ਬਟਾਲਾ/ ਗੁਰਦਾਸਪੁਰ 01 ਜਨਵਰੀ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਸਟੇਟ ਐਵਾਰਡੀ ਬੀਤੇ ਦਿਨੀ ਸੇਵਾ-ਮੁਕਤ ਹੋ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ ਅਤੇ ਡਿਪਟੀ ਡੀ.ਈ.ਓ. ਬਲਬੀਰ ਸਿੰਘ ਦੇ ਸਹਿਯੋਗ ਨਾਲ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਟੇਟ ਐਵਾਰਡੀ ਡੀ.ਈ.ਓ. ਸੰਧਾਵਾਲੀਆ ਨੂੰ ਭਵਿੱਖ ਲਈ ਸ਼ੁਭਇੱਛਾਵਾਂ ਦਿੱਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਡੀ.ਈ.ਓ. ਹਰਪਾਲ ਸਿੰਘ ਸੰਧਾਵਾਲੀਆਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਗਭਗ 2 ਸਾਲ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੇਵਾਵਾਂ ਨਿਭਾਈਆਂ ਹਨ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਕਰਦੇ ਹੋਏ ਮਹੱਤਵਪੂਰਨ ਯੋਗਦਾਨ ਪਾਇਆ ਹੈ।ਉਨ੍ਹਾਂ ਡੀ.ਈ.ਓ. ਸੰਧਾਵਾਲੀਆ ਨੂੰ ਸੇਵਾ-ਮੁਕਤ ਹੋਣ ਤੇ ਭਵਿੱਖ ਲਈ ਸ਼ੁਭਇੱਛਾਵਾਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਵੱਲੋਂ ਵੀ ਆਪਣੇ ਸੰਬੋਧਨ ਵਿੱਚ ਸ. ਸੰਧਾਵਾਲੀਆ ਨਾਲ ਬਿਤਾਏ ਪਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੰਧਾਵਾਲੀਆ ਅਧਿਆਪਕਾਂ ਨਾਲ ਬਹੁਤ ਹੀ ਚੰਗੇ ਢੰਗ ਨਾਲ ਵਿਚਰਦੇ ਹੋਏ ਬੇਝਿਜਕ ਉਨ੍ਹਾਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਯਤਨ ਕਰਦੇ ਸਨ। ਇਸ ਮੌਕੇ ਮੋਹਿਤ ਮਹਾਜਨ ਚੇਅਰਮੈਂਨ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨਜ਼ ਵਲੋਂ ਡੀ.ਈ.ਓ.ਸੰਧਾਵਾਲੀਆ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਸਮਾਗਮ ਦੋਰਾਨ ਸੰਦੀਪ ਸਿੰਘ ਕੰਪਿਊਟਰ ਟੀਚਰ ਵੱਲੋ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਦੇ ਸਹਿਯੋਗ ਨਾਲ ਡੀ.ਈ.ਓ. ਸੰਧਾਵਲੀਆ ਦੇ ਜੀਵਨ ਨਾਲ ਸੰਬੰਧਤ ਤਿਆਰ ਕੀਤੀ ਡਾਕੂਮੈਂਟਰੀ ਫਿਲਮ ਵੀ ਦਿਖਾਈ। ਵੰਦਨਾ ਗੁਪਤਾ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਵਧੀਆ ਨਿਭਾਈ ਗਈ।ਇਸ ਮੌਕੇ ਡੀ.ਈ.ਓ. ਸੰਧਾਵਾਲੀਆ ਦੇ ਪਰਿਵਾਰਕ ਮੈਂਬਰ , ਡਿਪਟੀ ਡੀ.ਈ.ਓ. ਬਲਬੀਰ ਸਿੰਘ , ਪ੍ਰਿੰਸੀਪਲ ਮਨਜੀਤ ਸਿੰਘ ਸੰਧੂ , ਪ੍ਰਿੰਸੀਪਲ ਪਰਮਜੀਤ ਕੌਰ, ਪ੍ਰਿੰਸੀਪਲ ਅਨੀਤਾ ਅਰੋੜਾ , ਪ੍ਰਿੰਸੀਪਲ ਅਨਿਲ ਭੱਲਾ,ਪ੍ਰਿੰਸੀਪਲ ਰਾਮ ਲਾਲ, ਪ੍ਰਿੰਸੀਪਲ ਕੁਲਦੀਪ ਸਿੰਘ ਬਾਜਵਾ,ਪ੍ਰਿੰਸੀਪਲ ਪ੍ਰਕਾਸ਼ ਜੋਸ਼ੀ ਹੈੱਡਮਾਸਟਰ ਜਸਵਿੰਦਰ ਸਿੰਘ , ਹੈੱਡਮਾਸਟਰ ਵਿਜੈ ਕੁਮਾਰ, ਹੈੱਡਮਾਸਟਰ ਗਗਨਦੀਪ ਸਿੰਘ , ਹੈੱਡਮਾਸਟਰ ਹਰਭਜਨ ਲਾਲ , ਡੀ.ਐਮ. ਗੁਰਨਾਮ ਸਿੰਘ, ਡੀ.ਐਮ. ਗੁਰਵਿੰਦਰ ਸਿੰਘ, ਡੀ.ਐਮ. ਨਰਿੰਦਰ ਸਿੰਘ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਨਵਦੀਪ ਸਿੰਘ , ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸ਼ੇਖੋ ,ਸਹਾਇਕ ਕੋਆਰਡੀਨੇਟਰ ਵਿਕਾਸ ਸ਼ਰਮਾ ਅਤੇ ਸਮੁੱਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਬਰ ਆਦਿ ਹਾਜ਼ਰ ਸਨ।
