ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ : ਅੰਮ੍ਰਿਤ ਕਲਸੀ
ਬਟਾਲਾ 29 ਨਵੰਬਰ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ : ਹਰਪਾਲ ਸਿੰਘ ਸੰਧਾਵਾਲੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਅਤੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ 66 ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ , ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆ ਦੀਆਂ ਲੜਕੀਆਂ ਦੀਆਂ 22 ਅਤੇ ਲੜਕਿਆਂ ਦੀਆਂ 28 ਟੀਮਾਂ ਵੱਲੋਂ ਹਿੱਸਾ ਲੈੰਦੇ ਹੋਏ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਖੇਡਾਂ ਦੇ ਮੁੱਖ ਪ੍ਰਬੰਧਕ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਦੱਸਿਆ ਕਿ 27 ਨਵੰਬਰ ਤੋਂ 01 ਦਸੰਬਰ ਤੱਕ ਅੰਤਰ ਜ਼ਿਲ੍ਹਾ ਖੇਡਾਂ ਫੁੱਟਬਾਲ ਅੰਡਰ 14 ਕਰਵਾਇਆ ਜਾ ਰਿਹਾ ਹੈ , ਜਿਸ ਦਾ ਆਗਾਜ਼ ਬੀਤੇ ਦਿਨ ਐਮ.ਐਲ.ਏ. ਅਮਰਸ਼ੇਰ ਸਿੰਘ ਸ਼ੈਰੀ ਕਲਸੀ ਦੇ ਮਾਤਾ ਬਲਬੀਰ ਕੌਰ , ਭਰਾ ਅੰਮ੍ਰਿਤ ਕਲਸੀ , ਡੀ.ਈ.ਓ. ਐਲੀ: ਅਮਰਜੀਤ ਸਿੰਘ ਭਾਟੀਆ ਅਤੇ ਨਵਦੀਪ ਸਿੰਘ ਵੱਲੋਂ ਕੀਤਾ ਸੀ। ਉਨ੍ਹਾ ਜਾਣਕਾਰੀ ਦਿੱਤੀ ਕਿ ਅੱਜ ਲੜਕਿਆਂ ਦੇ ਫ਼ਾਈਨਲ ਮੁਕਾਬਲੇ ਵਿੱਚ ਫੁੱਟਬਾਲ ਅਕੈਡਮੀ ਨਿੱਕੇ ਘੁੰਮਣ ਨੇ ਪਹਿਲਾ , ਜ਼ਿਲ੍ਹਾ ਲੁਧਿਆਣਾ ਦੀ ਟੀਮ ਨੇ ਦੂਸਰਾ ਅਤੇ ਪੀ.ਈ.ਐਸ. ਅਕੈਡਮੀ ਮਾਹਲਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਦੌਰਾਨ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣ , ਅੰਮ੍ਰਿਤ ਕਲਸੀ , ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕ: ਹਰਪਾਲ ਸਿੰਘ ਸੰਧਾਵਾਲੀਆ , ਏ.ਈ.ਓ. ਕਮ ਡੀ.ਐਮ.ਸਪੋਰਟਸ ਇਕਬਾਲ ਸਿੰਘ ਸਮਰਾ ਅਤੇ ਨਵਦੀਪ ਸਿੰਘ ਵੱਲੋਂ ਸ਼ਿਰਕਤ ਕਰਕੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਅੰਮ੍ਰਿਤ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਨੋਜਵਾਨ ਪੀੜੀ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਡੀ.ਈ.ਓ. ਸੰਧਾਵਾਲੀਆ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਹਰ ਬੱਚੇ ਨੂੰ ਖੇਡ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਉੱਘੇ ਸਮਾਜ ਸੇਵਕ ਯਸ਼ਪਾਲ ਚੌਹਾਨ , ਗੁਰਪ੍ਰੀਤ ਸਿੰਘ ਪ੍ਰਿੰਸੀਪਲ ਰਾਜਨ ਕੁਮਾਰ , ਪ੍ਰਿੰਸੀਪਲ ਪਰਮਜੀਤ ਕੌਰ , ਪ੍ਰਿੰਸੀਪਲ ਰਾਮ ਲਾਲ , ਹੈਡਮਾਸਟਰ ਨਵਦੀਪ ਸਿੰਘ , ਹੈੱਡਮਾਸਟਰ ਵਿਜੈ ਕੁਮਾਰ। ਮਨਿੰਦਰ ਕੌਰ, ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਲੈਕ: ਪ੍ਰਭਜੋਤ ਸਿੰਘ , ਲੈਕ: ਰਾਕੇਸ਼ ਕੁਮਾਰ , ਲੈਕ: ਰਾਜਵਿੰਦਰ ਸਿੰਘ , ਹਰਪਾਲ ਸਿੰਘ , ਰਣਜੀਤ ਭਗਤ , ਪ੍ਰਦੀਪ ਸਿੰਘ , ਜਸਵਿੰਦਰ ਕੌਰ, ਰਾਜਵਿੰਦਰ ਕੌਰ , ਡੀ.