ਗੁਰਦਾਸਪੁਰ ,2 ਨਵੰਬਰ (ਡਾ ਬਲਜੀਤ ਸਿੰਘ. ਨੀਰਜ ਸ਼ਰਮਾ. ਜਸਬੀਰ ਸਿੰਘ ) - ਆਲ ਇੰਡੀਆ ਭਗਤ ਮਹਾਂਸਭਾ ਪੰਜਾਬ (ਰਜਿ:) ਦੀ ਮੀਟਿੰਗ ਸਤਿਗੁਰੂ ਕਬੀਰ ਮੰਦਰ ਸੁਜਾਨਪੁਰ ਵਿਖੇ ਰਾਜਿੰਦਰ ਕੁਮਾਰ ਭਗਤ, ਪ੍ਰਧਾਨ ਮੇਘ ਸਭਾ, ਸੁਜਾਨਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਪ੍ਰੋ. ਰਾਜ ਕੁਮਾਰ ਭਗਤ, ਰਾਸ਼ਟਰੀਯ ਪ੍ਰਧਾਨ ਤੇ ਬਤੌਰ ਵਿਸ਼ੇਸ਼ ਮਹਿਮਾਨ, ਰੋਸ਼ਨ ਭਗਤ, ਸਟੇਟ ਕੋਆਰਡੀਨੇਟਰ, ਰਮੇਸ਼ ਭਗਤ, ਸੂਬਾ ਪ੍ਰਧਾਨ, ਬੌਧਿਕ (ਇਨਟੈਕਚੂਅਲ) ਵਿੰਗ, ਦੀ ਬਲਦੇਵ ਭਗਤ, ਜ਼ਿਲ੍ਹਾ ਸਿੱਖਿਆ ਅਫ਼ਸਰ (ਰਿਟਾ:), ਧਰਮ ਪਾਲ ਭਗਤ, ਜ਼ਿਲ੍ਹਾ ਪ੍ਰਧਾਨ, ਮਮਤਾ ਭਗਤ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਭਾਗੂ ਰਾਮ ਭਗਤ, ਜ਼ਿਲ੍ਹਾ ਪ੍ਰਧਾਨ, ਸਤਿਗੁਰੂ ਕਬੀਰ ਵੈਲਫ਼ੇਅਰ ਸੋਸਾਇਟੀ, ਸ਼ਰਮਾ ਰਾਮ ਭਗਤ, ਪ੍ਰਧਾਨ ਸਤਿਗੁਰੂ ਕਬੀਰ ਮੰਦਰ, ਆਨੰਦਪੁਰ ਰੜ੍ਹਾ, ਰਣਜੀਤ ਭਗਤ, ਸ਼ਹਿਰੀ ਪ੍ਰਧਾਨ ਪਠਾਨਕੋਟ ਸ਼ਾਮਲ ਹੋਏ। ਪ੍ਰੋ. ਰਾਜ ਕੁਮਾਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਗਤ ਮਹਾਂਸਭਾ ਦਾ ਸਤਿਗੁਰੂ ਕਬੀਰ ਸਾਹਿਬ, ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਹੋਰ ਮਨੱਖਤਾ ਨੂੰ ਪ੍ਰਨਾਏ ਰਹਿਬਰਾਂ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਟੀਚਾ ਹੈ। ਮੇਘ ਬਿਰਾਦਰੀ ਨੂੰ ਇਕ ਪਲੇਟਫਾਰਮ 'ਤੇ ਇਕੱਠਿਆਂ ਕਰਨਾ ਹੈ। ਉਨ੍ਹਾਂ ਦੀ ਭਲਾਈ ਲਈ ਕੰਮ ਕਰਨਾ ਹੈ। ਮੀਟਿੰਗ ਵਿੱਚ ਮੁੱਖ ਬੁਲਾਰੇ, ਪ੍ਰਿੰਸੀਪਲ ਨੰਦ ਲਾਲ ਕਲਿਆਣਪੁਰੀ ਨੇ ਮਹਾਤਮਾ ਬੁੱਧ ਤੋਂ ਲੈ ਕੇ ਸਤਿਗੁਰੂ ਕਬੀਰ ਸਾਹਿਬ, ਡਾ.ਅੰਬੇਡਕਰ ਅਤੇ ਹੋਰ ਰਹਿਬਰਾਂ ਦੀ ਬਾਣੀ ਅਤੇ ਜੀਵਨ ਤੇ ਸਮਾਜ ਲਈ ਕੀਤੇ ਸੰਘਰਸ਼, ਉੱਪਰ ਵਿਸਥਾਰ ਪੂਰਵਕ ਚਾਨਣਾ ਪਾਇਆ। ਮੀਟਿੰਗ ਦੌਰਾਨ ਜ਼ਿਲ੍ਹਾ ਪਠਾਨਕੋਟ ਦੀ ਜ਼ਿਲ੍ਹਾ ਪੱਧਰੀ ਬੌਧਿਕ ਵਿੰਗ ਅਤੇ ਯੂਥ ਵਿੰਗ ਦੀ ਚੋਣ ਕੀਤੀ ਗਈ। ਜਿਸ ਵਿੱਚ ਕੇਵਲ ਕ੍ਰਿਸ਼ਨ ਭਗਤ, ਸਹਾਇਕ ਐਕਸੀਅਨ (ਰਿਟਾ:) ਨੂੰ ਬੌਧਿਕ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਅਤੇ ਹਰਜੀਤ ਕੁਮਾਰ ਭਗਤ, ਨੂੰ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ। ਕੇਵਲ ਭਗਤ ਅਤੇ ਹਰਜੀਤ ਕੁਮਾਰ ਭਗਤ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਨ੍ਹਾਂ ਨੂੰ ਮੇਘ ਸਮਾਜ ਵੱਲੋਂ ਜਿਹੜੀ ਜ਼ਿੰਮੇਵਾਰੀ ਬਖਸ਼ੀ ਗਈ ਹੈ, ਉਸ ਨੂੰ ਅਸੀਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੇ। ਮੀਟਿੰਗ ਵਿੱਚ ਰਮੇਸ਼ ਭਗਤ, ਸੂਬਾ ਪ੍ਰਧਾਨ, ਧਰਮ ਪਾਲ ਭਗਤ, ਜ਼ਿਲ੍ਹਾ ਪ੍ਰਧਾਨ, ਕੇਵਲ ਕ੍ਰਿਸ਼ਨ ਭਗਤ, ਜ਼ਿਲ੍ਹਾ ਪ੍ਰਧਾਨ ਬੌਧਿਕ ਵਿੰਗ, ਬਲਦੇਵ ਭਗਤ, ਜ਼ਿਲ੍ਹਾ ਸਿੱਖਿਆ ਅਫ਼ਸਰ (ਰਿਟਾ:), ਰਣਜੀਤ ਭਗਤ, ਮਮਤਾ ਭਗਤ, ਆਸਾ ਭਗਤ, ਗੌਤਮ ਮਾਨ, ਕਾਮਰੇਡ ਸੇਵਾ ਰਾਮ ਭਗਤ, ਜਗਮੋਹਨ ਬਜਾਲਾ, ਭਾਗੂ ਰਾਮ ਭਗਤ, ਮੁਕੇਸ਼ ਭਗਤ ਨੇ ਆਪਣੇ ਵਿਚਾਰ ਰੱਖੇ।