ਬਟਾਲਾ 25 ਨਵੰਬਰ (ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਦੇ ਸਹਿਯੋਗ ਨਾਲ ਬੀਤੇ ਦਿਨੀ ਘੁੰਮਣ ਖੁਰਦ ਦੇ ਮੈਦਾਨ ਵਿੱਚ ਹੋਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਬਲਾਕ ਬਟਾਲਾ ਵੱਲੋਂ ਵੱਖ-ਵੱਖ ਖੇਡਾਂ ਵਿੱਚ ਸਭ ਤੋਂ ਵੱਧ ਪੁਜ਼ੀਸ਼ਨਾਂ ਹਾਸਲ ਕਰਕੇ ਜ਼ਿਲ੍ਹੇ ਦੀ ਉਵਰਆਲ ਟਰਾਫ਼ੀ ਤੇ ਕਬਜ਼ਾ ਕੀਤਾ ਸੀ। ਇਸ ਦੇ ਚੱਲਦਿਆਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੱਲਪੁਰੀਆਂ ਵਿਖੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਜਸਵਿੰਦਰ ਸਿੰਘ ਵੱਲੋਂ ਜੇਤੂ ਖਿਡਾਰੀਆਂ ਅਤੇ ਗਾਇਡ ਅਧਿਆਪਕਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬੀ.ਪੀ.ਈ.ਓ. ਜਸਵਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਵਿੱਚ ਬਲਾਕ ਬਟਾਲਾ 1 ਦੇ ਖਿਡਾਰੀਆਂ ਵੱਲੋਂ ਆਪਣਾ ਦਮਖਮ ਦਿਖਾਉਂਦੇ ਹੋਏ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਭ ਤੋਂ ਵੱਧ ਮੈਡਲ ਜਿੱਤ ਕੇ ਉਵਰਆਲ ਟਰਾਫੀ ਤੇ ਕਬਜ਼ਾ ਕੀਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ ਜੋ ਕਿ ਸਾਨੂੰ ਅਨੁਸ਼ਾਸਨ ਵਿੱਚ ਰਹਿ ਕੇ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਤੇ ਇਸ ਦੇ ਨਾਲ-ਨਾਲ ਮਨੁੱਖੀ ਜੀਵਨ ਦਾ ਸਰਵਪੱਖੀ ਵਿਕਾਸ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਇਸ ਸ਼ੁਭ ਮੌਕੇ ਜੇਤੂ ਵਿਦਿਆਰਥੀਆਂ ਅਤੇ ਗਾਇਡ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਨਮਾਨ ਪੱਤਰ ਵੰਡੇ। ਇਸ ਮੌਕੇ ਜ਼ਿਲ੍ਹਾ ਮੀਡੀਆ ਇੰਚਾਰਜ ਸਿੱਖਿਆ ਗਗਨਦੀਪ ਸਿੰਘ , ਸੈਂਟਰ ਮੁੱਖ ਅਧਿਆਪਕ ਵਿਨੋਦ ਕੁਮਾਰ , ਸਿਮਰਨਪਾਲ ਸਿੰਘ , ਗੁਰਪ੍ਰਤਾਪ ਸਿੰਘ , ਅਰਵਿੰਦਰਪਾਲ ਸਿੰਘ , ਜਸਵਿੰਦਰ ਸਿੰਘ , ਅਮਨਦੀਪ ਕੌਰ , ਬੀ.ਐਮ.ਟੀ. ਰਾਮ ਸਿੰਘ, ਹੈੱਡ ਟੀਚਰ ਖੁਸ਼ਵੰਤ ਸਿੰਘ , ਰਵਿੰਦਰ ਸਿੰਘ , ਰਛਪਾਲ ਸਿੰਘ ਉਦੋਕੇ , ਬਲਾਕ ਮੀਡੀਆ ਇੰਚਾਰਜ ਰਜਨੀ ਬਾਲਾ , ਰੂਪ ਕੌਰ , ਰਜਨੀ ਬਾਲਾ , ਅਮਿਤ ਸਿੰਘ , ਸੰਜੀਵ ਵਰਮਾ , ਜਤਿੰਦਰ ਸਿੰਘ , ਜਸਪਾਲ ਸਿੰਘ, ਪਰਮਜੀਤ ਕੌਰ, ਅਮਰਿੰਦਰ ਸਿੰਘ , ਜਸਪਾਲ ਸਿੰਘ, ਪਰਮਜੀਤ ਸਿੰਘ , ਸੁਰਿੰਦਰ ਕੁਮਾਰ , ਪਰਵਿੰਦਰ ਸਿੰਘ , ਰਜਿੰਦਰਬੀਰ ਕੌਰ, ਜਸਕਰਨ ਕੌਰ, ਸਰੋਜ ਬਾਲਾ ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
-
थाना कंडीसौड़ क्षेत्र के नगुण भवान मार्ग पर एक वाहन हुआ दुर्घटनाग्रसत। कण्डीसौड़।। देहरादून से चिन्यालीसौड़ जा रहा पिकअप वाहन नग...
-
स्योहारा।अचानक शुरू हुए गर्मी के एहसास को आज शुरू हुई बारिश व ठंडी हवाओं ने फिर बदल डाला. स्योहारा ।अचानक शुरू हुए गर्मी के एहसास को आज शुरू...
-
टिहरी।। जिलाधिकारी टिहरी गढ़वाल डॉ.सौरभ गहरवार द्वारा आज अपने कार्यालय कक्ष में जनता मिलन कार्यक्रम के तहत जनता की समस्याएं सुनी गई। ...
-
स्योहारा। पुलिस अधीक्षक बिजनौर नीरज कुमार जादौन ने थाना स्योहारा का औचक निरीक्षण किया। स्योहारा। पुलिस अधीक्षक बिजनौर नीरज कुमार जादौन ने थ...
-
राजस्थान मेहंदीपुर बालाजी के पास उदयपुरा गांव में आज गणगौर का त्योहार बड़ी धूमधाम से मनाया गया. नन्ही मुन्नी बच्चियों के साथ दूल्हा दुल्...
-
पश्चिम उत्तर प्रदेश उद्योग व्यापार मंडल के अध्यक्ष आसिफ रईस ने चलाया सदस्यता अभियान. व्यापार मंडल के अध्यक्ष आसिफ रईस लगातार व्यापारियों को ...
COMMENTS