ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਬਿਹਤਰ ਸਿੱਖਿਆ ਲਈ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ : ਬੀ.ਪੀ.ਈ.ਓ. ਜਸਵਿੰਦਰ ਸਿੰਘ
ਬਟਾਲਾ 01 ਅਪ੍ਰੈਲ (ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ,ਜਸਬੀਰ ਸਿੰਘ )
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸ. ਅਮਰਜੀਤ ਸਿੰਘ ਭਾਟੀਆ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸ. ਬਲਬੀਰ ਸਿੰਘ ਦੀ ਅਗਵਾਈ ਵਿੱਚ ਸੈਂਟਰ ਮੁੱਖ ਅਧਿਆਪਕ ਸਰੂਪਵਾਲੀ ਕਲਾਂ ਸ. ਅਰਵਿੰਦਰਪਾਲ ਸਿੰਘ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਢਡਿਆਲਾ ਨੱਤ ਵਿਖੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਸ. ਜਸਵਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਸਲਾਨਾ ਸਮਾਗਮ ਕਰਵਾਇਆ ਤੇ ਸਲਾਨਾ ਨਤੀਜਾ ਘੋਸ਼ਿਤ ਕੀਤਾ ਜਿਸ ਵਿੱਚ ਬੀ.ਪੀ.ਈ.ਓ. ਸ. ਜਸਵਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਹੋਸਲਾ ਅਫ਼ਜਾਈ ਕੀਤੀ। ਇਸ ਮੌਕੇ ਬਲਾਕ ਅਫ਼ਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਬਿਹਤਰ ਸਕੂਲ ਹਨ ਅਤੇ ਸਰਕਾਰੀ ਸਕੂਲ ਜਿੱਥੇ ਦਿਖ ਪੱਖੋਂ ਸਮਾਰਟ ਹਨ ਉੱਥੇ ਪੜ੍ਹਾਈ ਵੀ ਉੱਚ ਪੱਧਰ ਦੀ ਹੈ। ਉਨ੍ਹਾ ਕਿਹਾ ਕਿ ਉੱਚ ਸਿੱਖਿਆ ਪ੍ਰਾਪਤ ਸਟਾਫ਼ ਬੱਚਿਆਂ ਨੂੰ ਹਰ ਪੱਖੋਂ ਮਿਹਨਤ ਕਰਵਾਉਂਦਾ ਹੈ। ਉਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਬੇਨਤੀ ਕੀਤੀ ਕਿ ਕਿ ਬਿਹਤਰ ਸਿੱਖਿਆ ਅਤੇ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਲਈ ਲਈ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ। ਇਸ ਦੌਰਾਨ ਪ੍ਰੀ ਪ੍ਰਾਇਮਰੀ (ਐਲ.ਕੇ.ਜੀ. ਅਤੇ ਯੂ.ਕੇ.ਜੀ. )ਦੇ ਬੱਚਿਆਂ ਦੀ ਗ੍ਰੈਜੂਏਸ਼ਨ ਸੈਰਾਮਨੀ ਵੀ ਕੀਤੀ ਗਈ ਅਤੇ ਬੱਚਿਆਂ ਨੂੰ ਮੈਡਲ ਦਿੱਤੇ ਗਏ। ਇਸ ਦੌਰਾਨ ਬੱਚਿਆਂ ਦੇ ਮਾਪੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਜ਼ਰ ਆਏ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਜਸਵਿੰਦਰ ਸਿੰਘ ਵੱਲੋਂ ਮੌਕੇ ਤੇ ਹੀ ਪ੍ਰਾਈਵੇਟ ਸਕੂਲ ਤੋਂ ਹੱਟ ਕੇ ਆਏ ਬੱਚੇ ਦਾਖਲ ਕੀਤੇ। ਇਸ ਮੌਕੇ ਸਕੂਲ ਇੰਚਾਰਜ ਸੁਰਿੰਦਰ ਸਿੰਘ ,ਅਧਿਆਪਕ ਜੋਗਿੰਦਰਪਾਲ, ਅਧਿਆਪਕ ਗਗਨਦੀਪ ਸਿੰਘ, ਅਧਿਆਪਕ ਬਸੰਤ ਲਾਲ ਕੁੰਡਲ਼ ਵੱਲੋਂ ਬੱਚਿਆਂ ਦੇ ਮਾਤਾ-ਪਿਤਾ ਨੂੰ ਰਿਪੋਰਟ ਕਾਰਡ ਦਿੰਦੇ ਹੋਏ ਸਲਾਨਾ ਨਤੀਜੇ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਸਥਾਰ ਸਾਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੈਂਟਰ ਮੁੱਖ ਅਧਿਆਪਕ ਸਿਮਰਨਪਾਲ ਸਿੰਘ , ਲਖਬੀਰ ਸਿੰਘ , ਮਿਡਲ ਇੰਚਾਰਜ ਸਰਵਣ ਸਿੰਘ , ਮੈਡਮ ਕਮਲਦੀਪ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਬਲਜੀਤ ਕੌਰ , ਪੰਚਾਇਤ ਮੈਂਬਰ ਸੁਰਜੀਤ ਸਿੰਘ, ਮਿਡ ਡੇ ਮੀਲ ਵਰਕਰ ਰਣਜੀਤ ਕੌਰ, ਪੂਨਮ , ਰਤਨ ਕੌਰ, ਆਗਣਵਾੜੀ ਵਰਕਰ ਨਰਿੰਦਰ ਕੌਰ , ਮਨਜੀਤ ਕੌਰ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
जिला निर्वाचन अधिकारी(डीएम) टिहरी ने निकाय चुनाव की तैयारियों की ली बैठक। टिहरी गढ़वाल।। जिला निर्वाचन अधिकारी टिहरी गढ़वाल ने ज...
-
नगर में निकाली गई भव्य श्री साईं पालकी यात्रा, लगे श्री साईं नाथ के जयकारे - साईं पालकी को उठाने को हर कोई दिखा बेताब - पालकी यात्रा में भ...
-
सी.एस.आर.के माध्यम से शिक्षा, रोजगार, स्वास्थ्य को दिया जाए बढ़ावा - डीएम टिहरी गढ़वाल।।(सू०वि०) जिलाधिकारी मयूर दीक्षित की अध्...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
आज शाहजहांपुर जेल में कड़ाके की सर्दी को देखते हुए सामाजिक सहयोग से गरीब एवं बुजुर्ग बंदियों को गर्म कपड़े, जूते वितरित किए गए। उक्त कार्...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
देवघर : देवघर जिला पुलिस और प्रशासन की कार्यशैली का अंदाजा इस मामले से लगाया जा सकता है। प्राप्त जानकारी के अनुसार, देवघर नगर थानांन्तर्...
-
जसवां परागपुर में युवा कांग्रेस के नियुक्त कार्यकारिणी ने की बैठक संसारपुर टैरेस (कांगड़ा):-जसवां परागपुर विधानसभा क्षेत्र में कांग्रे...
-
शाहजहांपुर जेल में कड़ाके की ठंड के मध्ये नजर उत्तर प्रदेश उद्योग व्यापार मंडल के पदाधिकारीगण के द्वारा ठंड से राहत दिलाने के उद्देश्य से ...
-
सरबत दा भला चैरिटेबल ट्रस्ट ने पुलिस प्रशासन के सहयोग से वाहनों पर लगाए रिफ्लेक्टर (फोटो कैप्शन 1👇) (**ऊपर दी गई फोटो मे सभी मेंबर्स व प...
COMMENTS