ਬਟਾਲਾ 8 ਅਗਸਤ ( ਬਲਜੀਤ ਸਿੰਘ ਨੀਰਜ ਸ਼ਰਮਾ. ਜਸਬੀਰ ਸਿੰਘ ) ਬੀਐੱਸਐੱਫ ਦੀ 121ਵੀਂ ਬਟਾਲੀਅਨ ਦੇ ਬੀਓਪੀ ਢੀਂਡਾ ਖੇਤਰ 'ਚ ਕਾਰਜਕਾਰੀ ਕਮਾਂਡੈਂਟ ਵਿਨੈ ਡੋਗਰਾ ਤੇ ਹਿਮਾਂਸ਼ੂ ਅੰਡਰੀਆ ਨੇ ਬੀਐੱਸਐੱਫ ਜਵਾਨਾਂ ਸਮੇਤ ਰਾਤ ਵੇਲੇ ਗਸ਼ਤ ਦੌਰਾਨ ਅਧੂਰੇ ਕਾਗਜ਼ਾਤ ਵਾਲ਼ੇ ਤਿੰਨ ਟਰੱਕ ਰੇਤ ਤੇ ਬਜਰੀ ਨਾਲ ਭਰੇ ਕਾਬੂ ਕੀਤੇ।
ਇਸ ਮੌਕੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸਰਹੱਦ 'ਤੇ ਪਾਕਿਸਤਾਨੀ ਡ੍ਰੋਨ ਸਬੰਧੀ ਖੁਫੀਆ ਸੂਚਨਾ ਮਿਲਣ ਉਪਰੰਤ ਸ਼ਨਿੱਚਰਵਾਰ ਅੱਧੀ ਰਾਤ ਨੂੰ ਕਰੀਬ ਡੇਢ ਵਜੇ ਬੀਐੱਸਐੱਫ ਜਵਾਨਾਂ ਗਸ਼ਤ ਕਰ ਰਹੇ ਸਨ।ਇਸੇ ਦੌਰਾਨ ਉਨ੍ਹਾਂ ਨੇ ਅਸ਼ੋਕ ਲੇਲੈਂਡ ਟਰੱਕ ਨੰ. ਪੀਪੀਬੀ 02 ਈਜੀ0409 ਫੜਿਆ ਜੋ ਰੇਤ ਤੇ ਬੱਜਰੀ ਨਾਲ ਲੱਦਿਆ ਹੋਇਆ ਸੀ। ਜਦੋਂ ਗੱਡੀਆਂ ਸਬੰਧੀ ਦਸਤਾਵੇਜ਼ ਮੰਗੇ ਗਏ ਤਾਂ ਡਰਾਈਵਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।
ਇਸੇ ਤਰ੍ਹਾਂ ਦੋ ਹੋਰ ਟਰੱਕ ਵੀ ਫੜੇ ਗਏ ਜਿਨ੍ਹਾਂ ਦੇ ਡਰਾਈਵਰ ਸਲਵਿੰਦਰ ਸਿੰਘ ਵਾਸੀ ਪਿੰਡ-ਰਾਮਪੁਰਾ ਦੀਨਾਨਗਰ ਗੁਰਦਾਸਪੁਰ ਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਦੀਵਾਨੀਵਾਲ ਬਟਾਲਾ ਜ਼ਿਲ੍ਹਾ-ਗੁਰਦਾਸਪੁਰ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ। ਇਹ ਟਰੱਕ ਬਜਰੀ ਤੇ ਪੱਥਰ ਨਾਲ ਓਵਰਲੋਡਿਡ ਸਨ। ਜ਼ਿਕਰਯੋਗ ਹੈ ਕਿ ਅਜਿਹੇ ਓਵਰਲੋਡਿਡ ਟਰੱਕ ਸੜਕ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਪਾਕਿਸਤਾਨੀ ਡ੍ਰੋਨ ਵੱਲੋਂ ਸੁੱਟੇ ਸਾਮਾਨ ਨੂੰ ਲੁਕੋ ਕੇ ਲਿਜਾ ਸਕਦੇ ਹਨ। ਬੀਐੱਸਐੱਫ ਨੇ ਤਿੰਨੇ ਟਰੱਕ ਸਬੰਧਤ ਪੁਲਿਸ ਥਾਣੇ ਨੂੰ ਸੌਂਪ ਦਿੱਤੇ ਹਨ।
[Important News]$type=slider$c=4$l=0$a=0$sn=600$c=8
अधिक खबरे देखे .
-
सिरमौर : GSSS लाना चैता की कार्यवाहक प्रधानाचार्य श्रीमती मीनाक्षी ने बताया कि पलक तोमर पुत्री श्री योगराज गाँव चेवडी ने 500/469 94% अंक...
-
સ્વ. સુહાસિનીબેન વ્યાસના આત્માની સદગતી માટે પ્રાર્થના કરવામાં આવી સ્વ. સુહાસીનીબેન વ્યાસના દુ:ખદ નિધન બાદ સમગ્ર સિધ્ધપુરમાં શોક છવાયો છે ત્...
-
किशनगढ़ रोडवेज बस व ट्रेलर में भीषण भिड़ंत का मामला. तेज़ रफ़्तार ट्रेलर ने मारी बस को टक्कर हादसे में बस में सवार 32 यात्री गंभीर रूप से घायल....
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
गंगापुर में पंचायत समिति सहाड़ा द्वारा आयोजित प्रधानमंत्री आवास योजना ग्रामीण के वर्ष 2023 24 में पूर्ण आवासों का गृह प्रवेश कार्यक्रम एवं व...
-
ਜ਼ਿਲ੍ਹਾ ਵਾਸੀ ਘਰ ਬੈਠੇ ਹੱਲ ਕਰਵਾ ਰਹੇ ਹਨ ਆਪਣੀਆਂ ਮੁਸ਼ਕਲਾਂ ਆਨਲਾਈਨ ਜੂਮ ਮੀਟਿੰਗ ਤੋਂ ਇਲਾਵਾ ਜ਼ਿਲਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁ...
-
गायत्री परिवार की ओर से विचार गोष्ठी का आयोजन 31 जुलाई को- राजकुमार तरुण सोनभद्र। गायत्री तीर्थ शांतिकुंज हरिद्वार द्वारा जनपद सोनभद्र में...
-
ਬਟਾਲਾ 18 ਨਵੰਬਰ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ/ਜਸਬੀਰ ਸਿੰਘ ) ਸਿੱਖਿਆ ਵਿਭਾਗ ਪੰਜਾਬ ਵੱਲੋਂ ਸੈਂਟਰ ਮੁੱਖ ਅਧਿਆਪਕਾਂ ਤੋ...
-
राजसमन्द- जिले के बोराज खेडा गांव में देर शाम पैंथर ने एक युवक पर अटैक कर दिया वही,युवक ने सूज बुज दिखाते हुए अपनी जान बच्चाई वही पेंथर ने अ...
-
ਬਟਾਲਾ, 7 ਦਸੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ) - ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰ:2 ਵਿਖੇ ਆਈ.ਪੀ.ਐਸ. ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੋਮ ਗਾਰਡਜ਼ ...

COMMENTS