ਬਟਾਲਾ, 7 ਦਸੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ) - ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰ:2 ਵਿਖੇ ਆਈ.ਪੀ.ਐਸ. ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੋਮ ਗਾਰਡਜ਼
ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਵਿਚ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 61ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਰੋਹ ’ਚ ਬਟਾਲੀਅਨ ਕਮਾਂਡਰ ਗਗਨਪ੍ਰੀਤ ਸਿੰਘ ਢਿਲੋਂ (ਡਿਸਕ ਐਵਾਰਡੀ) ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜ਼ੀਡੈਂਟ ਐਵਾਰਡੀ-ਦੋ-ਵਾਰੀ) ਰਵੇਲ ਸਿੰਘ ਰੰਧਾਵਾ (ਪ੍ਰੈਜੀਡੈਂਟ ਐਵਾਰਡੀ) ਸਾਬਕਾ ਜ਼ਿਲਾ ਕਮਾਂਡਰ ਹਰਦੀਪ ਸਿੰਘ ਬਾਜਵਾ (ਪ੍ਰੈਜੀਡੈਂਟ ਐਵਾਰਡੀ), ਮਨਜੀਤ ਸਿੰਘ, ਜਗਰੂਪ ਸਿੰਘ, ਵਰਿੰਦਰ ਕੁਮਾਰ, ਹਰਬਖਸ਼ ਸਿੰਘ, ਧਰਮਿੰਦਰ ਸ਼ਰਮਾਂ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ ਤੇ ਸਾਰੇ ਕੰਪਨੀ ਕਮਾਂਡਰ, ਪਲਟੂਨ ਕਮਾਂਡਰ, ਸਟਾਫ ਤੇ ਜਵਾਨ ਹਾਜ਼ਰ ਸਨ।
ਇਸ ਮੌਕੇ ਮਨਪ੍ਰੀਤ ਸਿੰਘ ਰੰਧਾਵਾ ਵਲੋਂ 61ਵੇਂ ਸਥਾਪਨਾ ਦਿਵਸ ਮੌਕੇ ਸਮੂਹ ਅਫਸਰਾਂ, ਕਰਮਚਾਰੀਆਂ ਅਤੇ ਵਲੰਟੀਅਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਜ ਵਿਚ ਫਰੰਟ ਲਾਈਨ ਵਾਰੀਅਜ਼ ਵਜੋਂ ਆਪਣੀ ਡਿਊਟੀ ਬੇਹਦ ਸਮਰਪਣ ਅਤੇ ਪਹਿਲਕਦਮੀ ਨਾਲ ਨਿਭਾਈਆਂ ਜਾ ਰਹੀਆਂ ਹਨ। ਹੋਮ ਗਾਰਡਜ਼ ਦੇ ਜਵਾਨਾਂ ਵਲੋਂ ਲਾਅ ਅਤੇ ਆਰਡਰ ਡਿਊਟੀ ਵੀ ਬੇਹਦ ਸ਼ਲਾਘਾਯੋਗ ਢੰਗ ਨਾਲ ਨਿਭਾਈ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਹੋਮਗਾਰਡ ਦੇ ਜਵਾਨ ਹਮੇਸ਼ਾਂ ਹੀ ਆਪਣੇ ਦੇਸ਼ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਕਿਤੇ ਵੀ ਲੋੜ ਪੈਂਦੀ ਹੈ ਤਾਂ ਸਿਵਲ ਡਿਫੈਂਸ ਦੇ ਵਲੰਟੀਅਰਜ਼ ਹਮੇਸ਼ਾਂ ਅੱਗੇ ਵੱਧਕੇ ਕੰਮ ਕਰਦੇ ਹਨ। ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਵੇਲੇ ਅਗੇ ਹੋ ਕਿ ਮਾਨਵਤਾ ਦੀ ਸੇਵਾ ਕਰਦੇ ਹਨ। ਇਹ ਸੇਵਾਵਾਂ ਦੇਸ਼ ਭਰ ਵਿਚ ਕੀਤੀਆਂ ਜਾ ਰਹੀਆਂ ਹਨ ਜਿਸ ਤੇ ਵਿਭਾਗ ਨੂੰ ਬਹੁਤ ਮਾਣ ਹੈ ਨਾਲ ਹੀ ਵਿਭਾਗ ਦਾ ਨਾਮ ਰੌਸ਼ਨ ਹੋ ਰਿਹਾ ਹੈ ।
ਇਸ ਮੌਕੇ ਮਾਣਯੋਗ ਰਾਸ਼ਟਰਪਤੀ,ਹੋਮ ਸੈਕਟਰੀ ਅਜੇ ਭੱਲਾ, ਡਾਇਰੈਕਟਰ ਜਨਰਲ ਫਾਇਰ ਸਰਵਿਸ-ਸਿਵਲ ਡਿਫੈਂਸ-ਹੋਮ ਗਾਰਡ ਸ੍ਰੀ ਤਾਜ ਹਸਨ, ਅਤੇ ਸੰਜੀਵ ਕਾਲੜਾ ਆਈ.ਪੀ.ਐਸ. ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੋਮ ਗਾਰਡਜ਼ ਚੰਡੀਗੜ੍ਹ ਵੱਲੋਂ 61ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਭੇਜੇ ਵਿਸ਼ੇਸ਼ ਸੰਦੇਸ਼ ਪੜ੍ਹ ਕੇ ਸੁਣਾਏ ਗਏ।
ਸਮਾਰੋਹ ਦੇ ਦੋਰਾਨ ਮਾਣਯੋਗ ਡੀ.ਜੀ.ਪੀ. ਵਲੋ ਵਧੀਆ ਸੇਵਾਵਾਂ ਬਦਲੇ 7 ਅਫ਼ਸਰਾਂ/ਕਰਮਚਾਰੀਆਂ ਨਕਦ ਰਾਸ਼ੀ ਇਨਾਮ ਪੱਤਰ ਅਤੇ ਅਫਸਰਾਂ, ਜਵਾਨਾਂ ਤੇ ਸੀ.ਡੀ ਵਲੰਟੀਅਰਜ਼ ਨੂੰ ਪ੍ਰਸ਼ੰਸ਼ਾ ਪੱਤਰ ਵੰਡੇ ਗਏ। 4 ਸੇਵਾ-ਮੁਕਤ ਜਵਾਨਾਂ ਨੂੰ ਸਨਮਾਨ ਚਿੰਨ੍ਹ, ਸ਼ਾਲ, ਗਿਫਟ ਤੇ ਚੈਕ ਭੇਟ ਕੀਤੇ। ਸਮਾਰੋਹ ਦੀ ਸਮਾਪਤੀ ਰਾਸ਼ਟਰ ਗਾਨ ਨਾਲ ਕੀਤੀ ਗਈ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थौलधार विकास खण्ड क्षेत्र पंचायत की प्रथम बैठक में विधुत,लो०नि०वि०,पेयजल आंगनबाड़ी, के मुद्दे छाए रहे। लो०नि०वि० की...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
विकासखंड रामनगर ग्राम सभा नरायनपुर के प्रधान के भतीजा कोटेदार राजनाथ यादव द्वारा कार्ड धारकों का एक यूनिट राशन धमकी देकर दबंगई पूर्वक काट...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
बानस्कांठा जिले के डीसा तालुका के कंपा गाँव में शितला सतम के अवसर पर एक अद्वितीय भटिगाल लोक मेला आयोजित किया गया था। न केवल इस मेले में बान...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...

COMMENTS