food news
punjab
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।विज्ञान प्रौद्योगिकी विभाग द्वारा जिले के डाइट परिसर टिहरी में किया गया कार्यक्रम का आयोजन ।।यूसर्क द्वारा द्वितीय बाल युवा समागम का डायट परिसर टिहरी में किया गया आयोजन। टिहरी।। उत्तराखंड विज्ञान शिक्षा एवं अनुसंधान केंद्...
-
टिहरी।।जी आई सी मैडंखाल,सरस्वती शिशु मंदिर, प्राथमिक विद्यालय मैंडखाल, ब्पायार मंडल एवं टैक्सी यूनियन ने हर्षोल्लास के साथ 74वां गणतंत्र दिव...
-
बद्रीनाथ के कपाट खोलने के लिए 12 अप्रैल को गाड़ू घड़ा तेल कलश यात्रा होगी। टिहरी।। नरेंद्रनगर स्थित राज दरबार में राजा मनुजेंद्...
-
परीक्षा पे चर्चा में पीएम मोदी ने परीक्षार्थियों को दिए टिप्स।। थौलधार।। प्रधानमंत्री नरेंद्र मोदी की परीक्षा पर चर्चा कार्यक्रम...
-
भाजपा जिला उमरिया की कार्यसमिति बैठक चंदिया में सम्पन्न. बूथ स्तर तक प्रवास और संगठन के कार्यक्रम ही भाजपा को सशक्त बनाएंगे: दिलीप पांड...
-
जिलाधिकारी डॉक्टर सौरभ गहरवार ने कहा मई,जून 2023 में जी 20 के सम्मेलन का आयोजन होना प्रस्तावित है। टिहरी।। गणतंत्र दिवस समारोह क...
-
नशामुक्त-उत्तराखंड-व-साइबर-क्राइम-रोकने-के-लिए-पुलिस-व्यवस्था-जरुरी:सुबोध उनियाल।। नरेंद्रनगर ।। नरेंद्रनगर विधानसभा क्षेत्र अंत...
-
स्योहारा जनपद बिजनौर रिपोर्ट -MOHD QASIM PRAGATI MEDIA स्योहारा में मोहल्ला मालिया में भारतीय एकता क्लब की ओर से गणतंत्र दिवस के मौके पर ड...
-
देहरादून।। मुख्यमंत्री पुष्कर सिंह धामी के कार्यालय में रखा गया मौन। मुख्यमंत्री पुष्कर सिंह धामी ने निजी सचिव भूपेंद्र बसेड़ा क...
-
उत्तराखंड से सहायक मुख्य निर्वाचन अधिकारी मस्तू दास दिल्ली में होंगे सम्मानित।। देहरादून।। भारत निर्वाचन आयोग द्वारा वर्ष 2022 म...
COMMENTS