ਪਠਾਨਕੋਟ, 12 ਜਨਵਰੀ(ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਸਰਹੱਦੀ ਇਲਾਕੇ ਬਮਿਆਲ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਨਰੇਸ ਪਨਿਆੜ ਨੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬਮਿਆਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਕ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿਚ ਸੈਂਟਰ ਹੈਡ ਟੀਚਰ, ਪੜ੍ਹੋ ਪੰਜਾਬ ਟੀਮ ਸਮੇਤ ਦਫ਼ਤਰੀ ਸਟਾਫ਼ ਵੀ ਹਾਜ਼ਰ ਸੀ।
ਬੀਪੀਈਓ ਸ੍ਰੀ ਨਰੇਸ਼ ਪਨਿਆੜ ਨੇ ਸਕੂਲ ਮੁੱਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਠੰਡ ਅਤੇ ਧੁੰਦ ਬਹੁਤ ਪੈ ਰਹੀ ਹੈ ਇਸ ਲਈ ਘਰੋ ਸਮੇਂ ਤੋਂ ਪਹਿਲਾਂ ਨਿਕਲ ਕੇ ਸਮੇ ਸਿਰ ਸਕੂਲ ਪਹੁੰਚਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ ਪ੍ਰਤੀ ਬੱਚਾ 600 ਰੁਪਏ ਦੇ ਹਿਸਾਬ ਨਾਲ ਗ੍ਰਾਂਟ ਭੇਜੀ ਹੈ ਜਿਸਨੂੰ ਵਿਭਾਗੀ ਨਿਯਮਾਂ ਅਨੁਸਾਰ ਖਰਚਦੇ ਹੋਏ 25 ਜਨਵਰੀ ਤੱਕ ਬੱਚਿਆਂ ਲਈ ਵਰਦੀਆਂ ਖਰੀਦ ਲਈਆਂ ਜਾਣ ਅਤੇ ਵਰਦੀਆਂ ਖ਼ਰੀਦਦੇ ਸਮੇਂ ਕੁਆਲਟੀ ਵਿੱਚ ਕੋਈ ਸਮਝੌਤਾ ਨਾ ਕੀਤਾ ਜਾਵੇ। ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਛੇਵੀਂ ਜਮਾਤ ਦੇ ਦਾਖ਼ਲਾ ਟੈਸਟ ਲਈ ਪੰਜਵੀਂ ਜਮਾਤ ਵਿੱਚ ਪੜ੍ਹਦੇ ਸਾਰੇ ਬਚਿਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ, ਡਰਾਪ ਆਊਟ ਬੱਚਿਆਂ ਦਾ ਡਾਟਾ ਪੋਰਟਲ ਤੇ ਅਪਲੋਡ ਕੀਤਾ ਜਾਵੇ, ਦਾਖ਼ਲਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ, ਸਕੂਲ ਤੋਂ ਵਿਰਵੇ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਡਾਟਾ ਇਕੱਤਰ ਕੀਤਾ ਜਾਵੇ। ਉਨ੍ਹਾਂ ਅਗੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਿਸ਼ਨ 100 ਫੀਸਦੀ ਗਿਵ ਯੁਅਰ ਬੈਸਟ ਦੀ ਪ੍ਰਾਪਤੀ ਲਈ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਬੱਚਿਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਾਇਆ ਜਾਵੇ।
ਇਸੇ ਮੋਕੇ ਤੇ ਵਿਜੈ ਸਿੰਘ, ਘਣਸ਼ਾਮ ਲਾਲ, ਸੁਰਜਨ ਸਿੰਘ,ਜੀਵਨ ਕੁਮਾਰ,ਰਾਕੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਰਵੀ ਕੁਮਾਰ, ਯੋਗੇਸ਼ਵਰ ਸਿੰਘ, ਅਜੇ ਵਿਸਿਸ਼ਟ,ਨੇਹਾ, ਸੁਨੀਤਾ, ਅਮਰਜੀਤ,ਰਣਜੀਤ ਕੌਰ, ਰੰਜਣਾ ਸ਼ਰਮਾ,ਦਫ਼ਤਰੀ ਸਟਾਫ਼ ਮੁਕੇਸ਼ ਕੁਮਾਰ, ਦੀਪਕ ਵਿਆਸ, ਸੰਜੀਵ ਸ਼ਰਮਾਂ ਤੇ ਜੋਤੀ ਬਾਲਾ ਆਦਿ ਹਾਜਿਰ ਸਨ।
ਫੋਟੋ ਕੈਪਸ਼ਨ:- ਸਕੂਲ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਬੀਪੀਈਓ ਸ੍ਰੀ ਨਰੇਸ਼ ਪਨਿਆੜ।
[Important News]$type=slider$c=4$l=0$a=0$sn=600$c=8
अधिक खबरे देखे .
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
टिहरी गढ़वाल।। जनपद के खेल विभाग सभागार में गुरुवार को आयोजित कार्यक्रम में प्रदेश की महिला सशक्तिकरण एवं बाल विकास, खाद्य, नागरिक आपूर्ति, ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
जिलाधिकारी टिहरी नितिका खंडेलवाल द्वारा जिला सभागार नई टिहरी में मीडिया प्रतिनिधियों के साथ की गई बैठक । जिलाधिकारी टिहरी नितिका...
-
कण्डीसौड़।। सामुदायिक स्वास्थ्य केन्द्र छाम में लंबे समय से एक्सरे मशीन की स्थापना की मांग की जा रही थी। मशीन विधिवत स्थापित हो...
-
थौलधार ब्लाक के प्रसिद्ध सिद्धपीठ कांगुड़ा नागराजा मंदिर में भाजपा के दिग्गजों ने की पुजा अर्चना। थौलधार।। उत्तराखंड के भारतीय ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
गाफर नागराज भगवान की डोली अपने श्रद्धालुओं को आशीर्वाद देने के लिए आई बहार। कण्डीसौड़।।विकासखण्ड थौलधार की नगुण पट्टी के सिद्धप...
COMMENTS