ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਅਧਿਕਾਰੀਆਂ ਨੂੰ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ਦੀ ਹਦਾਇਤ
ਸ੍ਰੀ ਅਚਲੇਸ਼ਵਰ ਧਾਮ ਵਿਖੇ ਦਰਸ਼ਨਾਂ ਲਈ ਕੋਈ ਵੀ.ਆਈ.ਪੀ ਕਾਰਡ/ਪਾਸ ਨਹੀਂ ਵੰਡਿਆ ਜਾ ਰਿਹਾ
ਬਟਾਲਾ, 1 ਨਵੰਬਰ ( ਨੀਰਜ ਸ਼ਰਮਾ, ਜਸਬੀਰ ਸਿੰਘ ) ਸ੍ਰੀ ਅਚਲੇਸ਼ਵਰ ਧਾਮ ਵਿਖੇ ਕੱਲ੍ਹ ਨੌਵੀਂ ਤੇ ਦੱਸਵੀਂ ( 02 ਤੇ 03 ਨਵੰਬਰ) ਤੇ ਮੇਲੇ ਵਾਲੇ ਦਿਨ ਵਿਖੇ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦਿਆਂ ਜਿਲਾ ਪ੍ਰਸ਼ਾਸਨ ਪੱਬਾਂ ਭਾਰ ਹੈ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਕੀਤੀਆਂ ਗਈਆਂ ਹਨ।
ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ, ਪਵਨ ਕੁਮਾਰ ਪੰਮਾ ਪ੍ਰਧਾਨ ਸ੍ਰੀ ਅਚਲੇਸ਼ਵਰ ਧਾਮ, ਗੁਰਦੁਆਰ ਸ੍ਰੀ ਅੱਚਲ ਸਾਹਿਬ ਦੇ ਪ੍ਰਤੀਨਿਧੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।
ਮੀਟਿੰਗ ਵਿਚ ਡਿਪਟੀ ਕਮਿਸ਼ਨਰ ਵਲੋਂ ਤਹਿਤ ਐਸ.ਐਸ.ਪੀ ਬਟਾਲਾ ਵਲੋਂ ਹਾਜਰ ਨੁਮਾਇੰਦਿਆਂ ਨੂੰ ਸੁਰੱਖਿਆ ਦੇ ਇੰਤਜ਼ਾਮ ਸਮੇਤ ਆਵਾਜਾਈ ਨੂੰ ਸੁਖਾਲੀ ਬਣਾਉਣ ਲਈ ਟਰੈਫਿਕ ਪੁÇੁਲਸ ਦੀ ਡਿਊਟੀ ਲਗਾਉਣ ਲਈ ਕਿਹਾ। ਸ੍ਰੀ ਅਚਲੇਸ਼ਵਰ ਧਾਮ ਵਿਖੇ ਸਫਾਈ ਦੇ ਪ੍ਰਬੰਧਾਂ ਲਈ ਨਗਰ ਨਿਗਮ ਬਟਾਲਾ ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਟਾਲਾ ਨੂੰ ਕਿਹਾ। ਇਸ ਮੌਕੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਡਾ. ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਨਗਰ ਨਿਗਮ ਬਟਾਲਾ ਦਫਤਰ ਦੀਆਂ ਟੀਮਾਂ ਵਲੋਂ ਸ੍ਰੀ ਅਚਲੇਸ਼ਵਰ ਧਾਮ ਵਿਖੇ ਲਗਾਤਾਰ ਸ਼ੈਨੀਟੇਸ਼ਨ ਡਰਾਈਵ/ਸਫਾਈ ਮÇੁਹੰਮ ਚਲਾਈ ਜਾ ਰਹੀ ਹੈ।
ਇਸੇ ਤਰਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਟੀਮਾਂ, ਪਾਵਰਕਾਮ ਵਿਭਾਗ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਸਬੰਧੀ, ਫਾਇਰ ਬਿ੍ਰਗੇਡ ਦਾ ਪ੍ਰਬੰਧ ਤੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਬਟਾਲਾ ਨੂੰ ਉਕਤ ਮਿਤੀਆਂ ਵਾਲੇ ਦਿਨ ਸੰਗਤਾਂ ਦੀ ਸਹੂਲਤ ਲਈ ਸਪੈਸ਼ਲ ਬੱਸਾਂ ਚਲਾਉਣ ਲਈ ਕਿਹਾ। ਇਹ ਬੱਸਾਂ ਕਪੂਰੀ ਗੇਟ, ਅਨੰਦ ਭਵਨ ਬਟਾਲਾ ਤੋਂ ਸ੍ਰੀ ਅਚਲੇਸ਼ਵਰ ਧਾਮ ਤੱਕ ਚੱਲਣਗੀਆਂ। ਇਸ ਤੋਂ ਇਲਾਵਾ ਜਨਰਲ ਬੱਸ ਸਟੈਂਡ ਬਟਾਲਾ ਤੋਂ ਚੱਲਣ ਵਾਲੀਆਂ ਬੱਸਾਂ ਸ੍ਰੀ ਅਚਲੇਸ਼ਵਰ ਧਾਮ ਅਤੇ ਓਥੇ ਵਾਪਸ ਆਉਣ ਵਾਲੀਆਂ ਸਵਾਰੀਆਂ ਨੂੰ ਉਤਾਰਨ ਤੇ ਚੜ੍ਹਾਉਣਗੇ ਤੇ ਹਰੇਕ ਬੱਸ ਸ੍ਰੀ ਅੱਚਲ ਸਾਹਿਬ ਵਿਖੇ ਰੁਕ ਕੇ ਜਾਣ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਪਵਨ ਕੁਮਾਰ ਪੰਮਾ ਪ੍ਰਧਾਨ ਸ੍ਰੀ ਅਚਲੇਸ਼ਵਰ ਧਾਮ ਵਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਬਟਾਲਾ ਦੇ ਕੁਝ ਲੋਕਾਂ ਵਲੋਂ ਨਾਜ਼ਾਇਜ਼ ਵੀ.ਆਈ.ਪੀ ਪਾਸ ਬਣ ਕੇ ਵੰਡੇ ਜਾ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਤੁਰੰਤ ਚੈਕਿੰਗ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਵਿਅਕਤੀ ਵਲੋਂ ਵੀ.ਆਈ.ਪੀ ਪਾਸ ਨਹੀਂ ਵੰਡਿਆਂ ਜਾ ਰਿਹਾ।
[Important News]$type=slider$c=4$l=0$a=0$sn=600$c=8
अधिक खबरे देखे .
-
भीलवाड़ा जिले की गंगापुर पुलिस द्वारा बड़ी कार्रवाई करते हुए विभिन्न जिलो में सोलर प्लॉटो में लगी लाखो की तांबे की केबिल चोरी की वारदाते क...
-
प्रकाश खारोल चीड़ खेड़ा ने बताया कि हाल निवासी जाडन में करीब 7 सालो से जाडन मे निवास करता हूं मै व मेरा भाई नारायण तीन आईसकीम के टेम्पो ...
-
गंगापुर थाना क्षेत्र में आमली मार्ग पर हुआ हादसा, चीड़खेड़ा गांव निवासी 55 वर्षीय नारायण गाडरी की हुई मौत पुलिस ने मृतक का शव रखवाय...
-
विधायक लादू लाल पितलिया ने बताया माता-पिता के बाद गुरु ही वंदनीय "वर्तमान परिपेक्ष में भी गुरु का स्थान आदरणीय होता है माता-...
-
टिहरी गढ़वाल।।जिलाधिकारी मयूर दीक्षित ने सोमवार को जनता मिलन कार्यक्रम के तहत दर्ज 73 शिकायतें /अनुरोध पत्रों के माध्यम से लोगों की समस्याओं...
-
देवनारायण मित्र मंडल परबती गांव से श्री ढेलाना भेरूनाथ जी आमेट के पैदल यात्रा पर ढेलाना भेरुजी के धूमधाम से गांव में यात्रा निकाली गई फिर पर...
-
जिला मजिस्ट्रेट पठानकोट ने बिना लाइसेंस के प्रीगैबलिन कैप्सूल/गोलियों की बिक्री, अनुमत मात्रा से अधिक रखने/बिक्री और प्रिस्क्रिप्शन के बिना ...
-
राजसमंद व भीलवाड़ा जिले की सीमा पर बसे मेवाड़ के प्रसिद्ध देवस्थल खजुरिया श्याम मंदिर पर शुक्रवार सुबह 5:15 बजे 60 घण्टे की अखंड रामधुन का...
-
तहसील दिवस में 37 शिकायत दर्ज की गई जिनमें से अधिकांश का मौके पर ही निस्तारण किया गया। जाखणीधार।। जिलाधिकारी मयूर दीक्षित की अध्...
-
लखमनियास के रा. उ. प्रा. विद्यालय पर गुरुवार को शिक्षक दिवस के मौके पर शिक्षक दिवस मनाया गया। अध्यापक विकास दाधीच ने बताया कि आज सर्वप...
COMMENTS