ਇਹਨਾਂ ਤੋਂ ਇਲਾਵਾ ਬਾਕੀ ਬੱਚਿਆਂ ਵਿੱਚ ਮੱਖਣਜੀਤ ਸਿੰਘ ਨੇ 124, ਅਰਸ਼ਦੀਪ ਕੌਰ ਨੇ 124, ਅਰਸ਼ਪ੍ਰੀਤ ਕੌਰ ਨੇ 122, ਜਸਮੀਤ ਕੌਰ ਨੇ 122, ਨਵਪ੍ਰੀਤ ਕੌਰ ਨੇ 121, ਕੋਮਲਪ੍ਰੀਤ ਕੌਰ ਨੇ 119, ਰਾਧਾ ਰਾਣੀ ਨੇ 117, ਲਕਸ਼ਮੀ ਦੇਵੀ ਨੇ 116, ਸਤਵਿੰਦਰ ਸਿੰਘ ਨੇ 114, ਹਰਪ੍ਰੀਤ ਕੌਰ ਨੇ 110, ਅਰਸ਼ਪ੍ਰੀਤ ਕੌਰ ਨੇ 107, ਪਰਮਵੀਰ ਸਿੰਘ ਨੇ 106, ਗਿਫਟੀ ਨੇ 102 ਅੰਕ ਪ੍ਰਾਪਤ ਕਰਕੇ ਮੈਰਿਟ ਹਾਸਲ ਕੀਤੀ ਹੈ। ਪ੍ਰਿੰਸੀਪਲ ਸੰਧੂ ਨੇ ਇਨ੍ਹਾਂ ਬੱਚਿਆਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕ ਗਗਨਦੀਪ ਕੌਰ, ਅਮਨਪ੍ਰੀਤ ਕੌਰ, ਸੰਦੀਪ ਬੰਮਰਾਹ, ਅਮਨਦੀਪ ਕੌਰ, ਨਵਜੋਤ ਹੁੰਦਲ, ਰਾਧਾ ਦੇਵੀ , ਸਤਨਾਮ ਸਿੰਘ ਦਾ ਵਿਸ਼ੇਸ਼ ਤੌਰ ਧੰਨਵਾਦ ਕਰਦੇ ਹੋਏ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਗੁਰਦਾਸਪੁਰ ਸ੍ਰੀ ਵਿਨੋਦ ਸ਼ਰਮਾ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਗੁਰਦਾਸਪੁਰ ਸ੍ਰੀ ਲਖਵਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਮਦਨ ਲਾਲ , ਨੀਨਾ ਸ਼ਰਮਾ ,ਸਿਮਰਨਜੀਤ ਕੌਰ, ਬਿਕਰਮਜੀਤ ਕੌਰ, ਸੁਖਦੀਪ ਸਿੰਘ, ਰਜਨੀ, ਸੁਨੀਤਾ, ਰਿਪਨਦੀਪ ਕੌਰ, ਸਾਕਸ਼ੀ ਸੈਣੀ, ਲਖਬੀਰ ਕੌਰ, ਗੁਰਪਾਲ ਸਿੰਘ, ਕਾਲਾ ਸਿੰਘ, ਮਲਵਿੰਦਰ ਕੌਰ, ਭੁਪਿੰਦਰ ਸਿੰਘ, ਨਿਸ਼ਾ ਦੇਵੀ, ਸੁਨੀਲ ਕੁਮਾਰ, ਕੋਮਲਪ੍ਰੀਤ ਸਿੰਘ, ਰਮਨਦੀਪ ਕੌਰ, ਪ੍ਰਿਆ ਕੰਬੋਜ, ਪਵਿੱਤਰਪ੍ਰੀਤ ਕੌਰ, ਅਮਨਦੀਪ ਕੌਰ, ਰਮਣੀਕ ਸਿੰਘ, ਰੁਪਿੰਦਰਜੀਤ ਕੌਰ,ਪੁਨੀਤ ਕੌਰ, ਅਨਮੋਲ ਸਿੰਘ, ਗੁਰਪ੍ਰੀਤ ਕੌਰ, ਅਮਨਦੀਪ ਸਿੰਘ, ਬਲਦੇਵ ਸਿੰਘ, ਰਮੇਸ਼ ਮਸੀਹ , ਨੀਲਮ ਕੁਮਾਰੀ, ਦਵਿੰਦਰ ਸਿੰਘ, ਸਤਨਾਮ ਸਿੰਘ, ਸੰਤੋਸ਼ , ਰਾਜਬੀਰ ਕੌਰ ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...
-
देवरिया। रुद्रपुर स्वतंत्रता संग्राम सेनानी स्वर्गीय परशुराम सिंह की स्मृति में जिला वालीबाल चैंपियनशिप प्रतियोगिता का उद्घाटन जे एन एकेडमी,...
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
ਵਿਆਹਾਂ, ਦਾਹ-ਸਸਕਾਰ ਮੌਕੇ ਅੰਦਰੂਨੀ ਇਕੱਠਾਂ ਦੀ ਗਿਣਤੀ 50 ਤੇ ਬਾਹਰੀ ਗਿਣਤੀ 100 ਤੱਕ ਸੀਮਤ ਗੁਰਦਾਸਪੁਰ, 9 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ) ਜ਼ਿਲਾ ਮੈਜਿਸਟਰ...
-
जामनेर तालुका पत्रकार संघ कार्यकारणी की घोषणा अमोल महाजन को अध्यक्ष और पंढरीनाथ पाटिल को सचिव के रूप में चुना गया। हाल ही में शहर के पचोरा...
-
आशीष रावत मध्यप्रदेश....... नेशनल इंवेस्टिगेशन एजेंसी (एनआईए) ने प्रदेश की राजधानी भोपाल और रायसेन जिले में रविवार को छापे मारे, एनआईए न...
-
ਅੰਮ੍ਰਿਤਸਰ,4 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਬਾਬਾ ਜੀਵਨ ਸਿੰਘ ਮੈਮੋਰੀਅਲ ਅਤੇ ਰੀਸਰਚ ਟਰੱਸਟ ਰਣਜੀਤ ਐਵੀਨਿਊ ਅ...
-
આજ રોજ ગુજરાત માં ધોરણ 12 સામાન્ય પ્રવાહનું પરિણામ જાહેર કરવામાં આવ્યું હતું જેમાં વાત કરવામાં આવે તો ગયા વર્ષ ની તુલના માં આ વર્ષે સારું પર...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...

COMMENTS