ਅੰਮ੍ਰਿਤਸਰ ,17 ਨਵੰਬਰ( ਵਿੱਕੀ/ਪੱਡਾ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਸੂਬਾ ਪੱਧਰੀ ਐਲਾਨ ਦੇ ਤਹਿਤ 26 ਨਵੰਬਰ ਤੋਂ ਡੀ ਸੀ ਦਫਤਰਾਂ ਦਿੱਤੇ ਜਾਣ ਵਾਲੇ ਧਰਨਿਆਂ ਦੀ ਤਿਆਰੀ ਦੇ ਦੂਜੇ ਦੌਰ ਦੇ ਪਹਿਲੇ ਦਿਨ, ਜਿਲ੍ਹਾ ਅੰਮ੍ਰਿਤਸਰ ਵੱਲੋਂ,ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਹੀ ਵਿਚ, 6 ਜ਼ੋਨਾ, ਜੋਨ ਟਾਹਲੀ ਸਾਹਿਬ ,ਜੋਨ ਬਾਬਾ ਬੁੱਢਾ ਸਾਹਿਬ ਜੀ, ਜੋਨ ਕੱਥੂਨੰਗਲ, ਜੋਨ ਮਜੀਠਾ, ਜੋਨ ਗੁਰੂ ਰਾਮਦਾਸ ਜੀ , ਜ਼ੋਨ ਬਾਬਾ ਨੋਧ ਸਿੰਘ ਜੀ ਵਲੋਂ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਸਮੇਤ ਸਾਰੇ ਸ਼ਹੀਦਾਂ ਨੂੰ ਸਮਰਪਿਤ ਇਕ ਵਿਸ਼ਾਲ ਕਨਵੈਨਸ਼ਨ ਪਿੰਡ ਅਬਦਾਲ ਵਿਖੇ ਕੀਤੀ ਗਈ ।
ਇਸ ਮੌਕੇ ਤੇ ਵੱਖ ਵੱਖ ਕਿਸਾਨ ਆਗੂਆਂ ਨੇ ਕਿਸਾਨਾਂ ਮਜਦੂਰਾਂ ਤੇ ਔਰਤਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗ਼ਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਦੀ ਸੋਚ ਰੱਖੀ ਸੀ ਉਹ ਆਜ਼ਾਦੀ ਅੱਜ ਤੱਕ ਨਹੀਂ ਦਿਖਾਈ ਦਿੱਤੀ। ਵਿਦੇਸ਼ੀ ਹੁਕਮਰਾਨ ਤਾ ਚਲੇ ਗਏ ਪਰ ਲੋਕਤੰਤਰ ਦੇ ਮਾਖੌਟੇ ਹੇਠ ਦੇਸੀ ਲੋਕ ਹੁਕਮਰਾਨ ਬਣ ਗਏ। ਅੱਜ ਸਮੇਂ ਦੀ ਲੋੜ ਹੈ ਕੇ ਗ਼ਦਰ ਲਹਿਰ ਦੇ ਸ਼ਹੀਦ ਦੀ ਸੋਚ ਤੇ ਪਹਿਰਾ ਦੇ ਕੇ ਆਮ ਨਾਗਰਿਕ ਦੇ ਹੱਕਾਂ ਦੀ ਲੜਾਈ ਲੜਕੇ ਆਜ਼ਾਦੀ ਨੂੰ ਅਸਲ ਮਾਇਨਿਆਂ ਵਿੱਚ ਧਰਾਤਲ ਤੇ ਲਿਆਂਦਾ ਜਾਵੇ । ਕਿਸਾਨ ਆਗੂਆਂ ਨੇ ਪੰਜਾਬ ਦੀ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਆਖਿਆ ਕੇ ਭਗਵੰਤ ਦੀ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਮੋਦੀ ਸਰਕਾਰ ਵਾਂਗ ਹੀ ਜਮੀਨ ਅਸਮਾਨ ਦਾ ਫਰਕ ਹੈ ਅਤੇ ਮਾਨ ਸਰਕਾਰ ਵੀ ਕਾਰਪੋਰੇਟ ਪੱਖੀ ਨੀਤੀਆਂ ਤੇ ਕੰਮ ਕਰ ਰਹੀ ਹੈ । ਓਹਨਾ ਕਿਹਾ ਕਿ ਭਾਰਤ ਇਸ ਵਾਰ ਦੀ G-20 ਦੇਸ਼ਾਂ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਸਨੂੰ ਇੱਕ ਤਰੀਕੇ ਨਾਲ ਮੀਡੀਆ ਵਿਚ ਇੱਕ ਉਪਲਭਦੀ ਵਾਂਗ ਦਿਖਾਇਆ ਜਾ ਰਿਹਾ ਪਰ ਅਸਲ ਵਿਚ ਇਹ ਇੱਕ ਤਰੀਕੇ ਨਾਲ ਭਾਰਤ ਦੇ ਕੁਦਰਤੀ ਸੋਮਿਆਂ ਨੂੰ ਵਿਦੇਸ਼ੀ ਕਾਰਪੋਰੇਟ ਹੱਥਾਂ ਵਿਚ ਦੇਣ ਦੀ ਤਿਆਰੀ ਵਿਚ ਇੱਕ ਵੱਡਾ ਕਦਮ ਹੈ । ਓਹਨਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਜੁਮਲਾ ਮੁਸਤਰਕਾ ਜਮੀਨਾਂ ਨੂੰ ਪੰਚਾਇਤੀ ਜਮੀਨਾਂ ਐਲਾਨ ਕੇ ਖੋਹਣ ਦੇ ਮਨਸੂਬੇ ਬਣਾ ਰਹੀ ਹੈ ਜੋ ਕਿ ਪੂਰੇ ਨਹੀਂ ਹੋਣ ਦਿੱਤੇ ਜਾਣਗੇ ਤੇ ਨਾ ਸਿਰਫ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਿਸ ਲੈਣਾ ਪਵੇਗਾ ਬਲਕਿ ਅਬਾਦਕਾਰ ਕਿਸਾਨਾਂ ਮਜਦੂਰਾਂ ਨੂੰ ਪੱਕੇ ਮਾਲਕੀ ਹੱਕ ਵੀ ਦੇਣੇ ਪੈਣਗੇ । ਓਹਨਾ ਆਖ਼ਰ ਚ ਕਿਹਾ ਕਿ ਭਗਵੰਤ ਮਾਨ ਪੰਜਾਬ ਪ੍ਰਤੀ ਗੈਰਜਿੰਮੇਵਾਰ ਮੁਖ ਮੰਤਰੀ ਸਾਬਿਤ ਹੋ ਰਹੇ ਹਨ ਜਦੋਂ ਇਸ ਸਮੇਂ ਪੰਜਾਬ ਵਿਚ ਅਮਨ ਕਨੂੰਨ ਦੀ ਸਥਿਤੀ ਤੇ ਧਿਆਨ ਦੇਣ ਦਾ ਸਮਾਂ ਹੈ ਉਸ ਵੇਲੇ ਓਹਨਾ ਦਾ ਧਿਆਨ ਸਿਰਫ ਗੁਜ਼ਰਾਤ ਦੀਆਂ ਚੋਣਾਂ ਚ ਲੱਗਾ ਹੈ । ਇਸ ਮੌਕੇ ਤੇ ਜਿਲ੍ਹਾ ਖਜਾਨਚੀ ਕੰਧਾਰਾ ਸਿੰਘ ਭੋਏਵਾਲ, ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਮੰਗਜੀਤ ਸਿੰਘ ਸਿੱਧਵਾਂ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਸੁਖਦੇਵ ਸਿੰਘ ਕਾਜ਼ੀਕੋਟ, ਬਲਵਿੰਦਰ ਸਿੰਘ ਕਲੇਰ ਬਾਲਾ, ਮੇਜ਼ਰ ਸਿੰਘ ਅਬਦਾਲ, ਟੇਕ ਸਿੰਘ ਝੰਡੇ,ਕਾਬਲ ਸਿੰਘ ਵਰਿਆਮ ਨੰਗਲ, ਜਗਤਾਰ ਸਿੰਘ ਅਬਦਾਲ,ਮਸਵਿੰਦਰ ਸਿੰਘ ਅਬਦਾਲ,ਲਖਬੀਰ ਸਿੰਘ ਕੱਥੂਨੰਗਲ, ਗੁਰਬਾਜ਼ ਸਿੰਘ ਭੁੱਲਰ, ਅਵਤਾਰ ਸਿੰਘ ਜਹਾਂਗੀਰ, ਗੁਰਦੇਵ ਸਿੰਘ ਮੁੱਘੋਸੋਹੀ, ਕੁਲਦੀਪ ਸਿੰਘ ਚਾਚੋਵਾਲੀ, ਮੁਖਤਾਰ ਸਿੰਘ ਭਗਵਾਂ, ਗੁਰਦੀਪ ਸਿੰਘ ਹੰਮਜ਼ਾ, ਕਿਰਪਾਲ ਸਿੰਘ ਕਲੇਰ, ਕੰਵਲਜੀਤ ਸਿੰਘ ਵੰਚੜੀ, ਮਨਰਾਜ ਸਿੰਘ ਵੱਲ੍ਹਾ, ਰਵਿੰਦਰ ਸਿੰਘ ਵੱਲ੍ਹਾ, ਸ਼ਮਸ਼ੇਰ ਸਿੰਘ ਛੇਹਾਰਟਾ, ਬਲਿਹਾਰ ਸਿੰਘ ਛੀਨਾ, ਦਿਲਬਾਗ ਸਿੰਘ ਖਾਪੜਖੇੜੀ, ਮੰਗਵਿੰਦਰ ਸਿੰਘ ਮਢਿਆਲਾ, ਬੀਬੀ ਰੁਪਿੰਦਰ ਕੌਰ ਅਬਦਾਲ,ਬੀਬੀ ਬਲਵਿੰਦਰ ਕੌਰ ਅਬਦਾਲ, ਬੀਬੀ ਪਰਮਜੀਤ ਕੌਰ ਸ਼ਹਿਜ਼ਾਦਾ, ਬੀਬੀ ਜਸਵਿੰਦਰ ਕੌਰ ਸ਼ਹਿਜ਼ਾਦਾ, ਬੀਬੀ ਰਾਜਵਿੰਦਰ ਕੌਰ ਰੂਪੋਵਾਲੀ, ਬੀਬੀ ਗੁਰਜੀਤ ਕੌਰ ਕੋਟਲਾ ਸੁਲਤਾਨ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ। ਕੈਪਸਨ- ਧਰਨੇ ਦੀਆ ਤਿਆਰੀਆ ਬਾਬਤ ਵਿਚਾਰਾ ਕਰਦੇ ਹੋਏ ਕਿਸਾਨ ਆਗੂ ।
COMMENTS