ਬਟਾਲਾ 21 ਅਕਤੂਬਰ (ਡਾ ਬਲਜੀਤ ਸਿੰਘ .ਨੀਰਜ ਸ਼ਰਮਾ .ਜਸਬੀਰ ਸਿੰਘ ) ਬਟਾਲਾ ਦੀ ਡੀਲਕਸ ਪੁਲੀ ਦੇ ਨਜ਼ਦੀਕ ਰੰਧਾਵਾ ਨਗਰ ਹਰਨਾਮ ਨਗਰ 'ਚ ਸਥਿਤ ਲੋਹੇ ਦੀ ਫੈਕਟਰੀ ਵਰਿੰਦਰ ਇੰਡਸਟਰੀ ਕਾਰਪੋਰੇਸ਼ਨ 'ਚ ਮੰਗਲਵਾਰ ਦੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਸ਼ਿ ਕੀਤੀ ਗਈ, ਚੋਰੀ ਦੀ ਕੋਸ਼ਸ਼ਿ ਨਾਕਾਮ ਹੋਣ ਤੇ ਅਣਪਛਾਤੇ ਚੋਰਾਂ ਨੇ ਦਫਤਰ 'ਚ ਅੱਗ ਲਗਾ ਦਿੱਤੀ ਅਤੇ ਮੌਕੇ 'ਤੇ ਫਰਾਰ ਹੋ ਗਏ।ਅੱਗ ਲੱਗਣ ਕਾਰਨ ਦਫਤਰ 'ਚ ਐਲਈਡੀ, ਵਾਈਫਾਈ ਸੈੱਟਅੱਪ, ਏਸੀ, ਬੈੱਡ, ਡੀਵੀਆਰ, ਕੈਮਰਾ ਸੜ੍ਹ ਕੇ ਸੁਆਹ ਹੋ ਗਿਆ। ਘਟਨਾ ਦਾ ਬੁੱਧਵਾਰ ਸਵੇਰੇ ਪਤਾ ਲੱਗਾ, ਜਿਸ ਦੀ ਸ਼ਕਿਾਇਤ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਕੀਤੀ ਗਈ, ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਵਰਿੰਦਰ ਸਹਿਦੇਵ ਦੇ ਪੁੱਤਰ ਰੋਹਿਤ ਸਹਿਦੇਵ ਵਾਸੀ ਪੇ੍ਮ ਨਗਰ ਦਾਰਾ ਸਲਾਮ ਨੇ ਦੱਸਿਆ ਕਿ ਉਸ ਦੀ ਰੰਧਾਵਾ ਨਗਰ ਵਿਖੇ ਵਰਿੰਦਰ ਇੰਡਸਟਰੀ ਕਾਰਪੋਰੇਸ਼ਨ ਦੇ ਨਾਂ 'ਤੇ ਫੈਕਟਰੀ ਹੈ ਅਤੇ ਉਸ ਫੈਕਟਰੀ 'ਚ ਲੋਹੇ ਦਾ ਕੰਮ ਕੀਤਾ ਜਾਂਦਾ ਹੈ। ਫੈਕਟਰੀ ਨੂੰ ਬੰਦ ਕਰਨ ਤੋਂ ਬਾਅਦ ਬੁੱਧਵਾਰ ਤੜਕਸਾਰ ਕਰੀਬ 2.30 ਵਜੇ ਕੋਈ ਅਣਪਛਾਤਾ ਚੋਰ ਫੈਕਟਰੀ ਦੇ ਮੇਨ ਗੇਟ 'ਤੇ ਚੜ੍ਹ ਕੇ ਅੰਦਰ ਦਾਖਲ ਹੋ ਗਿਆ। ਇਸ ਤੋਂ ਬਾਅਦ ਦਫਤਰ ਦੇ ਦਰਵਾਜ਼ੇ ਦਾ ਤਾਲਾ ਅਤੇ ਸ਼ੀਸ਼ਾ ਤੋੜ ਕੇ ਦਫਤਰ ਦੇ ਅੰਦਰ ਦਾਖਲ ਹੋ ਗਿਆ।ਇਸ ਤੋਂ ਬਾਅਦ ਦਫ਼ਤਰ ਦੀ ਗੋਲਕ 'ਚ ਪਏ ਕੁਝ ਪੈਸੇ ਕੱਢੇ, ਫਿਰ ਦਫਤਰ 'ਚ ਪਈ ਅਲਮਾਰੀ ਨੂੰ ਲੋਹੇ ਦੀ ਰਾਡ ਨਾਲ ਖੋਲ੍ਹਣ ਦੀ ਕੋਸ਼ਸ਼ਿ ਕੀਤੀ, ਪਰ ਉਹ ਅਸਫਲ ਰਿਹਾ। ਉਸ ਨੂੰ ਪਤਾ ਸੀ ਕਿ ਫੈਕਟਰੀ ਦੇ ਅੰਦਰ ਅਤੇ ਬਾਹਰ ਕੈਮਰੇ ਲੱਗੇ ਹੋਏ ਹਨ, ਜਿਸ ਤੋਂ ਬਾਅਦ ਉਸ ਨੇ ਦਫਤਰ 'ਚ ਐੱਲਈਡੀ, ਬੈੱਡ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਵਾਈਫਾਈ, ਡੀਵੀਆਰ, ਕੈਮਰੇ ਅਤੇ ਏਸੀ ਅੱਗ ਦੀ ਭੇਟ ਚੜ੍ਹ ਗਏ। ਚੋਰ ਆਪਣੇ ਸੰਦ ਉੱਥੇ ਹੀ ਛੱਡ ਕੇ ਫੈਕਟਰੀ ਦੇ ਮੇਨ ਗੇਟ ਰਾਹੀਂ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਆਲੇ-ਦੁਆਲੇ ਫੈਕਟਰੀਆਂ ਹੋਣ ਕਾਰਨ ਅੱਗ ਲੱਗਣ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ। ਚੋਰ ਪੂਰਾ ਸ਼ਾਤਰ ਸੀ, ਜਿਸਨੇ ਚਿਹਰੇ ਨੂੰ ਲੁਕਾਉਣ ਲਈ ਕੱਪੜੇ ਨਾਲ ਮੂੰਹ ਢੱਕਿਆ ਹੋਇਆ ਸੀ। ਚੋਰ ਦੀ ਸੀਸੀਟੀਵੀ ਫੁਟੇਜ ਵਿੱਚ ਫੋਟੋ ਵੀ ਆਈ ਹੈ, ਜਿਸ ਨੂੰ ਸਿਵਲ ਲਾਈਨ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਥਾਣਾ ਸਿਵਲ ਲਾਈਨ ਵਿੱਚ ਸ਼ਕਿਾਇਤ ਦਰਜ ਕਰਵਾਈ ਗਈ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।