ਗੁਰਦਾਸਪੁਰ, 19 ਦਸੰਬਰ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ ) ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਤੇ ਮਜ਼ਬੂਤੀ ਮਿਲੀ ਜਦੋਂ ਇਸ ਹਲਕੇ ਦੇ ਪਿੰਡ ਤਿੱਬੜ ਦੀ ਮੌਜੂਦਾ ਸਰਪੰਚ ਤੇ ਕਈ ਮੈਂਬਰਾਂ ਨੇ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਇਸ ਤਹਿਤ ਪਿੰਡ ਤਿੱਬੜ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਪੰਜਾਬ ਹੈਲਥ ਸਿਸਟਮ ਕਾਰਪੋਰਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸਰਪੰਚ ਤੇ ਪੰਚਾਇਤ ਮੈਂਬਰਾਂ ਨੂੰ ਰਸਮੀ ਤੌਰ 'ਤੇ ਪਾਰਟੀ ਵਿਚ ਸ਼ਾਮਿਲ ਕਰਵਾਇਆ। ਇਸ ਮੌਕੇ ਪਿੰਡ ਦੀ ਸਰਪੰਚ ਕਿਰਨ, ਮਨਮੋਹਨ ਰਾਏ, ਪੰਚ ਪ੍ਰਵੀਨ ਕੁਮਾਰ, ਜਵਾਹਰੀ ਲਾਲ, ਨਰਿੰਦਰ ਕੁਮਾਰ, ਜਨਕ ਰਾਜ ਆਦਿ ਨੇ ਪਰਿਵਾਰਾਂ ਤੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਮਨਮੋਹਨ ਰਾਏ ਨੇ ਕਿਹਾ ਕਿ ਪੰਚ ਪ੍ਰੇਮ ਲਤਾ ਵੀ ਉਨਾਂ ਦੇ ਨਾਲ ਹਨ, ਪਰ ਤਬੀਅਤ ਖਰਾਬ ਹੋਣ ਕਰਕੇ ਉਹ ਸਮਾਗਮ ਵਿਚ ਸ਼ਾਮਿਲ ਨਹੀਂ ਹੋ ਸਕੇ।
ਪਿੰਡ ਵਾਸੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਹੈ ਅਤੇ ਇਸ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਨਾਂ ਨੂੰ ਪੂਰਾ ਕਰਕੇ ਦਿਖਾਇਆ ਹੈ। ਉਨਾਂ ਕਿਹਾ ਕਿ ਹਲਕਾ ਗੁਰਦਾਸਪੁਰ ਵਿਚ ਵੱਡੇ ਕਾਰਜ ਆਰੰਭੇ ਗਏ ਹਨ ਜਿਸ ਤਹਿਤ ਗੁਰਦਾਸਪੁਰ ਸ਼ਹਿਰ ਅੰਦਰ ਪੁਰਾਣੇ ਸਿਵਲ ਹਸਪਤਾਲ ਨੂੰ ਚਾਲੂ ਕਰਵਾਉਣ, ਨਵੇਂ ਸਿਵਲ ਹਸਪਤਾਲ ਵਿਚ ਲੋੜੀਂਦੀਆਂ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਅਤੇ 5 ਨਵੇਂ ਆਮ ਆਦਮੀ ਕਲੀਨਿਕ ਬਣਾਉਣ ਵਰਗੇ ਅਨੇਕਾਂ ਕਾਰਜ ਕੀਤੇ ਹਨ।
ਉਨਾਂ ਕਿਹਾ ਕਿ ਲੋਕਾਂ ਦੀਆਂ ਹੋਰ ਲੋੜਾਂ ਤੇ ਮੰਗਾਂ ਨੂੰ ਵੀ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ। ਤਿੱਬੜ ਦੇ ਲੋਕਾਂ ਨੂੰ ਸਰਵਪੱਖੀ ਵਿਕਾਸ ਦਾ ਭਰੋਸਾ ਦਿੰਦਿਆਂ ਬਹਿਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਿੱਬੜ ਦਾ ਕੋਈ ਵਿਕਾਸ ਨਹੀਂ ਕਰਵਾਇਆ ਅਤੇ ਸਰਕਾਰੀ ਖਜਾਨੇ ਦੇ ਲੱਖਾਂ ਰੁਪਇਆਂ ਦੀ ਲੁੱਟ ਖਸੁੱਟ ਹੋਈ ਹੈ। ਪਰ ਹੁਣ ਆਮ ਆਦਮੀ ਪਾਰਟੀ ਵਿਚ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਕਰੇਗੀ ਅਤੇ ਉਨਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਤਿੱਬੜ ਨੂੰ ਪਿੰਡ ਦੀ ਬਜਾਏ ਸ਼ਹਿਰ ਵਰਗੀਆਂ ਸਹੂਲਤਾਂ ਦਿੱਤੀਆਂ ਜਾਣ। ਬਹਿਲ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉਪਰ ਉਠ ਕੇ ਹਲਕੇ ਦੇ ਵਿਕਾਸ ਲਈ ਸਹਿਯੋਗ ਦੇਣ।