ਪੀ. ਗੁਰਮੀਤ ਸਿੰਘ, ਸਰਬਜੋਤ ਕੌਰ , ਰਮਿੰਦਰ ਕੌਰ , ਬਲਜਿੰਦਰ ਸਿੰਘ ਬੱਲ, ਸੋਮ ਲਾਲ , ਉਪਕਾਰ ਸਿੰਘ , ਸਤਨਾਮ ਸਿੰਘ , ਰਾਜਵਿੰਦਰ ਪਨੂੰ, ਗੁਰਿੰਦਰ ਸਿੰਘ , ਅਜੈ ਕੁਮਾਰ, ਰਾਜਕੁਮਾਰ , ਜੁਗਰਾਜ ਸਿੰਘ ਗਗਨਦੀਪ ਸਿੰਘ , ਕਮਲ ਸ਼ਰਮਾ , ਅਮਨਦੀਪ ਸਿੰਘ , ਮਨਪ੍ਰੀਤ ਸਿੰਘ , ਬਬਲਪ੍ਰੀਤ ਸਿੰਘ ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
जिला निर्वाचन अधिकारी(डीएम) टिहरी ने निकाय चुनाव की तैयारियों की ली बैठक। टिहरी गढ़वाल।। जिला निर्वाचन अधिकारी टिहरी गढ़वाल ने ज...
-
नगर में निकाली गई भव्य श्री साईं पालकी यात्रा, लगे श्री साईं नाथ के जयकारे - साईं पालकी को उठाने को हर कोई दिखा बेताब - पालकी यात्रा में भ...
-
सी.एस.आर.के माध्यम से शिक्षा, रोजगार, स्वास्थ्य को दिया जाए बढ़ावा - डीएम टिहरी गढ़वाल।।(सू०वि०) जिलाधिकारी मयूर दीक्षित की अध्...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
आज शाहजहांपुर जेल में कड़ाके की सर्दी को देखते हुए सामाजिक सहयोग से गरीब एवं बुजुर्ग बंदियों को गर्म कपड़े, जूते वितरित किए गए। उक्त कार्...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
देवघर : देवघर जिला पुलिस और प्रशासन की कार्यशैली का अंदाजा इस मामले से लगाया जा सकता है। प्राप्त जानकारी के अनुसार, देवघर नगर थानांन्तर्...
-
जसवां परागपुर में युवा कांग्रेस के नियुक्त कार्यकारिणी ने की बैठक संसारपुर टैरेस (कांगड़ा):-जसवां परागपुर विधानसभा क्षेत्र में कांग्रे...
-
शाहजहांपुर जेल में कड़ाके की ठंड के मध्ये नजर उत्तर प्रदेश उद्योग व्यापार मंडल के पदाधिकारीगण के द्वारा ठंड से राहत दिलाने के उद्देश्य से ...
-
सरबत दा भला चैरिटेबल ट्रस्ट ने पुलिस प्रशासन के सहयोग से वाहनों पर लगाए रिफ्लेक्टर (फोटो कैप्शन 1👇) (**ऊपर दी गई फोटो मे सभी मेंबर्स व प...
COMMENTS