ਗੁਰਦਾਸਪੁਰ 18 ਅਪ੍ਰੈਲ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ, ਜਸਬੀਰ ਸਿੰਘ)- ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ 'ਤੇ ਸ਼ਹਿਰ ਤੋਂ ਲਗਭਗ 4 ਕਿਲੋਮੀਟਰ ਦੂਰ ਥਾਣਾ ਸਦਰ ਦੇ ਅਧੀਨ ਆਉਂਦੇ ਨਵੀਪੁਰ ਦੇ ਇਕ ਮੈਡੀਕਲ ਸਟੋਰ ਨੂੰ ਇਕ ਚੋਰ ਵੱਲੋਂ ਸਵੇਰੇ ਸਾਢੇ 6 ਵਜੇ ਦੇ ਕਰੀਬ ਨਿਸ਼ਾਨਾ ਬਣਾਇਆ ਗਿਆ। ਚੋਰ ਸਟੋਰ ਦੇ ਸ਼ਟਰ ਦੀਆਂ ਕੁੰਡੀਆਂ ਕੱਟ ਕੇ ਦੁਕਾਨ ਦੇ ਅੰਦਰ ਵੜਿਆ ਅਤੇ ਦੁਕਾਨ ਦੇ ਗੱਲੇ 'ਚੋਂ ਲਗਭਗ 7 ਹਜ਼ਾਰ ਰੁਪਏ ਦੀ ਨਕਦੀ ਅਤੇ ਇਨਵਰਟਰ ਦਾ ਇਕ ਬੈਟਰੀ ਚੋਰੀ ਕਰ ਕੇ ਲੈ ਗਿਆ।ਚੋਰੀ ਦੀ ਪੂਰੀ ਵਾਰਦਾਤ ਦੁਕਾਨ ਦੇ ਅੰਦਰ ਲੱਗੇ ਕੈਮਰੇ 'ਚ ਕੈਦ ਹੋ ਗਈ ਹੈ।
ਇਸ ਸਬੰਧੀ ਦੁਕਾਨ ਦੇ ਮਾਲਕ ਅਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਅਨੁਸਾਰ ਚੋਰ ਸਵੇਰੇ 5. 55 'ਤੇ ਦੁਕਾਨ ਦੇ ਬਾਹਰ ਆਇਆ ਸੀ ਅਤੇ ਲਗਭਗ 25 ਮਿੰਟ ਦੁਕਾਨ ਦੇ ਬਾਹਰ ਖੜ੍ਹਾ ਹੋ ਕੇ ਦੁਕਾਨ ਦਾ ਜਾਇਜ਼ਾ ਲੈਂਦਾ ਰਿਹਾ ਅਤੇ ਫਿਰ ਉਸ ਨੇ ਬਾਹਰ ਵਾਲੇ ਕੈਮਰੇ ਦੀਆਂ ਤਾਰਾਂ ਤੋੜ ਦਿੱਤੀਆਂ। ਕਰੀਬ 6.20 ਵਜੇ ਉਹ ਦੁਕਾਨ ਦੇ ਅੰਦਰ ਵੜਿਆ ਅਤੇ ਤਿੰਨ ਮਿੰਟ 'ਚ ਗੱਲੇ ਦਾ ਸਾਰਾ ਕੈਸ਼ ਅਤੇ ਬੈਟਰੀ ਕੱਢ ਕੇ ਬਾਹਰ ਫ਼ਰਾਰ ਹੋ ਗਿਆ।
ਉਸ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਪੂਰੇ ਮੂੰਹ 'ਤੇ ਕਾਲਾ ਕੱਪੜਾ ਲਪੇਟੀ ਚੋਰ ਚੋਰੀ ਕਰਦਾ ਸਾਫ਼ ਨਜ਼ਰ ਆ ਰਿਹਾ ਹੈ ਅਤੇ ਇਹ ਚੋਰ ਕੇਸਧਾਰੀ (ਸਿੱਖ) ਲੱਗ ਰਿਹਾ ਹੈ। ਉਸ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਥਾਣਾ ਸਦਰ ਪੁਲਸ ਨੂੰ ਦੇ ਦਿੱਤੀ ਗਈ ਹੈ। ਉਸਨੇ ਮੰਗ ਕੀਤੀ ਹੈ ਕਿ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਇਲਾਕੇ ਵਿਚ ਰਾਤ ਦੇ ਸਮੇਂ ਪੁਲਸ ਕਰਮਚਾਰੀਆਂ ਵੱਲੋਂ ਗਸ਼ਤ ਲਗਾਈ ਜਾਵੇ।
[Important News]$type=slider$c=4$l=0$a=0$sn=600$c=8
अधिक खबरे देखे .
-
13 दिसंबर को राष्ट्रीय लोक अदालत का आयोजन: सत्र न्यायाधीश सत्र न्यायाधीश ने लोक अदालत के संबंध में पैनल अधिवक्ताओं के साथ बैठक की पठानको...
-
#1004_परिवारों_के_मशिया_बने_विधायक_संदीप_यादव जयपुर उधोग भवन में 2019-2020 बीड़ा की मीटिंग हुई जिसमे चार विधानसभा क्षेत्र तिजारा , किशनगढ...
-
जिला परिषद एवं ब्लॉक समिति (पंचायत समिति) चुनाव, 2025 के दौरान किसी भी प्रकार के हथियार ले जाने पर प्रतिबंध के आदेश जारी पठानकोट, 1 दिसंबर...
-
जिला सड़क सुरक्षा समिति ने महत्वपूर्ण मुद्दों पर चर्चा की पठानकोट, 27 नवंबर (दीपक महाजन): पठानकोट की डिप्टी कमिश्नर की डॉ. पल्ल...
-
ग्रामीण बेरोजगार युवाओं हेतु डेयरी फार्मिंग हेतु चार सप्ताह का डेयरी उद्यमिता प्रशिक्षण पाठ्यक्रम प्रारंभ तिथि 01-12-2025 से 30-12-2025 तक ...
-
कनेवरी माताजी का वार्षिक महोत्सव होने जा रहा है उनकी महिमा पूरे राजस्थान में है श्री कनेरी माता जी काला भेरुजी का हर साल वहां के निजी ग्रामव...
-
जिला परिषद एवं पंचायत समिति आम चुनाव-2025 का कार्यक्रम जारी --- नामांकन के लिए विभिन्न स्थानों पर व्यवस्थाएँ की गईं पठानकोट, 1 दिसंबर, 20...
-
ਬਟਾਲਾ 28 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ /ਬਲਵੰਤ ਸਿੰਘ ਭਗਤ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਪੀੜੀਆਂ ਤੋਂ ਕਾਂਗਰਸ ਪਾਰਟੀ...
-
ਬਟਾਲਾ 5 ਸਤੰਬਰ(ਡਾ ਬਲਜੀਤ ਸਿੰਘ .ਨੀਰਜ ਸ਼ਰਮਾ.ਜਸਬੀਰ ਸਿੰਘ ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ...
-
भाजपा के वरिष्ठ नेता रमेश दुबे ने जिला अस्पताल पहुंचकर कोविड-19 से पीड़ित मरीजों ओर उनके परिजनों से मिलकर उनके स्वास्थ्य के बारे में चर्चा...

COMMENTS