ਬਟਾਲਾ 21 ਨਵੰਬਰ (ਡਾ ਬਲਜੀਤ ਸਿੰਘ .ਨੀਰਜ ਸਰਮਾ. ਜਸਬੀਰ ਸਿੰਘ ) ਬਟਾਲਾ ਸ਼ਹਿਰ ਇੱਕ ਹੋਰ ਸੰਤ ਰੂਪੀ ਨਿਸ਼ਕਾਮ ਸੇਵਕ ਤੋਂ ਮਹਿਰੂਮ ਹੋ ਗਿਆ ਹੈ।ਉੱਘੇ ਸਮਾਜ ਸੇਵੀ ਅਤੇ ਸਾਰੀ ਉਮਰ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਬੀਬੀ ਪ੍ਰਕਾਸ਼ ਕੌਰ ਨਾਰੂ (95) ਬੀਤੀ ਰਾਤ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ।
ਬਟਾਲਾ ਸ਼ਹਿਰ ਦੀ 95 ਸਾਲ ਦੀ ਇਸ ਹਿੰਮਤੀ ਔਰਤ ਨੇ ਤਾ-ਉਮਰ ਪੂਰੇ ਜੋਸ਼ ਨਾਲ ਔਰਤਾਂ ਦੇ ਹੱਕਾਂ ਲਈ ਲੜ ਰਹੀ ਸੀ ਅਤੇ ਉਸਦੇ ਯਤਨਾਂ ਸਦਕਾ ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀ ਹਜ਼ਾਰਾਂ ਔਰਤਾਂ ਆਰਥਿਕ ਅਜ਼ਾਦੀ ਹਾਸਲ ਕਰਕੇ ਆਪਣੇ ਪੈਰਾਂ ਸਿਰ ਖੜੀਆਂ ਹੋ ਸਕੀਆਂ ਹਨ। ਸਾਦੇ ਜੀਵਨ ਅਤੇ ਉੱਚੀ ਸੋਚ ਦੀ ਧਾਰਨੀ ਪ੍ਰਕਾਸ਼ ਕੌਰ ਨਾਰੂ ਨੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਅਜਿਹਾ ਮਿਸਾਲੀ ਕੰਮ ਕੀਤਾ ਹੈ ਕਿ ਉਸਦੇ ਯਤਨਾ ਨੇ ਹਜ਼ਾਰਾਂ ਔਰਤਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। 7 ਨਵੰਬਰ 1927 ਵਿੱਚ ਟਾਟਾ ਨਗਰ ਵਿਖੇ ਜਨਮੀ ਬੀਬੀ ਪ੍ਰਕਾਸ਼ ਕੌਰ ਨਾਰੂ ਆਪਣੇ ਜ਼ਮਾਨੇ ਦੇ ਪੋਸਟ ਗਰੈਜੂਏਟ ਸਨ। ਉਨਾਂ ਦਾ ਵਿਆਹ ਬਟਾਲਾ ਦੇ ਨਿਵਾਸੀ ਆਰਮੀ ਅਫ਼ਸਰ ਸ. ਅਵਤਾਰ ਸਿੰਘ ਨਾਰੂ ਨਾਲ ਹੋਇਆ ਸੀ। ਆਪਣੇ ਮਾਤਾ ਪਿਤਾ ਤੋਂ ਵਿਰਸੇ ਵਿੱਚ ਮਿਲੀ ਲੋਕ ਸੇਵਾ ਦੀ ਵਿਰਾਸਤ ਨੂੰ ਬੀਬੀ ਨਾਰੂ ਨੇ ਅੱਗੇ ਵਧਾਇਆ ਅਤੇ ਸਾਲ 1971 ਵਿਚ ਉਸਨੇ ਬਟਾਲਾ ਵਿਖੇ ਆਲ ਇੰਡੀਆ ਵੂਮੈਨ ਕਾਨਫਰੰਸ ਦੀ ਬਰਾਂਚ ਖੋਲ ਕੇ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਸ਼ੁਰੂ ਕਰ ਦਿੱਤਾ। ਬੀਬੀ ਨਾਰੂ ਨੇ ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਨੂੰ ਲਾਮਬੱਧ ਕਰਕੇ ਉਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਅਤੇ ਉਨਾਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦੇ ਕੇ ਆਰਥਿਕ ਅਜ਼ਾਦੀ ਦਿਵਾਉਣ ਲਈ ਅਹਿਮ ਉਪਰਾਲ ਕੀਤੇ।