ਇਸ ਮੌਕੇ 'ਤੇ ਮਹਿੰਦਰ ਭਗਤ ਸੁਜਾਨਪੁਰ, ਧੰਨਾ ਰਾਮ, ਰਮੇਸ਼ ਭਗਤ ਐਮ.ਸੀ, ਰਾਮਧੰਨ ਭਗਤ , ਸੰਤ ਰਾਮ, ਮੁਕੇਸ਼ ਭਗਤ, ਰਜ਼ਤ ਭਗਤ, ਸੁਭਾਸ਼ ਭਗਤ, ਦੁਰਗਾ ਦਾਸ ਭਗਤ, ਅਸ਼ੋਕ ਭਗਤ, ਅਜੀਤ ਭਗਤ ਮੈਨੇਜਰ (ਰਿਟਾ:), ਨਰੇਸ਼ ਭਗਤ, ਸਰਦਾਰੀ ਲਾਲ, ਸ਼ਾਮ ਭਗਤ, ਮੰਗਲ ਸਿੰਘ ਭਗਤ, ਪੂਰਨ ਪਰਦੇਸੀ, ਪ੍ਰਵੀਨ ਭਗਤ, ਦਰਸ਼ਨ ਭਗਤ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
जिला भाषा कार्यालय, पठानकोट ने उर्दू आमोद पाठ्यक्रम में प्रवेश शुरू किया: शोध अधिकारी डॉ. राजेश कुमार पठानकोट, 5 दिसंबर 2025 (दीपक महाजन) ...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
जिला पठानकोट से सटे जम्मू कश्मीर की सीमा चौकियों पर खनन सामग्री की रैंडम चेकिंग के लिए जिला प्रशासन द्वारा टीमें गठित पठानकोट, 10 दिसंबर (...
-
18 पंजाव रैलीमैट (हर मैदान फतेह) का बैटल हौनर ब्राचील पास अँड वाली मलिक 1971 युद्ध का विजय दिवस समारोह। पठानकोट 8 दिसम्बर 2025 (दीपक महाज...
-
4 से 6 दिसंबर तक पठानकोट और गुरदासपुर ज़िले के प्रत्येक ख़ज़ाना कार्यालय में पेंशनभोगियों की EKYC करके पेंशनभोगी सेवा पोर्टल से जोड़ा जाएगा ...
-
जिला परिषद एवं ब्लॉक समिति (पंचायत समिति) चुनाव, 2025 के दौरान किसी भी प्रकार के हथियार ले जाने पर प्रतिबंध के आदेश जारी पठानकोट, 1 दिसंबर...
-
जिला परिषद और ब्लॉक समिति चुनावों के संबंध में किए गए कार्यों की समीक्षा के लिए उपायुक्त ने प्रशासनिक अधिकारियों के साथ एक विशेष बैठक की। ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ਗੁਰਦਾਸਪੁਰ 02 ਮਾਰਚ ਫ਼ਰਵਰੀ( ਜਗਜੀਤ ਸਿੰਘ ਪੱਡਾ ਨੀਰਜ ਸ਼ਰਮਾ ਜਸਬੀਰ ਸਿੰਘ) *ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਤੇ ਡਾਇਰੈਕਟਰ ਜਨਰਲ ਸਕੂਲ ਸਿੱ...
-
13 दिसंबर को राष्ट्रीय लोक अदालत का आयोजन: सत्र न्यायाधीश सत्र न्यायाधीश ने लोक अदालत के संबंध में पैनल अधिवक्ताओं के साथ बैठक की पठानको...

COMMENTS