ਅਣਸੁਖਾਵੀਂ ਘਟਨਾ ਮੌਕੇ ਤੁਰੰਤ ਦਫ਼ਤਰ ਫਾਇਰ ਬ੍ਰਿਗੇਡ ਬਟਾਲਾ ਨੰ. 112, 01871-240101, 01871-292006, ਮੋਬਾਇਲ ਨੰਬਰ 9115796801 ਤੇ ਸੂਚਿਤ ਕੀਤਾ ਜਾਵੇ
ਬਟਾਲਾ, 20 ਅਕਤੂਬਰ ( ਨੀਰਜ ਸ਼ਰਮਾ, ਜਸਬੀਰ ਸਿੰਘ) ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਅੱਗ ਲੱਗਣ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਫਾਇਰ ਬ੍ਰਿਗੇਡ ਦੀ ਬਟਾਲਾ ਟੀਮ ਨੇ ਆਪਣੀ ਤਿਆਰੀ ਮੁਕੰਮਲ ਕਰ ਲਈ ਹੈ। ਅੱਜ ਕਮਿਸ਼ਨਰ ਨਗਰ ਨਿਗਮ ਡਾ. ਸ਼ਾਇਰੀ ਭੰਡਾਰੀ ਵਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਟੇਸ਼ਨ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿਲੋਂ, ਫਾਇਰ ਅਫ਼ਸਰ ਨੀਰਜ ਸ਼ਰਮਾਂ, ਪੋਸਟ ਵਾਰਡਨ ਹਰਬਖਸ਼ ਸਿੰਘ, ਫਾਇਰ ਫਾਈਟਰਜ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੋਕੇ ਸਟਾਫ ਨਗਰ ਨਿਗਮ ਵੀ ਮੋਜੂਦ ਸੀ।
ਇਸ ਮੌਕੇ ਕਮਿਸ਼ਨਰ ਡਾ. ਸ਼ਾਇਰੀ ਭੰਡਾਰੀ ਵਲੋਂ ਅੱਗ ਦੀਆਂ ਘਟਨਾਵਾਂ ਤੋਂ ਬਚਣ ਲਈ ਸ਼ਹਿਰ ਨਿਵਾਸੀਆਂ ਨੂੰ ਸਾਵਧਾਨੀਆਂ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ ਵਿੱਚ ਜਗਾਈਆਂ ਜਾਣ ਵਾਲੀਆ ਲਾਈਟਾਂ ਆਦਿ ਨੂੰ ਸੌਣ ਤੋਂ ਪਹਿਲਾ ਬੁਝਾ ਦਿੱਤਾ ਜਾਵੇ ਜਾਂ ਕਮਰੇ ਤੋਂ ਬਾਹਰ ਖੁੱਲੀ ਜਗ੍ਹਾ ’ਤੇ ਰੱਖਿਆ ਜਾਵੇ। ਆਪਣੇ ਘਰਾਂ ਦੀਆਂ ਛੱਤਾਂ ਤੇ ਵਾਧੂ ਪਲਾਸਟਿਕ ਜਾਂ ਜਲਣਸ਼ੀਲ ਸਮਾਨ ਨਾ ਰਖਿਆ ਜਾਵੇ। ਘਰਾਂ ਅਤੇ ਵਪਾਰਕ ਥਾਵਾਂ ’ਤੇ ਲੱਗਣ ਵਾਲੀਆਂ ਸਜਾਵਟੀ ਲੜੀਆਂ / ਲਾਇਟਿੰਗ ਦੇ ਜੋੜਾਂ ਨੂੰ ਚੰਗੀ ਤਰਾਂ੍ਹ ਟੇਪਿੰਗ ਕੀਤੀ ਜਾਵੇ ਅਤੇ ਕੋਈ ਵੀ ਜੋੜ ਨੰਗਾ ਨਾ ਰਹਿਣ ਦਿੱਤਾ ਜਾਵੇ। ਛੋਟੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰਖਿਆ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਪਟਾਖੇ ਚਲਾਉਣ ਸੰਬੰਧੀ ਮਾਨਯੋਗ ਹਾਈਕੋਰਟ/ਪੰਜਾਬ ਸਰਕਾਰ ਵਲੋਂ ਜਾਰੀ ਸਮਾਂ /ਸਾਰਣੀ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਆਪਣੇ ਘਰਾਂ ਜਾਂ ਦੁਕਾਨਾਂ ਵਿੱਚ ਪੈਟਰੋਲ, ਡੀਜ਼ਲ, ਐਲ.ਪੀ.ਜੀ ਗੈਸ ਸਿਲੈਂਡਰ ਦਾ ਗੈਰ ਕਾਨੂੰਨੀ ਭੰਡਾਰਨ ਨਾ ਕੀਤਾ ਜਾਵੇ। ਫੈਕਟਰੀਆਂ, ਕਾਰਖਾਨੇ, ਮਾਲ ਅਤੇ ਹੋਰ ਕਮਰਸ਼ੀਅਲ ਯੂਨਿਟਾਂ ਵਿੱਚ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੇ ਪ੍ਰਬੰਧ ਕੀਤੇ ਜਾਣ।ਸ਼ਹਿਰ ਦੀਆ ਸੜਕਾਂ ਅਤੇ ਗਲੀਆਂ ਵਿੱਚ ਆਪਣੇ ਵਹੀਕਲਾਂ ਨੂੰ ਪਾਰਕ ਨਾ ਕੀਤਾ ਜਾਵੇ। ਅਬਾਦੀ ਦੇ ਨੇੜੇ ਰਹਿਣ ਵਾਲੇ ਗੁਜਰਾਂ ਵੱਲੋ ਆਪਣੇ ਪਸ਼ੁਆਂ ਨੂੰ ਪਰਾਲੀ/ਤੂੜੀ ਦੇ ਢੇਰਾਂ ਤੋ ਦੂਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਲਾਇਸੰਸ ਧਾਰਕਾਂ ਤੋਂ ਬਿਨਾਂ ਕੋਈ ਵੀ ਦੁਕਾਨਦਾਰ ਨਾ ਪਟਾਕੇ ਸਟੋਰ ਕਰੇ ਅਤੇ ਨਾ ਹੀ ਵੇਚੇ। ਗੈਰ ਕਾਨੂੰਨੀ ਢੰਗ ਨਾਲ ਪਟਾਖਿਆਂ ਦਾ ਭੰਡਾਰਨ ਕਰਨ ਅਤੇ ਵੇਚਣ ਵਾਲਿਆਂ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੋਕੇ ਸਟੇਸ਼ਨ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿਲੋਂ, ਫਾਇਰ ਅਫ਼ਸਰ ਨੀਰਜ ਸ਼ਰਮਾਂ, ਪੋਸਟ ਵਾਰਡਨ ਹਰਬਖਸ਼ ਸਿੰਘ ਵਲੋ ਸਾਂਝੇ ਤੌਰ ‘ਤੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਵਾਤਾਵਰਨ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਸਾਨੂੰ ਆਤਸ਼ਬਾਜ਼ੀ ਚਲਾਉਣ ਤੋਂ ਗਰੇਜ਼ ਕਰਨਾ ਚਾਹੀਦਾ ਹੈ। ਗਰੀਨ ਤੇ ਸੁਰੱਖਿਅਤ ਦੀਵਾਲੀ ਮਨਾਉਣ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅੱਗ ਲੱਗਣ ਦੀ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਬਟਾਲਾ ਫਾਇਰ ਬ੍ਰਿਗੇਡ ਦਫ਼ਤਰ ਦੇ ਨੰਬਰ 112, 01871 240101, 01871292006, ਮੋਬਾਇਲ ਨੰਬਰ 9115796801 ’ਤੇ ਤੁਰੰਤ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।
[Important News]$type=slider$c=4$l=0$a=0$sn=600$c=8
अधिक खबरे देखे .
-
डिस्ट्रिक्ट मजिस्ट्रेट ने प्रेगाबेलिन दवा के खुलेआम इस्तेमाल पर रोक लगाई पठानकोट, 09 जनवरी, 2026(दीपक महाजन)--- प्रेगाबेलिन के फॉर्मूले से...
-
पठानकोट में नशा बेचने वालों पर पंजाब सरकार का बुलडोजर चला पठानकोट (दीपक महाजन)पंजाब का युवा पीढ़ी को नशे में धकेल उनके घर उजाड़ कर अपने घ...
-
डिस्ट्रिक्ट लीगल सर्विसेज़ अथॉरिटी ने बाढ़ पीड़ित 10 परिवारों को 7.70 लाख रुपये की आर्थिक मदद दी पठानकोट 14 जनवरी (दीपक महाजन) - डिस्ट्रि...
-
कर्मचारी राज्य बीमा निगम द्वारा बीमाकृत की मृत्यु के उपरांत उनके आश्रितों को आश्रितजन हितलाभ का भुगतान किया गया पठानकोट 8 जनवरी (दीपक महा...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
उत्तर प्रदेश सरकार हमेशा से अपने काम को चलते हुए सुर्खियो में रहा है . उत्तर प्रदेश में सरकारी कर्मचारी अपने काम पर ध्यान नहीं देते है . सर...
-
जौनपुर। जौनपुर में कोरोना संक्रमित की सूची का मीटर बढ़ता ही चला जा रहा है। मिले 63 कोरोना संक्रमित मरीज। डीएम दिनेश कुमार सिंह ...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...
-
e-Shram card: ई-श्रम कार्ड योजना से असंगठित क्षेत्र के मजदूरों को फायदा होगा. इस योजना से देश के लगभग 38 करोड़ से ज्यादा श्रमिक संगठित हो सक...
-
ब्रेकिंग न्यूज--- बांसी के पत्रकार व उनके परिजनों के साथ दबंगों ने की मारपीट जहां कोरोना महामारी मे पत्रकारों की...

COMMENTS