ਬੀਬੀ ਪ੍ਰਕਾਸ਼ ਕੌਰ ਨਾਰੂ ਨੇ 16 ਜੂਨ 1971 ਨੂੰ ਬਟਾਲਾ ਵਿਖੇ ਵੂਮੈਨ ਕਾਨਫਰੰਸ ਦੀ ਸ਼ੁਰੂਆਤ ਕੀਤੀ ਸੀ। ਉਨਾਂ ਨੇ ਔਰਤਾਂ ਨੂੰ ਆਪਣੇ ਨਾਲ ਮਿਲਾ ਕੇ ਔਰਤਾਂ ਦੀ ਭਲਾਈ ਲਈ ਕੰਮ ਸ਼ੁਰੂ ਕੀਤਾ। ਔਰਤਾਂ ਦੇ ਇਸ ਸੰਗਠਨ ਨੇ ਜਿਥੇ ਬਹੁਤ ਸਾਰੇ ਘਰੇਲੂ ਝਗੜਿਆਂ ਨੂੰ ਹੱਲ ਕਰਾ ਕੇ ਔਰਤਾਂ ਦੇ ਘਰ ਵਸਾਏ ਉਥੇ ਇਸ ਸੰਸਥਾ ਵਲੋਂ ਸਿਲਾਈ ਕਢਾਈ, ਕਟਿੰਗ, ਟੇਲਰਿੰਗ, ਫਾਈਨ ਆਰਟਸ, ਬਿਊਟੀ ਪਾਰਲਰ ਅਤੇ ਕੰਪਿਊਟਰ ਦੀ ਪੜ੍ਹਾਈ ਕਰਾ ਕੇ ਉਨਾਂ ਲਈ ਜ਼ਿੰਦਗੀ ਦੇ ਨਵੇਂ ਰਾਹ ਖੋਲੇ ਹਨ। ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀ ਹਜ਼ਾਰਾਂ ਲੜਕੀਆਂ ਇਥੋਂ ਵੱਖ-ਵੱਖ ਕੋਰਸ ਕਰ ਕੇ ਪੂਰੀ ਕਾਮਯਾਬੀ ਨਾਲ ਆਪਣੇ ਕੰਮ ਚਲਾ ਰਹੀਆਂ ਹਨ। ਬੀਬੀ ਪ੍ਰਕਾਸ਼ ਕੌਰ ਨਾਰੂ ਦੀ ਅਗਵਾਈ ਹੇਠ ਪਿਛਲੇ 51 ਸਾਲਾਂ ਤੋਂ ਬਟਾਲਾ ਦੀ ਵੂਮੈਨ ਕਾਨਫਰੰਸ ਦਾ ਔਰਤਾਂ ਦੀ ਭਲਾਈ ਵਿੱਚ ਬਹੁਤ ਵੱਡਾ ਯੋਗਦਾਨ ਹੈ।ਬੀਬੀ ਪ੍ਰਕਾਸ਼ ਕੌਰ ਨਾਰੂ ਨੇ ਗਰੀਬ ਅਤੇ ਲੋੜਵੰਦ ਲੜਕੀਆਂ ਦੀ ਪੜ੍ਹਾਈ ਵਿੱਚ ਵੀ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਖਰਚ ਕਰ ਕੇ ਬਹੁਤ ਸਾਰੀਆਂ ਲੜਕੀਆਂ ਨੂੰ ਉੱਚ-ਤਲੀਮ ਦਿੱਤੀ ਹੈ ਅਤੇ ਇਹ ਸਾਰੀਆਂ ਲੜਕੀਆਂ ਕਾਮਯਾਬ ਜ਼ਿੰਦਗੀ ਬਤੀਤ ਕਰ ਰਹੀਆਂ ਹਨ। ਬੀਬੀ ਪ੍ਰਕਾਸ਼ ਕੌਰ ਨਾਰੂ ਇਸ ਸਮੇਂ ਭਾਰਤ ਵਿੱਚ ਵੂਮੈਨ ਕਾਨਫਰੰਸ ਦੀਆਂ ਸਾਰੀਆਂ ਇਕਾਈਆਂ ਦੀਆਂ ਮੈਂਬਰਾਂ ਵਿਚੋਂ ਸਭ ਤੋਂ ਵੱਡੀ ਉਮਰ ਦੇ ਮੈਂਬਰ ਰਹੇ ਅਤੇ ਜ਼ਿੰਦਗੀ ਦੇ ਆਖ਼ਰੀ ਸਵਾਸ ਤੱਕ ਉਹ ਪੂਰੀ ਸ਼ਿਦਤ ਨਾਲ ਸਮਾਜ ਸੇਵਾ ਵਿੱਚ ਲੱਗੇ ਰਹੇ।