विज्ञान प्रौद्योगिकी विभाग द्वारा जिले के डाइट परिसर टिहरी में किया गया कार्यक्रम का आयोजन ।।यूसर्क द्वारा द्वितीय बाल युवा समागम का डायट परिसर टिहरी में किया गया आयोजन। टिहरी।। उत्तराखंड विज्ञान शिक्षा एवं अनुसंधान केंद्...
-
टिहरी।।जी आई सी मैडंखाल,सरस्वती शिशु मंदिर, प्राथमिक विद्यालय मैंडखाल, ब्पायार मंडल एवं टैक्सी यूनियन ने हर्षोल्लास के साथ 74वां गणतंत्र दिव...
-
बद्रीनाथ के कपाट खोलने के लिए 12 अप्रैल को गाड़ू घड़ा तेल कलश यात्रा होगी। टिहरी।। नरेंद्रनगर स्थित राज दरबार में राजा मनुजेंद्...
-
परीक्षा पे चर्चा में पीएम मोदी ने परीक्षार्थियों को दिए टिप्स।। थौलधार।। प्रधानमंत्री नरेंद्र मोदी की परीक्षा पर चर्चा कार्यक्रम...
-
भाजपा जिला उमरिया की कार्यसमिति बैठक चंदिया में सम्पन्न. बूथ स्तर तक प्रवास और संगठन के कार्यक्रम ही भाजपा को सशक्त बनाएंगे: दिलीप पांड...
-
जिलाधिकारी डॉक्टर सौरभ गहरवार ने कहा मई,जून 2023 में जी 20 के सम्मेलन का आयोजन होना प्रस्तावित है। टिहरी।। गणतंत्र दिवस समारोह क...
-
नशामुक्त-उत्तराखंड-व-साइबर-क्राइम-रोकने-के-लिए-पुलिस-व्यवस्था-जरुरी:सुबोध उनियाल।। नरेंद्रनगर ।। नरेंद्रनगर विधानसभा क्षेत्र अंत...
-
स्योहारा जनपद बिजनौर रिपोर्ट -MOHD QASIM PRAGATI MEDIA स्योहारा में मोहल्ला मालिया में भारतीय एकता क्लब की ओर से गणतंत्र दिवस के मौके पर ड...
-
देहरादून।। मुख्यमंत्री पुष्कर सिंह धामी के कार्यालय में रखा गया मौन। मुख्यमंत्री पुष्कर सिंह धामी ने निजी सचिव भूपेंद्र बसेड़ा क...
-
उत्तराखंड से सहायक मुख्य निर्वाचन अधिकारी मस्तू दास दिल्ली में होंगे सम्मानित।। देहरादून।। भारत निर्वाचन आयोग द्वारा वर्ष 2022 म...
COMMENTS