ਪਾਰਟੀ ਵਿਚ ਸ਼ਾਮਿਲ ਹੋਈ ਸਰਪੰਚ ਕਿਰਨ ਤੇ ਪੰਚਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਉਨਾਂ 'ਤੇ ਕਿਸੇ ਨੇ ਕੋਈ ਦਬਾਅ ਨਹੀਂ ਪਾਇਆ, ਸਗੋਂ ਉਨਾਂ ਨੇ ਖੁਦ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਰਮਨ ਬਹਿਲ ਦੀ ਅਗਵਾਈ ਕਬੂਲੀ ਹੈ ਅਤੇ ਹੁਣ ਉਹ ਰਮਨ ਬਹਿਲ ਦੀ ਰਹਿਨੁਮਾਈ ਹੇਠ ਪਿੰਡ ਦਾ ਸਰਵਪੱਖੀ ਵਿਕਾਸ ਕਰਨਗੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਭਾਰਤ ਭੂਸ਼ਣ, ਗੁਰਨਾਮ ਸਿੰਘ ਮੁਸਤਫਾਬਾਦ ਸਮੇਤ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਰਮਨ ਬਹਿਲ ਵੱਲੋਂ ਹਲਕੇ ਦੇ ਵਿਕਾਸ ਲਈ ਕਰਵਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਦੇਵ ਸਿੰਘ ਬੱਬੇਹਾਲੀ, ਉਂਕਾਰ ਸਿੰਘ ਹਯਾਤਨਗਰ, ਗੁਰਦੀਪ ਸਿੰਘ ਮੁਸਤਫਾਬਾਦ, ਸੰਨੀ ਬਾਹੀਆਂ ਸਮੇਤ ਹੋਰ ਪਿੰਡ ਵਾਸੀ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਡੀ ਗਿਣਤੀ ਵਿਚ ਮੌਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
भीलवाड़ा जिले की गंगापुर पुलिस द्वारा बड़ी कार्रवाई करते हुए विभिन्न जिलो में सोलर प्लॉटो में लगी लाखो की तांबे की केबिल चोरी की वारदाते क...
-
गंगापुर थाना क्षेत्र में आमली मार्ग पर हुआ हादसा, चीड़खेड़ा गांव निवासी 55 वर्षीय नारायण गाडरी की हुई मौत पुलिस ने मृतक का शव रखवाय...
-
विधायक लादू लाल पितलिया ने बताया माता-पिता के बाद गुरु ही वंदनीय "वर्तमान परिपेक्ष में भी गुरु का स्थान आदरणीय होता है माता-...
-
देवनारायण मित्र मंडल परबती गांव से श्री ढेलाना भेरूनाथ जी आमेट के पैदल यात्रा पर ढेलाना भेरुजी के धूमधाम से गांव में यात्रा निकाली गई फिर पर...
-
प्रकाश खारोल चीड़ खेड़ा ने बताया कि हाल निवासी जाडन में करीब 7 सालो से जाडन मे निवास करता हूं मै व मेरा भाई नारायण तीन आईसकीम के टेम्पो ...
-
जिला मजिस्ट्रेट पठानकोट ने बिना लाइसेंस के प्रीगैबलिन कैप्सूल/गोलियों की बिक्री, अनुमत मात्रा से अधिक रखने/बिक्री और प्रिस्क्रिप्शन के बिना ...
-
टिहरी जिले के शिक्षकों ने धरने के दौरान कहा कि मांगे न मानी तो सड़कों पर उतरेंगे शिक्षक। नरेंद्रनगर।। जिला टिहरी गढ़वाल के शिक्ष...
-
राजसमंद व भीलवाड़ा जिले की सीमा पर बसे मेवाड़ के प्रसिद्ध देवस्थल खजुरिया श्याम मंदिर पर शुक्रवार सुबह 5:15 बजे 60 घण्टे की अखंड रामधुन का...
-
तहसील दिवस में 37 शिकायत दर्ज की गई जिनमें से अधिकांश का मौके पर ही निस्तारण किया गया। जाखणीधार।। जिलाधिकारी मयूर दीक्षित की अध्...
-
जिलाधिकारी ने घनसाली बैठक में विभिन्न अधिकारियों को दिए निर्देश। टिहरी गढ़वाल।।जनपद टिहरी की तहसील घनसाली एवं बालगंगा के आपदाग्र...
COMMENTS