ਬੀਬੀ ਪ੍ਰਕਾਸ਼ ਕੌਰ ਨਾਰੂ ਸਮਾਜ ਸੇਵਾ ਵਿੱਚ ਪਾਏ ਆਪਣੇ ਯੋਗਦਾਨ ਤੋਂ ਪੂਰੀ ਤਰਾਂ ਸੰਤੁਸ਼ਟ ਸਨ ਅਤੇ ਉਨਾਂ ਦਾ ਮੰਨਣਾ ਸੀ ਕਿ ਜ਼ਿੰਦਗੀ ਨੂੰ ਨਿੱਜ ਤੋਂ ਉੱਪਰ ਉੱਠ ਕੇ ਦੂਸਰਿਆਂ ਦੀ ਭਲਾਈ ਲਈ ਜਿਊਣਾ ਚਾਹੀਦਾ ਹੈ।ਬੀਬੀ ਪ੍ਰਕਾਸ਼ ਕੌਰ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ ਪਰ ਉਹ ਆਖ਼ਰੀ ਸਮੇਂ ਤੱਕ ਚੜ੍ਹਦੀ ਕਲਾ ਵਿੱਚ ਰਹੇ। ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਬੀਬੀ ਪ੍ਰਕਾਸ਼ ਕੌਰ ਨਾਰੂ ਦੇ ਹੱਥੀਂ ਲਗਾਇਆ ਬੂਟਾ ਹੈ ਜੋ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਅਲੰਬਰਦਾਰ ਸੰਸਥਾ ਹੈ।ਬੀਬੀ ਨਾਰੂ ਨੂੰ ਜਦੋਂ ਮਿਲਣ ਜਾਣਾ ਤਾਂ ਓਨ੍ਹਾਂ ਨੇ ਮੇਰੇ ਹੱਥ ਨੂੰ ਘੁੱਟ ਕੇ ਫੜ੍ਹ ਲੈਣਾ ਅਤੇ ਅਸੀਸਾਂ ਨਾਲ ਮੇਰੀ ਝੋਲੀ ਭਰ ਦੇਣੀ। ਬੀਜੀ ਭਾਵੇਂ ਅੱਜ ਸਾਨੂੰ ਵਿਛੋੜਾ ਦੇ ਗਏ ਹਨ ਪਰ ਉਨ੍ਹਾਂ ਦੀਆਂ ਦੁਆਵਾਂ ਅਤੇ ਨੇਕੀਆਂ ਹਮੇਸ਼ਾਂ ਸਾਡੀ ਅਗਵਾਈ ਕਰਦੀਆਂ ਰਹਿਣਗੀਆਂ।
[Important News]$type=slider$c=4$l=0$a=0$sn=600$c=8
अधिक खबरे देखे .
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
----संभावित बाढ़ की स्थिति को देखते हुए जिला प्रशासन द्वारा किए गए एहतियाती इंतजाम ---स्थिति को देखते हुए पठानकोट जिले में दो शरणार्थी शिवि...
-
श्री गुरु तेग बहादुर जी के 350वें प्रकाश पर्व के उपलक्ष्य में निकाले जाने वाले नगर कीर्तन की अग्रिम व्यवस्था हेतु जिला प्रशासन द्वारा विशेष ...
-
राज्य में शीघ्र ही बनेगा खेल विश्वविद्यालय- सीएम धामी कोटी कलोनी।। मुख्यमंत्री ने मेडिकल कॉलेज नई टिहरी की सड़कों का हॉट मिक्सि...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...

COMMENTS