ਪਿੰਡ ਕੰਡਿਆਲ ਤੋਂ ਕਾਂਗਰਸ ਪਾਰਟੀ ਦੇ
ਮੌਜੂਦਾ ਸਰਪੰਚ ਰਾਜਬੀਰ ਕੌਰ ਸਮੁੱਚੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
ਬਟਾਲਾ, 24 ਜੂਨ (ਨੀਰਜ ਸ਼ਰਮਾ, ਜਸਬੀਰ ਸਿੰਘ) ਵਿਧਾਨ ਸਭਾ ਹਲਕਾ ਬਟਾਲਾ ਵਿੱਚ ਆਮ ਆਦਮੀ ਪਾਰਟੀ ਦਾ ਲੋਕਾਂ ਵਿੱਚ ਦਿਨੋ ਦਿਨ ਆਧਾਰ ਵੱਧ ਰਿਹਾ ਹੈ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀਆਂ ਲੋਕਪੱਖੀ ਤੇ ਵਿਕਾਸ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਆਪ ਪਾਰਟੀ ਨਾਲ ਜੁੜ ਰਹੇ ਹਨ। ਜਿਸਦੇ ਚੱਲਦਿਆਂ ਪਿੰਡ ਕੰਡਿਆਲ ਤੋਂ ਕਾਂਗਰਸ ਪਾਰਟੀ ਦੇ
ਮੌਜੂਦਾ ਸਰਪੰਚ ਰਾਜਬੀਰ ਕੌਰ
ਆਪਣੀ ਸਮੁੱਚੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਆਪ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਪਿੰਡ ਕੰਡਿਆਲ ਵਿਖੇ ਕਰਵਾਏ ਸਮਾਗਮ ਦੌਰਾਨ ਵਿਧਾਇਕ ਕਲਸੀ ਨੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਲੋਕਹਿੱਤ ਵਿੱਚ ਵੱਡੇ ਫੈਸਲੇ ਲਏ ਗਏ ਹਨ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਮਹਿਜ ਸਵਾ ਸਾਲ ਦੇ ਕਾਰਜਕਾਲ ਦੌਰਾਨ ਲੋਕ ਹਿੱਤ ਵਿੱਚ ਇਤਿਹਾਸਕ ਫੈਸਲੇ ਲਏ ਹਨ, ਜਿਨ੍ਹਾਂ ਸਦਕਾ ਆਪ ਪਾਰਟੀ ਨਾ ਕੇਵਲ ਪੰਜਾਬ ਵਿੱਚ ਬਲਕਿ ਹੋਰਨਾ ਸੂਬਿਆਂ ਵਿੱਚ ਵੀ ਆਪਣੀ ਛਾਪ ਛੱਡ ਰਹੀ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਇਹ ਆਪ ਪਾਰਟੀ ਹੀ ਹੈ, ਜੋ ਆਪਣੇ ਵਲੰਟੀਅਰਾਂ) ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਦਿੰਦੀ ਹੈ ਅਤੇ ਮੇਰੇ ਵਰਗੇ ਨਿਮਾਣੇ ਵਿਅਕਤੀ ਨੇ ਪਾਰਟੀ ਦਾ ਸੂਬਾ ਉੁੱਪ ਪ੍ਰਧਾਨਗੀ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਨਾਲ ਆਪ ਮੁਹਾਰੇ ਜੁੜ ਰਹੇ ਹਨ ਤੇ ਪਾਰਟੀ ਦਾ ਪਰਿਵਾਰ ਦਿਨੋ ਦਿਨ ਵੱਡਾ ਹੁੰਦਾ ਦਾ ਰਿਹਾ ਹੈ, ਜੋ ਲੋਕਤੰਤਰ ਦੀ ਹੋਰ ਮਜ਼ਬੂਤੀ ਲਈ ਸੁੱਭਰ ਸੰਕੇਤ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਹਲਕੇ ਦੇ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਕਰੋੜਾਂ ਰੁਪਏ ਦੇ ਸਰਬਪੱਖੀ ਵਿਕਾਸ ਕੰਮ ਚੱਲ ਰਹੇ ਹਨ ਅਤੇ ਉਹ ਲੋਕਾਂ ਤੱਕ ਪਹੁੰਚ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਹੱਲ ਕਰ ਰਹੇ ਹਨ।
ਇਸ ਮੌਕੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਰਪੰਚ ਰਾਜਬੀਰ ਕੌਰ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਸ਼ੈਰੀ ਕਲਸੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਹੁਣ ਆਪ ਪਾਰਟੀ ਦਾ ਡੱਟ ਕੇ ਸਾਥ ਦੇਣਗੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਵਾਲੰਟੀਅਰ ਮੋਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी गढ़वाल।। जिलाधिकारी मयूर दीक्षित की अध्यक्षता में जिला सभागार में राजस्व की मासिक स्टाफ बैठक आहूत की गई। कोर्ट केस के लंबि...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
काँगड़ा :- स्यूल खड़ डुकी रोड लिंक रोड भारी बरसात के कारण वह गया एक साल पहले 2 करोड़ की लागत से ये रोड का निर्माण किया गया था 😱😱😱❓️ इसे लो...
-
अधिशासी अभियंता अजय वर्मा के आने के बाद जल शक्ति विभाग नौहराधार की रेल पटरी लाइन पर आने लगी । जल शक्ति विभाग नौहराधार जिला सिरमौर हिमाचल प्र...
-
थौलधार विकासखंड में लगे दिव्यांग शिविर में 70 पंजिकरण हुए दर्ज। थौलधार।।जिलाधिकारी के निर्देश पर समाज कल्याण विभाग टिहरी व स्वास...
-
कैबिनेट मंत्री श्री लाल चंद कटारूचक्क ने भोआ विधानसभा क्षेत्र के विभिन्न गांवों में विकास कार्यों की शुरुआत की। -विभिन्न गांवों में 1 करोड...
-
डीएम टिहरी मयुर दिक्षित एवं एसएसपी आयुष अग्रवाल ने सुरक्षा कार्मियों को किया ब्रीफ। टिहरी।। राज्य निर्वाचन आयोग के निर्देशों एव...
-
ਸ੍ਰੀ ਹਰਗੋਬਿੰਦਪੁਰ/ਬਟਾਲਾ, 2 ਮਈ ( ਨੀਰਜ ਸ਼ਰਮਾ ਜਸਬੀਰ ਸਿੰਘ ) - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾ...
-
थाना छाम के उद्घाटन के अवसर पर एसएसपी टिहरी ने की थाना कार्यालय में पूजा अर्चना। कण्डीसौड़।।कण्डीसौड़ में आयोजित कार्यक्रम में न...
COMMENTS